Posted by: ਡਾ. ਹਰਦੀਪ ਕੌਰ ਸੰਧੂ | ਫਰਵਰੀ 24, 2012

ਮਿਲ਼ਦਿਆਂ ਦੇ ਮੇਲੇ*


ਗਰਮੀਆਂ ਦੀ ਰੁੱਤੇ

ਟਿਮਟਿਮਾਉਂਦੇ ਤਾਰਿਆਂ ਦੀ

ਨਿੰਮੀ – ਨਿੰਮੀ ਲੌਅ ‘ਚ

ਵਿਹੜੇ ਮੰਜੇ ਡਾਹ ਕੇ

ਘੂਕ ਸਾਰੇ  ਸੀ ਸੁੱਤੇ

ਅੱਧ ਖਿੜੀ ਰਾਤ ਨੂੰ

ਚੱਲਦੀ ਪੁਰਵਾਈ ਸੀ

ਗੁਆਂਢੋਂ ਅਚਾਨਕ ਓਹ

ਕੰਧ ਟੱਪ ਆਈ ਸੀ

ਹਰੀ ਕਚੂਰ ਜਿਹੀ

ਨਾਜ਼ੁਕ ਮਲੂਕ ਓਹ

ਚੁੱਪ-ਚਾਪ ਕੰਧ ਨਾਲ

ਆਣ ਖਲੋਈ ਸੀ

ਸਰਘੀ ਤੀਕਰ ਓਸਨੂੰ

ਨਾ ਜਾਣੇ ਮੈਂ ਕਿੰਨੀ ਵਾਰ

ਮੁੜ-ਮੁੜ ਤੱਕਿਆ

ਲੱਗੇ ਓਹ ਗੱਲਾਂ ਕਰਦੀ

ਮਨ ਬਉਰਾ ਹੋ ਗਿਆ

ਦੋ ਬੋਲਾਂ ਦੀ ਅੱਜ ਤਾਂਈਂ

ਸਾਂਝ ਨਾ ਪਈ ਜਿੱਥੇ

‘ਮਿਲ਼ਦਿਆਂ ਦੇ ਮੇਲੇ’

ਵਾਲੀ ਗੱਲ ਹੋਈ ਸੀ

ਮਲਕੜੇ ਜਿਹੇ ਸਰਕਦੀ

ਪੈਲਾਂ ਪਾਉਂਦੀ ਰਾਤ ਨੂੰ

ਹੱਦਾਂ  ਬੰਨੇ ਟੱਪ ਕੇ

ਓਹ ਸਾਡੇ ਘਰ ਆਈ ਸੀ

ਓਹ ਸੀ…………

ਕੱਦੂਆਂ ਦੀ ਇੱਕ ਵੇਲ

ਜਿਸ ਨੇ …..

ਅਣਜਾਣੇ ਇੱਕ ਘਰ ਦੀ

ਸਾਡੇ ਦਿਲ ਵਿਹੜੇ ਨਾਲ

ਸਾਂਝ ਦੀ ਜੱਫੀ ਪਾਈ ਸੀ

…..ਤੇ ਹੁਣ

ਵਿਹੜੇ ਦੀ ਹਰ ਗੁੱਠ ‘ਚੋਂ

ਨਿੱਘੇ ਮੋਹ ਦੀ ਖੁਸ਼ਬੂ ਆਈ ਸੀ !

ਹਰਦੀਪ

*ਇਹ ਕਵਿਤਾ ਮੈਂ 24/2/12 ਨੂੰ ਆਸਟ੍ਰੇਲੀਆ ਦੇ ਹਰਮਨ ਰੇਡੀਓ ‘ਤੇ ਦਿਲ ਤੋਂ ਪ੍ਰੋਗਰਾਮ ‘ਚ ਪੇਸ਼ ਕਰਨ ਲਈ ਭੇਜੀ। ਪ੍ਰੋਗਰਾਮ ਦੇ ਇੱਕ ਖਾਸ ਸਰੋਤੇ ਸਪੋਕਸਮੈਨ ਸਿੱਧੂ ਸਾਹਿਬ ਨੇ ਇਸ ਕਵਿਤਾ ਨੂੰ ਦੁਬਾਰਾ ਸੁਨਣ ਲਈ ਫਰਮਾਇਸ਼ ਕੀਤੀ, ਜਿਸ ਲਈ ਮੈਂ ਤਹਿ ਦਿਲੋਂ ਸ਼ੁਕਰੀਆ ਕਰਦੀ ਹਾਂ ।

ਇਸ਼ਤਿਹਾਰ

Responses

 1. इसहरी कचूर बेल के क्या कहने जो चुपचाप आँगन में झाँकने के लिए चली आई है । लगता है इसे पड़ोसी की खबर लाने के लिए भेजा गया है । कद्दू की बेल का यह मनमोहक मानवीकरण मन को मोह गया और ये पंक्तियाँ बिम्ब सृजित कर गई।
  ਕੱਦੂਆਂ ਦੀ ਇੱਕ ਵੇਲ
  ਜਿਸ ਅਣਜਾਣੇ ਇੱਕ ਘਰ ਦੀ
  ਸਾਡੇ ਦਿਲ ਵਿਹੜੇ ਨਾਲ
  ਸਾਂਝ ਦੀ ਜੱਫੀ ਪਾਈ ਸੀ साहित्य की अमूल्य निधि है यह कविता .

 2. ਲੋਕਾ-ਲੋਕੀ ਕਹੇਂਦੇ ਨੇ –
  “ਅਗਾਹਾਂ ਸਨੇਹ ,ਪਿਛੇ ਪਾਜੇਬ ਤੁਰ ਆਨਿਯਾਂ ….”
  ਕੀਨਾ ਪਿਯਾਰ ਨਾਲ ਨੇਹਾ ਦੀ ਡੋਰ ਵਿਚਿ ਬਨ੍ਹੀਯਾ ਬੇਲ ਜਫੀ ਪਾਨ ਵਾਸਤੇ ਔਖਾ ਉਪਰਾਲਾ ਕੀਤੀ ਹੈ …ਮੁਖੀ ਪਿਯਾਰ ਭਰੀ ਸਾਹਿਤ੍ਯਿਕ ਸੋਚ, ਸਾਂਝਾ ਹੋਰ ਸਤਿਕਾਰ ਕਰਨ ਜੋਗ ਹੈਗੀ …. ਬਹੋਤ -੨ ਮੁਬਾਰਕਾਂ ਜੀ

 3. ਤੇ ਹੁਣ
  ਵਿਹੜੇ ਦੀ ਹਰ ਗੁਠ ਵਿਚੋਂ
  ਨਿਗ੍ਘੇ ਮੋਹ ਦੀ ਖੁਸ਼ਬੂ ਆਈ ਸੀ …

  ਭਾਵਨਾਵਾਂ, ਐਵੇਂ ਹੀ ਇਕ ਦਿਲ ਤੋਂ ਦੂਜੇ ਦਿਲ ਤਕ
  ਪਤਾ ਨਹੀ ਕਦੋਂ ਸਫ਼ਰ ਕਰ ਜਾਂਦੀਆਂ ਹਨ
  ਪਤਾ ਹੀ ਨਹੀ ਚਲਦਾ
  ਕਾਵ , ਤੁਹਾਡੀ ਕਲਪਨਾ-ਸ਼ਕਤੀ ਨੂ ਦਰਸ਼ਾਉਣ ਵਿਚ
  ਕਾਮਯਾਬ ਹੋ ਨਿਬੜੇਆ ਹੈ !
  ਵਧਾਈ .

 4. beautiful poem wish we can learn from our surroundings that always teach us a precious leson….

 5. ਇਹ ਵੇਲ ਵੱਧਦੀ ਹੈ
  ਸਾਨੂੰ ਸਿੱਖਾਉਂਦੀ ਹੈ
  ਤੋੜ ਦੇਵੋ ਇਹ ਬੰਧਨ
  ਤੇ ਵੱਧੋ- ਫੁੱਲੋ ਇਸ ਵੇਲ ਵਾਂਗੂ

  ਦੀਦੀ ਬਹੁਤ ਹੀ ਵਧੀਆ ਕਲਪਨਾ ਤੇ ਜ਼ਿੰਦਗੀ ਜਿਓਣ ਦੀ ਪ੍ਰੇਰਨਾ !

  ਗੀਤਿਕਾ

 6. ਤੁਹਾਡੀ ਇਸ ਰਚਨਾ ਨੂੰ ਪੜ੍ਹ ਕੇ ਇੱਕ ਵਾਰ ਫੇਰ ਕੁਦਰਤ ਦੀ ਨੇੜਤਾ ਦਾ ਅਹਿਸਾਸ ਮਜਬੂਤ ਹੋਇਆ ਹੈ…੧
  ਪਿੰਡਾਂ ਦਾ ਅਲੋਪ ਹੋ ਰਿਹਾ ਵਾਤਾਵਰਣ ਅੱਖਾਂ ਅੱਗੇ ਸਜੀਵ ਜਿਹਾ ਹੋਇਆ ਲੱਗਦਾ ਹੈ…..!
  ਹੁਣ ਤੱਕ ਅਕਸਰ ਮੋਹ ਬਾਰੇ ਨਾਂਹ ਪੱਖੀ ਗੱਲਾਂ ਹੀ ਸੁਣੀਆਂ ਸਨ …ਤੁਹਾਡੀ ਏਸ ਰਚਨਾ ਨਾਲ ਮੋਹ ਦੀ ਇਸ ਹਾਂ ਪੱਖੀ ਹਕੀਕਤ ਨੇ ਵੀ ਪ੍ਰਭਾਵਿਤ ਕੀਤਾ ਹੈ….!
  ਆਮ ਜ਼ਿੰਦਗੀ ਵਿੱਚ ਬੜੀ ਹੀ ਸਹਿਜਤਾ ਨਾਲ ਵਾਪਰਦੀਆਂ ਇਹਨਾਂ ਘਟਨਾਵਾਂ ਨੂੰ ਦੇਖਣ ਦੇ ਇਸ ਖਾਸ ਅੰਦਾਜ਼ ਲਈ ਮੁਬਾਰਕਾਂ….ਅਤੇ ਅਨੁਭਵ ਨੂੰ ਸਕੇ ਸਾਰੀਆਂ ਨਾਲ ਸਾਂਝੀਆਂ ਕਰਨ ਲਈ ਵੀ ਸ਼ੁਕਰੀਆ….ਰੈਕਟਰ ਕਥੂਰੀਆ

 7. Very beautiful imagination which depicts the warmness of relationships.

 8. ਅਸੀਂ ਸਭ ( ਮੈਂ , ਵਿਰਿੰਦਰ ਤੇ ਮੰਮੀ ) ਨੇ ਇਹ ਕਵਿਤਾ ਪੜ੍ਹੀ, ਬਹੁਤ ਹੀ ਵਧੀਆ ਲੱਗੀ । ਦਿਲੀ ਭਾਵਨਾਵਾਂ ਨਾਲ ਓਤ-ਪਰੋਤ ।ਇੱਕ ਕੱਦੂ ਦੀ ਵੇਲ ਨੇ ਸਾਂਝ ਪਾਈ …ਮੋਹ ਦੀ । ਦਿਲ ਕਰਦਾ ਹੈ ਕਿ ਇੱਕ ਅਜਿਹੀ ਹੀ ਵੇਲ ਹੋਵੇ ਜੋ ਬਰਨਾਲੇ ਤੋਂ ਸ਼ੁਰੂ ਹੋ ਕੇ ਆਸਟ੍ਰੇਲੀਆ ਜਾ ਪਹੁੰਚੇ । ਇਹ ਕਵਿਤਾ ਪੜ੍ਹ ਕੇ ਸਾਡਾ ਵੀ ਦਿਲ ਕਰ ਆਇਆ ਕੁਝ ਲਿਖਣ ਲਈ…ਲੱਗਿਆ ਕਿ ਕਵਿਤਾ ਏਸ ਤਰਾਂ ਵੀ ਆਲਾ – ਦੁਆਲਾ ਵੇਖ ਕੇ ਹੀ ਲਿਖੀ ਜਾ ਸਕਦੀ ਹੈ ।

  ਪਰਮ


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: