Posted by: ਡਾ. ਹਰਦੀਪ ਕੌਰ ਸੰਧੂ | ਨਵੰਬਰ 14, 2011

ਪੀਲ਼ੇ ਰੰਗ ਦੀ ਫਰਾਕ*


ਵੱਡੇ ਦਿਨਾਂ ਦੀਆਂ ਜਦ ਹੋਈਆਂ ਛੁੱਟੀਆਂ

ਕੰਮ ਮੁਕਾਉਣ ਦੀਆਂ ਲਾਈਆਂ ਝੁੱਟੀਆਂ

ਕੱਲ ਜਦ ਸਕੂਲ ਦਾ ਕੰਮ ਹੈ ਨਿਬੜਿਆ

ਨਾਨਕੇ ਜਾਣ ਦਾ ਚਾਅ ਜਿਹਾ ਚੜਿਆ 

ਗਈ ਨਾਨਕੀਂ ਨਿੱਕੜੀ ਚਾਈਂ-ਚਾਈਂ

ਭੱਜ ਕੇ ਚੁੱਕਿਆ ਓਸ ਨੂੰ ਮਾਮੇ ਜਾਈ

ਕੰਮ ਓਹ ਆਵਦੇ ਭੁੱਲ ਕੇ ਸਾਰੇ

ਸਦਾ ਨਿੱਕੜੀ ਦੇ ਰਹਿੰਦੀ ਦਵਾਲ਼ੇ

ਵੱਡੀ ਭੈਣ ਜੋ ਮਾਮੇ ਜਾਈ

ਤਾਜੀ ਸਿੱਖੀ ਓਸ ਨੇ ਸਿਲਾਈ

ਨਿੱਕੜੀ ਦੀ ਫਰਾਕ ਸਿਓਣ ਦੀ

ਐਤਕੀਂ ਓਸ ਨੇ ਰੌਲ਼ੀ ਪਾਈ

ਪੀਲ਼ੇ ਰੰਗ ਦਾ ਕੱਪੜਾ ਲਿਆ ਕੇ

ਫੁੱਲਾਂ ਵਾਲੀ ਬਤੱਖ ਬਣਾ ਕੇ

ਵਿੱਚ ਰੰਗ ਭਰ ਕੇ ਹਰਾ-ਗੁਲਾਬੀ

ਪੀਲ਼ੇ ਰੰਗ ਦੀ ਫਰਾਕ ਸਿਓਂਤੀ

ਨਿੱਕੜੀ ਪਾਵੇ ਚਾਈਂ-ਚਾਈਂ

ਹਾਸਾ ਫੁੱਟਿਆ  ਅੱਖਾਂ ਥਾਈਂ

ਹੁਣ ਵੀ ਨਿੱਕੜੀ ਜਦ ਵਰ੍ਹਿਆਂ ਪਿਛੋਂ

ਕੱਢ ਫਰਾਕ ਯਾਦਾਂ ਦੀ ਗਠੜੀ ਵਿੱਚੋਂ

ਜਦ ਆਵਦੇ ਗੱਲ਼ ਹੈ ਪਾਉਂਦੀ

ਵੱਡੀ ਭੈਣ ਦੇ ਨਿੱਘੇ ਮੋਹ ਦੀ

ਅੱਜ ਵੀ ਓਹੀ ਮਹਿਕ ਹੈ ਆਉਂਦੀ !

ਹਰਦੀਪ

* ਇਹ ਫਰਾਕ ਮੇਰੀ ਮਾਮੇ ਜਾਈ ਵੱਡੀ ਭੈਣ ਦਵਿੰਦਰ ਨੇ ਪੇਂਟ ਕਰਕੇ ਸਿਓਂਤੀ ਸੀ ਜਦੋਂ ਮੈਂ 7-8 ਸਾਲ ਦੀ ਹੋਵਾਂਗੀ। ਅੱਜ ਯਾਦਾਂ ਦੀ ਪੋਟਲੀ ਖੋਲ ਕੇ ਓਸ ਦਾ ਸਕੈਚ ਬਣਾਇਆ ! 

Advertisements

Responses

  1. ਬਹੁਤ ਸੁਹਣੀ ਲਗੀ ਤੁਹਾਡੀ ਪੀਲੇ ਰੰਗ ਦੀ ਫਰਾਕ

  2. पीले रंग की फ़्राक लाजवाब है । आज भी यादों में समाई ,अपने सगों की तरह !

  3. Hardeep vadde dinan dee chhuttian te nanke jaan de chaa bare bahut sohna likhi hai tusin…tusin hamesha mitti de inna nede rehino ho , bahut changa laggda hai te ih ikk gall hai jihdian sade bachhian nu sikhna chahida hai….

  4. ਬਹੁਤ ਹੇ ਵਦਿਆ, ਬਚਪਨ ਤੇ ਛੁੱਟੀਆਂ ਦੋਨਾਂ ਹੀ ਚੇਤੇ ਆ ਗਯੇ

  5. ਕੱਢ ਫਰਾਕ ਯਾਦਾਂ ਦੀ ਗਠੜੀ ਵਿੱਚੋਂ
    ਜਦ ਆਵਦੇ ਗੱਲ਼ ਹੈ ਪਾਉਂਦੀ
    ਵੱਡੀ ਭੈਣ ਦੇ ਨਿੱਘੇ ਮੋਹ ਦੀ
    ਅੱਜ ਵੀ ਓਹੀ ਮਹਿਕ ਹੈ ਆਉਂਦੀ !….
    ਹਰਦੀਪ ਭੈਣ ਜੀ …ਤੁਹਾਡੀ ਇਸ ਕਵਿਤਾ ਨੇ ਬਚਪਨ ਦੀਆਂ ਅਨੇਕਾਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ
    ਖਾਸ ਕਰਕੇ ਨਾਨਕੀਂ ਜਾਣ ਦਾ ਚਾਅ ਤਾਂ ਨਾ ਭੁੱਲਣ ਯੋਗ ਅਹਿਸਾਸ ਹੈ ….!!!

  6. ਛੋਟੀ ਜਹੀ ਫਰਾਕ ਬੜੀ ਸੋਹਨੀ ਹੈ


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: