Posted by: ਡਾ. ਹਰਦੀਪ ਕੌਰ ਸੰਧੂ | ਦਸੰਬਰ 5, 2012

ਕੀ ਜ਼ਰੂਰੀ ਹੈ ?


ਸੁਪਨਾ ਵੇਖਣ ਲਈ  ਇੱਕ ਚੀਜ਼ ਜ਼ਰੂਰੀ ਹੈ

ਜਾਗਦਿਆਂ ਵੇਖਣਾ ਔਖਾ ਸੌਣਾ ਜ਼ਰੂਰੀ ਹੈ

ਪੈਸਾ ਜਾਨ ਨਾਲ਼ੋਂ ਵੱਧ ਪਿਆਰਾ ਹੋ ਗਿਆ

ਹੱਥਾਂ ਦੀ ਮੈਲ ਹੈ, ਇਹ ਧੋਣਾ ਜ਼ਰੂਰੀ ਹੈ 

ਬੁੱਧੀ ਸਿੱਖਦੀ ਤੇ ਦਿਲ ਹੈ ਅਣਸਿੱਖਿਆ

ਦਿਲ ਨੂੰ ਸਾਂਭ ਕੇ ਰੱਖਣਾ ਹੁਣ ਜ਼ਰੂਰੀ ਹੈ

ਸਿੱਖ-ਸਿੱਖ ਕੇ ਬੁੱਧੀ ਇੱਕ ਮਸ਼ੀਨ ਬਣੀ

ਨਾ ਬਣੇ ਦਿਲ ਮਸ਼ੀਨ, ਹੁਣ ਇਹ ਜ਼ਰੂਰੀ ਹੈ

ਸੱਚ ਸਦਾ ਰਹਿੰਦਾ ਤੇ ਸੁਪਨੇ ਟੁੱਟ ਜਾਂਦੇ 

ਸੁੱਤੇ ਹਾਂ ਅਜੇ ਸਾਨੂੰ ਜਾਗਣਾ ਵੀ ਜ਼ਰੂਰੀ ਹੈ 

ਹਰਦੀਪ 

*(ਕੋਰੇ ਕਾਗਜ਼ ‘ਤੇ ਉੱਕਰੀ 13.10. 2011 ਨੂੰ)

Advertisements

Responses

  1. ਸੱਚ ਸਦਾ ਰਹਿੰਦਾ ਤੇ ਸੁਪਨੇ ਟੁੱਟ ਜਾਂਦੇ
    ਸੁੱਤੇ ਹਾਂ ਅਜੇ ਸਾਨੂੰ ਜਾਗਣਾ ਵੀ ਜ਼ਰੂਰੀ ਹੈ-

    ਇਕ ਬੇਹਤਰੀਨ ਨਜਮ ,ਆਤਮਕ ਦਾਤ ਪਰਮਾਤਮਾ ਦੀ ਬਖਸਿਸ਼ ਹੈਗੀ ,ਸੰਸਾਰ ਵਿਚ ਉਨਾਦੀ ਪਿਛਾਣ ਹੋਣੀ ਜ਼ਰੂਰੀ ਹੈ |
    ਗਿਆਨ ਦਾ ਪ੍ਰਕਾਸ਼ ਜਦੋਂ ਨਾਹ ਹੋਆ ਗਿਆਂ ਦਾ ਮਤਲਬ ਕੀ ਹੈ?
    ਲਿਖਾਰੀਆ ਦਾ ਹ਼ਕ-ਹਕੂਕ ਉਨਾਦੀ ਅਮੋਲਕ ਸੋਚ ਹੈ ….ਕੇੜੇ ਭੀ ਰਾਹ ਵਿਚ ਰਹਗੁਜਰ ਬਣਨਾ ਚਾਹਿਦਾ ….{.no one complete in itself .. }


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: