Posted by: ਡਾ. ਹਰਦੀਪ ਕੌਰ ਸੰਧੂ | ਅਕਤੂਬਰ 5, 2011

ਪੰਜਾਇਬ ਘਰ


ਪਿੱਤਲ ਦੀ ਹੁਣ ਪਰਾਂਤ ਗੁਆਚੀ

ਨਾ ਦਿੱਸਦੇ ਛੰਨੇ , ਕੌਲ ਤੇ ਬਾਟੀ

ਕੰਗਣੀ ਵਾਲ਼ੇ ਗਲਾਸ ਕਿਧਰ ਗਏ

ਨਾ ਲੱਭਣ ਦੋਹਣੇ, ਡੋਲੂ ਤੇ ਗੜਬੇ 

ਪਰਾਂਤਾਂ ਨੂੰ ਪੌੜ ਲਵਾ ਲਓ…….

ਭਾਈ…ਭਾਂਡੇ ਕਲੀ ਕਰਾ ਲਓ….

ਹੁਣ ਦੇਵੇ ਨਾ ਕੋਈ ਹੋਕਾ

ਨਾ ਸੁਣਦਾ ਕਿਧਰੇ ਹੋਕਾ !

ਹੁਣ ਪੰਜਾਬ ਦੇ ਰਸੋਈ  ‘ਚੋਂ ਤਾਂਬੇ, ਪਿੱਤਲ ਅਤੇ ਕਾਂਸੀ ਦੇ ਭਾਂਡੇ ਗਾਇਬ ਹੋ ਗਏ ਜੋ ਪੁਰਾਤਨ ਸਮੇਂ ਤੋਂ ਮਨੁੱਖੀ ਸਿਹਤ ਲਈ ਵਰਦਾਨ ਮੰਨੇ ਜਾਂਦੇ ਹਨ। ਇਹ ਭਾਂਡੇ ਹੁਣ ਅਜਾਇਬ  ਘਰਾਂ ਦਾ ਸ਼ਿੰਗਾਰ ਬਣ ਕੇ ਰਹਿ ਗਏ ਹਨ। ਪਿੱਤਲ ਦੇ ਭਾਂਡਿਆਂ ਦੀ ਵਰਤੋਂ ਘਟਣ ਕਰਕੇ ਇਸ ਨਾਲ ਜੁੜੇ ‘ ਭਾਂਡੇ ਕਲੀ ਕਰਨ ‘ ਵਾਲੇ ਸਹਾਇਕ ਧੰਦੇ ਅਲੋਪ ਹੋ ਗਏ ਹਨ।  ਹੁਣ ਪਿੰਡਾਂ-ਸ਼ਹਿਰਾਂ ‘ਚ ਭਾਂਡੇ ਕਲੀ ਕਰਾ ਲਓ ਦੀਆਂ ਅਵਾਜਾਂ ਬੀਤੇ ਦਿਨਾਂ ਦੀਆਂ ਗੱਲਾਂ ਬਣ ਕੇ ਰਹਿ ਗਈਆਂ ਹਨ । ਇਹਨਾਂ ਧਾਤਾਂ ਦੇ ਬਣੇ ਭਾਂਡਿਆਂ ‘ਚ ਭੋਜਨ ਪਕਾਉਣਾ ਸਿਹਤ ਪੱਖੋਂ ਬੜਾ ਗੁਣਕਾਰੀ ਸੀ ਕਿਓਂ ਜੋ ਇਹਨਾਂ  ਧਾਤਾਂ ‘ਚ ਜ਼ਰੂਰੀ ਤੱਤ ਮੌਜੂਦ ਹੁੰਦੇ ਨੇ। ਜਿਵੇਂ ਤਾਂਬੇ ਦੇ ਭਾਂਡੇ ‘ਚ ਰਾਤ ਦਾ ਰੱਖਿਆ ਪਾਣੀ, ਸਵੇਰੇ ਉੱਠ ਕੇ ਪੀਣਾ ਸਿਹਤ ਲਈ ਲਾਭਦਾਇਕ ਹੈ।

ਹਰਦੀਪ

ਇਸ਼ਤਿਹਾਰ

Responses

 1. बहुत बढ़िया हाइगा।। मेरे घर में आज भी वह कटोरी ( कौली) है जो मेरे मामा जी ने घर में चुपके से फेकी थी, क्योंकि मेरे ऊपर के दाँत पहले निकले थे , इसे मामा के लिए भारी बताया जाता है । आज भी वह कटोरी काम में लाई जाती है । मेरी माँ ने वह मेरी पत्नी को सौंपी थी ।आप तो बहुत लम्बी यात्रा करा देती हैं बीते समय की ।

 2. ਸਤਿਕਾਰਤ ਰਾਮੇਸ਼ਵਰ ਜੀ ਤੇ ਟਿਵਾਣਾ ਜੀ,
  ਬਹੁਤ ਚੰਗਾ ਲੱਗਾ ਤੁਹਾਡਾ ਪੰਜਾਬੀ ਵਿਹੜੇ ਫੇਰੀ ਪਾਉਣਾ ।
  ਏਸ ਤੋਂ ਵੀ ਵੱਧ ਕੇ ਕਿ ਤੁਸਾਂ ਨੇ ਮੇਰੀ ਲਿਖਤ ਨੂੰ ਪਸੰਦ ਕੀਤਾ ।
  ਆਪ ਜਿਹੇ ਉੱਚ ਕੋਟੀ ਦੇ ਲੇਖਕਾਂ ਦਾ ਆਸ਼ੀਰਵਾਦ ਪਾ ਕੇ ਮੇਰਾ ਅੰਤਰਮਨ ਖਿਲ ਉੱਠਿਆ ।

  ਹਰਦੀਪ

 3. wow , tusin taan maenun apni maa de sare bhande yaad karva ditte , jihde ki sade sandookan vich h bnd pae rahe….kai lok ghar ton hi chori kar ke lai gae sadi absence vich,….

 4. ਪਿੱਤਲ ਦੀ ਪਰਾਂਤ ਦੇ ਤਿੰਨ ਪੌੜ ਹੁੰਦੇ,ਜਦ ਘਸ ਜਾਂਦੇ ਜਾਂ ਉਖੜ ਜਾਂਦੇ,ਮਾਤਾ ਜੀ ਭਾਂਡੇ ਕਲੀ ਕਰਾਉਣ ਵਾਲੇ ਕੋਲੋ ਲਗਵਾ ਲੈਂਦੇ,ਅਸੀਂ ਤਾਂ ਉਹਨਾਂ ਕੋਲ ਇਹ ਇੱਕੋ ਪਰਾਂਤ ਦੇਖੀ।

 5. ਪੁਰਾਤਨ ਨੂੰ
  ਮਨ ਦੇ ਪਰਦੇਆਂ ਤੋਂ ਬਾਹਰ ਲਿਆਊਨ ਲਈ
  ਤੁਸਾਂ ਜੋ ਜਤਨ ਕੀਤਾ ਹੈ ਓਹ ਬਹੁਤ ਸ਼ਲਾਘਾਯੋਗ ਹੈ…
  ਇਹ ਸਚ ਹੈ ਕ ਅੱਜ ਸਾਡਾ ਵਿਰਸਾ (ਜ਼ਿਯਾਦਾਤਰ)
  ਅਜਾਯਾਬ੍ਘਾਰਾਂ ਦੀ ਹੀ ਸ਼ੋਭਾ ਬਣ ਕੇ ਰਹ ਗਏ ਹਨ

  ਖੂਬਸੂਰਤ ਅਦਾਇਗੀ ਅਤੇ ਅਸਰਦਾਰ ਸ਼ੈਲੀ ਵਾਸਤੇ
  ਦੋਹਰਿਯਾਂ ਮੁਬਾਰਕਾਂ .

  “daanish”

 6. wah kia baat hai——yaadan de jhrokhe chon tusan pital de bhandian nun bahr kad mud sade rasoi ch saja de ch koi kasr baki nahin chhadi—wadhai de paatar ho tusin—-eh sade sabhichar di trasdi hi rahi e ke ghar dian treenmtan ne mud-mud bhande kali karwaoun ton aak ke akhr steel de bhandian wal munh kar lia—–te sade pinjabi sabhiachaar de eham ang pital de bhandian nun visaar dita e——oh din dor nahin jadon phulkaarin wang pital de bhande vi hrek ghar de drawing room da shingaar banan ge—-lok ehna ne antik samjh ke ehnan da kitey wadh mul den nu tiar hon ge


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: