Posted by: ਡਾ. ਹਰਦੀਪ ਕੌਰ ਸੰਧੂ | ਜੂਨ 9, 2012

ਕੁਝ ਹਾਇਕੁ


ਤ੍ਰੇਲ ਤੁਪਕੇ

ਧੁੱਪ ‘ਚ ਚਮਕਣ

ਲੱਗਣ ਮੋਤੀ 

****

ਬੋਲਦਾ ਨਾ ਕਾਂ

ਟੈਲੀਫੋਨ ਦੀ ਘੰਟੀ

ਆਏਗਾ ਕੋਈ

****

ਕੁੱਕੜ ਬਾਂਗ

ਚਹਿਕਣ ਚਿੜੀਆਂ

ਸਰਘੀ ਵੇਲ਼ਾ

****

ਖਿਲਰੇ ਦਾਣੇ

ਆਏ ਚੋਗ ਚੁੱਗਣ

ਰਲ਼ ਕੇ ਪੰਛੀ

****

ਲੋਰੀ ਦੇਵੇ ਮਾਂ

ਬੁੱਕਲ਼ ‘ਚ ਨਿੱਕੜਾ

ਨੀਂਦ ਦੇ ਝੂਟੇ

****

ਕਿਆਰੀ ਫੁੱਲ

ਰੰਗੀਨ ਤਿੱਤਲੀਆਂ

ਉੱਡਣੇ ਫੁੱਲ

****

ਗੁਆਂਢ ਘਰੋਂ

ਕੰਧ ਟੱਪ ਕੇ ਆਈ

ਮਿੱਠੀ ਖੁਸ਼ਬੂ

****

ਘਰ-ਵਿਹੜੇ

ਟਿਮਕਦੇ ਜੁਗਨੂੰ

ਬਣ ਕੇ ਤਾਰੇ

****

ਆਈ ਗਰਮੀ

ਘੁੰਗਰੂ ਵਾਲ਼ੀ ਪੱਖੀ

ਮਾਂ ਨੇ ਬਣਾਈ

****

ਵਿੱਚ ਪ੍ਰਦੇਸਾਂ

ਵਿਹੜੇ ਬੋਲੀ ਘੁੱਗੀ

ਘੁਗੂੰ ਘੂੰ ਓਹੀ 

*****

ਹਰਦੀਪ ਕੌਰ ਸੰਧੂ (ਡਾ.)

ਇਸ਼ਤਿਹਾਰ

Responses

  1. हरदीप जी आपके सारे हाइकु अच्छे हैं और सबसे बड़ी बात यह है कि ये जापानी हाइकु के नियमानुकूल हैं ।इस ऐतिहासिक प्रयास के लिए बहुत बधाई । ये हाइकु बहुत प्यारे है , मन लुभावने है-ਘਰ-ਵਿਹੜੇ
    ਟਿਮਕਦੇ ਜੁਗਨੂੰ
    ਬਣ ਕੇ ਤਾਰੇ
    ****
    ਆਈ ਗਰਮੀ
    ਘੁੰਗਰੂ ਵਾਲ਼ੀ ਪੱਖੀ
    ਮਾਂ ਨੇ ਬਣਾਈ

  2. http://www.facebook.com/#!/PunjabiVehda
    visit punjabi vehda on facebook……
    gurjeet brar

  3. ਵਿੱਚ ਪ੍ਰਦੇਸਾਂ

    ਵਿਹੜੇ ਬੋਲੀ ਘੁੱਗੀ

    ਘੁਗੂੰ ਘੂੰ ਓਹੀ……..

    ਬਹੁਤ ਖੂਬਸੂਰਤ ਹਾਇਕੂ ਹਨ। ਬਹੁਤ-ਬਹੁਤ ਵਧਾਈ।

    ਭੂਪਿੰਦਰ।

  4. bahut vadhiyaa

  5. very nice as always….

  6. ਵਿੱਚ ਪ੍ਰਦੇਸਾਂ
    ਵਿਹੜੇ ਬੋਲੀ ਘੁੱਗੀ
    ਘੁਗੂੰ ਘੂੰ ਓਹੀ

    bahut hi vdhia haiku Hardeep sister…!!!!


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: