Posted by: ਡਾ. ਹਰਦੀਪ ਕੌਰ ਸੰਧੂ | ਮਈ 23, 2012

ਤੂੰ ਮਨਫ਼ੀ ਮੈਂ


ਚਾਹੇ ਲੱਖ ਤੂੰ ਮਨਫ਼ੀ ਕਰ 

ਮੈਨੂੰ ਆਪਣੀ ਜ਼ਿੰਦਗੀ ‘ਚੋਂ

ਤੈਥੋਂ ਇਹ ਕਰ ਨਹੀਂ ਹੋਣਾ

ਜਦ ਵੀ ਮੈਂ ਮਨਫ਼ੀ ਹੋਇਆ

ਤੂੰ ਝੱਟ ਸਿਫ਼ਰ ਹੋ ਜਾਣਾ

ਤੈਥੋਂ ਇਹ ਜਰ ਨਹੀਂ ਹੋਣਾ

ਤੇਰੇ ਭਾਣੇ ਮੈਂ ਸਿਫ਼ਰ ਸਹੀ

ਐਪਰ ਨਿਗੁਣੀ ਸਿਫ਼ਰ ਬਿਨਾ

ਤੈਥੋਂ ਵੀ ਦਸ ਬਣ ਨਹੀਂ ਹੋਣਾ

ਟਿਮਟਿਮਾਵੇ ਮੇਰਾ ਦਿਲ ਦੀਵਾ

 ਬੁੱਝਿਆ ਤਾਂ ਤੇਰੇ ‘ਨ੍ਹੇਰਿਆਂ ਨੂੰ

ਫੇਰ ਕੋਈ ਚਾਨਣ ਨਹੀਂ ਹੋਣਾ

ਪੱਥਰੀਲੇ ਨੇ ਰਾਹ-ਖਹਿੜੇ

ਅਣਜਾਣ ਔਖਾ ਇਹ ਸਫ਼ਰ

ਇਕੱਲਿਆਂ ਚੱਲ ਨਹੀਂ ਹੋਣਾ  

ਰੂਹ ਦੀ ਹਰ ਗੁੱਠ ‘ਚੋਂ ਜਦ

ਫੁੱਟਿਆ ਰੋਣ ਵਰਗਾ ਹਾਸਾ

ਤੈਥੋਂ ਇਹ ਝੱਲ ਨਹੀਂ ਹੋਣਾ

ਭੈੜੇ ਦੁੱਖਦਾਈ ਮੌਸਮਾਂ ‘ਚ

ਹਰ ਔਕੜ ਨੂੰ ਚੀਰ-ਚੀਰ ਕੇ

ਸੌਖਿਆਂ ਪਾਰ ਲੰਘ ਨਹੀਂ ਹੋਣਾ

ਰੰਗਾਂ ਦੇ ਵਪਾਰੀ ਬਿਨਾ ਹੁਣ

ਬੇਰੰਗ ਹੋਏ ਸਭ ਪਲਾਂ ਨੂੰ

ਕੋਈ ਸੂਹਾ ਰੰਗ ਨਹੀਂ ਹੋਣਾ

ਅਫ਼ਸੋਸੀਆਂ ਯਾਦਾਂ ਦੇ ਵਿੱਚੋਂ

ਡੱਕਰੇ-ਡੱਕਰੇ ਹੋਇਆ ਆਪਾ

ਲੱਭ-ਲੱਭ ਕੇ ਜੋੜ ਨਹੀਂ ਹੋਣਾ

ਤੇਰੇ ਸਾਹਾਂ ਨੇ ਜਿਹੜਾ ਲਿਆ

ਮੇਰੀ ਰੂਹ ਤੋਂ ਮੋਹ ਕਰਜ਼ਾ

ਉਮਰ ਭਰ ਮੋੜ ਨਹੀਂ ਹੋਣਾ

ਕੂਲ਼ੀਆਂ- ਮਲੂਕ ਯਾਦਾਂ ਦਾ

ਲਿਆ ਨਿੱਘਾ ਮਖਮਲੀ ਕੰਬਲ਼

ਛੱਡਿਆਂ ਹੁਣ ਛੱਡ ਨਹੀਂ ਹੋਣਾ

ਤੂੰ ਵਜੂਦ ਮੈਂ ਪਰਛਾਵਾਂ ਤੇਰਾ

ਜਿੱਥੇ ਜਾਵੇਂ ਮੈਂ ਮਗਰੇ ਆਵਾਂ

ਇਹ ਕਦੇ  ਅੱਡ ਨਹੀਂ ਹੋਣਾ !

ਡਾ. ਹਰਦੀਪ ਕੌਰ ਸੰਧੂ

Advertisements

Responses

  1. ਗਰਮ ਹਵਾਵਾਂ ਪਿੰਡੇ ਲੱਗੀਆਂ
    ਕਵਿਤਾ ਕਰਦੀ ਹਾਏ
    ਤੱਤੀਆਂ ਮੇਰੀਆਂ ਆਹਾਂ ਨਾਲ
    ਮੋਸ਼ਮ ਬਦਲ ਨਾ ਜਾਏ।

  2. ਤੇਰੇ ਸਾਹਾਂ ਨੇ ਜਿਹੜਾ ਲਿਆ
    ਮੇਰੀ ਰੂਹ ਤੋਂ ਮੋਹ ਕਰਜ਼ਾ
    ਉਮਰ ਭਰ ਮੋੜ ਨਹੀਂ ਹੋਣਾ…….ਬਹੁਤ ਵਧੀਆ ਹਰਦੀਪ ਜੀ !

  3. ਤੂੰ ਵਜੂਦ ਮੈਂ ਪਰਛਾਵਾਂ ਤੇਰਾ
    ਜਿੱਥੇ ਜਾਵੇਂ ਮੈਂ ਮਗਰੇ ਆਵਾਂ
    ਇਹ ਕਦੇ ਅੱਡ ਨਹੀਂ ਹੋਣਾ !……….ਵਾਕਿਆ ਈ ਜੇ ਦੋਵੇਂ ਜੀਅ ਰੁੱਸ ਜਾਣ ਤਾਂ ਮਨਾਉਣ ਵਾਲਾ ਕੋਈ ਨਹੀਂ ਬਚਦਾ……ਖੂਬਸੁਰਤ।

  4. ਜਦ ਵੀ ਮੈਂ ਮਨਫ਼ੀ ਹੋਇਆ
    ਤੂੰ ਝੱਟ ਸਿਫ਼ਰ ਹੋ ਜਾਣਾ
    ਤੈਥੋਂ ਇਹ ਜਰ ਨਹੀਂ ਹੋਣਾ………vah Hardeep Sis……bahut khoob likhia hai tusi …!!

  5. beautiful…..thanks for sharing….

  6. ਤੇਰੇ ਸਾਹਾਂ ਨੇ ਜਿਹੜਾ ਲਿਆ
    ਮੇਰੀ ਰੂਹ ਤੋਂ ਮੋਹ ਕਰਜ਼ਾ
    ਉਮਰ ਭਰ ਮੋੜ ਨਹੀਂ ਹੋਣਾ …..ਕਿਆ ਵਧੀਆ ਲਾਈਨਾਂ ਹਨ

  7. http://www.facebook.com/#!/PunjabiVehda


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: