Posted by: ਡਾ. ਹਰਦੀਪ ਕੌਰ ਸੰਧੂ | ਨਵੰਬਰ 16, 2012

ਸੋਹਣੇ ਹੱਥ


ਇੱਕ ਦਿਨ ਅਧਿਆਪਕ ਨੇ ਦੂਜੀ ਜਮਾਤ ਦੇ ਬੱਚਿਆਂ ਨੂੰ ਉਨ੍ਹਾਂ ਦੀ ਸਭ ਤੋਂ ਜ਼ਿਆਦਾ ਮਨ -ਭਾਉਂਦੀ ਕੋਈ ਤਸਵੀਰ ਬਨਾਉਣ ਲਈ ਕਿਹਾ। ਕਿਸੇ ਬੱਚੇ ਨੇ ਸੋਹਣਾ ਫੁੱਲ ਬਣਾਇਆ ਤੇ ਕਿਸੇ ਨੇ ਰੰਗ-ਬਰੰਗੀ ਤਿੱਤਲੀ। ਕੋਈ ਸੂਰਜ, ਚੰਨ ਤੇ ਤਾਰੇ ਵਾਹੁਣ ਲੱਗਾ ਤੇ ਕੋਈ ਆਪਣਾ ਪਿਆਰਾ ਖਿਲੌਣਾ, ਕੋਈ ਨਦੀ ਤੇ ਕੋਈ ਘਰ। ਜਮਾਤ ਦੇ ਐਨ ਖੂੰਝੇ ‘ਚ ਬੈਠੀ ਕਰਮੀ ਨੇ ਭੱਦੇ ਜਿਹੇ ਦੋ ਹੱਥ ਬਣਾਏ। ਅਧਿਆਪਕ ਨੇ ਹੈਰਾਨ ਹੁੰਦਿਆਂ ਪੁੱਛਿਆ, ” ਹੈਂ ਇਹ ਕੀ ਬਣਾਇਆ ? ਹੱਥ ! ਕਿਸਦੇ ਨੇ ਇਹ ਹੱਥ ?”

“ਇਹ ਦੁਨੀਆਂ ਦੇ ਸਭ ਤੋਂ ਸੋਹਣੇ ਹੱਥ ਨੇ, ਜੋ ਮੇਰੀ ਮਾਂ ਦੇ ਨੇ ।”

“ਤੇਰੀ ਮਾਂ ਕੀ ਕਰਦੀ ਹੈ?”

“ਉਹ ਮਜ਼ਦੂਰਨ ਹੈ। ਦਿਨ ਭਰ ਸੜਕ ‘ਤੇ ਰੋੜੀ ਕੁੱਟਣ ਦਾ ਕੰਮ ਕਰਦੀ ਹੈ।” ਕਰਮੀ ਨੇ ਝਿਜਕਦਿਆਂ ਹੋਇਆਂ ਜਵਾਬ ਦਿੱਤਾ।

ਡਾ. ਹਰਦੀਪ ਕੌਰ ਸੰਧੂ 

 

 

 
ਇਸ਼ਤਿਹਾਰ

Responses

  1. very nice short story.

  2. ਮਿਹਨਤਕਸ਼ਾਂ ਦੇ ਹੱਥ


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: