Posted by: ਡਾ. ਹਰਦੀਪ ਕੌਰ ਸੰਧੂ | ਮਈ 13, 2012

ਮਾਂ- ਅੱਜ ਮਾਂ ਦਿਵਸ ‘ਤੇ ਵਿਸ਼ੇਸ਼


ਮਾਂ ਸ਼ਬਦ ਸਾਨੂੰ ਪਿਆਰ, ਮੁਹੱਬਤ, ਮਮਤਾ ਤੇ ਸਹਿਣਸ਼ੀਲਤਾ ਦਾ ਸੁਨੇਹਾ ਦਿੰਦਾ ਹੈ। ਏਸੇ ਲਈ ਕਿਸੇ ਨੇ ਠੀਕ ਹੀ ਕਿਹਾ ਹੈ, ਮਾਂਵਾਂ ਠੰਡੀਆਂ ਛਾਵਾਂ, ਛਾਵਾਂ ਕੌਣ ਕਰੇ…..ਧੀ-ਪੁੱਤ ਚਾਹੇ ਜਿੰਨੇ 

ਮਰਜ਼ੀ ਵੱਡੇ ਹੋ ਜਾਣ ਓਹ ਮਾਂ ਲਈ ਸਦਾ ਬੱਚੇ ਹੀ ਰਹਿੰਦੇ ਨੇ। ਉਹ ਦੁਨੀਆਂ ਦੇ ਚਾਹੇ ਕਿਸੇ ਵੀ ਕੋਨੇ ‘ਚ ਚਲੇ ਜਾਣ ਮਾਂ ਦਾ ਦਿਲ ਸਦਾ ਦੁਆਵਾਂ ਹੀ ਦਿੰਦਾ ਹੈ। 

          ਮਾਂ ਦਾ ਨਾਂ ਜ਼ੁਬਾਨ ‘ਤੇ ਆਉਂਦਿਆਂ ਹੀ ਇੱਕ ਵੱਖਰਾ ਜਿਹਾ ਅਹਿਸਾਸ ਹੋਣ ਲੱਗਦਾ ਹੈ, ਜਿਸ ਨੂੰ ਮੈਂ ਅੱਜ ਕਲਮਬੱਧ ਕਰਨਾ ਔਖਾ ਹੈ। ਇਸੇ ਅਹਿਸਾਸ ਨੂੰ ਮੈਂ ਅਪ੍ਰੈਲ 2007 ‘ਚ ਕਲਮਬੱਧ ਕੀਤਾ ਸੀ ਇੱਕ ਕਵਿਤਾ ਦੇ ਰੂਪ ‘ਚ ਜੋ ਸਿਡਨੀ ਤੋਂ ਪ੍ਰਕਾਸ਼ਿਤ ਹੁੰਦੇ ਪੰਜਾਬੀ ਦੇ ਅਖ਼ਬਾਰ ਪੰਜਾਬ ਟਾਈਮਜ਼ ਦੇ 38 ਪੰਨੇ ਦਾ ਸ਼ਿੰਗਾਰ ਬਣੀ ਸੀ ।

ਅੱਜ ਓਹੀ ਕਵਿਤਾ ਮੈਂ ਪੰਜਾਬੀ ਵਿਹੜੇ ਦੇ ਪਾਠਕਾਂ ਨਾਲ਼ ਸਾਂਝੀ ਕਰਨ ਲੱਗੀ ਹਾਂ………..

ਤੇਰਾ ਨਾਂ ਸੁਣ ਕੇ ਮੇਰੀ ਮਾਂ ਨੀ

ਆਵੇ ਸਰੂਰ ਮੈਨੂੰ ਐਸਾ 

ਜਿਵੇਂ ਸੁਣ ਕੇ ਗੁਰਬਾਣੀ

ਸੋਚੋ ਤਾਂ ਜੇ ਮਾਂ ਨਾ ਹੁੰਦੀ

ਤੂੰ ਵੀ ਨਾ ਹੁੰਦਾ, ਮੈਂ ਵੀ ਨਾ ਹੁੰਦੀ

ਸਾਡੀ ਹੋਂਦ ਹੀ ਸਾਡੀ ਮਾਂ ਤੋਂ ਹੈ

ਉਸ ਦੀ ਕੁੱਖ ‘ਚ ਲਏ ਹਰ ਸਾਹ ਤੋਂ ਹੈ

ਰਾਤਾਂ ਝਾਕ-ਝਾਕ ਸਾਨੂੰ ਵੱਡਿਆਂ ਕੀਤਾ

ਸਾਡੇ ਸਭ ਦੁੱਖ ਓਹ ਹਰ ਲਏ

ਹੁਣ ਵੀ ਜਦ ਮੁਸ਼ਕਿਲ ਪੈਂਦੀ

ਮੂੰਹ ‘ਚ ਨਿਕਲ਼ੇ ‘ਮਾਂ ਹਾਏ’

ਇਓਂ ਲੱਗਦਾ ਜਿਵੇਂ ‘ਹਾਏ ਮਾਂ’ ਕਹਿ ਕੇ

ਓਸ ਰੋਗ ਦੀ ਦਵਾ ਮਿਲ਼ ਜਾਏ

ਸਾਡੇ ਸੁੱਖ ਲਈ ਉਹ ਕਰੇ ਦੁਆਵਾਂ

ਸੌ-ਸੌ ਜਨਮ ਲੈ ਕੇ ਵੀ ਮੈਂ

ਓਸ ਦਾ ਦੇਣ ਨਾ ਦੇ ਪਾਵਾਂ

ਕੀ ਹੋਇਆ ਜੇ ਰੱਬ ਨਹੀਂ ਮਿਲ਼ਿਆ

‘ਰੱਬ ਵਰਗੀ’ ਮੇਰੀ ਮਾਂ ਤਾਂ ਹੈ

ਮਾਂ ਦੀਆਂ ਦਿੱਤੀਆਂ ਦੁਆਵਾਂ ਦੀ

ਮੇਰੇ ਸਿਰ ‘ਤੇ ਛਾਂ ਤਾਂ ਹੈ !

ਮੇਰੇ ਸਿਰ ‘ਤੇ ਛਾਂ ਤਾਂ ਹੈ !

ਡਾ. ਹਰਦੀਪ ਕੌਰ ਸੰਧੂ 

Advertisements

Responses

 1. Nice words!!

 2. ਸਤ ਸ੍ਰੀ ਅਕਾਲ ਹਰਦੀਪ ਜੀ,
  ਆਪ ਜੀ ਦੀ ਕਵਿਤਾ ਪੜ ਕੇ ਇੰਝ ਲੱਗਾ ਜਿਵੇਂ ਇਹ ਕਵਿਤਾ ਮੈ ਆਪਣੀ ਮਾਂ ਨੂੰ ਮੁੱਖ ਰੱਖ ਕੇ ਲਿਖੀ ਹੋਵੇ, ਹਰ ਲਫਜ਼ ਵਿਚੋਂ ਮਾਂ ਦੀ ਮਹਿਕ ਆਉਂਦੀ ਹੈ
  ਤੁਹਾਡੀ ਲੇਖਣੀ ਨੂੰ ਸਲਾਮ ਕਰਦਾ ਹਾਂ, ਮਾਂ ਦਿਵਸ ਤੇ ਦੁਨੀਆਂ ਦੀਆਂ ਸਮੂਹ ਮਾਵਾਂ ਨੂੰ ਮੁਬਾਰਕਬਾਦ ਦਿੰਦਾ ਹਾਂ
  ਬਲਵਿੰਦਰ ਸਿੰਘ ਚਾਹਲ

 3. बहुत मार्मिक और भावपूर्ण कविता । दिल को बहुत गहरे तक छू जाती है । पंजब टाइम्स में छपी यह कविता अज हमें भी पढ़ने के लिए मिल गई । बहुत आभार बहन हरदीप जी

 4. ਭੈਣ ਜੀ,
  ਸਤਿ ਸ੍ਰੀ ਅਕਾਲ,
  ਬਹੁਤ ਖੂਬਸੂਰਤ ਕਵਿਤਾ ਹੈ। ਨਿਰੀ ਮਾਂ ਵਰਗੀ।
  ਭੂਪਿੰਦਰ।

 5. bahut sunder kavita Hardeep sis.
  mavan thndian chhavan…!!!!!!


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: