Posted by: ਡਾ. ਹਰਦੀਪ ਕੌਰ ਸੰਧੂ | ਅਪ੍ਰੈਲ 20, 2012

ਯਾਦਾਂ ਦੇ ਝਰੋਖੇ ‘ਚੋਂ


ਜਦੋਂ ਕੋਈ ਸਾਡੇ ਤੋਂ ਬਹੁਤ ਦੂਰ ਚੱਲਿਆ ਜਾਂਦਾ ਹੈ ਤਾਂ ਉਸ ਦੀਆਂ ਯਾਦਾਂ ਜੀਵਨ ਨੂੰ ਸਹਾਰਾ ਦਿੰਦੀਆਂ ਹਨ। ਮੇਰੇ ਪਿਤਾ ਜੀ ( ਮੇਰੇ ਡੈਡੀ) ਨੂੰ ਸਾਡੇ ਤੋਂ ਵਿਛੜਿਆਂ ਲੱਗਭੱਗ 20 ਵਰ੍ਹੇ ਹੋ ਗਏ ਹਨ। ਅੱਜ ਸਵੇਰੇ ਕੈਲੰਡਰ ਵੇਖਿਆ ਤਾਂ ਇਹ 20 ਤਾਰੀਖ ਵਿਖਾ ਰਿਹਾ ਸੀ, ਜਿਸ ਨੂੰ ਵੇਖਦਿਆਂ ਹੀ ਯਾਦਾਂ ਦੇ ਝਰੋਖੇ ‘ਚੋਂ ਕਿਸੇ ਦੀ ਤਸਵੀਰ ਉੱਭਰਦੀ ਨਜ਼ਰ ਆਈ………ਏਹ ਮੇਰੇ ਡੈਡੀ ਦੀ ਸੀ ਕਿਓਂ ਜੋ ਅੱਜ ਉਹਨਾਂ ਦਾ ਜਨਮ ਦਿਨ ਹੈ। ਮਨ ਦੀ ਤਖਤੀ ‘ਤੇ ਝਰੀਟੇ ਗਏ ਕੁਝ ਭਾਵ ਪੇਸ਼ ਕਰਨ ਲੱਗੀ ਹਾਂ……….(ਮੇਰੇ ਸਾਰੇ ਭੈਣ-ਭਰਾਵਾਂ ਤੇ ਆਪਣਿਆਂ ਵਲੋਂ)……..

ਤੋਤਲਾ ਬਚਪਨ

ਜਿਸ ਸੰਗ ਹੰਡਾਇਆ

ਯਾਦਾਂ ਦੇ ਅੰਬਰ

ਅੱਜ ਓਹ ਛਾਇਆ

ਅਣਦੱਸੀ ਥਾਵੇਂ

ਚਲਾ ਗਿਆ ਕਿਧਰੇ

ਸਾਡੀ ਪਹੁੰਚ ਤੋਂ

ਬਹੁਤ-ਬਹੁਤ ਪਰੇ

ਹੁਣ ਜਦ ਕਦੇ

ਭੀੜ ਬਣ ਜਾਵੇ

ਯਾਦਾਂ ‘ਚ ਆ ਕੇ

ਪਿੱਠ ਥੱਪਥਪਾਵੇ

ਖੁਸ਼ੀ-ਗਮੀ ‘ਚ 

ਸੰਗ ਹੱਸੇ ਰੋਵੇ 

ਯਾਦ ਤਾਂ ਕਰਾਂ

ਜੇ ਭੁੱਲਿਆ ਹੋਵੇ

ਯਾਦਾਂ ‘ਚ ਓਹ ਵੱਸਦਾ

ਭੁੱਲੇ ਭਾਵੇਂ ਜੱਗ ਸਾਰਾ

ਬਾਪੂ ਚਮਕੇ ਸਦਾ

ਬਣ ਕੇ ਧਰੂ ਤਾਰਾ !

ਡਾ. ਹਰਦੀਪ ਕੌਰ ਸੰਧੂ 

ਇਸ਼ਤਿਹਾਰ

Responses

 1. ਦੀਪੀ ਭੈਣ ਜੀ,
  ਕਵਿਤਾ ਪੜ੍ਹ ਕੇ ਅਸੀਂ ਨਿ:ਸ਼ਬਦ ਹੋ ਗਏ……ਕੋਈ ਬੋਲ ਨਹੀਂ ਨਿਕਲ ਰਿਹਾ ਸੀ…..ਬੱਸ ਸਾਹਾਂ ਦੀ ਆਵਾਜ਼ ਸੁਣ ਰਹੀ ਸੀ….ਜਦ ਥੱਪਥਪਾਉਣਾ ਪੜ੍ਹਿਆ………ਇਓਂ ਲੱਗਾ ਜਿਵੇਂ ਡੈਡੀ ਪਿੱਛੇ ਖੜ੍ਹੇ ਹੋਣ…..ਤੇ ਕਹਿ ਰਹੇ ਹੋਣ ਕਿ ਮੈਂ ਏਥੇ ਹੀ ਹਾਂ। ਜਨਮ ਦੇਣ ਵਾਲਿਆਂ ਨੂੰ ਕੋਈ ਕਿਵੇਂ ਭੁੱਲ ਸਕਦਾ ਹੈ।
  ਮਨਕਰਨ ਤੇ ਸਵਰੀਤ ਡੈਡੀ ਦੀ ਫੋਟੋ ਵੇਖ ਕੇ ਦਾਦਾ ਜੀ-ਦਾਦਾ ਜੀ ਕਹਿਣ ਲੱਗੇ। ਉਨ੍ਹਾਂ ਨੂੰ ਵੀ 20 ਅਪ੍ਰੈਲ ਦੇ ਖਾਸ ਦਿਨ ਦਾ ਪਤਾ ਲੱਗਾ …ਡੈਡੀ ਨੂੰ ਜਨਮ ਦਿਨ ਕਹਿਣ ਲੱਗੇ …ਜੇ ਡੈਡੀ ਅੱਜ ਆਪਣੇ ਕੋਲ਼ ਹੁੰਦੇ ਤਾਂ 72 ਵਾਂ ਜਨਮ ਦਿਨ ਮਨਾ ਰਹੇ ਹੁੰਦੇ ।

 2. ਵੱਡਿਆਂ ਨੂੰ ਤੇ ਗਿਆਂ ਨੂੰ, ਤਾਰੀਖਾਂ ਅਨੁਸਾਰ ਯਾਦ ਕਰ ਲੈਣਾ ਬਹੁਤ ਵੱਡਾ ਸਮਰਪਣ ਹੈ।ਉਹ ਭਾਵੇ ਦਿਸਦੇ ਨਹੀਂ ਪਰ ਹਮੇਸ਼ਾਂ ਤੁਹਾਡੇ ਨਾਲ ਹੁੰਦੇ ਹਨ।ਜਦੋਂ ਤੁਸੀਂ ਹਸਦੇ ਹੋ ਤਾਂ ਇਕ ਹੋਰ ਹਾਸੇ ਦੀ ਅਵਾਜ਼ ਤੇ ਹੱਥ ਤੇ ਹੱਥ ਵੱਜ ਤਾਲੀ ਦੀ ਗੂੰਜ ਉਸ ਵਿਚ ਸ਼ਾਮਲ ਹੂੰਦੀ ਹੇ।ਤੁਹਾਡੀਆਂ ਅੱਖਾਂ ਨਮ ਹੁੰਦੀਆਂ ਹਨ ਤਾਂ ਕਿਸੇ ਦੇ ਅੱਖਾਂ ਦੇ ਕੋਏ ਛੋਹਣ ਦਾ ਅਹਿਸਾਸ ਹੁੰਦਾ ਹੈ।ਜਦੋਂ ਥੱਕ ਹਾਰ ਕੇ ਹਿੰਮਤ ਛੱਡ ਬਹਿੰਦੇ ਹਾਂ,ਥਾ ਕੋਈ ਹੌਸਲਾ ਦਿੰਦਾ ਲਗਦਾ ਹੈ।ਹਵਾ ਚੋਂ,ਫੁੱਲਾਂ ਦੀ ਖੂਸਬੋਅ ਚੋਂ,ਰਾਹਾਂ ਦੇ ਨਿਸ਼ਾਨਾਂ ਚੋਂ,ਕਿਸੇ ਚੀਜ਼ ਦੀ ਹੋਂਦ ਦਾ ਅਹਿਸਾਸ ਹੁੰਦਾ ਹੈ ,ਉਹ ਕੌਣ ਹੁੰਦਾ ,ਉਹ ਸਾਡਾ ਓਹੀ ਹੁੰਦਾ ਹੈ ਜਿਸ ਦੀ ਅਣਹੋਂਦ ਭਾਸਦੇ ਹੋ।

 3. very nice and that is true but the thing is that he is here.
  look at his eyes
  look at Savreet’s eyes
  my Nanaji (grandfather) is here
  and i know it 🙂
  he is looking over everyone in one way or another
  isn’t it amazing what a picture can say to us as well?
  mumma said this in a poem
  but there are many other things that can be said by looking at his face
  wonder what he might be thinking or saying
  if he was here I’m sure he would be proud of everyone for who they are.
  happy birthday to him.
  rest in peace.
  Supreet

 4. good poem,really emotional poem…..very emotional espacially ਯਾਦ ਤਾਂ ਕਰਾਂ
  ਜੇ ਭੁੱਲਿਆ ਹੋਵੇ

  ਜਨਮੇਜਾ ਸਿੰਘ ਜੌਹਲ

 5. ਤੁਸੀਂ ਯਾਦ ਕਰਵਾਇਆ,ਮੇਰੇ ਡੈਡੀ ਜੀ ਮੇਰੇ ਸਭ ਤੋਂ ਪਿਆਰੇ ਦੋਸਤ ਵੀ ਸਨ,ਉਹਨਾਂ ਨੂੰ ਵਿਛੜਿਆਂ ਅੱਜ ਪੂਰੇ ਦਸ ਸਾਲ ਹੋ ਚੁੱਕੇ ਹਨ/ਅੱਜ ਜਦ ਮੈ ਇਕੱਲਾ ਖੇਤ ਵਿਚ ਘੁੰਮ ਰਿਹਾ ਸੀ ਤਾਂ ਉਹਨਾਂ ਦੀ ਯਾਦ ਵਿਚ ਰੋਇਆ ਵੀ ਸੀ।

 6. ਬਹੁਤ ਹੀ ਸੁੰਦਰ ਹਰਦੀਪ…ਤੇਰੇ ਵੇਹੜੇ ਬਾਬਲ ਵੇ ਅੱਡੀਆਂ ਚੁੱਕ ਚੁੱਕ ਤੁਰਨਾ ਸਿੱਖਿਆ…

 7. no one can take place of parents. beautifully written.

 8. दिल के सच्चे और पाक रस में पगी कविता वही लिख सकता है जिसका मन निर्मल हो । हरदीप जी आपके मन की निर्मलता पाठकों के मन में फूल खिलाने में पूरी तरह से समर्थ है ।

 9. Bohat hi Khoobsurat Rachna hai Hardeep Ji.

 10. Reblogged this on Deep Nagoke's Poetry Blog.

 11. beautiful…..


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: