Posted by: ਡਾ. ਹਰਦੀਪ ਕੌਰ ਸੰਧੂ | ਜੁਲਾਈ 10, 2012

ਰੱਬ ਦਾ ਘਰ


ਨਿੱਕੀ ਛੱਪਰੀ ਛੇ ਸੱਤ ਜਾਣੇ

ਜਿਸ ਨੂੰ ਨਿੱਕੂ ਸੀ ਘਰ ਕਹਿੰਦਾ

ਝੁੱਲੇ ਝੱਖੜ ਤਾਂ ਛੱਤ ਉੱਡ ਜਾਂਦੀ

ਰੱਬ ਜਾਣੇ ਉਹ ਕੀ ਕੁਝ ਸਹਿੰਦਾ

ਵਲੇਟ ਲੀਰਾਂ ਆਪਣੇ ਤਨ ‘ਤੇ

ਭੁੱਖ-ਨੰਗ ਨਾਲ਼ ਘੁਲ਼ਦਾ ਰਹਿੰਦਾ

ਚੰਦਰੇ ਢਿੱਡ ਨੂੰ ਭਰਨ ਦੀ ਖਾਤਰ

ਏਧਰ-ਓਧਰ ਭਟਕਦਾ ਰਹਿੰਦਾ

ਨਾ ਓਹ ਜਾਣੇ ਸੁੱਖ ਕੀ ਹੁੰਦਾ

ਦੁੱਖ- ਪੀੜਾ ਨੂੰ ਜਰਦਾ ਰਹਿੰਦਾ

ਨਿੱਕੂ ਫੜ ਕੇ ਨਿੱਤ ਮਾਂ ਦੀ ਉਂਗਲ

ਕੂੜਾ-ਕਰਕਟ ਸੀ ਚੁੱਗਦਾ ਰਹਿੰਦਾ 

ਰੁੱਕ ਗਿਆ ਉਹ ਤੁਰਦਾ-ਤੁਰਦਾ

ਬਿਨ ਅੱਖ ਝੱਮਕੇ ਇੱਕ ਮੰਦਰ ਵੇਹੰਦਾ

ਮਾਂ ਐਨਾ ਵੱਦਾ, ਹਾਏ ਨੋਣਾ-ਨੋਣਾ

ਕਿਸ ਦਾ ਇਹ ਘਰ ਨਿੱਕੂ ਕਹਿੰਦਾ

ਪੁੱਤ ਏਸ ਵੱਡੇ ਘਰ ਦੇ ਅੰਦਰ

ਸਾਡਾ ਸਭ ਦਾ ਓਹ ਰੱਬ ਰਹਿੰਦਾ

ਮਾਂ ਦੱਸੀਂ ਮੈਨੂੰ ਹੋਰ ਤੌਣ-ਤੌਣ

ਓਸ ‘ਲੱਬ’ ਨਾਲ਼ ਓਥੇ ਰਹਿੰਦਾ

ਹੋਰ ਕੋਈ ਨਹੀਂ ਓ ਪੁੱਤ ਮੇਰੇ

ਰੱਬ ਤਾਂ ਓਥੇ ‘ਕੱਲਾ ਹੀ ਰਹਿੰਦਾ

ਮਾਂ ਤੱਲ ਫੇਲ ਓਥੇ ਤੱਲ ਕੇ ਲਹੀਏ

ਲੱਬ ਆਪਾਂ ਨੂੰ ਤੁਸ਼ ਨੀ ਕਹਿੰਦਾ 

ਡਾ. ਹਰਦੀਪ ਕੌਰ ਸੰਧੂ 

Advertisements

Responses

  1. bahut sohni kavita……..!!!!!!

  2. Nice poem

    Bhupinder.

  3. ਰਬ ਦਾ ਘਰ ਕਵਿਤਾ ਬਹੁਤ ਸੁੰਦਰ ਰਚਨਾ ਹੈ …ਵਧਾਈ .


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: