Posted by: ਡਾ. ਹਰਦੀਪ ਕੌਰ ਸੰਧੂ | ਮਾਰਚ 12, 2012

ਸਾਹਿਤਕ ਚੋਰੀ


 
ਅੱਜ ਅਚਾਨਕ ਮੈਨੂੰ ਸਾਂਝ ਡੌਟ ਨੈਟ ਪੜ੍ਹਨ ਦਾ ਮੌਕਾ ਮਿਲਿਆ | ਇਹ ਵੈਬ ਸਾਈਟ 2008 ‘ਚ ਤੇਜਪ੍ਰੀਤ ਸਿੰਘ ਦੁੱਲਟ ਨੇ ਸ਼ੁਰੂ ਕੀਤੀ – ਉਪਿੰਦਰ ਸਿੰਘ ,ਗੁਰਿੰਦਰ ਗਿੱਲ , ਪਾਲ ਚਹਿਲ ਤੇ  ਸਤਿੰਦਰ ਕੌਰ ਗਿੱਲ ਦੇ ਸਹਿਯੋਗ ਨਾਲ | ਸ਼ਲਾਘਾਯੋਗ ਉਪਰਾਲਾ ਹੈ , ਪੰਜਾਬੀ ਸਾਹਿਤ ਦੀ ਸੇਵਾ ਕਰਨ ਦਾ |
ਇਸੇ ਸਾਈਟ ‘ਤੇ ਮੈਂ ਸਾਹਿਤਕ ਚੋਰੀ ਵੀ ਵੇਖੀ ਹੈ | ਇਸ ਗੱਲ ਤੋਂ ਤੁਸੀਂ ਅਣਜਾਣ ਹੋ ਜਾਂ ਅਣਗੌਲਿਆਂ ਕਰ ਛੱਡਿਆ ਹੈ | ਆਪਦੀ ਇਸ ਸਾਈਟ ‘ਤੇ ਕੋਈ ਵੀ ਮੈਂਬਰ ਬਣ ਕੇ ਕੁਝ ਵੀ ਪੋਸਟ ਕਰ ਸਕਦਾ ਹੈ | ਜੀ ਸਦਕੇ -ਕੋਈ ਚਾਹੇ ਕੁਝ ਵੀ ਪੋਸਟ ਕਰੇ -ਹਜ਼ਾਰ ਵਾਰ ਕਰੇ, ਕਿਸੇ ਨੂੰ ਕੀ ਪ੍ਰੇਸ਼ਾਨੀ ਹੋ ਸਕਦੀ ਹੈ | ਪਰ ਪ੍ਰੇਸ਼ਾਨੀ ਤੇ ਦੁੱਖ ਤਾਂ ਓਦੋਂ ਹੁੰਦਾ ਹੈ ਜਦੋਂ ਕੋਈ ਕਿਸੇ ਦੀ ਲਿਖਤ ਚੋਰੀ ਕਰਕੇ ਪੋਸਟ ਕਰਦਾ ਹੈ – ਜਦੋਂ ਸਾਹਿਤ ਚੋਰੀ ਹੁੰਦਾ ਹੈ | 
ਮੈਂ ਆਵਦੀਆਂ ਲਿਖਤਾਂ ਇਥੇ ਪੋਸਟ ਹੋਈਆਂ ਵੇਖੀਆਂ , ਜੋ ਸਾਂਝ ਡੌਟ ਨੈਟ ਦੇ ਮੈਂਬਰ ਪ੍ਰੀਤ ਬਾਠ ਨੇ ਮੇਰੇ ਪੰਜਾਬੀ ਬਲਾਗ ਪੰਜਾਬੀ ਵਿਹੜੇ ਤੋਂ ਚੋਰੀ ਕਰਕੇ ਪੋਸਟ ਕੀਤੀਆਂ | ਹੁਣ ਤੁਸੀਂ ਕਹੋਗੇ …ਤੇ ਨਾਲੇ ਪ੍ਰੀਤ ਬਾਠ ਵੀ ਇਹੀ ਕਹੇਗਾ …ਕਿ ਜੀ ਇਸ ‘ਚ ਮਾੜੀ ਗੱਲ ਕੀ ਹੈ ਪੋਸਟ ਹੀ ਤਾਂ ਕੀਤੀਆਂ ਨੇ ? ਪੋਸਟ ਕਰਨਾ ਮਾੜੀ ਗੱਲ ਨਹੀਂ ਹੈ – ਮਾੜੀ ਗੱਲ ਇਹ ਹੈ ਕਿ ਉਸ ਲਿਖਤ ਤੋਂ ਲਿਖਾਰੀ ਦਾ ਨਾਮ ਹਟਾ ਲਿਆ ਗਿਆ | ਨਾ ਹੀ ਉਸਨੇ ਇਹ ਜ਼ਿਕਰ ਕੀਤਾ ਕਿ ਇਹ ਲਿਖਤ ਕਿੱਥੋਂ ਲਈ ? ਪੋਸਟ ਕਰਨ ਤੋਂ ਪਹਿਲਾਂ ਉਸਨੇ ਲਿਖਾਰੀ ਤੋਂ ਇਜਾਜ਼ਤ ਲੈਣਾ ਜਾਂ ਉਸਨੂੰ ਇਸ ਬਾਰੇ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ | ਇਹ ਸਾਹਿਤਕ ਚੋਰੀ ਨਹੀਂ ਤਾਂ ਹੋਰ ਕੀ ਹੈ , ਜੋ ਮੈਂ ਸਮਝਦੀ ਹਾਂ ਪੈਸਾ ਚੋਰੀ ਕਰਨ ਨਾਲੋਂ ਵੀ ਵੱਡਾ ਗੁਨਾਹ ਹੈ |

            
ਮੇਰੀਆਂ ਹੇਠ ਲਿਖੀਆਂ ਲਿਖਤਾਂ ਚੋਰੀ ਹੋਈਆਂ ਹਨ ਜੋ ਮੇਰੇ ਪੰਜਾਬੀ ਵਿਹੜਾ ਬਲਾਗ ਦੇ ਹੇਠ ਲਿਖੇ ਲਿੰਕ ‘ਤੇ ਪੜ੍ਹੀਆਂ ਜਾ ਸਕਦੀਆਂ ਹਨ ………..

 1. ਬਾਣ ਵਾਲ਼ਾ ਮੰਜਾ* ( 28 ਫਰਵਰੀ 2011) ਨੂੰ ਪੰਜਾਬੀ ਵਿਹੜੇ ਨੂੰ ਮੈਂ ਲੱਗਾਈ ਸੀ ਜਿਸ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ……..

*ਏਹੀ ਪੋਸਟ  ਪ੍ਰੀਤ ਬਾਠ ਨੇ 9 ਅਪ੍ਰੈਲ 2011 ਨੂੰ ਪੋਸਟ ਕੀਤੀ ਹੈ ਸਾਂਝ ‘ਤੇ ਹੇਠ ਲਿਖੇ ਲਿੰਕ ‘ਤੇ

 2) 8 ਜੁਲਾਈ 2010 ਨੂੰ ਮੈਂ ਹੇਠ ਲਿਖੇ ਲਿੰਕ ‘ਤੇ ਬੇਬੇ ਬੈਠੀ ਚੁੱਪ** ਨਾਂ ਦੀ ਕਵਿਤਾ ਪੰਜਾਬੀ ਵਿਹੜੇ ਪੋਸਟ ਕੀਤੀ ਸੀ
**ਤੇ ਫਿਰ ਇਹ ਚੋਰੀ ਹੋਈ 16 ਸਤੰਬਰ 2010 ਪ੍ਰੀਤ ਬਾਠ ਦੁਆਰਾ ..ਜਿਸ ਨੂੰ ਹੇਠ ਲਿਖੇ ਲਿੰਕ ‘ਤੇ ਫਿਰ ਪੋਸਟ ਕੀਤੀ 

3) ਤੀਸਰੀ ਵਾਰ ਤਾਂ ਹੱਦ ਹੀ ਹੋ ਗਈ ….ਜਿਵੇਂ ਪ੍ਰੀਤ ਬਾਠ ਮੇਰੀਆਂ ਲਿਖਤਾਂ ਦੀ ਤਾਕ ‘ਚ ਹੀ ਬੈਠਾ ਰਹਿੰਦਾ ਹੋਵੇ । ਮੈਂ ਅਜੇ 2 ਅਪ੍ਰੈਲ 2011 ਨੂੰ ਲਿਖਤਮ ਬੇਬੇ ਧੰਨ ਕੁਰ*** ਨਾਂ ਦੀ ਪੋਸਟ ਪੰਜਾਬੀ ਵਿਹੜੇ ਹੇਠ ਲਿਖੇ ਲਿੰਕ ‘ਤੇ ਲਗਾਈ ਹੀ ਸੀ .…..

*** ਇਹ ਤਾਂ ਹਫਤੇ ਬਾਦ ਹੀ ਚੋਰੀ ਹੋ ਗਈ ਅਤੇ 9 ਅਪ੍ਰੈਲ ਨੂੰ ਸਾਂਝ ਵੈਬ ਪੇਜ ਪੋਸਟ ਕੀਤੀ  ਗਈ ਹੇਠ ਲਿਖੇ ਲਿੰਕ ‘ਤੇ 
ਇਹ ਤਿੰਨ ਪੋਸਟਾਂ ਤਾਂ ਮੈਂ ਪਛਾਣ ਲਈਆਂ। ਓਸ ਨੇ ਹੋਰ ਪਤਾ ਨਹੀਂ ਕਿੱਥੋਂ-ਕਿੱਥੋਂ ਚੋਰੀ ਕਰਕੇ ਪੋਸਟ ਕੀਤਾ ਹੋਣਾ । ਜੇ ਕੋਈ ਲਿਖਤ ਚੰਗੀ ਲੱਗਦੀ ਹੈ ਤਾਂ ਓਸ ਦੀ ਸ਼ਲਾਘਾ ਕਰਨੀ ਬਣਦੀ ਹੈ, ਨਾ ਕਿ ਚੋਰੀ। ਜੇ ਪ੍ਰੀਤ ਬਾਠ ਨੇ ਪੰਜਾਬੀ ਵਿਹੜੇ ਆ ਕੇ ਮੇਰੀਆਂ ਲਿਖਤਾਂ ਪੜ੍ਹੀਆਂ, ਉਸ ਨੂੰ ਕੋਈ ਲਿਖਤ ਚੰਗੀ ਲੱਗੀ, ਜੇ ਓਹ ਸਾਹਿਤਕਾਰ ਹੁੰਦਾ ਤਾਂ ਆਵਦੀ ਆਮਦ ਬਾਰੇ ਤੇ ਆਵਦੇ ਵਿਚਾਰ ਪੰਜਾਬੀ ਵਿਹੜੇ ਜ਼ਰੂਰ ਸਾਂਝੇ ਕਰਦਾ। ਪਰ ਓਹ ਤਾਂ ਦੱਬੇ ਪੈਂਰੀ ਆਇਆ ਹੀ ਚੋਰੀ ਕਰਨ ਸੀ । ਓਹ ਇੱਕ ਲਿਖਾਰੀ ਤਾਂ ਕੀ….ਇੱਕ ਚੰਗਾ ਪਾਠਕ ਵੀ ਨਹੀਂ ਹੈ ।
           ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲ਼ਿਓ…ਜੇ ਕੋਈ ਲਿਖਤ ਚੰਗੀ ਲੱਗਦੀ ਹੈ ਤਾਂ ਆਪ ਪੜ੍ਹੋ ਤੇ ਦੂਜਿਆਂ ਨੂੰ ਵੀ ਪੜ੍ਹਾਓ। ਪੰਜਾਬੀ ਤਾਂ ਬਹੁਤ ਵੱਡੇ ਦਿਲ ਦੇ ਮਾਲਕ ਹੁੰਦੇ ਨੇ, ਇਮਾਨਦਾਰ ਹੁੰਦੇ ਨੇ, ਚਾਹੇ ਪੱਲੇ ਧੇਲੀ ਵੀ ਨਾ ਹੋਵੇ ਤਾਂ ਵੀ ਦੂਜਿਆਂ ਦੀ ਸਹਾਇਤਾ ਲਈ ਆ ਖੜ੍ਹਦੇ ਨੇ। ਇਹ ਸਿਰਫ਼ ਮੈਂ ਹੀ ਨਹੀਂ ਕਹਿੰਦੀ..ਸਗੋਂ ਵਿਦੇਸ਼ੀਂ ਵਸਦੀਆਂ ਬਹੁਤ ਸਾਰੀਆਂ ਹੋਰਨਾਂ ਕੌਮਾਂ ਦੀ ਸਾਡੇ ਪ੍ਰਤੀ ਇਹ ਧਾਰਨਾ ਹੈ। ਓਸ ਤਰਾਂ ਦੇ ਬਣ ਕੇ ਵਿਖਾਓ ਜਿਸ ਤਰਾਂ ਦਾ ਓਨ੍ਹਾਂ ਨੇ ਤੁਹਾਨੂੰ ਆਪਣੀ ਸੋਚ ‘ਚ ਰੱਖਿਆ ਹੋਇਆ ਹੈ। 
                 ਜੇ ‘ਸਾਂਝ’ ਨਾਂ ਦੀ ਇਹ ਵੈਬ ਸਾਈਟ ਪੰਜਾਬੀ ਸਾਹਿਤਕਾਰਾਂ ਦੀ ਸਾਈਟ ਹੋਈ ਤਾਂ ਇਸ ਮੁੱਦੇ ‘ਤੇ ਜ਼ਰੂਰ ਵਿਚਾਰ ਕਰੇਗੀ ਕਿ ਕਿਸੇ ਵੀ ਲਿਖਾਰੀ ਦੀ ਕੋਈ ਵੀ ਲਿਖਤ ਨੂੰ ਪੋਸਟ ਕਰਨ ਤੋਂ ਪਹਿਲੋਂ ਓਸ ਦੀ ਇਜ਼ਾਜ਼ਤ ਲੈਣੀ ਜ਼ਰੂਰੀ ਹੈ। ਜੇ ਓਸ ਲਿਖਾਰੀ ਨਾਲ਼ ਕਿਸੇ ਕਾਰਨ ਕਰਕੇ ਰਾਬਤਾ ਕਾਇਮ ਨਹੀਂ ਹੁੰਦਾ ਤਾਂ ਓਸ ਦੀ ਲਿਖਤ ਨੂੰ ਓਸ ਦੇ ਨਾਂ ਹੇਠ ਪੋਸਟ ਕੀਤਾ ਜਾਣਾ ਬਣਦਾ ਹੈ। ਅਗਰ ਅਜਿਹਾ ਨਹੀਂ ਹੁੰਦਾ ਤਾਂ ਮੈਂ ਤਾਂ ਕਹਾਂਗੀ ਇਹ ਸਾਹਿਤਕ ਮੰਚ ਹੀ ਨਹੀਂ ਜੋ ਚੋਰੀ ਕੀਤੀਆਂ ਲਿਖਤਾਂ ਦੇ ਸਹਾਰੇ ਚੱਲ ਰਿਹਾ ਹੈ। ਏਥੇ ਕੁਝ ਵੀ ਓਨ੍ਹਾਂ ਦਾ ਆਵਦਾ ਸਿਰਜਿਆ ਨਹੀਂ ਹੈ ।

ਡਾ. ਹਰਦੀਪ ਕੌਰ ਸੰਧੂ

ਸੰਪਾਦਕ- ਪੰਜਾਬੀ ਵਿਹੜਾ

( ਚੋਰੀ ਦੀ ਚਰਚਾ ਤੁਸੀਂ ਇਸ ਲਿੰਕ ‘ਤੇ ਵੀ ਪੜ੍ਹ ਸਕਦੇ ਹੋ….http://www.saanj.net/forum/topics/2154882:Topic:1026982 )

ਇਸ਼ਤਿਹਾਰ

Responses

 1. ਸਾਹਿਤ ਚੋਰੀ ਕਰਨ ਦੀ ਮਾੜੀ ਪ੍ਰਵਿਰਤੀ ਪੁਰਾਣੀ ਹੈ , ਤੁਸੀ ਮਾਣ ਕਰੋ ਭੈਣ ਜੀ ਕਿ ਤੁਹਾਡੀਆਂ ਪਾਏਦਾਰ ਲਿਖਤਾ ਚੋਰੀ ਕਰਨ ਦੇ ਯੋਗ ਹਨ , ਆਖਰ ਸੋਨੇ ਦੀ ਹੀ ਚੋਰੀ ਹੂੰਦੀ ਹੈ , ਰੂੜੀ ਤੋਂ ਰੇਤਾ-ਘੱਟਾ ਕੌਣ ਚੋਰੀ ਕਰਦਾ ਹੈ ? ਕਿਸੇ ਚੋਰ ਨੇ ਚੋਰੀ ਦੇ ਮਾਲ ਨਾਲ ਅੱਜ ਤੱਕ ਹਵੇਲੀ ਨਹੀਂ ਪਾਈ ਪਰ ਮਿਹਨਤੀ ਚੋਰੀ ਹੋ ਜਾਣ ਦੇ ਬਾਵਜੂਦ ਕਾਮਯਾਬ ਹੋ ਜਾਂਦੇ ਹਨ ,ਫਿਰ ਵੀ ਤੁਸੀ ਚੰਗਾ ਕੀਤਾ ਚੋਰ ਦੀ ਪਛਾਣ ਦੱਸ ਕੇ , ਇਸ ਨਾਲ ਬਾਕੀ ਸਾਰੇ ਵੀਰ/ਭੈਣਾ ਚੌਕੰਨੇ ਹੋ ਜਾਣਗੇ

 2. ਗੁੱਸਾ ਛੱਡੋ , ਤੁਸੀ ਫੋਟੋ ਦੇਖੋ ਕਿਨੀ ਢੁਕਵੀ ਚੁਣੀ ਹੈ

 3. ਅਜਿਹਾ ਬਹੁਤ ਵਾਰ ਹੋ ਚੁੱਕਿਆ ਹੈ,,,,ਕਈਆਂ ਨਾਲ ਹੋ ਚੁੱਕਿਆ ਹੈ….ਅਫਸੋਸ ਹੈ ਕੀ ਅਜਿਹਾ ਕਰਨ ਵਾਲੇ ਇਸ ਨੂੰ ਕਦੇ ਵਿਮਾਦਾ ਨਹੀਂ ਸਮਝਦੇ..ਜਦਕਿ ਅਸਲੀ ਲੇਖਕ ਦਾ ਨਾਮ ਹਟਾ ਕੇ ਆਪਣਾ ਨਾਮ ਪਾਉਣ ਵੇਲੇ ਉਹਨਾਂ ਦੀ ਜਮੀਰ ਉਹਨਾਂ ਨੂੰ ਰੋਕਦੀ ਜਰੂਰ ਹੋਵੇਗੀ..ਆਰ ਅੱਜ ਕਲ ਸਫਲ ਵਿਅਕਤੀ ਨੂੰ ਸਲਾਮ ਹੁੰਦੀ ਹੈ…ਭਾਵੇਂ ਉਹ ਕਿਸੇ ਵੀ ਤਰੀਕੇ ਸਫਲ ਹੋਇਆ ਹੋਵੇ…ਜੇ ਗੱਲ ਸਾਹਮਣੇ ਆ ਵੀ ਜਾਵੇ ਤਾਂ ਕਿਹਾ ਜਾਂਦਾ ਹੈ ਜੀ ਜਮੀਰ ਕਿਸ ਚਿੜੀਆ ਕਾ ਨਾਮ ਹੈ…ਕੁਲ ਮਿਲਾ ਕੇ..ਇਹ ਮਾੜੀ ਗੱਲ ਹੈ…ਜੇ ਅਨਜਾਨੇ ਜਾਨ ਫਿਰ ਗਲਤੀ ਨਾਲ ਅਜਿਹਾ ਹੋਇਆ ਹੈ ਤਾਂ ਇਸਦੀ ਮਾਫ਼ੀ ਮੰਗਣ ਵਿੱਚ ਕੋਈ ਹਰਜ ਨਹੀਂ ਹੋਣਾ ਚਾਹੀਦਾ….! ਆਮ ਜਨਤਾ ਅਤੇ ਪਾਠਕਾਂ ਲੈ ਚੇਤਨਾ ਪੈਦਾ ਕਰਨ ਵਾਸਤੇ ਇਸ ਬਾਰੇ ਵਿਸਥਾਰ ਨਾਲ ਚਰਚਾ ਹੋ੦ਵੇ ਤਾਂ ਚੰਗੀ ਹੱਲ ਹੈ….!
  ਜਿਹੜੇ ਜਾਣ ਬੁਝਕੇ ਅਜਿਹਾ ਕਰਦੇ ਹਨ ਉਹਨਾਂ ਦੀ ਰੋਕਥਾਮ ਲਈ ਨਿਯਮ ਬਣਾਏ ਜਾਣੇ ਚਾਹੀਦੇ ਹਨ…!
  ਧੌਲਾ ਸਾਹਿਬ ਦੀ ਗੱਲ ਵਿੱਚ ਵਜਨ ਹੈ…ਤੁਸੀਂ ਨਾਰਾਜ਼ਗੀ ਛੱਡ ਕੇ ਖੁਸ਼ ਹੋਵੋ ਕੀ ਤੁਹਾਡੀਆਂ ਲਿਖਤਾਂ ਏਸ ਕਾਬਿਲ ਹਨ…!
  ਬਾਕੀ ਨ੍ਜ੍ਲਦੀ ਹੀ ਕਿਸੇ ਵੱਖਰੀ ਲਿਖਤ ਵਿੱਚ…! ….–ਰੈਕਟਰ ਕਥੂਰੀਆ

 4. Sat Shri Akal ji:

  Bhot afsoos de gaal hai ke aah saab kuj hoyia….. Hardeep ji mai thonu saanj de discussion ch ve reply kitta hai

  http://www.saanj.net/forum/topics/2154882:Topic:1026982

  thoda Gussa Karna bilkul theak hai…..I fully agree with you. par eah gussa Saanj te nahi… balki Preet Bath te hona chida hai….

  Dosti Preet Bath nam da Member hai….. na ke Saanj….. saanj ta ik sath hai….. ik khulaa manchh hai…. facebook de tarah

  Jis nu koi ve free join karke, apne likht nu desha videsha ch bathee punjabian tak pounch sakda hai.

  content members wallo upload hunda hai te..content .. changa hai.. jai madda hai…. eah ta verify ho janda hai.. par .Har Likhat da writer verify karna bhot mushkil hai…

  tusi eas de report kar sakde ho. eah Terms and services ch ve mention hai
  ….. help@saanj.net uttee… te with in 12 hours de vich action ho janda hai…

 5. ਮੈਨੂੰ ਇਹ ਸਾਈਟ ਨਹੀਂ ਲੱਭੀ…ਪਰ ਬੜੇ ਅਫਸੋਸ ਦੀ ਗਲ ਹੈ ਤੇ ਇਹ ਅਕਸਰ ਹੁੰਦਾ ਹੈ – ਇਸ ਦਾ ਪਤਾ ਭੇਜਣਾ !

 6. ਭੈਣੇ ਏਹ ਤਾਂ ਬਹੁਤ ਮਾੜੀ ਗੱਲ ਹੈ ਕਿ ਕਿਸੇ ਦੀ ਲਿਖਤ ਚੋਰੀ ਕਰਨੀ ਮੈਨੂੰ ਏਸ ਬਾਰੇ ਬਹੁਤਾ ਤੇ ਪਤਾ ਨਹੀਂ ਪਰ ਚੋਰੀ ਕਰਨਾ ਮਾੜੀ ਗੱਲ ਆ ।
  ਮਨਕਰਨ ਨੇ ਕਿਹਾ ਕਿ ਪਾਪਾ ਭੂਆ ਜੀ ਨੇ ਚੋਰ ਫੜ ਲਿਆ ਹੈ ….ਵੇਖੋ ਓਸ ਦੀ ਫੋਟੋ ਉੱਪਰ ਹੈ ।

 7. ਕਿੰਨੀ ਸ਼ਰਮ ਦੀ ਗੱਲ ਹੈ ਕਿ ਓਸ ਨੇ ਭੈਣੇ ਤੁਹਾਡੀਆਂ ਲਿਖਤਾਂ ਚੋਰੀ ਕਰ ਲਈਆਂ । ਅਜਿਹਾ ਕਰਕੇ ਓਸ ਨੇ ਚੰਗਾ ਨਹੀਂ ਕੀਤਾ । ਚੋਰੀ ਤਾਂ ਚੋਰੀ ਹੀ ਹੈ..ਭਾਵੇਂ ਕੋਈ ਕਿਸੇ ਦੀ ਕੋਈ ਕੀਮਤੀ ਚੀਜ਼ ਚੁਰਾਵੇ ਜਾਂ ਜਾਨੋ ਪਿਆਰੀ ਲਿਖਤ ।

 8. sat shri akal ji main Preet Batth jis bare tusi tusi post payea main us naal sehmat haan mainu pata hai kise di likhat nu chori kar ke kite v post karna kanooni gunah hai oh v usdi bina permission to ..main naam chahe jaroor apna likheya hovega kise post ch but naal source jaroor post karda c tusi bahut sariya post ch check kar sakde ho je saanj walo koi post edit kar ke source delt kiti jandi hovegi ta main gour nahi kita jad saanj tuhadiya post jo mere rahi jo post hundiya c ohna kar ke promote hundi c ta saanj team meri balle balle kardi c te ajj je tusi kuch keha ta OHNA sara blame mere te kar dita ….TE SARE TUHADE NAAL HO GAYE ……….


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: