Posted by: ਡਾ. ਹਰਦੀਪ ਕੌਰ ਸੰਧੂ | ਮਈ 9, 2012

ਵਾਅਦੇ ਦਾ ਚੱਕਰਚੂੰਡਾਦੀਵੇ ਤੇ ਬੱਤੀ ਦੀ ਯੁੱਗਾਂ ਤੋਂ ਜਾਣ-ਪਛਾਣ ਹੈ | ਉਹ ਇੱਕ ਦੂਜੇ ਦੇ ਪੂਰਕ ਹਨ ।ਪਿੱਛੇ ਜਿਹੇ ਓਹ ਮੱਧਮ ਰੌਸ਼ਨੀ ਦੇ ਵਿਹੜੇ ਗੱਲਾਂ ‘ਚ ਉਲਝੇ ਬੈਠੇ ਸਨ | ਗੱਲਾਂ -ਗੱਲਾਂ ‘ਚ ਹੀ ਬੱਤੀ ਨੇ ਦੀਵੇ ਲਈ  ਇੱਕ  ਵਾਅਦੇ ਦਾ ਚੱਕਰਚੂੰਡਾ ਬਣਾਇਆ ਤੇ ਓਸ ‘ਤੇ ਚੜ੍ਹ ਕੇ ਚਾਨਣ ਬਿਖੇਰਨ ਲਈ ਕਿਹਾ  | ਬਹੁਤ ਤੇਜ਼ ਚੱਲਣ ਵਾਲ਼ੇ ਇਸ  ਚੱਕਰਚੂੰਡੇ ‘ਤੇ ਚੜ੍ਹਨ ਲਈ  ਖਾਸ ਸਾਵਧਾਨੀ ਅਤੇ ਨਿਯਮਾਂ ਦੀ ਵਰਤੋਂ ਦੀ ਲੋੜ ਬਾਰੇ ਵੀ ਬੱਤੀ ਨੇ ਦੀਵੇ ਨੂੰ ਦੱਸਿਆ। ਤੇ ਫੇਰ ਉਹ ਦੋਹਵੇਂ ਆਪੋ -ਆਪਣੇ ਘਰਾਂ ਨੂੰ ਪਰਤ ਗਏ | 

      ਬੱਤੀ  ਦੀਆਂ ਮਨ-ਤਰੰਗਾਂ ਕਹਿੰਦੀਆਂ ਨੇ ਕਿ ਦੀਵੇ  ਦਾ ਪੂਰਾ ਮਨ ਹੈ ਇਸ ਚੱਕਰਚੂੰਡੇ ‘ਤੇ ਚੜ੍ਹਨ ਦਾ ਤੇ ਹੁਣ ਉਹ ਓਸ ਦੇ ਐਨ ਕੋਲ ਹੀ ਖੜ੍ਹਾ ਹੈ | ਓਸ ਨੇ ਕਈ  ਵਾਰ ਕੋਸ਼ਿਸ਼ ਵੀ ਕੀਤੀ ਚੜ੍ਹਨ ਦੀ ਪਰ ਨਿਯਮਾਂ ਦੀ ਵਰਤੋਂ ਕਰਨੀ ਭੁੱਲ ਗਿਆ | ਬੱਤੀ  ਦਾ ਮਨ ਬੇਚੈਨ  ਹੋ ਉਠਿਆ ….ਮਤਾਂ ਦੀਵੇ  ਨੂੰ ਸੱਟ -ਫੇਟ ਨਾ ਲੱਗ ਗਈ ਹੋਵੇ | ਪਰ ਜਿਸ ਦਿਨ ਦੀਵਾ  ਚੱਕਰਚੂੰਡੇ ‘ਤੇ ਚੜ੍ਹਨ ਵਿੱਚ ਸਫਲ ਹੋ ਗਿਆ,ਤਾਂ  ਉਹ  ਉਸ ਅਨੰਦ  ਦਾ ਭਾਗੀਦਾਰ  ਹੋਵੇਗਾ ਜਿਸ  ਦਾ ਅੱਜ ਦੀ ਘੜੀ ਉਸਨੂੰ ਕੋਈ ਅੰਦਾਜ਼ਾ ਨਹੀਂ ਹੈ |  ਬੱਤੀ  ਨੂੰ ਤਾਂ ਓਦਣ ਦੁਨੀਆਂ ਦੀ ਅਨਮੋਲ ਖੁਸ਼ੀ ਦੀ ਦੌਲਤ  ਹਾਸਿਲ  ਹੋ ਹੀ ਜਾਵੇਗੀ | ਵੈਸੇ ਬੱਤੀ ਨੇ ਅੱਜ ਤੱਕ ਦੀਵੇ ਤੋਂ ਕੁਝ ਨਹੀਂ ਮੰਗਿਆ ਪਰ ਏਸ ਵਾਰ ਉਹ ਆਵਦੇ ਜਨਮ ਦਿਨ ‘ਤੇ ਏਸੇ ਦੌਲਤ ਰੂਪੀ ਤੋਹਫ਼ੇ ਦੀ ਮੰਗ ਕਰ ਰਹੀ ਹੈ |ਅੱਜ ਬੱਤੀ ਦੀਵੇ  ਨੂੰ ਸਿਰਫ਼ ਐਨਾ ਹੀ ਸੁਨੇਹਾ ਦੇਣਾ ਚਾਹੁੰਦੀ  ਹੈ ਕਿ ਜਦੋਂ ਕੋਈ  ਕਿਸੇ ਚੀਜ਼ ਨੂੰ ਪਾਉਣ  ਲਈ  ਪੂਰੇ ਮਨੋ  ਜੁੱਟ  ਜਾਵੇ ਤਾਂ ਸਾਰੀ ਕਾਇਨਾਤ  ਆਵਦੀਆਂ ਬਾਹਵਾਂ ਖਿਲਾਰ  ਕੇ ਓਸਨੂੰ ਸਹਾਰਾ ਦੇਣ  ਲੱਗ ਜਾਂਦੀ ਹੈ | 

ਡਾ. ਹਰਦੀਪ ਕੌਰ ਸੰਧੂ 
ਇਸ਼ਤਿਹਾਰ

Responses

 1. ਬਹੁਤ ਵਧੀਆ ਸੋਚ ਹੈ…ਜਗਦੇ ਰਹੋ…ਜਗਾਉਂਦੇ ਰਹੋ !

 2. bahut suhna , tuhadi har likhat vich panjab di mitti di te saad muradi zindgi di khushbo hundi hai..

 3. ਵਾਹ !….ਬਹੁਤ ਵਧੀਆ ਸੁਨੇਹਾ ਦਿੱਤਾ ਹੈ ਤੁਸੀਂ ਹਰਦੀਪ ਭੈਣ …ਜੇ ਆਦਮੀ ‘ਅਸੰਭਵ’ ਨੂੰ ਆਪਣੀ ਜਿੰਦਗੀ ਦੀ ਕਿਤਾਬ ਚੋਂ ਕਢ ਦੇਵੇ ਤਾਂ ਸਫਲਤਾ ਤੁਹਾਡਾ ਹਰ ਕਦਮ ਚੁੰਮੇਗੀ …!!!!

 4. ਭੈਣ ਜੀ,
  ਸਤਿ ਸ੍ਰੀ ਅਕਾਲ,

  ਵਾਅਦੇ ਦਾ ਚੱਕਰਚੂੰਡਾ ਪੜ੍ਹ ਕੇ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਹੁਣ ਸਮਝ ਲੱਗੀ ਹੈ। ਬਹੁਤ ਡੂੰਘਾ ਅਤੇ ਸ਼ਲਾਘਾਯੋਗ ਵਿਚਾਰ ਹੈ।
  ਇਸ ਦੇ ਨਾਲ ਹੀ ਜੇ ਮਨ ਸ਼ੁੱਧ ਅਤੇ ਮੰਗ ਜਾਇਜ਼ ਹੋਵੇ ਤਾਂ ਨਾਲ ਪ੍ਰਮੇਸ਼ਰ ਵੀ ਆਪਣੀ ਹਾਜ਼ਰੀ ਲੁਆਉਂਦਾ ਹੈ।
  ਤਾਰੀਫ਼ ਹੈ ਜੀ।
  ਭੂਪਿੰਦਰ।

 5. ਸਾਰੇ ਪਾਠਕਾਂ ਦਾ ਜੋ ਆਵਦੀਆਂ ਪੈੜਾਂ ਛੱਡ ਕੇ ਗਏ ਤੇ ਜੋ ਨਹੀਂ ਵੀ ਛੱਡ ਕੇ ਗਏ ਬਹੁਤ-ਬਹੁਤ ਧੰਨਵਾਦ।
  ਬਹੁਤ ਵਧੀਆ ਵਿਚਾਰ ਸਾਹਮਣੇ ਆਏ ਨੇ………….ਕਿ ਜੇ ਅਸੀ ‘ਅਸੰਭਵ’ ਨੁੰ ਆਵਦੇ ਸ਼ਬਦਕੋਸ਼ ‘ਚੋਂ ਕੱਢ ਦੇਈਏ…………….ਜੇ ਮੰਗ ਸ਼ੁੱਧ ਤੇ ਜ਼ਾਇਜ਼ ਹੋਵੇ………..।
  ਜੇ ਗਹੁ ਨਾਲ਼ ਵੇਖਿਆ ਜਾਵੇ ਤਾਂ ਓਸ ਦੀ ਮੰਗ ਸ਼ੁੱਧ ਤੇ ਜ਼ਾਇਜ਼ ਹੀ ਹੋਵੇਗੀ ਜਿਸ ਨੇ ਕਦੇ ਕਿਸੇ ਤੋਂ ਹੁਣ ਤੱਕ ਮੰਗਿਆ ਹੀ ਨਹੀਂ ।
  ਮੈਨੂੰ ਖੁਸ਼ੀ ਹੋਈ ਕਿ ਇਹ ਵਾਰਤਾ ਆਵਦੀ ਗੱਲ ਕਹਿਣ ‘ਚ ਸਫ਼ਲ ਹੋਈ ਜਿਸ ਨੇ ਐਨੇ ਸੋਹਣੇ ਵਿਚਾਰਾਂ ਦੀ ਸਾਝ ਪੰਜਾਬੀ ਵਿਹੜੇ ਨਾਲ਼ ਪੁਆਈ ਹੈ।
  ਇੱਕ ਵਾਰ ਫਿਰ ਧੰਨਵਾਦ!

  ਹਰਦੀਪ


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: