Posted by: ਡਾ. ਹਰਦੀਪ ਕੌਰ ਸੰਧੂ | ਸਤੰਬਰ 12, 2012

ਵਣਜਾਰੇ ਦਾ ਹੋਕਾ (ਸੇਦੋਕਾ)


ਸੇਦੋਕਾ ਜਪਾਨੀ ਕਾਵਿ ਵਿਧਾ ਹੈ ਜੋ ਹਾਇਕੁ ਕਾਵਿ ਨਾਲ਼ੋਂ ਕਈ ਸੌ ਸਾਲ ਪੁਰਾਣੀ ਹੈ।ਇਹ ਅੱਠਵੀਂ ਸਦੀ ‘ਚ ਬਹੁਤ ਪ੍ਰਚੱਲਤ ਰਿਹਾ । ਓਸ ਤੋਂ ਬਾਦ ਇਸ ਦਾ ਰੁਝਾਨ ਬਹੁਤ ਘੱਟ ਹੋ ਗਿਆ ਤੇ ਤਾਂਕਾ ਵਰਗੇ ਹੋਰ ਛੰਦਾਂ ਜ਼ਿਆਦਾ ਪ੍ਰਚੱਲਤ ਹੋਣ ਲੱਗੇ ।ਸੇਦੋਕਾ ਆਮਤੌਰ ‘ਤੇ ਪ੍ਰੇਮੀ-ਪ੍ਰੇਮਿਕਾ ਨੂੰ ਸੰਬੋਧਨ ਕਰਦਾ ਸੀ।ਇਹ 5-7-7, 5-7-7 ਧੁੰਨੀ ਖੰਡ ਵਾਲ਼ੀਆਂ ਦੋ ਅੱਧੀਆਂ /ਅਧੂਰੀਆਂ  ਕਾਵਿ ਟੁਕੜੀਆਂ ਨੂੰ ਜੋੜ ਕੇ ਬਣਦਾ ਸੀ ਜਿੰਨ੍ਹਾਂ ਨੂੰ ਕਤੋਤਾ ਕਿਹਾ ਜਾਂਦਾ ਸੀ। ਇਸ ਤਰਾਂ ਦੋ ਕਤੋਤਾ ਮਿਲ਼ ਕੇ ਇੱਕ ਸਦੋਕਾ ਬਣਾਉਂਦੇ ਸਨ।  

ਇਨ੍ਹਾਂ ਦੋ ਭਾਗਾਂ ‘ਚੋਂ ਪਹਿਲਾ ਭਾਗ 5-7-5 ਵੀ ਹੋ ਸਕਦਾ ਸੀ ਪਰ ਇਸ ਤਰਾਂ ਦਾ ਪ੍ਰਚੱਲਣ ਤਾਂਕਾ ‘ਚ ਹੋਣ ਕਾਰਣ 5-7-7 ਨੂੰ ਹੀ ਸੇਦੋਕਾ ‘ਚ ਅਪਣਾਇਆ ਗਿਆ।ਦੋਨੇ ਭਾਗ ਪ੍ਰਸ਼ਨ-ਉੱਤਰ ਜਾਂ ਸੰਵਾਦ ਦੇ ਰੂਪ ‘ਚ ਹੋ ਸਕਦੇ ਸੀ। ਇੱਕ ਗੱਲ ਹੋਰ ਧਿਆਨ ਦੇਣ ਯੋਗ ਇਹ ਹੈ ਕਿ ਕਤੋਤਾ ਦਾ ਆਜ਼ਾਦ ਰੂਪ ‘ਚ ਪ੍ਰਯੋਗ ਕਿਤੇ ਵੀ ਨਹੀਂ ਮਿਲ਼ਦਾ। ਇਹ ਆਪਣੇ-ਆਪ ‘ਚ ਸੰਪੂਰਨ ਕਵਿਤਾ ਨਹੀਂ ਹੈ। ਇਹ ਜਦੋਂ ਵੀ ਲਿਖਿਆ ਗਿਆ ਦੋ-ਦੋ ਕਰਕੇ ਲਿਖੇ ਗਏ ਜੋ ‘ਸੇਦੋਕਾ’ ਬਣਿਆ। ਪਰ ਇਹ ਅਤਿ ਜ਼ਰੂਰੀ ਹੈ ਕਿ ਦੋਵੇਂ ਕਤੋਤਾ ਇੱਕੋ ਭਾਵ ਨੂੰ ਪ੍ਰਗਟ ਕਰਦੇ ਹੋਣ। ਪਹਿਲੇ ਭਾਗ ‘ਚ ਕਹੀ ਗੱਲ ਦਾ ਪੂਰਣ ਵਿਸਥਾਰ ਦੂਜਾ ਭਾਗ ਕਰੇ।

ਅੱਜ ਮੈਂ ਕੁਝ ਪੰਜਾਬੀ ਸੇਦੋਕਾ ਪੇਸ਼ ਕਰ ਰਹੀ ਹਾਂ। ਆਸ ਕਰਦੀ ਹਾਂ ਕਿ ਮੇਰੀ ਇਹ ਕੋਸ਼ਿਸ਼ ਆਪ ਨੂੰ ਚੰਗੀ ਲੱਗੇਗੀ। 

1.

ਟਿਮਟਿਮਾਵੇ

ਤਾਰਿਆਂ ਭਰੀ ਰਾਤ

ਜੋੜ ਕੇ ਡਾਹੇ ਮੰਜੇ

ਛੱਤ ‘ਤੇ ਸੁੱਤੇ

ਠੰਢੀਆਂ ਹਵਾਵਾਂ ਨੇ

ਲੋਰੀਆਂ ਸੁਣਾਈਆਂ

2.

ਪਿੰਡ ਦੀ ਗਲ਼ੀ

ਵਣਜਾਰੇ ਦਾ ਹੋਕਾ

ਕੱਚ ਦੀਆਂ ਚੂੜੀਆਂ

ਗੋਰੀ ਚੜ੍ਹਾਵੇ

ਨਾਜ਼ੁਕ ਕਲਾਈ ‘ਚ

ਵੰਗਾਂ ਨੇ ਛਣਕੀਆਂ 

3.

ਬੂਹੇ ‘ਚ ਬੈਠੀ

ਰਾਹ ਪਈ ਤੱਕਦੀ

ਪਾਉਂਦੀ ਸੀ ਔਸੀਆਂ

ਕਰੇ ਉਡੀਕ

ਝਾਉਲ਼ਾ ਪਰਛਾਵਾਂ

ਲੈ ਓਹੀਓ ਆਇਆ 

ਡਾ. ਹਰਦੀਪ ਕੌਰ ਸੰਧੂ 

Advertisements

Responses

  1. हिन्दी के समानान्तर पंजाबी में भी सेदोका का आगाज़ पूर जोश के साथ ! क्या खूब है बह हरदीप जी ! भावों की मार्मिकता । तीनों सेदोका काव्य -वैभाव से परिपूर्ण हैं ।

  2. have seen your blog after a long time.i really enjoyed it. bahut hi vadia lagya.

  3. ਅੱਖਰਾਂ ਨਾਲ ਖਿਚੀਆਂ ਤਸਵੀਰਾਂ ਦਿਲ ਵਿਚ ਬੈਠ ਜਾਂਦੀਆਂ ਹਨ ।


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: