Posted by: ਡਾ. ਹਰਦੀਪ ਕੌਰ ਸੰਧੂ | ਮਈ 4, 2012

ਕੁੰਜੀਆਂ (ਗੀਤ)


ਅੱਜ ਮੈਂ ਇੱਕ ਪੰਜਾਬੀ ਗੀਤ ਪੇਸ਼ ਕਰ ਰਹੀ ਹਾਂ ਜੋ ‘ਮਧਾਣੀਆਂ’ ਗੀਤ ਦੀ ਤਰਜ਼ ‘ਤੇ ਗਾਇਆ ਜਾ ਸਕਦਾ ਹੈ। ਆਸ ਕਰਦੀ ਹਾਂ ਕਿ ਮੇਰੀ ਇਹ ਪਹਿਲੀ ਕੋਸ਼ਿਸ਼ ਆਪ ਨੂੰ ਚੰਗੀ ਲੱਗੇਗੀ। ਕਦੇ ਇਸ ਗੀਤ ਨੂੰ ਵੀ ਆਵਾਜ਼ ਮਿਲ਼ ਜਾਵੇਗੀ। 

ਕੁੰਜੀਆਂ…..

ਹਾਏ ਕਾਹਤੋਂ ਲੋਕੀਂ ਆਖਦੇ 

ਧੀਆਂ ਧੰਨ ਨੇ ਬਿਗਾਨਾ ਹੁੰਦੀਆਂ ….ਹਾਏ

ਡੇਰਾ……

ਰੱਬ ਨੇ ਤਾਂ ਦੋ ਘਰ ਦਿੱਤੇ

ਲੋਕਾਂ ਇੱਕ ਵੀ ਨਾ ਮੰਨਿਆ ਮੇਰਾ…..ਹਾਏ 

ਕਾਹੀ……

ਅੱਗ ਲਾਓ ਗੀਤਾਂ ਨੂੰ 

 ਸੋਹਣੇ ਰੂਪ ਤੋਂ ਚੁੰਨੀ ਜਿੰਨ੍ਹਾਂ ਲਾਹੀ  …ਹਾਏ

ਫੀਤਾ…..

ਜੰਮਣੋ ਪਹਿਲਾਂ ਮਾਰਨ ਵਾਸਤੇ

ਮੇਰੀ ਮਾਂ ਨੂੰ ਮਜਬੂਰ ਤੁਸੀਂ ਕੀਤਾ…..ਹਾਏ

ਡੋਈ…………

ਲੋਕੀਂ ਅੱਜ ਨਿਹੋਰੇ ਮਾਰਦੇ

ਡੋਲੀ ਚੜ੍ਹਦੀ ਦੀ, ਨਾ ਅੱਖ ਤੇਰੀ ਰੋਈ …ਹਾਏ

ਮੋਇਆ……

ਹੰਝੂਆਂ ਨੂੰ ਵਰਜ ਦਿੱਤਾ

ਡੋਲਾ ਚੜ੍ਹਦੀ ਦਾ ਦਿਲ ਮੇਰਾ ਰੋਇਆ …ਹਾਏ…….

ਡਾ. ਹਰਦੀਪ ਕੌਰ ਸੰਧੂ
ਇਸ਼ਤਿਹਾਰ

Responses

 1. हरदीप जी आपके सारे गीत गहरे दर्द की दास्तान हैं । सामाजिक विकृतियों पर आपने गहरा प्रहार किया है । आपकी कविता हर कमज़ोर औरत की पीड़ा का कच्चा चिट्ठा है । क्रूरर्तापूर्ण सोच का पर्दा उठाती है आपकी हर लाइन । आप मेरी बधाइ स्वीकार कीजिए !!

 2. natural and heart touching song ……valuable with punjabiat soul .

 3. ਹਰਦੀਪ,ਭੈਣ ਜੀ

  ਸਤਿ ਸ੍ਰੀ ਅਕਾਲ,

  ਆਪਦਾ ਗੀਤ ਕੁੰਜੀਆਂ ਪੜਿਆ। ਬਹੁਤ ਵਧੀਆ ਲਿਖਿਆ ਤੁਸਾਂ। ਅਸਲ ‘ਚ, ਇਹ ਗੀਤ ਇਕ ਧੀ ਦੇ ਮਨ ਦੀ ਵੇਦਨਾ ਦਾ ਪ੍ਰਗਟਾਅ ਕਰਦਾ ਹੈ। ਉਹ ਵੇਦਨਾ ਜੋ ਉਸ ਨੂੰ ਆਉਦੇ ਜੀਵਨ ਵਿਚ ਮਹਾਨ ਬਣਾਉਂਦੀ ਹੈ। ਪਹਿਲਾਂ ਧੀ, ਫਿਰ ਪਤਨੀ ਅਤੇ ਫਿਰ ਮਾਂ। ਇਸ ਦੌਰਾਨ ਉਸ ਨੂੰ ਆਪਣੇ ਬਾਬਲ ਦਾ ਘਰ ਛੱਡ ਆਪਣੇ ਸਹੁਰੇ
  ਘਰ ਜਾਣਾ ਪੈਂਦਾ ਹੈ। ਡੋਲੀ ਤੋਰਨ ਤੋਂ ਬਾਦ ਲੋਕ ਇਕ ਮੁਹਾਵਰੇ “ਧੀਆਂ ਧੰਨ ਪਰਾਇਆ” ਕਹਿ ਕੇ ਉਸਦੇ ਪੇਕੇ ਪਰਿਵਾਰ ਵਾਲੇ ਜੀਵਨ ਨੂੰ ਡੰਡੀ ਲਾ ਦੇਂਦੇ ਹਨ।
  ਕੁੰਜੀਆਂ…..

  ਹਾਏ ਕਾਹਤੋਂ ਲੋਕੀਂ ਆਖਦੇ

  ਧੀਆਂ ਧੰਨ ਨੇ ਬਿਗਾਨਾ ਹੁੰਦੀਆਂ ….ਹਾਏ

  ਏਨਾ ਸੌਖਾ ਤਾਂ ਨਹੀਂ।
  ਅੱਗੇ ਉਸਨੂੰ ਇਕ ਨਵਾਂ ਪਰਿਵਾਰ, ਨਵਾਂ ਮਾਹੌਲ ਦੇਖਣ ਨੂੰ ਮਿਲਦਾ ਹੈ। ਏਥੇ ਉਸਨੂੰ ਅਨੇਕਾਂ ਹੀ ਸਮਾਜਿਕ, ਆਰਥਿਕ ਅਤੇ ਸਭ ਤੋਂ ਵੱਡੀ ਗੱਲ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਗੱਲ ਨੂੰ ਪੜ੍ਹ ਕੇ ਸ਼ਾਇਦ ਲੋਕ ਕਹਿਣ,”ਇਹ ਕਿਹੜੀ ਨਵੀਂ ਗੱਲ ਹੈ। ਇਹ ਤਾਂ ਜਗ ਦੀ ਰੀਤ ਹੈ।” ਪਰ,

  ਡੇਰਾ……

  ਰੱਬ ਨੇ ਤਾਂ ਦੋ ਘਰ ਦਿੱਤੇ

  ਲੋਕਾਂ ਇੱਕ ਵੀ ਨਾ ਮੰਨਿਆ ਮੇਰਾ…..ਹਾਏ

  ਇਸ ਕੁਰਬਾਨੀ, ਏਡੇ ਵੱਡੇ ਤਿਆਗ ਦਾ ਮੁੱਲ ਸਮਾਜ ਕੀ ਪਾਉਂਦਾ ਹੈ? ਲੋਕ ਕਹਿੰਦੇ ਹਨ, ਕੁਰਬਾਨੀਆਂ ਅਤੇ ਤਿਆਗ ਦੇ ਮੁੱਲ ਪੈਂਦੇ ਹਨ। ਇਹਨਾਂ ਨੂੰ ਲੋਕਾਈ ਸਿਜਦਾ ਕਰਦੀ ਹੈ। ਪਰ ਕੀ ਏਥੇ ਇਹ ਸੱਚ ਹੈ? ਸ਼ਾਇਦ ਭੋਰਾ ਕੁ।

  ਉਂਜ ਤਾਂ ਦਹੇਜ ਖਾਤਿਰ ਕਿਤੇ ਤੇਲ ਪਾ ਕੇ ਸਾੜ ਦਿੱਤੀ ਜਾਂਦੀ, ਕਿਤੇ ਜ਼ਹਿਰ ਦੇ ਕੇ ਅਲਖ ਮੁਕਾ ਦਿੱਤੀ ਜਾਂਦੀ ਹੈ। ਕਿਤੇ ਕੁਲਟਾ, ਚਰਿਤਰਹੀਣ ਦਾ ਦਾਗ ਮੜ੍ਹ ਕੇ ਉਸ ਦੀ ਹੋਂਦ ਮੁਕਾ ਦਿੱਤੀ ਜਾਂਦੀ ਹੈ। ਜਾਂ ਫਿਰ ਕਹਾਣੀ ਸ਼ੁਰੂ ਹੋਣ ਤੋਂ ਪਹਿਲਾਂ ਹੀ,

  ਫੀਤਾ…..

  ਜੰਮਣੋ ਪਹਿਲਾਂ ਮਾਰਨ ਵਾਸਤੇ

  ਮੇਰੀ ਮਾਂ ਨੂੰ ਮਜਬੂਰ ਤੁਸੀਂ ਕੀਤਾ…..ਹਾਏ

  ਖ਼ੈਰ ਏਨਾ ਕੁਝ ਸਹਿਣ ਦੇ ਬਾਦ ਵੀ ਉਹ ਸਮਾਜ ਦੀ ਹੋਂਦ ਨੂੰ ਕਾਇਮ ਰੱਖਦੀ ਹੈ। ਉਹ ਜਗ-ਜਨਣੀ ਹੈ। ਉਹ ਰਾਜੇ-ਰਾਣਿਆਂ ਦੀ ਜਨਮ-ਦਾਤੀ ਹੈ। ਉਹ ਸ਼ਹਿਣਸ਼ੀਲਤਾ ਦੀ ਮੂਰਤ ਹੈ। ਉਹ ਧਰਤੀ ਹੈ। ਉਹ ਮਾਂ ਹੈ। ਠੰਡੀ ਛਾਂ ਹੈ। ਉਹ ਅਕਾਲਪੁਰਖ ਦੀ ਇਕ ਅਦੁੱਤੀ ਕਲਾ-ਕ੍ਰਿਤ ਹੈ।

  ਮੈਨੂੰ ਠੀਕ ਤਰਾਂ ਯਾਦ ਨਹੀਂ, ਮੈਂ ਇਹ ਕਿਸੇ ਤੋਂ ਸੁਣਿਆਂ ਸੀ ਕਿ ਜੇ ਪ੍ਰਮਾਤਮਾਂ ਔਰਤ ਨੂੰ ਇਸ ਧਰਤੀ ਤੇ ਨਾ ਭੇਜਦਾ ਤਾਂ ਇਸ ਦੀ ਹੀ ਪੈਦਾ ਕੀਤੀ ਦੂਜੀ ਕ੍ਰਿਤ ਯਾਨੀ

  ਮਰਦ ਆਪੋ ਵਿਚ ਲੜ-ਮਰ ਕੇ ਆਪਣੀ ਹੋਂਦ ਨੂੰ ਖ਼ਤਮ ਕਰ ਲੈਂਦਾ। ਇਹ ਸੱਚਾਈ ਸੋਲਾਂ ਆਨੇ ਸਹੀ ਹੈ।

  ਭੂਪਿੰਦਰ ਸਿੰਘ

 4. ਡੇਰਾ……
  ਰੱਬ ਨੇ ਤਾਂ ਦੋ ਘਰ ਦਿੱਤੇ
  ਲੋਕਾਂ ਇੱਕ ਵੀ ਨਾ ਮੰਨਿਆ ਮੇਰਾ…..ਹਾਏ

  ਕਿਆ ਬਾਤ …ਕਿਆ ਬਾਤ ….ਹਰਦੀਪ ਭੈਣ …ਜੁਗ ਜੁਗ ਜੀਓ …!!!!!!

 5. add some more keys as there are many more lockes unopened


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: