Posted by: ਡਾ. ਹਰਦੀਪ ਕੌਰ ਸੰਧੂ | ਮਾਰਚ 28, 2012

ਬੇਬੇ ਦੀਆਂ ਬਾਤਾਂ


ਸਾਰਿਆਂ ਨੂੰ ਯਾਦ ਹੀ ਹੋਵੇਗਾ ਕਿ ਛੋਟੇ ਹੁੰਦੇ ਆਪਾਂ ਬੇਬੇ ਦੇ ਦੁਆਲ਼ੇ ਜੁੜ ਬਹਿੰਦੇ ਸੀ ਰਾਤ ਨੂੰ ਬਾਤਾਂ ਸੁਨਣ ਲਈ….

ਵਿਹੜੇ ‘ਚ ਡਾਹ ਕੇ ਮੰਜੇ

ਤਾਰਿਆਂ ਭਰੀਆਂ ਰਾਤਾਂ ਨੂੰ

ਜੁੜ ਬਹਿੰਦੇ ਸੀ ਬੇਬੇ ਕੋਲ਼ੇ

ਬੁਝਣ ਲਈ ਅਸੀਂ ਬਾਤਾਂ ਨੂੰ

ਬੇਬੇ ਦੀਆਂ ਪਾਈਆਂ ਬਾਤਾਂ ਜੋ ਮੈਨੂੰ ਚੇਤੇ ਹਨ, ਮੈਂ ਅੱਜ ਪਾਉਣ ਲੱਗੀ ਹਾਂ….ਸ਼ਾਇਦ ਤੁਹਾਡੇ ਕੁਝ ਯਾਦ ਆ ਜਾਏ...

ਜਵਾਬ ਦੇਣ ਲਈ ਹੇਠਾਂ ਟਿੱਪਣੀ ਵਾਲ਼ੇ ਖਾਨੇ ‘ਚ ਲਿਖ ਭੇਜੋ।

1.

ਹੇਠਾਂ ਮਿੱਟੀ ਦਾ ਮਟੁੰਨ

ਉੱਤੇ ਲੋਹੇ ਦਾ ਘਸੁੰਨ

ਉੱਤੇ ਗੁਦਗੁਦੀਆ

2.

ਨੀ ਪਈ….

ਹਾਂ, ਲਟਕਦਾ

ਆ ਕੀ ਆਉਂਦਾ ਖੜਕਦਾ

ਮੈਂ ਪਈ…..ਤੂੰ ਲਟਕਦਾ

ਮੈਨੂੰ ਖਬਰਾ ਕੀ ਆਉਂਦਾ ਖੜਕਦਾ

3.

ਲੰਬੀਆਂ-ਲੰਬੀਆਂ ਤਾਰਾਂ

ਉੱਤੇ ਫਿਰਨ ਮਰੂਤੀ ਕਾਰਾਂ

4.

ਤਲੀ ‘ਤੇ ਕਬੂਤਰ ਨੱਚੇ

5.

ਰੜੇ ਮੈਦਾਨ ‘ਚ ਪਿਆ ਡੱਬਾ

ਚੱਕ ਨੀ ਹੁੰਦਾ ਚਕਾਈਂ ਰੱਬਾ

ਹਰਦੀਪ ਕੌਰ ਸੰਧੂ 

Advertisements

Responses

  1. ਬੇਬੇ ਤਾਂ ਬੁੱਝਵਾਉਂਦੀ ਸੀ ਤੇ
    ਅਸੀਂ ਪਏ ਬੁੱਝਦੇ ਸੀ
    ਬਾਤਾਂ ਦੀਆਂ ਰਾਤਾਂ ਨੂੰ
    ਬੇਬੇ ਦੀਆਂ ਚਾਹਤਾਂ ਨੂੰ
    ਤਰਸਦੇ ਹਾਂ ਅਸੀਂ ਹੁਣ
    ਓਨ੍ਹਾਂ ਬੁਝਾਰਤਾਂ ਨੂੰ

    ਗੀਤੀਕਾ ਸਰਹੰਦੀ

  2. बहन आपकी बुझारताँ मैं समझ नहीं पाया ।


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: