Posted by: ਡਾ. ਹਰਦੀਪ ਕੌਰ ਸੰਧੂ | ਅਪ੍ਰੈਲ 28, 2012

ਮੈਂ ਤੇ ਮੇਰੀ ਤਨਹਾਈ


ਮੈਂ ਤੇ ਮੇਰੀ ਤਨਹਾਈ

ਖੇਡਦੇ ਹਾਂ ਅਕਸਰ

ਅਸੀਂ ਛੁਹਣ -ਛੁਹਾਈ

ਕਦੇ -ਕਦੇ ਆਥਣੇ

ਕਦੇ ਖੇਡੀਏ ਸਵੇਰੇ

ਕਦੇ ਪਹੁ-ਫੁੱਟਦੇ

ਕਦੇ ਮੂੰਹ-ਹਨ੍ਹੇਰੇ 

ਕਦੇ ਉਹ ਮੂਹਰੇ

ਮੈਂ ਪਿੱਛੇ ਭੱਜਾਂ

ਇਓਂ ਭੌਂਦੇ ਫਿਰਦੇ

ਬੁਣਦੇ ਮੋਹ ਦੀਆਂ ਤੰਦਾਂ

ਕਦੇ ਮੇਰੀ ਤਨਹਾਈ

ਮੈਨੂੰ ਭੱਜ ਧੱਫ਼ਾ ਲਾਵੇ

ਕਦੇ ਮਹਿਕ ਓਸਦੀ

ਭੱਜ ਮੈਨੂੰ ਛੁਹਣ ਆਵੇ

ਝੱਟ ਮਗਰ ਹੋ ਤੁਰਾਂ 

ਮੈਂ ਤਾਂ ਓਸੇ ਵੇਲ਼ੇ

ਬੱਸ ਬਣ ਕੇ ਓਸਦਾ

ਕਿਓਂਕਿ………….

ਏਸ ਘੇਰੇ ਅੰਦਰ

ਹੇਠ ਨੀਲੇ ਅੰਬਰ

ਹੈ ਕੌਣ ਮੇਰਾ

ਜਿਸ ਨੂੰ ਮੈਂ ਆਪਣਾ ਕਹਾਂ

ਮੇਰੀ ਤਨਹਾਈ ਤੋਂ ਬਿਨਾਂ !

ਡਾ. ਹਰਦੀਪ ਕੌਰ ਸੰਧੂ

ਇਸ਼ਤਿਹਾਰ

Responses

  1. बहन आपकी कविता शुरू से आखिए तक व्यथा से पुर असर है । तन्हाई के सिवा भी संसार में अपने होते हैं , हैं भी ; पर उन पर लगता है भरोसा नहीं करता । ये पंक्तियाँ मुझे भीतर तक दहला गई , रुला गई
    -ਏਸ ਘੇਰੇ ਅੰਦਰ
    ਹੇਠ ਨੀਲੇ ਅੰਬਰ
    ਹੈ ਕੌਣ ਮੇਰਾ
    ਜਿਸ ਨੂੰ ਮੈਂ ਆਪਣਾ ਕਹਾਂ
    ਮੇਰੀ ਤਨਹਾਈ ਤੋਂ ਬਿਨਾਂ !

  2. bahut sohni trhan bian kita hai……..pr ih har ikk de hisee aondi hai…

  3. ਹਰਦੀਪ ਵਧੀਆ ਰਚਨਾ ਹੈ ਭਾਵਆਤਮਕ ਤੇ ਮੰਨ-ਬਚਨੀ ਚੰਗੀ ਲੱਗੀ।

  4. ਗੀਤ ਯਾਦ ਆਇਆ ਮੈਂ ਔਰ ਮੇਰੀ ਤਨਹਾਈ ਅਕਸਰ ਬਾਤੇਂ ਕਰਤੇ ਹੈ

  5. ਜਦੋਂ ਸਮੁੱਚੀ ਕਾਇਨਾਤ
    ਮਿੱਟੀ ਤੋਂ ਆਕਾਸ਼
    ਹਰਿਆਵਲ ਤੋਂ ਪੱਤਝ੍ੜ੍ਹ ਤੱਕ
    ਤੁਹਾਡੇ ਕਦਮਾਂ ਨੂੰ ਚੁੰਮੇ
    ਹਰਿਆਵਲ ਵਿਚੋਂ ਛੂਕਦੀ ਹਵਾ
    ਤੁਹਾਡੇ ਸਿਰ ਵੀ
    ਆਸ਼ੀਰਵਾਦ ਲਈ ਹੱਥ ਧਰੇ
    ਜਦੋਂ ਪੀਲੀ ਪੱਤਝੜ੍ਹ
    ਅੱਖਾਂ ‘ਚ ਭਵਿੱਖ ਦੇ ਸੁਪਨੇ ਭਰੇ
    ਤਾਂ ਸਮਝਣਾ……..
    ਤਰੇਹ ਹੋਰ ਵੱਧਦੀ ਹੈ
    ਤਨਹਾਈ ਤੜਫ ਬਣਦੀ ਹੈ
    ਤੇ ਉਦੋਂ ਮੇਰੀ ਦੋਸਤ !
    ਸਾਰੀ ਦੀ ਸਾਰੀ ਕਾਇਨਾਤ
    ਤੁਹਾਡੇ ਕਦਮਾਂ ਵਿਚ ਹੁੰਦੀ ਹੈ

    ਦਵਿੰਦਰ

  6. ਏਸ ਘੇਰੇ ਅੰਦਰ
    ਹੇਠ ਨੀਲੇ ਅੰਬਰ
    ਹੈ ਕੌਣ ਮੇਰਾ
    ਜਿਸ ਨੂੰ ਮੈਂ ਆਪਣਾ ਕਹਾਂ
    ਮੇਰੀ ਤਨਹਾਈ ਤੋਂ ਬਿਨਾਂ !……….ਬਹੁਤ ਹੀ ਸੋਹਣੀ ਰਚਨਾ ਹਰਦੀਪ ਭੈਣ ……!!!!!!!


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: