Posted by: ਡਾ. ਹਰਦੀਪ ਕੌਰ ਸੰਧੂ | ਮਈ 14, 2014

ਸ਼ਗਨ


 ਦਲੀਪੋ ਦੇ ਆਪਣੀਕੋਈ ਔਲਾਦ ਨਹੀਂ ਸੀ।  ਉਸ ਦੇ ਦਿਓਰ ਨੇ ਆਪਣੇ ਪਲੇਠੇ ਪੁੱਤ ਨੂੰ ਦਲੀਪੋ ਦੀ ਝੋਲ਼ੀਪਾਉਂਦਿਆਂ ਕਿਹਾ ਸੀ—‘ਭਾਬੀ ਅੱਜ ਤੋਂ ਛਿੰਦੇ ਨੂੰ ਤੂੰ ਆਵਦਾ ਹੀ ਪੁੱਤ ਸਮਝੀਂ, ਇਹ ਤੇਰਾ ਈ ਐ।’ ਭਿੱਜੀਆਂ ਅੱਖਾਂ ਨਾਲ਼ ਛਿੰਦੇ ਨੂੰ ਹਿੱਕ ਨਾਲ਼ ਲਾਉਂਦਿਆਂ ਦਲੀਪੋ ਨੂੰ ਲੱਗਾਸੀ, ਜਿਵੇਂ ਉਸ ਦੀਆਂ ਦੁੱਧੀਆਂ ‘ਚ ਵੀ ਦੁੱਧ ਉੱਤਰ ਆਇਆ ਹੋਵੇ। ਉਸ ਦੇ ਵਿਆਹ ‘ਤੇ ਉਸ ਦੀਮਾਂ ਨੇ ਸਾਰੇ ਸ਼ਗਨ ਦਲੀਪੋ ਤੋਂ ਹੀ ਕਰਵਾਏ ਸਨ।  

ਚਹੁੰ ਵਰ੍ਹਿਆਂ ਪਿਛੋਂ ਜਦੋਂ ਛਿੰਦੇ ਦੇ ਘਰਪਲੇਠੀ ਧੀ ਜੰਮੀ ਤਾਂ ਦਲੀਪੋ ਦਾ ਚਾਅ ਚੱਕਿਆ ਨਹੀਂ ਸੀ ਜਾਂਦਾ।  ਦਮ-ਦਮ ਕਰਦੀ ਵਿਹੜੇ ‘ਚਭੱਜੀ ਫਿਰੇ। ਅਗਲੇ ਹੀ ਦਿਨ ਦੇਸੀ ਘਿਓ ਦੇ ਲੱਡੂ ਸਾਰੇ ਪਿੰਡ ‘ਚ ਫੇਰਦੀ ਹਰ ਕਿਸੇ ਨੂੰਕਹਿੰਦੀ ਫਿਰੇ,” ਨੀ ਭੈਣੇ, ਮੈਂ ਤਾਂ ਕਿੱਦਣ ਦੀ ਇਹ ਦਿਨ ‘ਡੀਕਦੀ ਸੀ, ਕੁੜੀ-ਮੁੰਡੇ ਦਾਮੈਨੂੰ ਕੋਈ ਫ਼ਰਕ ਨੀ, ਰੱਬ ਦੀ ਦਾਤ ਐ, ਇੱਕੋ ਬਰੋਬਰ ਨੇ।  ਕੁੜੇ, ਲੀਹ ਤਾਂ ਤੁਰੀ, ਨਹੀਂਤਾਂ ਛਿੰਦੇ ਦੀ ਮਾਂ ਨੇ ਆਪਣੇ ਚਿੱਤ ‘ਚ ਸੋਚਣਾ ਸੀ ਬਈ ਇਸ ਅਭਾਗਣ ਨੇ ਛਿੰਦੇਦੇ ਵਿਆਹ ਦੇ ਸ਼ਗਨ ਕੀਤੇ ਸਨ ਤਾਂ ਹੀ…।”

         

 
ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ)

ਇਹ ਕਹਾਣੀ ਪੰਜਾਬੀ ਮਿੰਨੀ ‘ਚ 25 may 2014 ਨੂੰ ਪ੍ਰਕਾਸ਼ਿਤ ਹੋਈ। ਵੇਖਣ ਲਈ ਇੱਥੇ ਕਲਿੱਕ ਕਰੋ

Advertisements

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: