Posted by: ਡਾ. ਹਰਦੀਪ ਕੌਰ ਸੰਧੂ | ਫਰਵਰੀ 2, 2012

ਅਰਜੋਈ *


ਓ ਕਲਮ ਦੇ ਧਨੀ

ਸ਼ਬਦਾਂ ਦੇ ਪੁਜਾਰੀ

ਆਪਣੀ ਕਲਮ ਤੂੰ

ਕਿੱਥੇ ਵਗ੍ਹਾ ਮਾਰੀ

ਕੋਈ ਹੱਕ ਨਹੀਂ ਤੈਨੂੰ

ਕਵਿਤਾ ਤੋਂ ਬਿਨਾਂ ਜਿਓਣ ਦਾ

ਕੋਈ ਹੱਕ ਨਹੀਂ ਤੈਨੂੰ 

ਸਾਥੋਂ ਸਾਡੀ ਕਵਿਤਾ ਖੋਹਣ ਦਾ

ਕਿਓਂਕਿ………………

ਜਦੋਂ ਤੂੰ ਲਿਖਦਾ ਸੀ

ਭਾਵੁਕ ਅਹਿਸਾਸਾਂ ਨਾਲ਼

ਕਵਿਤਾ ‘ਚ ਦਿੱਖਦਾ ਸੀ

ਪਰ ਪਤਾ ਨਹੀਂ ਕਿਓਂ

ਤੂੰ ਆਪਾ ਮਾਰ ਲਿਆ

ਕਵਿਤਾ ‘ਚੋਂ ਸਾਹ ਲੈਣ ਵਾਲ਼ਿਆ

ਬਿਨਾਂ ਕਵਿਤਾ ਕਿਵੇਂ ਸਾਰ ਲਿਆ

ਪ੍ਰਦੇਸ ਜਾ ਕੇ 

ਤੇਰੀ ਕਲਮ ਕੁਝ ਬੋਲੀ ਨਹੀਂ

ਕਿਓਂ ਜੋ ਤੂੰ ਕਿਹਾ ਸੀ…..

ਕਵਿਤਾ ਜਿਹੀ ਕੋਮਲ ਚੀਜ਼ ਲਈ

ਓਥੇ ਕੋਈ ਥਾਂ ਹੀ ਨਹੀਂ

ਫਿਰ ਦੇਸ ਆ ਕੇ ਵੀ

ਤੂੰ ਪਤਾ ਨਹੀਂ ਕਿਓਂ

ਅਜਿਹਾ ਮੰਨ ਬੈਠਾ

ਕਿ ਭਾਵੁਕ ਅਹਿਸਾਸਾਂ ਨਾਲ਼

ਜ਼ਿੰਦਗੀ ਜਿਓਣਾ ਹੈ ਬੜਾ ਔਖਾ

ਨਹੀਂ ਮੇਰੇ ਵੀਰ……….

ਕਵਿਤਾ ‘ਚ ਤਾਂ ਬੜੀ ਸ਼ਕਤੀ ਹੈ

ਇਹ ਹਰ ਥਾਂ, ਹਰ ਹੀਲੇ ਰਹਿ ਸਕਦੀ ਹੈ

ਕਵਿਤਾ ਪਰਾਇਆਂ ਨੂੰ ਆਪਣਾ ਬਣਾ ਲੈਂਦੀ

ਕਵਿਤਾ ਰੋਂਦਿਆਂ ਨੂੰ ਹੈ ਹੱਸਾ ਦਿੰਦੀ

ਮਹਿਲ-ਚੁਬਾਰਿਆਂ ‘ਚ ਨਹੀਂ

ਕਵਿਤਾ ਦਿਲ ‘ਚ ਵੱਸਦੀ ਹੈ

ਜਦ ਤੂੰ ਬੋਲਣ ਤੋਂ ਇਨਕਾਰੀ

ਕਵਿਤਾ ਦਿਲ ਖੋਲ੍ਹ ਦੱਸਦੀ ਹੈ

ਤੂੰ ਰੋਵੇਂ ਤਾਂ ਰੋਂਦੀ ਕਵਿਤਾ

ਤੂੰ ਹੱਸਦਾ ਤਾਂ ਹੱਸਦੀ ਹੈ

ਪਾ ਨਹੀਂ ਸਕਦਾ ਹਰ ਕੋਈ

ਭਾਵਾਂ ਨੂੰ ਸ਼ਬਦੀ ਜਾਮਾ

ਰੱਬੀ ਦਾਤ ਜੋ ਤੈਨੂੰ ਮਿਲ਼ੀ

ਕਿਉਂ ਅਜਾਈਂ ਹੀ ਗਵਾਈ ਜਾਨੈ

ਮੈਨੂੰ ਪਤਾ……..

ਤੇਰੇ ਅੰਦਰ ਅਜੇ ਵੀ

ਵਿਚਾਰਾਂ ਦੀ ਧੁੱਕ-ਧੁੱਕੀ ਹੈ

ਤੇਰੀ ਕਲਮ ਦੀ ਸਿਆਹੀ

ਅਜੇ ਕਿੱਥੇ ਸੁੱਕੀ ਹੈ

ਖੋਲ੍ਹ ਦੇ ਦਿਲ ਪਿੰਜਰਾ

ਯਾਦਾਂ ਦੇ ਪੰਛੀਆਂ ਨੂੰ

ਮਨ ਦੇ ਟਾਹਣ ‘ਤੇ

ਫੜਫੜਾ ਲੈਣ ਦੇ

ਮੰਨ ਕਲਮ ਦੀ ਅਰਜੋਈ

ਆਵਦੇ ਮਨੋ -ਅਲਫ਼ਾਜਾਂ ਨੂੰ

ਕੋਰੇ ਪੰਨਿਆਂ ‘ਤੇ

ਆਪਣਾ ਹੱਕ ਜਮਾ ਲੈਣ ਦੇ !

ਡਾ. ਹਰਦੀਪ ਕੌਰ ਸੰਧੂ 

*ਇਹ ਕਵਿਤਾ ਮੈਂ ਆਪਣੇ ਵੱਡੇ ਮਸੇਰੇ ਵੀਰ(ਮੇਰੇ ਬਾਈ ਜੀ) ਕੁਲਦੀਪ ਸਿੰਘ ਢਿੱਲੋਂ ਨੂੰ ਸੰਬੋਧਤ ਕੀਤੀ ਹੈ, ਜੋ ਉੱਚ-ਕੋਟੀ ਦੇ ਕਵੀ ਹਨ । ਉਨ੍ਹਾਂ ਨੇ ਆਵਦੇ ਵਿਦਿਆਰਥੀ ਜੀਵਨ ‘ਚ ਅਣਗਿਣਤ ਕਵਿਤਾਵਾਂ ਲਿਖੀਆਂ , ਜੋ ਕਾਲਜ ਦੇ ਰਸਾਲਿਆਂ ‘ਚ ਤਾਂ ਛਪੀਆਂ ( 1972-75 ‘ਚ )ਪਰ ਕੋਈ ਪੁਸਤਕ ਰੂਪ ਨਾ ਲੈ ਸਕੀਆਂ। ਪੜ੍ਹਾਈ ਖਤਮ ਹੁੰਦੇ ਹੀ ਬਾਈ ਜੀ ਵਿਦੇਸ਼ ਚੱਲੇ ਗਏ ਤੇ ਆਵਦੀ ਕਲਮ ਪਤਾ ਨਹੀਂ ਕਿੱਥੇ ਸੁੱਟ ਗਏ। ਹੁਣ ਬਾਈ ਜੀ ਪੰਜਾਬ ‘ਚ ਹੀ ਰਹਿੰਦੇ ਨੇ, ਪਰ ਕਵਿਤਾ ਨੂੰ ਆਵਦੀ ਜ਼ਿੰਦਗੀ ‘ਚੋਂ ਕਦੋਂ ਦਾ ਵਿਸਾਰ ਦਿੱਤਾ ਹੈ।

ਮੈਂ ਆਵਦੀ ਏਸ ਵਰ੍ਹੇ (ਜਨਵਰੀ 2012) ਦੀ ਪੰਜਾਬ ਫੇਰੀ ਦੌਰਾਨ ਬਾਈ ਜੀ ਨੂੰ ਮਿਲ਼ੀ ਤੇ ਇਸ ਕਵਿਤਾ ਦੇ ਰੂਪ ‘ਚ ਦੋਬਾਰਾ ਕਲਮ ਚੁੱਕਣ ਦੀ ਅਰਜ਼ ਕੀਤੀ । ਪੇਸ਼ ਹਨ ਕੁਝ ਸਤਰਾਂ ਕੁਲਦੀਪ ਸਿੰਘ ਢਿੱਲੋਂ ਦੀ ‘ਸੱਚ ਦੀ ਸਾਰ’ ਕਵਿਤਾ ‘ਚੋਂ……

ਹੇ ਨਾਨਕ !

ਤੂੰ ਕਹਿੰਦਾ ਰਿਹਾ

ਸੱਚ ਲਈ ਜੀਓ

ਤੇ ਸੱਚ ਲਈ ਮਰੋ

ਪਰ ਅਸੀਂ ਕਿਵੇਂ ਜਾਣੀਏਂ , ਸੱਚ ਦੀ ਸਾਰ ਵੇ ਨਾਨਕ !

                                      ਕੁਲਦੀਪ ਸਿੰਘ ਢਿੱਲੋਂ 

ਇਸ਼ਤਿਹਾਰ

Responses

 1. हरदीप बहन यह कविता नहीं बल्कि भावों और विचारों का ऐसा रेला है जो पाठकों को आपकी काव्य शक्ति आपके गहन चिन्तन का अहसास कराता है । मैं तो यह कहूँगा की आज तक आपने जितनी लम्बी कविताएं लिखी हैं , यह सबसे ऊपर है । लगता है इसको लिखते समय न आपने पानी पिया न दूजी साँस ली है । मानों एक सांस में लिख दिया , किसी योगी की तरह । आपने इसका लिंक मुझे तुरन्त भेजा तो मैंने इसे पढ़ा और आपके लेखन , लेखनी की अहमियत को समझा । पूरी दुनियादारी से ऊपर की चीज़ होती है कविता क्योंकि वह दुनायावी तज़ुर्बों की नाव पर चढ़कर ज़िन्दगी का समन्दर पार करती है । किसी भी दूजे काम को करने से पहले इसको पोस्ट
  करना ज़रूरी था । मेरी हार्दिक बधाई !!!

  ककरकरना लाज़िमी था । बहुत बधाई!!!!

 2. iss kavita ne mainu vi meri ikk kavita yaad kara ditti, mainu vi kavita likhan layi kiha hai. shukria.

 3. ਅਜੇਹਾ ਸਮਾ ਵੀ ਆਓਂਦਾ ਹੈ ,ਜਦੋ ਅਪਣੇ ਅਸਲ ਗੁਣਾ ਨੂੰ , ਰੋਜੀ ਰੋਟੀ ਤੇ ਵਾਰਨਾ ਪੈਂਦਾ ਹੈ।ਪਰ ਮੌਕਾ ਹੀ ਅਪਣੇ ਅਸਲੀ ਗੁਣਾ ਨੂੰ ਉਜਾਗਰ ਹੋਣ ਦਾ ਮੌਕਾ ਜਰੂਰ ਦੇਣ ਚਾਹੀਦਾ ਹੈ ਇਹੀ ਸਲਾਹ ਮੈਂ ਵੀ ਕੁਲਦੀਪ ਜੀ ਨੂੰ ਦੇਣਾ ਚਾਹਾਂਗਾ । ——-ਮੈਂ ਵੀ ਸੋਚਾਂ ਕਿ ਪੰਜਾਬੀ ਵੇਹੜਾ ਇਸ ਤਰਾਂ ਸੁੰਨਾ ਕਿਉਂ ਪਿਆ ਹੈ।ਹੁਣ ਪਤਾ ਚ`ਲਿਆ ਕਿ ਵਿਹੜੇ ਦੀ ਰੋਣਕ ਤਾਂ ਪੰਜਾਬ ਵਿਚ ਲੱਗੀ ਹੋਈ ਸੀ।ਕਵਿਤਾ ਬਹੁਤ ਭਾਵਪੂਰਤ ਖੂਬਸੂਰਤ ,ਦਿਲ ਨੂੰ ਟੁੰਬਣ ਵਾਲੀ ਹੈ।ਵਧਾਈ।

 4. ਵਾਹ ਭੈਣ ਹਰਦੀਪ ,ਤੁਸੀਂ ਕੁਲਦੀਪ ਜੀ ਨੂੰ ਇਹ ਅਰਜੋਈ ਕਰ ਕੇ ਬਹੁਤ ਚੰਗਾ ਕੰਮ ਕੀਤਾ ਹੈ -ਤੇ ਇਹ ਅਰਜੋਈ ਰੂਪੀ ਮੁਕੰਮਲ ਕਵਿਤਾ ਇੱਕਲੇ ਕੁਲਦੀਪ ਜੀ ਨੂੰ ਹੀ ਨਹੀਂ ਸੰਬੋਧਤ ਸਗੋਂ ਹਰ ਉਸ ਸ਼ਾਇਰ ਲਈ ਹੈ ਜੋ ਅਜੇਹੀ ਖੜੋਤ ਦੀ ਸਥਿਤੀ ਚੋਂ ਗੁਜਰ ਰਿਹਾ ਹੈ -ਬਹੁਤ ਵਧੀਆ…!!!

 5. ਸਚ ਮੈ ਪੰਜਾਬੀ ਵੇਹੜੇ ਦਾ ਲਿੰਕ ‘ਜੁਗਨੂੰ ਪੰਜਾਬੀ ਹਾਇਕੂ ਬਲੋਗ’ ਵਿੱਚ ਵੀ ਦਿੱਤਾ ਹੈ –
  http://tearoomhaiku.wordpress.com/

 6. nice one

 7. ਸਾਰੇ ਪਾਠਕਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੀ ਗੱਲ ਨੂੰ ਵਾਜਬ ਦੱਸਿਆ ਹੈ ਤੇ ਕੁਲਦੀਪ ਬਾਈ ਜੀ ਨੂੰ ਲਿਖਣ ਲਈ ਪ੍ਰੇਰਿਆ ਹੈ ।


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: