Posted by: ਡਾ. ਹਰਦੀਪ ਕੌਰ ਸੰਧੂ | ਫਰਵਰੀ 13, 2012

ਗੁੱਡੀ ਫੂਕਣਾ


ਔੜ ਦੀਆਂ ਘੜੀਆਂ

ਕੁੜੀਆਂ- ਬੁੜੀਆਂ

ਹੋ ਕੇ ‘ਕੱਠੀਆਂ

ਲੀਰਾਂ ਦੀ ਗੁੱਡੀ

ਫੂਕਣ ਚੱਲੀਆਂ 

ਕਿਸੇ ਵੀ ਇਲਾਕੇ ਦੇ ਲੋਕਾਂ ਦੀ ਰਹਿਣੀ-ਬਹਿਣੀ ਓਥੋਂ ਦੇ ਪੌਣ-ਪਾਣੀ ਨਾਲ਼ ਜ਼ਰੂਰ ਪ੍ਰਭਾਵਿਤ ਹੁੰਦੀ ਹੈ। ਪੰਜਾਬ ‘ਚ ਜੇਠ-ਹਾੜ ਦੇ ਮਹੀਨਿਆਂ ‘ਚ ਅਤਿ ਦੀ ਗਰਮੀ ਪੈਂਦੀ ਹੈ। ਔੜ ਲੱਗ ਜਾਂਦੀ ਹੈ। ਛੱਪੜ-ਟੋਭੇ ਸੁੱਕ ਜਾਂਦੇ ਨੇ। ਲੋਕ ਮੀਂਹ ਪੈਣ ਦੀਆਂ ਅਰਦਾਸਾਂ ਕਰਦੇ ਨੇ।

ਅੱਜ ਤੋਂ ਕਈ ਦਹਾਕੇ ਪਹਿਲਾਂ ਪਿੰਡਾਂ ਦੀਆਂ ਬੀਹੀਆਂ  ‘ਚ ਛੋਟੇ ਬੱਚੇ ਇਹ ਗਾਉਂਦੇ ਆਮ ਸੁਣੇ ਜਾਂਦੇ ਸੀ………

ਰੱਬਾ-ਰੱਬਾ ਮੀਂਹ ਵਰ੍ਹਾ

ਸਾਡੀ ਕੋਠੀ ਦਾਣੇ ਪਾ

*******

ਕਾਲ਼ੀਆਂ ਇੱਟਾਂ ਕਾਲ਼ੇ ਰੋੜ

ਮੀਂਹ ਵਰ੍ਹਾ ਦੇ ਜੋਰੋ-ਜੋਰ

ਓਦੋਂ ਗੁੱਡੀ ਫੂਕਣ ਦਾ ਵੀ ਰਿਵਾਜ਼ ਸੀ । ਨਿੱਕੀਆਂ ਕੁੜੀਆਂ ਵਲੋਂ ਲੀਰਾਂ ਦੀ ਗੁੱਡੀ ਬਣਾਈ ਜਾਂਦੀ। ਫੇਰ ਕਈ ਵਾਰ ਪਿੰਡ ਦੀਆਂ ਬੁੜੀਆਂ ( ਵਡੇਰੀ ਉਮਰ ਦੀਆਂ ਔਰਤਾਂ ) ਵੀ ਨਿੱਕੀਆਂ ਨਾਲ਼ ਮਿਲ਼ ਜਾਂਦੀਆਂ। ਸਿਆਪਾ ਕਰਦਿਆਂ ਗੁੱਡੀ ਨੂੰ ਫੂਕਣ  ( ਸਾੜਨ) ਲਈ ਲਿਜਾਇਆ ਜਾਂਦਾ। ਅਜਿਹਾ ਕਰਨ ਪਿੱਛੇ ਇਹ ਵਿਚਾਰ ਸੀ ਕਿ ਸ਼ਾਇਦ ਉੱਪਰ ਵਾਲ਼ਾ ( ਪ੍ਰਮਾਤਮਾ) ਏਹਨਾਂ ਬਾਲੜੀਆਂ ਦਾ ਵਿਰਲਾਪ ਸੁਣ, ਦਿਆਲੂ ਹੋ ਮੀਂਹ ਪਾ ਦੇਵੇ । 

ਹਰਦੀਪ 

ਇਸ਼ਤਿਹਾਰ

Responses

  1. गुड़िया फूँकने का रिवाज़ पश्चिमी उत्तर प्रदेश में भी इसी तरह है । यह एक तरह का टोटका है कि ऐसा करने से वर्षा हो जाती है। हरदीप जी तो ग्रामीण अंचल की इन घतनाओं विश्वासों को जीवन्त कर देती हं।

  2. ਡਾ.ਹਰਦੀਪ ਜੀ,ਯਾਦ ਹੈ ਸਭ ਕੁਝ ਅਤੇ ਇਹ ਓਦੋਂ ਕੀਤਾ ਜਾਂਦਾ ਸੀ ਜਦ ਬਰਸਾਤਾਂ ਦੇ ਮੌਸਮ ਵਿਚ ਮੀਂਹ ਦੀਆਂ ਸੰਭਾਵਨਾਵਾਂ ਘਟ ਜਾਂਦੀਆਂ ਸਨ

  3. very interesting, there are hardly any one who writes about lost traditions, you are contributing greatly to our cultural heritage….

  4. It is really nice to read these lines regarding the extinct tradition of our culture. Good to see that few people like you, are putting their effort to keep these traditions of our past alive through writing.

  5. ਬਹੁਤ ਖੂਬ ਦੀਪੀ,ਆਪਣੇ ਵਿਰਸੇ ਦੀਆਂ ਭੁੱਲੀਆਂ ਵਿਸਰੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ!…I will send you some of my new paintings!…regards!


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: