Posted by: ਡਾ. ਹਰਦੀਪ ਕੌਰ ਸੰਧੂ | ਅਪ੍ਰੈਲ 13, 2012

ਤੋਹਫ਼ਾ


ਅੱਜ ਮਹਿਕ ਦੇ ਵਿਆਹ ਦੀ ਪੰਦਰਵੀਂ ਵਰ੍ਹੇ ਗੰਢ ਸੀ। ਉਹ ਬਹੁਤ ਖੁਸ਼ ਸੀ ਤੇ ਰੋਜ਼ਾਨਾ ਵਾਂਗ ਉੱਠਦਿਆਂ ਹੀ ਉਹ ਰਸੋਈ ਦੇ  ਕੰਮ ‘ਚ ਜਾ ਰੁੱਝੀ। ਅੱਜ ਦੇ ਦਿਨ ਨੂੰ ਹੋਰ ਅਹਿਮ ਬਣਾਉਣ ਲਈ ਉਸ ਨੇ ਭਾਂਤ-ਸੁਭਾਂਤੇ ਪਕਵਾਨ ਬਣਾਏ। ਰਸੋਈ ‘ਚੋਂ ਉੱਠਦੀ ਮਿੱਠੀ-ਮਿੱਠੀ ਖੁਸ਼ਬੋ ‘ਚ ਉਹ ਆਵਦੀਆਂ ਯਾਦਾਂ ਦੀ ਮਹਿਕ ‘ਚ ਗੁਆਚ ਗਈ ਤੇ ਬੀਤੇ ਸਾਲ ਫ਼ਿਲਮ ਦੀ ਰੀਲ ਵਾਂਗ ਉਸ ਦੀਆ ਅੱਖਾਂ ਸਾਹਮਣੇ ਘੁੰਮ ਗਏ। ਓਸ ਨੂੰ ਯਾਦ ਆਏ ਓਹ ਦਿਨ …..

“ਜਦੋਂ ਉਹ ਵਿਆਹੀ ਏਸ ਘਰ ‘ਚ ਆਈ ਸੀ। ਚਾਅ ਚੁੱਕਿਆ ਨੀ ਸੀ ਜਾਂਦਾ ਓਸ ਤੋਂ , ਖਿੜੀ-ਖਿੜੀ,ਹੰਸੂ-ਹੰਸੂ ਕਰਦੀ ਰਹਿੰਦੀ, ਫੁੱਲਾਂ ਵਾਂਗ ਜੋ ਰੱਖਦੇ ਸੀ ਓਸ ਨੂੰ ਸਾਰੇ।ਰਾਜੇ ਦੇ ਘਰ ਮੋਤੀਆਂ ਦਾ ਕਾਲ ਦੀ ਕਹਾਵਤ ਵਾਂਗ ਘਰ ‘ਚ ਵੀ ਕਿਸੇ ਚੀਜ਼ ਦੀ ਥੋੜ ਵੀ ਨਹੀਂ ਸੀ । ਜ਼ਿੰਦਗੀ ਓਸ ਨੂੰ ਜੰਨਤ ਵਰਗੀ ਲੱਗਦੀ ਸੀ।

ਏਸੇ ਦੌਰਾਨ ਉਸ ਦੀ ਦੋਸਤੀ ਪਿੰਕੀ ਨਾਂ ਦੀ  ਕੁੜੀ ਨਾਲ਼ ਹੋ ਗਈ ਜੋ ਮੂਲ਼ੋਂ ਹੀ ਹੋਸ਼ੀ ਸੀ। ਹਰ ਗੱਲ ਨੂੰ ਪੈਸੇ ਨਾਲ਼ ਤੋਲਣ ਵਾਲ਼ੀ ਤੇ ਜ਼ਮੀਨ ‘ਤੇ ਕਦੇ ਨਾ ਤੁਰਨ ਵਾਲ਼ੀ ਸੀ ਓਹ। ਲੁੱਟ-ਘਸੁੱਟ ਦੀ ਅੰਨੀ ਕਮਾਈ ਕਰਨ ਵਾਲ਼ਾ ਪਿੰਕੀ ਦਾ ਪਤੀ ਆਵਦੇ ਕੀਤੇ ‘ਤੇ ਪਰਦਾ ਪਾਈ ਰੱਖਣ ਲਈ ਉਸ ਲਈ ਮਹਿੰਗੇ ਤੋਹਫ਼ੇ ਲਿਆਈ ਰੱਖਦਾ। ਪਿੰਕੀ ਨੂੰ ਵੀ ਕਿਸੇ ਹੋਰ ਗੱਲ ਦੀ ਕੋਈ ਪਰਵਾਹ ਨਹੀਂ ਸੀ ਤੇ ਇਹ ਕੀਮਤੀ ਤੋਹਫ਼ੇ ਹੀ ਜ਼ਿੰਦਗੀ ਦਾ ਸਾਰ ਲੱਗਦੇ।

ਦੋਸਤੀ ਨੇ ਕੁਝ ਤਾਂ ਰੰਗ ਵਿਖਾਉਣਾ ਹੀ ਹੁੰਦਾ । ਪਿੰਕੀ ਦੀਆਂ ਗੱਲਾਂ ਦਾ ਅਸਰ ਉਸ ਦੇ ਜੀਵਨ ‘ਤੇ ਵੀ ਹੋਣ ਲੱਗਾ। ਉਸ ਨੂੰ ਲੱਗਣ ਲੱਗਾ ਕਿ ਸ਼ਾਇਦ ਇਹ ਜ਼ਿੰਦਗੀ ਤੋਹਫ਼ਿਆਂ ਨਾਲ਼ ਹੀ ਖੂਬਸੂਰਤ ਬਣਦੀ ਹੈ। ਓਹ ਘਰ ‘ਚ ਹਰ ਗੱਲ ਦਾ ਬਤੰਗੜ ਬਣਾ ਲੈਂਦੀ। ਹੱਸਦੀ-ਵੱਸਦੀ ਜ਼ਿੰਦਗੀ ‘ਚ ਹੁਣ ਇੱਕ ਦੂਜੇ ਧੂਹ-ਘੜੀਸ ਹੋਣ ਲੱਗੀ।

ਓਨ੍ਹ੍ਹੀਂ ਦਿਨੀ ਪੰਜਾਬੀ ਸਾਹਿਤਕ ਮੰਚ ਵਲੋਂ ਕੋਈ ‘ਸ਼ਬਦੀ ਤੋਹਫ਼ੇ’ ਨਾਂ ਦਾ ਨੁਕੜ ਨਾਟਕ ਖੇਡਿਆ ਜਾਣਾ ਸੀ। ਉਸ ਨੂੰ ਇਹਨਾਂ ਨਾਟਕਾਂ ਦੀ ਕੋਈ ਬਹੁਤੀ ਸਮਝ ਤਾਂ ਨਹੀਂ ਸੀ ਪਰ ਤੋਹਫ਼ੇ ਦਾ ਨਾਂ ਸੁਣ ਕੇ ਉਸ ਨੂੰ ਵੇਖਣ ਲਈ ਉਤਸੁਕਤ ਸੀ। ਨਾਟਕ ਨੇ ਤਾਂ ਉਸ ਦੀ ਜ਼ਿੰਦਗੀ ‘ਚ ਨਵਾਂ ਮੋੜ ਲਿਆਂਦਾ; ਇੱਕ ਨਵਾਂ ਰੰਗ ਭਰ ਦਿੱਤਾ ਉਸ ਦੀ ਸੋਚ ‘ਚ । ਓਸ ਦਿਨ ਇੱਕ ਨਵੀਂ ‘ਮਹਿਕ’ ਦਾ ਜਨਮ ਹੋਇਆ ਸੀ, ਬਦਲੀ ਹੋਈ ਤੇ ਸੁਲਝੀ ਸੋਚ ਵਾਲ਼ੀ ਮਹਿਕ। ਜਿਸ ਨੇ ਮਨ ਹੀ ਮਨ ਪਿੰਕੀ ਨਾਲ਼ੋਂ ਦੋਸਤੀ ਤੋੜ ਦਿੱਤੀ ਸੀ|

 ਉਸ ਨੂੰ ਸਮਝ ਆ ਗਿਆ ਸੀ ਕਿ ਜ਼ਿੰਦਗੀ ਦੇ ਅਹਿਮ ਦਿਨ ਜ਼ਰੂਰੀ ਨਹੀਂ ਕਿ ਬਜ਼ਾਰੀ ਤੋਹਫ਼ਿਆਂ ਨਾਲ਼ ਹੀ ਮਨਾਏ ਜਾਣ। ਤੋਹਫ਼ਾ ਤਾਂ ਸ਼ਬਦੀ ਵੀ ਹੋ ਸਕਦਾ ਹੈ।ਇਹ ਸ਼ਬਦੀ ਮੋਹ ਦਾ ਤੋਹਫ਼ਾ ਕਿਸੇ ਦੀਆਂ ਮਨ ਦੀਆਂ ਤੈਹਾਂ ‘ਚ ਲੁਕਿਆ ਵੀ ਹੋ ਸਕਦਾ ਹੈ ਜਿਹੜਾ ਕਈ ਵਾਰ ਜਿਤਾਉਣ ਨਹੀਂ ਆਉਂਦਾ। ਜਿਸ ਨੂੰ ਫਰੋਲ਼ ਕੇ ਲੱਭਣਾ ਵੀ ਪੈ ਸਕਦਾ ਹੈ।ਇਹ ਪੈਸਾ ਤਾਂ ਹੱਥਾਂ ਦੀ ਮੈਲ ਹੈ । ਏਸ ਨੂੰ ਆਵਦੀਆਂ ਲੋੜਾਂ ਤੱਕ ਹੀ ਸੀਮਤ ਰੱਖਣਾ ਹੈ…………” ਇਹਨਾਂ ਸੋਚਾਂ ਦੇ ਤਾਣੇ-ਬਾਣੇ ‘ਚ ਓਹ ਆਵਦੇ ਦਫ਼ਤਰ ਚੱਲੀ ਗਈ।

ਜਦੋਂ ਆਥਣੇ ਮਹਿਕ ਕੰਮ ਤੋਂ ਮੁੜੀ ਤਾਂ ਮੇਜ਼ ‘ਤੇ ਫੁੱਲਾਂ ਦਾ ਗੁੱਲਦਸਤਾ ਜੋ ਉਸ ਦੀ ਘਰ ਦੀ ਬਗੀਚੀ ਦੇ ਫੁੱਲਾਂ ਦਾ ਹੀ ਬਣਾਇਆ ਸੀ ….ਉਸ ਦਾ ਸੁਆਗਤ ਕਰ ਰਿਹਾ ਸੀ….ਉਸ ਨੂੰ ਵਿਆਹ ਦੀ ਵਰ੍ਹੇ ਗੰਢ ਦੀ ਮੁਬਾਰਕਬਾਦ ਦੇ ਰਿਹਾ ਸੀ।ਮਹਿਕ ਦਾ ਮਨ ਖਿੜ ਗਿਆ।

ਭੁੱਲਾ ਉਹ ਜਾਣੀਏ, ਜੇ ਮੁੜ ਘਰ ਆਵੇ ਵਾਂਗ ਉਸ ਨੇ ਆਵਦੀ ਭੁੱਲ ਸੁਧਾਰ ਲਈ ਸੀ।ਕੀਮਤੀ ਤੋਹਫ਼ਿਆਂ ਨਾਲ਼ ਕਿਸੇ ਦੇ ਮਨ ਦਾ ਮੋਹ ਨਹੀਂ ਮਾਪਿਆ ਜਾ ਸਕਦਾ ।ਹੁਣ ਉਸ ਨੂੰ ਪਤੀ ਦੀ ਹਰ ਗੱਲ ਤੋਹਫ਼ਿਆਂ ਵਰਗੀ ਲੱਗਦੀ। ਅੱਜ ਓਸ ਨੇ ਮੋਹ ਦੇ ਤੋਹਫ਼ੇ ਨੂੰ ਪਾ ਲਿਆ ਸੀ ਜਿਸ ਨਾਲੋਂ ਵੱਡਾ ਤੋਹਫ਼ਾ ਸ਼ਾਇਦ ਹੀ ਇਸ ਦੁਨੀਆਂ ‘ਤੇ ਹੋਵੇ………ਜਿਸ ਨੂੰ ਪਾਉਣ ਲਈ ਆਪਣੇ-ਆਪ  ਨੂੰ ਮੋਹ ‘ਚ ਭਿੱਜਣਾ ਪੈਣਾ ਹੈ ਤੇ ਨਿੱਘੇ ਮੋਹ ਵਾਲ਼ੀਆਂ ਅੱਖਾਂ ਹੀ ਅਜਿਹਾ ਤੋਹਫ਼ਾ ਵੇਖ ਸਕਦੀਆਂ ਹਨ ਅਤੇ ਇਸ ਨੂੰ ਪਾ ਸਕਦੀਆਂ ਹਨ। ਸੌ ਸਿਆਣਿਆਂ ਇੱਕੋ ਮੱਤ…..ਹੱਸਣੇ ਘਰ ਵੱਸਣੇ !


ਡਾ. ਹਰਦੀਪ ਕੌਰ ਸੰਧੂ


ਇਸ਼ਤਿਹਾਰ

Responses

  1. Reblogged this on My Blog.

  2. Khoobsurat message !

  3. तोहफ़े के साथ दिल की गहरी भावना होती है । वह गहरी सोच और भावना ही उसका मूल्य है । शन्दी तोहफ़ा सबसे बड़ा होता है । क्योंकि प्यार से बोले दो शब्द दिल को उपवन की तरह खिला देते हैं ; कड़वे बोल जेठ की लू की तरह मान को भी झुलसा देते हैं । अच्छा सन्देश देने वाली लघुकथा है । हरदीप जी इस विधा में भी बड़ा मकाम हासिल कर सकती हैं । बधाई


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: