Posted by: ਡਾ. ਹਰਦੀਪ ਕੌਰ ਸੰਧੂ | ਫਰਵਰੀ 21, 2012

ਕੌਮਾਂਤਰੀ ਮਾਂ ਬੋਲੀ ਦਿਵਸ


ਅੱਜ ਕੌਮਾਂਤਰੀ ਮਾਂ ਬੋਲੀ ਦਿਵਸ ਹੈ |17 ਨਵੰਬਰ 1999 ਤੋਂ 21 ਫਰਵਰੀ ਦਾ ਦਿਨ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਦਿਵਸ ਵੀ ਬਣ ਚੁੱਕਾ ਹੈ ਜਦੋਂ ਇਸ ਦਿਨ ਨੂੰ ਯੂਨਾਇਟਿਡ ਨੇਸ਼ਨਜ਼ ਦੀ ਸੰਸਥਾ ਯੂਨੈਸਕੋ ਨੇ  ਇੱਕ ਮਤੇ ਰਾਹੀਂ ‘ਕੌਮਾਂਤਰੀ ਮਾਂ-ਬੋਲੀ ਦਿਵਸ’ ਵਜੋਂ ਐਲਾਨਿਆ ਹੋਇਆ ਹੈ। ਅੱਜ ਪੰਜਾਬੀ ਮਾਂ ਬੋਲੀ ਦੇ ਮੋਹ ‘ਚ ਰੰਗੀ  ਇੱਕ ਹਾਇਕੂ ਆਪ ਸਭ ਨਾਲ ਸਾਂਝਾ ਕਰਨ ਲੱਗੀ ਹਾਂ ਜੋ ਅਜੋਕੀ ਸੱਚਾਈ ਨੂੰ ਬਿਆਨ ਕਰਦਾ ਹੈ, ਜਿੱਥੇ ਇੱਕ ਪ੍ਰਦੇਸੀਂ ਵੱਸਦੇ ਪਰਿਵਾਰ ਦਾ ਬੱਚਾ ਆਪਣੀ ਲਾਚਾਰੀ ਕੁਝ ਇਸ ਤਰਾਂ ਦਰਸਾਉਂਦਾ ਹੈ …………..


ੳ- ਅ ਸਿੱਖੀ ਨਾ

ਦਾਦੀ ਦੀ ਘੱਲੀ ਚਿੱਠੀ 

ਕੀਕਣ ਪੜ੍ਹਾਂ ।

ਇਸੇ ਚਿੱਠੀ ਨੂੰ ਪੜ੍ਹਨ ਵਾਲਾ ਕੁਝ ਇਸ ਤਰਾਂ ਮਹਿਸੂਸ ਕਰਦਾ ਹੈ ਜਦੋਂ ਓਸਦਾ ਯਾਦਾਂ ਵਿੱਚ ਵਸਦਾ ਪਿੰਡ ਚਿੱਠੀ ਪੜ੍ਹ ਕੇ ਮੂਹਰੇ ਆ ਖੜ੍ਹਦਾ ਹੈ 

ਆਇਆ ਖੱਤ 

ਦੂਰ ਵਸੇਂਦਾ ਪਿੰਡ

ਲੱਗਦਾ ਨੇੜੇ ।

ਪਰ ਚਿੱਠੀਆਂ ਹੁਣ ਗਏ ਗੁਜ਼ਰੇ ਜਮਾਨੇ ਦੀਆਂ ਬਾਤਾਂ ਹੋ ਨਿਬੜੀਆਂ ਨੇ , ਜਦੋਂ ਇਹ ਦੁੱਖ -ਸੁੱਖ ਲੈ ਕੇ ਸਾਡੀਆਂ ਬਰੂਹਾਂ ‘ਤੇ ਆਉਂਦੀਆਂ ਸਨ | ਕਈ-ਕਈ ਵਾਰ ਪੜ੍ਹ ਕੇ ਵੀ ਚਿੱਠੀ ਹਰ ਵਾਰ ਨਵੀਂ ਲੱਗਦੀ ਸੀ , ਸੱਜਰੀ ਸਵੇਰ ਵਰਗੀ …..

 

ਇਹ ਗੱਲ ਨਹੀਂ ਬਈ ਲੋਕਾਂ ਕੋਲ਼ ਵਿਹਲ ਨਹੀਂ। ਜੇ ਇਹ ਕਿਹਾ ਜਾਵੇ ਕਿ ‘ਲੋਕੀਂ ਪਿਆਰ ਵਿਹੂਣੇ’ ਹੋ ਗਏ ਨੇ। ਅਵਾਦੇ ਮਤਲਬ ਲਈ ਜਿਉਣ ਲੱਗੇ ਨੇ।

‘ਇਥੇ ਲੋੜ ਪੈਣ ‘ਤੇ ਬਈ
ਗਧੇ ਨੂੰ ਬਾਪ ਲੋਕ ਨੇ ਕਹਿੰਦੇ
ਜਦ ਮਤਲਬ ਨਿਕਲ਼ ਗਿਆ
ਪਰਾਂ ਮੂੰਹ ਕਰਦੇ ਨਾ ‘ਹੈਲੋ’ ਕਹਿੰਦੇ…..

ਤੇ ਜਿਹੜਾ ਰਾਬਤਾ ਕਾਇਮ ਰੱਖਣ ਦੀ ਕੋਸ਼ਿਸ਼ ਕਰੇ ਓਸ ਨੂੰ ਬੇਵਕੂਫ਼ ਸਮਝਦੇ ਨੇ।ਏਹ ਹੈ ਸਾਡਾ ਅਜੋਕਾ ਜੀਵਨ….

ਖੱਤ ਤਾਂ, ਤਾਂ ਲਿਖਣ ਜੇ ਦਿਲ ‘ਚ ਮੋਹ ਹੋਵੇ…. ਇਹ ਮੋਹ ਹੀ ਤੁਹਾਨੂੰ ਅੱਖਰਾਂ ਦੇ ਜਾਦੂ ਤੋਂ ਜਾਣੂ ਕਰਵਾਉਂਦਾ ਹੈ।ਨਿਰਮੋਹੇ ਕੀ ਜਾਨਣ ‘ਇਨ੍ਹਾਂ ਅੱਖਰਾਂ ਦੇ ਜਾਦੂ ਦੀਆਂ ਕਰਾਮਾਤਾਂ ਨੂੰ’

ਹਰਦੀਪ 

ਇਸ਼ਤਿਹਾਰ

Responses

 1. आपने बहुत ही सामयिक आउर भावनात्मक विषय उठाया है । आपकी ये पंक्तियाँ मन मोह गई
  -ਆਇਆ ਖੱਤ ਪੜ੍ਹਕੇ
  ਦੂਰ ਵਸੇਂਦਾ ਪਿੰਡ
  ਲੱਗਾ ਨੇੜੇ ਨੇੜੇ
  हम दूसरी भाषा के चहए कितने भी बड़े विद्वान हो जाएं , लेकिन भावावेश और सपनों की भाषा सदा मातृभाषा ही रहेगी । उससे दूर होना माँ के आँचला की छाया से दूर होना है

 2. ਸਭ ਤੋਂ ਪਹਿਲਾਂ ਫੇਸਬੁੱਕ ਤੋਂ ਸੁਨੇਹਾ ਭੇਜਣ ਵਾਲ਼ੇ ਸਾਰੇ ਦੋਸਤਾਂ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਕਰਦੀ ਹਾਂ ।

  @ ਦਰਬਾਰਾ ਸਿੰਘ ਜੀ ……ਆਪਾਂ ਇੱਕੋ ਹੀ ਲਾਣੇ ‘ਚੋਂ ਹਾਂ…..ਓਸ ਵੱਡੇ ਲਾਣੇ ‘ਚੋਂ ਜਿਥੇ ਪੰਜਾਬੀ ਸੱਭਿਆਚਾਰ ਦੀ ਗੱਲ ਹੁੰਦੀ ਹੈ….ਆਪਣੇ ਪਿੰਡ ਦੀ ਗੱਲ ਹੁੰਦੀ ਹੈ …..ਬੇਬੇ/ਬਾਪੂ ਦੀ ਗੱਲ ਸਿਰ ਮੱਥੇ ਹੁੰਦੀ ਹੈ………..
  @ ਰਘਬੀਰ ਜੀ, ਹਰਿੰਦਰ ਜੀ ਤੇ ਰਜਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਹਾਇਕੂ ਨੂੰ ਪਸੰਦ ਕਰਨ ਲਈ ।
  @ ਕੁਲਜੀਤ ਜੀ ਤੇ ਧੀਦੋ ਜੀ ਬਹੁਤ-ਬਹੁਤ ਧੰਨਵਾਦ …ਹੌਸਲਾ ਅਫ਼ਜਾਈ ਲਈ ।
  @ ਸਾਥੀ ਜੀ, ਆਪ ਜੀ ਦੀ ਦਿੱਤੀ ਸੇਧ ਦੀ ਮੈਂ ਕਦਰ ਕਰਦੀ ਹਾਂ ਤੇ ਆਪ ਜੀ ਨਾਲ਼ ਬਿਲਕੁਲ ਸਹਿਮਤ ਹਾਂ ਕਿ ਪੰਜਾਬੀ ਨੂੰ ਪੰਜਾਬੀ ‘ਚ ਹੀ ਲਿਖਿਆ ਜਾਵੇ ….ਰੋਮਨ ‘ਚ ਨਹੀਂ ।

  @ ਰਮੇਸ਼ਵਰ ਜੀ,
  ਬਹੁਤ-ਬਹੁਤ ਧੰਨਵਾਦ ! ਆਪ ਨੇ ਬਿਲਕੁਲ ਸੱਚ ਕਿਹਾ ਹੈ ਕਿ ਜੇ ਆਵਦੀ ਮਾਂ-ਬੋਲੀ ‘ਚ ਗੱਲ ਨਾ ਕਰੀਏ ਤਾਂ ਇਓਂ ਲੱਗਦਾ ਹੈ ਜਿਵੇਂ ਮਾਂ ਤੋਂ ਦੂਰ ਹੋ ਗਏ ਹੋਈਏ…..ਸਾਹ ਆਉਣਾ ਬੰਦ ਹੋ ਗਿਆ ਹੋਵੇ ।

  ਸਾਰਿਆਂ ਦਾ ਪੰਜਾਬੀ ਵਿਹੜੇ ਦੀ ਰੌਣਕ ਵਧਾਉਣ ਲਈ ਤਹਿ ਦਿਲੋਂ ਧੰਨਵਾਦ !

  ਹਰਦੀਪ


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: