Posted by: ਡਾ. ਹਰਦੀਪ ਕੌਰ ਸੰਧੂ | ਜੂਨ 23, 2012

ਐ ਕਵਿਤਾ


ਇਹ ਕਵਿਤਾ ਮੇਰਾ ਦਾਗਿਸਤਾਨ ਤੋਂ ਪ੍ਰਭਾਵਿਤ ਹੋ ਕੇ ਲਿਖੀ ਗਈ ਹੈ।

ਐ ਕਵਿਤਾ

ਤੂੰ ਕਿੰਨੀ ਮਹਾਨ ਏ

ਤੂੰ ਮੇਰੀ ਜਿੰਦ-ਜਾਨ ਏ

ਤੋੜ ਨਹੀਂ ਸਕਦੀ

ਮੈਂ ਤੇਰੇ ਨਾਲ਼ੋਂ ਨਾਤਾ

ਕਿਵੇਂ ਮਾਰਾਂ ਭਲਾ

ਮੈਂ ਆਪਣਾ ਆਪਾ

ਮਾਂ ਦੀਆਂ ਲੋਰੀਆਂ

ਬਣ ਕੇ ਤੂੰ ਹੱਸਦੀ

ਤੇਰੇ ਵਿੱਚ ਹੀ ਮੇਰੀ

ਸਾਰੀ ਦੁਨੀਆਂ ਵੱਸਦੀ

ਤੂੰ ਮੈਨੂੰ ਸਿਰਜਦੀ

ਜਦ ਮੈਂ ਤੈਨੂੰ ਸਿਰਜਾਂ 

ਸਰਦਾ ਨਹੀਂ ਸਾਡਾ

ਹੁਣ ਇੱਕ ਦੂਜੇ ਬਿਨਾਂ

ਤੂੰ ਵਾਂਗ ਐਕਸ – ਰੇ

ਮੇਰੇ ਆਰ-ਪਾਰ ਲੰਘਦੀ

ਫਿਰ ਮੇਰਾ ਹਰ ਜਜ਼ਬਾ 

ਲਿਆ ਸਾਹਮਣੇ ਧਰਦੀ

ਬਿਨਾਂ ਤੇਰੇ ਇਹ ਪਹਾੜ

ਬਣਨ ਪੱਥਰਾਂ ਦਾ ਢੇਰ

ਦਿਲ ਦੀ ਧੜਕਨ ਬਣੇ

ਸਿਰਫ਼ ਲਹੂ ਦਾ ਗੇੜ

ਅਣਭਾਉਂਦੀ ਜਿਹੀ ਸਿਲ੍ਹ

ਵਰ੍ਹਦਾ ਮੀਂਹ ਬਣ ਜਾਵੇ

ਚਹਿਕਦੇ ਪੰਛੀ ਲੱਗਣ

ਨਰ-ਮਾਦੇ ਦੇ ਬੁਲਾਵੇ

ਇੱਕ ਗੈਸਾਂ ਦਾ ਮਿਸ਼ਰਣ

ਬਣ ਜਾਵੇ ਨੀਲਾ ਅੰਬਰ

ਕੇਵਲ ਪਾਣੀ ਦਾ ਸੋਮਾ

ਬਿਨਾਂ ਤੇਰੇ ਇਹ ਸਮੁੰਦਰ

ਤੇਰੇ ਬਾਝੋਂ ਐ ਕਵਿਤਾ

ਸਭ ਕੁਝ ਨਿਰਜਿੰਦ

ਤੂੰ ਹੈ ਮੇਰੀ ਜ਼ਿੰਦਗੀ

ਰਹਿੰਦੀ ਜੋ ਅੰਗ-ਸੰਗ !

ਡਾ. ਹਰਦੀਪ ਕੌਰ ਸੰਧੂ 

Advertisements

Responses

  1. ਦਿਲ ਦਿਯਾਂ ਗਹਿਰਾਯਿਯਾਂ ਤੋ ਲਿਖੀ ਅਮੋਲਕ ਸ਼ਬਦਾਂ ਦੀ ਸੁਗਾਤ ਵਰਕ ਉੱਤੇ ਕੀ ਲਿਖਿਯਾ ਗਿਆ ,ਕਵਿਤਾ ਦੀ ਸਮਝ ਰਖਣ ਵਾਲਾ ਹੀ ਪੜ੍ਹ ਸਕਦਾ ਹੈ ……ਅੰਗ -ਸੰਗ ਵਸਦੀ ਰਵੇ ਰਬ ਅੱਗੇ ਅਰਦਾਸ ਹੈ ਸਾਡੀ ……

  2. you have projected your real self

  3. ਤੂੰ ਮੈਨੂੰ ਸਿਰਜਦੀ

    ਜਦ ਮੈਂ ਤੈਨੂੰ ਸਿਰਜਾਂ………ਮਨ ਨੂੰ ਖਿੱਚ ਪਾਉਂਦਾ ਵਿਚਾਰ।

    ਭੂਪਿੰਦਰ।

  4. ਤੇਰੇ ਬਾਝੋਂ ਐ ਕਵਿਤਾ
    ਸਭ ਕੁਝ ਨਿਰਜਿੰਦ
    ਤੂੰ ਹੈ ਮੇਰੀ ਜ਼ਿੰਦਗੀ
    ਰਹਿੰਦੀ ਜੋ ਅੰਗ-ਸੰਗ !……..ਬਹੁਤ ਵਧੀਆ ਹਰਦੀਪ ਭੈਣ …!!!!!!

  5. pahle samaloon aapki tahreere khas ko,
    phir main kahoonga aapse milkar khushi huyee.

    sat sri akal g.

  6. bahut suhni vakai.,…kavita tuhadi jind jaan hundi hai , bahut khoob biania hai…..


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: