Posted by: ਡਾ. ਹਰਦੀਪ ਕੌਰ ਸੰਧੂ | ਮਈ 18, 2012

ਅਣਕਹੇ ਹਰਫ਼


                                     ਸੂਰਜ ਤਾਂ ਅੱਜ ਵੀ ਭਾਵੇਂ 

                                     ਪੂਰਬ ਵਿੱਚੋਂ ਹੀ ਸੀ ਚੜ੍ਹਿਆ

                                     ਫਿਰ ਮੈਨੂੰ ਕਾਹਤੋਂ ਇਓਂ ਲੱਗਾ

                                     ਦਿਨ ਏਹ ਕੁਝ ਵੱਖਰਾ ਅੜਿਆ

                                     ਬਾਹਰ ਚੁੱਪ ਚਾਂ ਸੀ ਛਾਈ

                                     ਅੰਦਰ ਯੁੱਧ ਸੋਚਾਂ ਦਾ ਛਿੜਿਆ

                                     ਦੋ ਬੋਲਾਂ ਦੀ ਸਾਂਝ ਮੁੱਕ ਗਈ 

                                     ਕੇਹਾ ਨਾਗ ਚੁੱਪ ਦਾ ਲੜਿਆ

                                     ਜੀਹਦੇ ਲੇਖੇ ਲਾਈ ਜਿੰਦੜੀ

                                    ਮੈਥੋਂ ਐਡੀ ਦੂਰ ਜਾ ਖੜ੍ਹਿਆ

                                    ਸੁਪਨਿਆਂ ‘ਚ ਮੈਂ ਮਾਰਾਂ ਵਾਜਾਂ 

                                     ਮੇਰਾ ਸਾਥ ਨਾ ਛੱਡੀਂ ਭੜਿਆ 

                                     ਪਤਾ ਨੀ ਕਦ ਤੁਰ ਜਾਣਾ ਏਥੋਂ 

                                     ਜਾਣਾ ਵਕਤ ਨੀ ਤੈਥੋਂ ਫੜਿਆ

                                     ਤੇਰੇ ਵਾਂਗੂ ਜਦ ਕੋਈ ਭੁੱਲਦਾ 

                                    ਲੱਗੇ ਤਾਂ ਦਿਨ ਵੱਖਰਾ ਚੜ੍ਹਿਆ 

                                    ਤੇਰੇ ਅਣਕਹੇ ਬੋਲਦੇ ਹਰਫ਼ਾਂ ਨੂੰ 

                                    ਰੂਹ ਦੀ ਸਰਦਲ ਅੱਜ ਮੈਂ ਜੜਿਆ 

                                                       ਡਾ.ਹਰਦੀਪ ਕੌਰ ਸੰਧੂ

ਇਸ਼ਤਿਹਾਰ

Responses

 1. ਮੇਰਾ ਆਪਣਾ ਨਿੱਜੀ ਵਿਚਾਰ ਇਹ ਹੈ ਕਿ ਪੰਜਾਬੀ ਵਿਹੜਾ ਖੁਸੀਆਂ ਵੰਡਣ ਵਾਲਾ ਹੈ ਬਣਿਆ ਰਹੇ । ਇਸ ਵਿਹੜੇ ਚ ਵਗਦੀ ‘ਸੋਗੀ ਹਵਾ’ ਚੰਗੀ ਨਹੀਂ ਲਗਦੀ ਭੇਣ ਜੀ

 2. ਇਹ ਕਵਿਤਾ ਸਾਹਿਤ ਪੱਖੋਂ ਕਿਸੇ ਕਮੀਂ ਵਾਲੀ ਬਿਲਕੁਲ ਨਹੀਂ ਹੈ , ਫਿਰ ਵੀ ਇਥੇ ਕੁਝ ਪਲ ਠੰਡੇ ਸਾਹ ਲੈਣ ਆਈਦਾ ਹੈ ।

 3. ਬਹੁਤ ਦਰ੍ਦ ਹੈ ਕਵਿਤਾ ਵਿਚ.

 4. ਇਹ ਪੰਜਾਬੀ ਵਿਹੜੇ ਦਾ ਸੁਭਾਗ ਹੈ ਕਿ ਕੋਈ ਏਥੇ ਕੁਝ ਪਲ ਠੰਡਕ ਨਾਲ਼ ਜਿਓਣ ਲਈ ਆਉਂਦਾ ਹੈ। ਖੁੱਲ੍ਹਾ-ਡੁੱਲ੍ਹਾ ਇਹ ਵਿਹੜਾ ਸਭਨਾ ਦਾ ਖਿੜੇ ਮੱਥੇ ਸੁਆਗਤ ਕਰਦਾ ਹੈ। ਪਰ ਕੁਦਰਤ ਦੇ ਨੇਮ ਨੂੰ ਵੀ ਏਹ ਤੋੜ ਨਹੀਂ ਸਕਦਾ। ਜਿਵੇਂ ਦਿਨ ਤੋਂ ਪਿੱਛੋਂ ਰਾਤ ਆਉਂਦੀ ਹੈ ਏਸੇ ਤਰਾਂ ਏਥੇ ਖੁਸ਼ੀ ਨੁਮਾ ਪੌਣਾਂ ਦੇ ਨਾਲ਼ ਕਦੇ-ਕਦੇ ਸੋਗੀ ਹਵਾ ਦਾ ਬੁੱਲਾ ਵੀ ਆ ਜਾਂਦਾ ਹੈ ਜੋ ਵਿਹੜੇ ਦੀ ਇਕਸਾਰਤਾ ਨੂੰ ਤੋੜਦਾ ਹੈ । ਨਾਲ਼ ਇਹ ਵੀ ਚੇਤੇ ਕਰਾ ਜਾਂਦਾ ਹੈ ਕਿ ਅਸੀਂ ਆਦਮ ਜਾਤ ਹੀ ਹਾਂ ਫਰਿਸ਼ਤੇ ਨਹੀਂ ਜੋ ਸਦਾ ਸੁੱਖ ਦੀਆਂ ਪੱਖੀਆਂ ਹੀ ਝਲਾਉਂਦੇ ਰਹਿਣਗੇ। ਸੋ ਇਸ ਨੂੰ ਵੀ ਅਪਨਾਉਣਾ ਸਿੱਖੋ। ਦੋਵਾਂ ਰੰਗਾਂ ‘ਚ ਜਿਓਣਾ ਹੀ ਅਸਲ ਜੀਵਨ ਹੈ।

 5. ਵਧੀਆ ਕਵਿਤਾ ਹੈ। ਮਿਲਣਾ, ਵਿੱਛੜਨਾ, ਦੁਖ ਸੁਖ, ਸਭ ਜੀਵਨ ਦੇ ਰੰਗ ਹਨ। ਇਸ ਲਈ ਚੜ੍ਹਦੀ ਕਲਾ ਵਿਚ ਹੀ ਰੱਹਿਣਾ ਚਾਹੀਦਾ ਹੈ।

 6. very near to my heart.I write and like such poetry.

 7. ਖੂਬਸੂਰਤ ਰਚਨਾ। ਮਿਲਣਾ ਵਿਛੜਨਾ ਇਕ ਦੂਜੇ ਪੂਰਕ ਹਨ ਜੀ।

 8. ਤੇਰੇ ਅਣਕਹੇ ਹਰਫ਼ ਬੋਲੇ
  ਤਾਂ ਰੂਹ ਨੂੰ ਝੰਝੋੜ ਗਏ
  ਕਵਿਤਾ ਚੰਗੀ ਲੱਗੀ !

  ਦਵਿੰਦਰ ਕੌਰ ਸਿੱਧੂ

 9. आपकी यह कविता गहन विचार धारा तथा डुंघी कल्पना लिये हुए है । मुझे ये पंक्तियाबहुत अच्छी लगीं-
  ਸੂਰਜ ਤਾਂ ਅੱਜ ਵੀ ਭਾਵੇਂ
  ਪੂਰਬ ਵਿੱਚੋਂ ਹੀ ਸੀ ਚੜ੍ਹਿਆ
  ਫਿਰ ਮੈਨੂੰ ਕਾਹਤੋਂ ਇਓਂ ਲੱਗਾ
  ਦਿਨ ਏਹ ਕੁਝ ਵੱਖਰਾ ਅੜਿਆ
  ਬਾਹਰ ਚੁੱਪ ਚਾਂ ਸੀ ਛਾਈ
  ਅੰਦਰ ਯੁੱਧ ਸੋਚਾਂ ਦਾ ਛਿੜਿਆ
  ਦੋ ਬੋਲਾਂ ਦੀ ਸਾਂਝ ਮੁੱਕ ਗਈ
  ਕੇਹਾ ਨਾਗ ਚੁੱਪ ਦਾ ਲੜਿਆ

 10. ਬਾਹਰ ਚੁੱਪ ਚਾਂ ਸੀ ਛਾਈ
  ਅੰਦਰ ਯੁੱਧ ਸੋਚਾਂ ਦਾ ਛਿੜਿਆ
  ਦੋ ਬੋਲਾਂ ਦੀ ਸਾਂਝ ਮੁੱਕ ਗਈ
  ਕੇਹਾ ਨਾਗ ਚੁੱਪ ਦਾ ਲੜਿਆ

  ਇਹ ਅੰਤਰ ਯੁੱਧ ਦੇ ਪਲ ਸਭ ਦੀ ਜਿੰਦਗੀ ਵਿੱਚ ਆਉਂਦੇ ਹਨ ਭੈਣ …ਕਵਿਤਾ ਬਹੁਤ ਵਧੀਆ ਹੈ ,ਜਿਓਂਦੇ ਵਸਦੇ ,ਚੜਦੀਆਂ ਕਲਾ ਵਿੱਚ ਰਹੋ ….!!

 11. Respected Dr.Hardeep Sandhu ji
  Frist of all I am very sorry,because i am late my net was not ok but now i am reading u r beautiful poerty.very nice.Madam i like work u r doing well.u r brother is all so doing. God Bless u.

 12. It is very good path and i m very empress ur poetry.


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: