Posted by: ਡਾ. ਹਰਦੀਪ ਕੌਰ ਸੰਧੂ | ਅਪ੍ਰੈਲ 23, 2012

ਅੰਤਰ ਮਨ ਦੀ ਨਜ਼ਰ


ਇਹ ਕੀ ਹੋਇਆ

ਇਹ ਕਿਓਂ ਹੋਇਆ

ਦੱਸੋ ਤਾਂ ਮੈਨੂੰ ਭਲਾ

ਏਸ ‘ਚ ਕੀ ਕੱਥ ਹੈ

ਬੱਸ ਹਰ ਪਾਸਿਓਂ

ਇੱਕੋ ਜਵਾਬ ਆਉਂਦਾ

ਏਸ ‘ਚ ਤਾਂ ਬੀਬਾ

ਉੱਪਰ ਵਾਲੇ਼ ਦਾ ਹੱਥ ਹੈ

ਜਵਾਬ ਸੁਣ ਝੱਟ ਜਾਂਦੀ

ਮੇਰੀ ਨਿਗ੍ਹਾਂ ਉਤਾਂਹ

ਆਖਿਰ ਉੱਪਰ ਵਾਲ਼ਾ

ਭਲਾ ਬੈਠਾ ਹੈ ਕਿਸ ਥਾਂ

ਜਦੋਂ ਨਹੀਂ ਦਿੱਸਦਾ

ਓਹ ਕਿਧਰੇ ਮੈਨੂੰ

ਖਿੱਝ ਕੇ ਜੀ ਕਰਦਾ

ਫਾੜ ਦੇਵਾਂ ਬੱਦਲਾਂ ਨੂੰ

ਫਿਰ ਅਚਾਨਕ …..

ਮੇਰੇ ਅੰਤਰ-ਮਨ ਨੂੰ

ਕਿਸੇ ਦਿੱਤਾ ਜਿਵੇਂ ਝੰਜੋੜ ਹੈ 

ਓਸ ਦੇ ਦੀਦਾਰ ਲਈ

ਬੱਦਲ਼ਾਂ ਨੂੰ ਫਾੜਨ ਦੀ ਕੀ  ਲੋੜ ਹੈ 

 ਤੇਰੇ ਅੰਦਰ ਵੀ ਓਹ ਵਸਦਾ 

ਕਿਸ ਥਾਂ ਓਸ ਦੀ ਤੋੜ ਹੈ

ਓਸ ਰੱਬ ਨੂੰ ਵੇਖਣ ਲਈ

ਇੱਕ ਖਾਸ ਨਜ਼ਰ ਦੀ ਲੋੜ ਹੈ !

ਡਾ. ਹਰਦੀਪ ਕੌਰ ਸੰਧੂ 

Advertisements

Responses

  1. sachmuch hi uh andar hai…..bahut sohna……likhia hai….

  2. very true.

  3. Nice!!

  4. ਮੇਰੇ ਅੰਤਰ-ਮਨ ਨੂੰ
    ਕਿਸੇ ਦਿੱਤਾ ਜਿਵੇਂ ਝੰਜੋੜ ਹੈ
    ਓਸ ਦੇ ਦੀਦਾਰ ਲਈ
    ਬੱਦਲ਼ਾਂ ਨੂੰ ਫਾੜਨ ਦੀ ਕੀ ਲੋੜ ਹੈ
    ਤੇਰੇ ਅੰਦਰ ਵੀ ਓਹ ਵਸਦਾ
    ਕਿਸ ਥਾਂ ਓਸ ਦੀ ਤੋੜ ਹੈ
    ਓਸ ਰੱਬ ਨੂੰ ਵੇਖਣ ਲਈ
    ਇੱਕ ਖਾਸ ਨਜ਼ਰ ਦੀ ਲੋੜ ਹੈ ! जिस अपरोक्ष सत्ता की बात आपने की है, वह एकदम सही है कि उसका कोई सानी नहीं, उस हाथ को देखने के लिए , एक खास नज़र की ज़रूरत है । तुलसीदास जी ने शास्त्रों की उक्ति का ही समर्थन किया है कि बिनु पग चलै सुनै बिनु काना , कर बिनु करम करै बिधि नाना। इस गहन-भाव की कविता के लिए सन्धु जी को बधाई !


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: