Posted by: ਡਾ. ਹਰਦੀਪ ਕੌਰ ਸੰਧੂ | ਨਵੰਬਰ 9, 2011

ਪਿੰਡ ਦੇ ਵਿਹੜੇ


 ਮੇਰੇ ਪਿੰਡ ਦੇ ਵਿਹੜੇ 
ਰੂਹ ਭਾਉਂਦੀ ਫਿਰਦੀ
ਨਿੱਤ ਲਾਉਂਦੀ ਗੇੜੇ 
ਜਿਥੇ ਕਦੇ ……….
ਧੜਕਦੇ ਦਿਲਾਂ ‘ਚ 
ਪਿਆਰ ਦੀ ਝਨਾਅ 
ਖੌਰੂ ਸੀ ਪਾਉਂਦੀ
ਨਿਰਮਲ ਪਾਣੀਆਂ ‘ਚ
ਜਦ ਜੀਅ ਕਰਦਾ 
ਰੂਹ ਚੁੱਭੀਆਂ ਲਾਉਂਦੀ
ਜਿਥੇ ਕਦੇ……….
ਕਣਕਾਂ ਦੇ ਸਿੱਟਿਆਂ ‘ਚ 
ਭਰਦਾ ਸੀ ਸਾਂਝਾ ਰੱਬ 
ਆਪਣੇ ਹੱਥੀਂ ਦਾਣੇ
ਬਹਿੰਦੇ ਸੀ ਰਾਖੀ
ਕਾਂ, ਕਾਂ-ਕਾਂ ਕਰਦੇ
ਚਿੜੀਆਂ ਦੇ ਆਲ੍ਹਣੇ 
ਜਿਥੇ ਕਦੇ ………..
ਬੀਬੋ-ਸੀਬੋ ਰਲ਼ ਕੇ
ਤੰਦੂਰ ਸਾਂਝੇ ਵਿਹੜੇ 
ਨਿੱਤ ਸੀ ਭਖਾਉਂਦੀਆਂ 
ਚੱਰਖਿਆਂ ਦੀ ਘੂਕਰ
ਤ੍ਰਿੰਝਣੀ ਗਾਏ ਗੀਤਾਂ ਨਾਲ
ਕਰਦੀ ਸੀ ਅਠਖੇਲੀਆਂ
ਜਿਥੇ ਕਦੇ …………
ਫੁੱਲਾਂ ਦੀ ਖੁਸ਼ਬੋ ਵਰਗੇ 
ਨਿੱਤ ਚੜ੍ਹਦੇ ਦਿਨ ਨੂੰ
ਬਸੰਤ ਵਾਂਗਰ ਮਾਣਦੇ
ਘੁੱਟ-ਘੁੱਟ ਕਰ ਕੇ 
ਪੀਂਦੇ ਸੀ ਅਸੀਂ 
ਦਿਨ -ਆਉਂਦੇ ਜਾਂਦੇ !

ਹਰਦੀਪ 

Advertisements

Responses

  1. ਪਿੰਡਾਂ ਦੇ ਓਸ ਗੁਜ਼ਰ ਚੁੱਕੇ ਮਾਹੌਲ ਨੂੰ
    ਆਪ੍ਨੇਆਂ ਵੱਡ ਮੁੱਲੇ ਵਿਚਾਰਾਂ ਰਾਹੀਂ
    ਬੜੀ ਸ਼ਿਦ੍ਦਤ ਨਾਲ ਪ੍ਰਸ੍ਤੁਤ ਕੀਤਾ ਹੈ …
    “ਕਣਕਾਂ ਦੇ ਸਿੱਟਿਆਂ ‘ਚ
    ਭਰਦਾ ਸੀ ਸਾਂਝਾ ਰੱਬ
    ਆਪਣੇ ਹੱਥੀਂ ਦਾਣੇ
    ਬਹਿੰਦੇ ਸੀ ਰਾਖੀ ”
    ਹਰ ਸ਼ਬਦ ਰੂਹ ਤਕ ਉਤਰਦਾ ਜਾਪਦਾ ਹੈ !

  2. ਫੁੱਲਾਂ ਦੀ ਖੁਸ਼ਬੋ ਵਰਗੇ
    ਨਿੱਤ ਚੜ੍ਹਦੇ ਦਿਨ ਨੂੰ
    ਬਸੰਤ ਵਾਂਗਰ ਮਾਣਦੇ
    ਘੁੱਟ-ਘੁੱਟ ਕਰ ਕੇ
    ਪੀਂਦੇ ਸੀ ਅਸੀਂ
    ਦਿਨ -ਆਉਂਦੇ ਜਾਂਦੇ !
    इन पंक्तियों में सँजोया मनोरम चित्रण आखों को सुकून देता है और मन में उल्लास भरता है ।

  3. ਪਿੰਡ ਦੇ ਵਿਹੜਿਆਂ ਦੀ ਬਾਤ ਪਾਉਂਦੀ ਬਹੁਤ ਹੀ ਖੂਬਸੂਰਤ ਕਵਿਤਾ ਹੈ । ਪੰਜਾਬੀ ਪਿੰਡਾਂ ਦੇ ਵਿਹੜਿਆਂ ਦੀ ਧੜਕਣ ਸੱਚਮੁੱਚ ਦਿਲ ਵਿੱਚ ਖੌਰੂ ਪਾ ਜਾਂਦੀ ਹੈ ।

    ਪ੍ਰੋ. ਦਵਿੰਦਰ ਕੌਰ ਸਿੱਧੂ

  4. Hardeep vadde dinan dee chhuttian te nanke jaan de chaa bare bahut sohna likhi hai tusin…tusin hamesha mitti de inna nede rehino ho , bahut changa laggda hai te ih ikk gall hai jihdian sade bachhian nu sikhna chahida hai….

  5. ਫੁੱਲਾਂ ਦੀ ਖੁਸ਼ਬੋ ਵਰਗੇ
    ਨਿੱਤ ਚੜ੍ਹਦੇ ਦਿਨ ਨੂੰ
    ਬਸੰਤ ਵਾਂਗਰ ਮਾਣਦੇ
    ਘੁੱਟ-ਘੁੱਟ ਕਰ ਕੇ
    ਪੀਂਦੇ ਸੀ ਅਸੀਂ
    ਦਿਨ -ਆਉਂਦੇ ਜਾਂਦੇ !

    …………ਮੇਰੇ ਵਲੋਂ ਇਹ ਚਾਰ ਸਤਰਾਂ

    ਜਿੰਦਗੀ ਨੂੰ ਕਿੱਦਾਂ ਜੀਣਾ ਹੈ
    ਮੈਂ ਦਿਨ ਇੱਦਾਂ ਹੀ ਪੀਣਾ ਹੈ
    ਡੀਕ ਲਾਕੇ ਤਾਂ ਸਭ ਪੀਂਦੇ ਨੇ
    ਮੈਂ ਘੁੱਟ -ਘੁੱਟ ਕਰਕੇ ਪੀਣਾ ਹੈ
    ਹਰਦੀਪ ਜੀ…..
    ਬਹੁਤ ਖੂਬਸੂਰਤ ਕਵਿਤਾ ਲਿਖੀ ਹੈ


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: