Posted by: ਡਾ. ਹਰਦੀਪ ਕੌਰ ਸੰਧੂ | ਮਾਰਚ 24, 2012

ਖੁਦਕੁਸ਼ੀ


ਦੁੱਖ-ਪੀੜਾ ਨਿੱਤ-ਨਿੱਤ ਝੱਲਦਾ

ਹਰ ਪਲ ਜੋ ਤਿਲ-ਤਿਲ ਮਰਦਾ 

ਹੋਰ ਜਿਉਣਾ ਜਦ ਦੁੱਭਰ ਲੱਗਦਾ 

ਤਾਂ ਹੀ ਫਿਰ ਕੋਈ ਖੁਦਕੁਸ਼ੀ ਕਰਦਾ

ਗਮਾਂ ਦੀ ਰਾਤ ਚਾਹੇ ਨਾ ਮੁੱਕੇ

ਖੁਸ਼ੀ ਕਦੇ ਨਾ ਵਿਹੜੇ ਢੁੱਕੇ

ਭਾਣਾ ਮੰਨ ਕੇ ਦੁੱਖ ਜੋ ਜਰਦਾ

ਓਹ ਕਦੇ ਖੁਦਕੁਸ਼ੀ ਨਾ ਕਰਦਾ

ਇਹ ਦੁਨੀਆ ਦੁੱਖ-ਸੁੱਖ ਦਾ ਗੇੜਾ

ਜੀਵਨ ਰੰਗ ਦਾ ਏਹੀ ਕਰਨ ਨਬੇੜਾ

ਝੱਲਕੇ ਦੁੱਖ ਜੋ ਤੁਰਨ ਤੋਂ ਡਰਦਾ

ਤਾਂ ਹੀ ਫਿਰ ਕੋਈ ਖੁਦਕੁਸ਼ੀ ਕਰਦਾ

ਸੁੱਖ ਦਾ ਚਾਨਣ ਕਰੇ ਸਵੇਰਾ

ਫਿਰ ਵੀ ਦੁੱਖ ਆ ਪਾਉਂਦੇ ਘੇਰਾ

ਤਕੜਾ ਹੋ ਹਿੱਕ ਤਾਣ ਜੋ ਖੜ੍ਹਦਾ

ਓਹ ਕਦੇ ਖੁਦਕੁਸ਼ੀ ਨਾ ਕਰਦਾ

ਇਹ ਕਦਮ ਚੁੱਕਣ ਤੋਂ ਪਹਿਲਾਂ

ਦੁੱਖ-ਸੁੱਖ ਤੋਲਣ ਜਦ ਬਹਿੰਦਾ

ਦੁੱਖ ਦਾ ਪਲੜਾ ਭਾਰੀ ਲੱਗਦਾ

ਤਾਂ ਹੀ ਫਿਰ ਕੋਈ ਖੁਦਕੁਸ਼ੀ ਕਰਦਾ

ਸੁੱਖ-ਦੁੱਖ ਤਾਂ ਗਲ਼ ਲੱਗ ਬਹਿੰਦੇ

ਇੱਕੋ ਬੂਟੇ ਦੇ ਦੋ ਫ਼ਲ ਕਹਿੰਦੇ

ਦੁੱਖ ਫ਼ਲ ਨੂੰ ਹੱਸ ਝੋਲ਼ੀ ਭਰਦਾ

ਓਹ ਕਦੇ ਖੁਦਕੁਸ਼ੀ ਨਾ ਕਰਦਾ

ਡਾ. ਹਰਦੀਪ ਕੌਰ ਸੰਧੂ 

ਇਸ਼ਤਿਹਾਰ

Responses

  1. ਸੁੱਖ-ਦੁੱਖ ਤਾਂ ਗਲ਼ ਲੱਗ ਬਹਿੰਦੇ
    ਇੱਕੋ ਬੂਟੇ ਦੇ ਦੋ ਫ਼ਲ ਕਹਿੰਦੇ
    ਦੁੱਖ ਫ਼ਲ ਨੂੰ ਹੱਸ ਝੋਲ਼ੀ ਭਰਦਾ
    ਓਹ ਕਦੇ ਖੁਦਕੁਸ਼ੀ ਨਾ ਕਰਦਾ
    – इन पंक्तियों में सारा निचोड़ दे दिया । शरीर भगवान का दिया हुआ है । बिना हाथ पैरों के भी कुछ लिग जीवन का इतिहास बनाते हैं अत: हमें संघर्ष करना चाहिए । मरने के अगर सौ बहाने तो जीने के भी हज़ार बहाने है ।

  2. ਦੁੱਖ ਦਾਰੂ ਸੁਖ ਰੋਗ ਭਇਆ…..ਜਿਉਣਾ ਹੈ ਤਾਂ ਸੋਚ ਉਸਾਰੂ ਰੱਖਣੀ ਪੈਣੀ ਹੈ


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: