Posted by: ਡਾ. ਹਰਦੀਪ ਕੌਰ ਸੰਧੂ | ਅਕਤੂਬਰ 27, 2012

ਪੜ੍ਹਾਅ ਜ਼ਿੰਦਗੀ ਦੇ


ਨੱਚੇ ਬਚਪਨ 

ਕੋਈ ਫਿਕਰ ਨਾ ਫਾਕਾ

ਨਾ ਕਿਸੇ ਗੱਲ ਦਾ ਝਾਕਾ

ਲੋਰੀ ਦੇ ਪੰਘੂੜੇ ਝੂਲਦਾ

ਹੱਸਦਾ ਕਦੇ ਬਿਗੜਦਾ

ਵਾਂਗ ਫੁੱਲਾਂ ਦੇ ਖਿੜਦਾ  

ਚੜ੍ਹੇ ਜਵਾਨੀ

ਮੈਂ ਤਾਂ ਆਜ਼ਾਦ ਹਾਂ

ਉੱਡੇ ਵਿੱਚ ਆਸਮਾਨ

ਬਿਨ ਖੰਬਾਂ ਤੋਂ ਪੰਛੀ

ਸੁਪਨਿਆਂ ਦੇ ਸੰਗ

ਬਦਲ ਕੇ ਰੱਖ ਦੇਵਾਂ

ਮੈਂ ਤਾਂ ਸਾਰਾ ਜਹਾਨ

ਢਲ਼ੇ ਜਵਾਨੀ

ਉੱਤਰੀ ਅਸਮਾਨੋ

ਬਿੰਦ ਦਮ ਲੈਣਾ ਲੋਚੇ

ਬੈਠ ਸੋਝੀਆਂ ਦੇ ਵਿਹੜੇ

ਜਦ ਮਿੱਟੀ ਨਾਲ਼ ਜੁੜੇ

ਸੋਚੇ ਐਨਾ ਹੀ ਬਥੇਰਾ

ਜੇ ਲਾਵਾਂ ਜ਼ਿੰਦ ਦੇਸ਼ ਲੇਖੇ

ਪੱਕੀ ਉਮਰ

ਕਬਲੀਦਾਰੀ ਨੇ ਘੇਰੀ

ਚੱਲੀ ਸੋਚਾਂ ਦੀ ਹਨ੍ਹੇਰੀ

ਕਾਇਆ ਪਲਟਾਂ ਦੇਸ਼ ਦੀ

ਨਹੀਂ ਵੱਸ ਵਿੱਚ ਮੇਰੇ

ਬੱਸ ਮੇਰੀ ਸੋਚ ਰਾਹੇ

ਮੇਰਾ ਟੱਬਰ ਤੁਰਦਾ ਆਵੇ

ਬੇਵੱਸ ਬੁੱਢਾਪਾ

ਪਿਆ ਮੰਜੀ ਉੱਤੇ ਖੰਘੇ

ਦਿਨ ਲੰਘ ਜਾਂਦੇ ਚੰਗੇ

ਜੇ ਬਦਲਿਆ ਹੁੰਦਾ ਆਪਾ

ਸ਼ਾਇਦ ਮੈਨੂੰ ਵੇਖ-ਵੇਖ

ਕੋਈ ਤੁਰਦਾ ਮੇਰੇ ਰਾਹ ‘ਤੇ

ਦੁਨੀਆਂ ਬਦਲ ਜਾਂਦੀ ਆਪੇ

ਡਾ. ਹਰਦੀਪ ਕੌਰ ਸੰਧੂ  

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: