Posted by: ਡਾ. ਹਰਦੀਪ ਕੌਰ ਸੰਧੂ | ਦਸੰਬਰ 1, 2011

ਪੰਜਾਬੀ ਲੋਕ ਗੀਤਾਂ ਦੀ ਫੁੱਲਕਾਰੀ ‘ਚੋਂ – ਮਾਹੀਆ


ਪੰਜਾਬੀ ਸੱਭਿਆਚਾਰ ਦੀ ਬਹੁ-ਰੰਗੀ ਫੁੱਲਕਾਰੀ ‘ਚ ਲੋਕਗੀਤ ਆਪਣੀ ਵੱਖਰੀ ਹੀ ਮਹਿਕ ਬਖੇਰਦੇ ਹਨ । ਕਹਿੰਦੇ ਨੇ ਜੇ ਪੰਜਾਬੀ ਸਾਹਿਤ ‘ਚ ਕਿਸੇ ਨੂੰ ਅਸੀਸ ਦੇਣੀ ਹੋਵੇ ਤਾਂ ਕਿਹਾ ਜਾਂਦਾ ਹੈ, ” ਜਾ ਤੇਰੀ ਉਮਰ ਲੋਕਗੀਤਾਂ ਜਿੰਨੀ ਹੋਵੇ ।” ਲੋਕਗੀਤ ਕਦੇ ਨਹੀਂ ਮਰਦੇ, ਲੋਕਾਂ ਦੇ ਮਨਾਂ ‘ਚ ਸਦਾ ਜਿਓਂਦੇ ਰਹਿੰਦੇ ਹਨ।

                ਅੱਜ ਮੈਂ ‘ਮਾਹੀਏ’ ਦੀ ਗੱਲ ਕਰਨ ਲੱਗੀ ਹਾਂ ਜੋ ਲੋਕਗੀਤਾਂ ਦੀ ਹੀ ਇੱਕ ਖੂਬਸੂਰਤ ਵੰਨਗੀ ਹੈ। ਡਾ. ਸੋਹਿੰਦਰ ਸਿੰਘ ਬੇਦੀ ਅਨੁਸਾਰ ਮਾਹੀਆ ਸ਼ਬਦ ਮਾਹੀ ਤੋਂ ਨਿਕਲਿਆ ਹੈ ਜਿਸ ਦਾ ਅਰਥ ਹੈ ‘ਮੱਝਾਂ ਚਾਰਨ ਵਾਲ਼ਾ’। ਵਾਰਸ ਦੀ ਹੀਰ ‘ਚ ਇਹ ਸ਼ਬਦ ‘ਮਾਹੀ’ ਕਈ ਵਾਰ ਵਰਤਿਆ ਗਿਆ ਹੈ । ਇਹ ਕੋਈ ਨਹੀਂ ਜਾਣਦਾ ਕਦੋਂ ਤੇ ਕਿਓਂ ਇਸ ਸ਼ਬਦ ਅਰਥ ‘ਪ੍ਰੀਤਮ’ ਬਣ ਗਿਆ ।

      ਮਾਹੀਆ ਤਿੰਨ ਸਤਰਾਂ ਦਾ ਇੱਕ ਛੋਟਾ ਜਿਹਾ ਛੰਦ ਹੈ ਜਿਸ ਦੀ ਪਹਿਲੀ ਤੇ ਆਖਰੀ ਸਤਰ ਤੁਕਾਂਤਕ ਹੁੰਦੀ ਹੈ । ਪਹਿਲੀ ਸਤਰ ‘ਚ ਕੋਈ ਚਿੱਤਰਣ ਜਾਂ ਦ੍ਰਿਸ਼ਟਾਂਤ ਹੁੰਦਾ ਹੈ ਤੇ ਇਹ ਤੁਕਾਂਤ ਨੂੰ ਪੂਰਾ ਕਰਨ ਲਈ ਹੀ ਲਿਖੀ ਜਾਂਦੀ ਹੈ । ਅਸਲ ਭਾਵ ਦੂਜੀ ਤੇ ਤੀਜੀ ਸਤਰ ਵਿੱਚ ਹੁੰਦਾ ਹੈ । ਹਿੰਦੀ ‘ਚ ਮਾਹੀਆ ਲਿਖਣ ਦੇ ਕੁਝ ਖਾਸ ਨਿਯਮ ਹਨ ਜਿਨ੍ਹਾਂ ਅਨੁਸਾਰ ਪਹਿਲੀ ਤੇ ਤੀਜੀ ਸਤਰ ‘ਚ 12 ਮਾਤਰਾਵਾਂ ਤੇ ਦੂਜੀ ਸਤਰ ‘ਚ 10 ਮਾਤਰਾਵਾਂ ਹੋਣੀਆਂ ਜ਼ਰੂਰੀ ਨੇ। ਪਰ ਪੰਜਾਬੀ ‘ਚ ਮੈਂ ਅੱਜ ਤੱਕ ਜਿਨ੍ਹੇ ਕੁ ਮਾਹੀਏ ਪੜ੍ਹੇ-ਸੁਣੇ ਨੇ ਓਨ੍ਹਾਂ ‘ਚ ਇਹ ਨਿਯਮ ਲਾਗੂ ਨਹੀਂ ਹੁੰਦਾ। ਸ਼ਾਇਦ ਏਸ ਕਰਕੇ ਕਿ ਇਹਨਾਂ ਨੇ  ਆਮ ਲੋਕਾਂ ਦੀ ਬੋਲਚਾਲ ਦੀ ਬੋਲੀ ‘ਚੋਂ ਸੁਤੇ-ਸਿੱਧ ਜਨਮ ਲਿਆ ਹੋਣਾ ਜਿਥੇ ਸਾਹਿਤ ਦੇ ਭਾਰੀ ਨਿਯਮ ਕੋਹਾਂ ਦੂਰ ਨੇ । ਇਨ੍ਹਾਂ ਦਾ ਵਿਸ਼ਾ ਪਿਆਰ-ਮੁਹੱਬਤ, ਮਿੱਠੀ ਨੋਕ-ਝੋਕ ਵਾਲ਼ਾ ਹੀ ਹੁੰਦਾ ਸੀ ।

ਪਹਿਲਾਂ ਮੈਂ ਓਹ ਮਹੀਏ ਲਿਖਣ ਜਾ ਰਹੀ ਹਾਂ ਜੋ ਸਾਲਾਂ ਤੋਂ ਵਿਆਹਾਂ ‘ਚ ਗਾਏ ਜਾਂਦੇ ਨੇ….

1.

ਚਿੱਟਾ ਕੁੱਕੜ ਬਨ੍ਹੇਰੇ ‘ਤੇ

ਕਾਸਨੀ ਦੁਪੱਟੇ ਵਾਲ਼ੀਏ

ਮੁੰਡਾ ਸਦਕੇ ਤੇਰੇ ‘ਤੇ

2.

ਤੰਦੂਰੀ ਤਾਈ ਹੋਈ ਆ

ਖਸਮਾਂ ਨੂੰ ਖਾਣ ਰੋਟੀਆਂ

ਚਿੱਠੀ ਮਾਹੀਏ ਦੀ ਆਈ ਹੋਈ ਆ

3.

ਕੋਠੇ ‘ਤੇ ਕਿੱਲ ਮਾਹੀਆ

ਲੋਕਾਂ ਦੀਆਂ ਰੋਣ ਅੱਖੀਆਂ

ਸਾਡਾ ਰੋਂਦਾ ਏ ਦਿਲ ਮਾਹੀਆ

ਹੋਰ ਵੀ ਅਨੇਕਾਂ ਉਦਾਹਰਣਾਂ ਨੇ, ਕਦੇ ਨਾ ਮੁੱਕਣ ਵਾਲ਼ਾ ਸਿਲਸਿਲਾ ।

ਹੁਣ ਮੈਂ ਆਵਦੇ ਲਿਖੇ ਮਾਹੀਏ ਪੇਸ਼ ਕਰਨ ਲੱਗੀ ਹਾਂ, ਜਿਨ੍ਹਾਂ ਦਾ ਵਿਸ਼ਾ ਥੋੜਾ ਹੱਟ ਕੇ ਜ਼ਰੂਰ ਹੈ ਪਰ ਹੈ ਸਾਡੀ ਨਿੱਤ ਦੀ ਜ਼ਿੰਦਗੀ ‘ਚੋਂ ਹੀ । ਆਸ ਕਰਦੀ ਹਾਂ ਇਹ ਕੋਸ਼ਿਸ਼ ਚੰਗੀ ਲੱਗੇਗੀ ।

1.

ਚੁੰਨੀ ਕਿੱਲੀ ‘ਤੇ ਟੰਗੀ ਏ

ਹਾਏ ਕਾਹਤੋਂ ਰੋਵੇਂ ਅੰਮੀਏ

ਤੇਰੇ ਧੀ ਕਿਓਂ ਜੰਮੀ  ਏ

2.

ਗੜਵਾ ਦੁੱਧ ਦਾ ਡੁੱਲਿਆ ਏ

ਬਾਬੁਲ ਘਰ ਧੀ ਜੰਮੀ

ਤੇਰਾ ਮੁੰਹ ਕਿਓਂ ਫੁੱਲਿਆ ਏ  

3.

ਧੀ ਹੁਕਮ ਵਜਾਉਗੀ 

ਕੰਮੋ ਆਏ ਬਾਬੁਲ ਨੂੰ

ਚਾਹ -ਪਾਣੀ ਵੀ ਫੜਾਉਗੀ

4.

ਧੀਆਂ ਸਦਕੇ ਜਾਂਦੀਆਂ ਨੇ

ਸਾਰੀ ਉਮਰ ਮਾਪਿਆਂ ਦਾ

ਦੁੱਖ – ਸੁੱਖ ਵੰਡਾਉਂਦੀਆਂ ਨੇ

5.

ਲਹਿਰਾਂ ਵਲ਼ ਖਾਂਦੀਆਂ ਨੇ

ਵੀਰਾਂ ਨੂੰ ਤੱਤੀ ‘ਵਾ ਨਾ ਲੱਗੇ

ਭੈਣਾਂ ਵਾਰੇ ਜਾਂਦੀਆਂ ਨੇ

6.

ਬਾਗੇ ਪਿਆ ਹਦਵਾਣਾ 

ਬਹੁਤਾ ਚਿਰ ਨਹੀਓਂ ਬੈਠਣਾ

ਧੀਆਂ ਨੇ ਤਾਂ ਉੱਡ ਜਾਣਾ

ਹਰਦੀਪ

ਇਸ਼ਤਿਹਾਰ

Responses

 1. हरदीप जी आपने कहा है कि माहिया का विषय मूलत: ਇਨ੍ਹਾਂ ਦਾ ਵਿਸ਼ਾ ਪਿਆਰ-ਮੁਹੱਬਤ, ਮਿੱਠੀ ਨੋਕ-ਝੋਕ ਵਾਲ਼ਾ ਹੀ ਹੁੰਦਾ ਸੀ ।’ पूरी तरह सही है कि माहिया का मूल स्वर प्यार मुहब्बत और मीठी नोंक झोंक है । हमारे लोकगीत भी हमारे समाज की नब्ज़ हैं । पूरे समाज में जो आज घट रहा है लोक साहित्य उसे भी समेट रहा है ।आपने बेटियों का जो गुण लिखा है , वह आज के परिवर्तन्शील समाज की वास्तविकता है कि
  ਧੀਆਂ ਸਦਕੇ ਜਾਂਦੀਆਂ ਨੇ
  ਸਾਰੀ ਉਮਰ ਮਾਪਿਆਂ ਦਾ
  ਦੁੱਖ – ਸੁੱਖ ਵੰਡਾਉਂਦੀਆਂ ਨੇ
  बेटियाँ माता-पिता का दुख सुख बाँटती हैं। आपके इस कथन में पूरी सच्चाई है । धी तो काम करके आए बाबुल को चाय -पाणी भी दे देगी। और इन बेटियों को बहुत दिन तक यहाँ नहीं बैठना बल्कि इन्हें तो देर सवेर चले ही जाना है । सामाजिक सरोकार से हमारे लोकगीत कभी अछूते नहीं रहे । जब हरदीप लिखती है तो लोक उसकी नस-नाड़ी में बसा होता है । कविता रूखा-सूखा विचार ही नहीं बल्कि दिल की धड़कन भी है । हरदीप के माहिया उसकी सच्ची गवाही दे रहे हैं ।जो आज इस कलमकार को नहीं पहचानता , कल ज़रूर पहचानेगा ; पहचानेगा ही नहीं , मानेगा भी ज़रूर। ढेरों बधाइयाँ हरदीप जी !! तुम्हारी और तुम्हारी कलम के कलाम की उम्र भी -“ਲੋਕਗੀਤਾਂ ਜਿੰਨੀ ਹੋਵੇ ।”

 2. lovely Hardeep, thanks for sharing , that is great…that is a good instruction to children in foreign lands, even for people like me who have somehow missed that part of kife,…..

 3. ਹਰਦੀਪ ਜੀ , ਤੁਸਾਂ ਮਾਹੀਏ ਵਿਸ਼ੇ ਬਾਰੇ ਏਨਾ ਕੁੱਜ ਲਿਖ ਕੇ
  ਬਹੁਤ ਹੀ ਚੰਗਾ ਕੰਮ ਕੀਤਾ ਹੈ … ਹੁਣ ਪੜ੍ਹਨ ਵਾਲਿਯਾਂ ਦੀ ਦਿਲਚਸਪੀ
  ਅਤੇ ਉਮੰਗ ਹੋਰ ਵੀ ਵਧ ਕੇ ਸਾਹਮਣੇ ਆ ਸਕੇਗੀ
  ਆਪਜੀ ਦੇ ਮਾਹਿਯਾਂ ਵਿਚ ਸ਼ਿਲਪ ਅਤੇ ਕਥਨ
  ਦੋਹਾਂ ਦੀ ਸਾਰ੍ਥਕਤਾ ਖੁੱਲ ਕੇ ਪ੍ਰਕਟ ਹੋ ਰਿਹੀ ਹੈ
  “ਧਿਯਾਂ ਸਦਕੇ ਜਾਂਦੀਆਂ ਨੇ
  ਸਾਰੀ ਉਮਰ ਮਾਪੇਯਾਂ ਦਾ
  ਸੁਖ ਦੁਖ ਵੰਡਾਊਨ੍ਦੀਆਂ ਨੇ”
  ਹਰ ਤਰਹ ਨਾਲ ਮਨੋਂ ਪੜ੍ਹਨ ਵਾਲੇ ਵਿਸ਼ੇ ਹਨ …ਵਾਹ .
  ਬਹੁਤ ਬਹੁਤ ਵਧਾਈ !

 4. ਵਾਹ !!! ਬਹੁਤ ਹੀ ਖੂਬਸੂਰਤ ਮਾਹੀਏ ……

 5. ਬਹੁਤ ਜਾਣਕਾਰੀ ਭਰਪੂਰ ਲੇਖ ਹੈ ਹਰਦੀਪ ਜੀ ਪਵ੍ਹ ਕੇ ਬਹੁਤ ਕੁਝ ਚੇਤੇ ਆਇਆ !


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: