Posted by: ਡਾ. ਹਰਦੀਪ ਕੌਰ ਸੰਧੂ | ਅਗਸਤ 30, 2011

ਪਿੰਡ ਦੀ ਮਿੱਟੀ


ਸੁਤਣੀਂਦੇ ਸੁਪਨਿਆਂ ‘ਚ

ਯਾਦਾਂ ਦੇ ਵਾਅ-ਵਰੋਲ਼ੇ

ਖਾਂਦੇ ਨੇ ਭੌਂ- ਭਵਾਟੀਆਂ

ਮੇਰੀ ਰੂ੍ਹ ਹੌਲ਼ੇ-ਹੌਲ਼ੇ

ਪਿੰਡ ਦੀ ਮਿੱਟੀ ਨਾਲ਼

ਅਕਸਰ ਗੱਲਾਂ ਕਰਦੀਆ

ਜਿਥੇ ਲਹਿਰਾਉਂਦੇ ਖੇਤਾਂ ‘ਚ

ਮਹਿਕਦੀਆਂ ਹਵਾਵਾਂ

ਪੈਲਾਂ ਸੀ ਪਾਉਂਦੀਆਂ

ਠੰਡੀ-ਠੰਡੀ ਭੋਰਵੀਂ ਮਿੱਟੀ

ਜੱਫ਼ੇ ਰੂਹ ਨੂੰ ਮਾਰਦੀ

ਨੰਗੇ ਪੈਰੀਂ ਤੁਰਦਿਆਂ

ਓਹ ਮਿੱਟੀ ਮੈਨੂੰ ਪਛਾਣੇ

ਜਿਸ ਦੇ ਜ਼ਰੇ-ਜ਼ਰੇ ‘ਚੋਂ

ਪੁਰਖਿਆਂ ਦੀ ਆਉਂਦੀ ਵਾਸ਼ਨਾ

ਦੂਰ ਹੋ ਕੇ ਓਸ ਮਿੱਟੀ ਤੋਂ

ਇੱਕ ਅਚਰਜ ਜੁੜਤ

ਨਿਤਰੇ ਅੰਦਾਜ਼ ‘ਚ ਮਹਿਸੂਸੀ ਹੈ

ਵਾਰ-ਵਾਰ ਚੇਤੇ ਕਰਾਵੇ

ਮੇਰੀ ਰੂਹ… ਮੇਰਾ ਵਜੂਦ

ਓਸ ਮਿੱਟੀ ਦੀ ਅਮਾਨਤ ਹੈ !

ਡਾ. ਹਰਦੀਪ ਕੌਰ ਸੰਧੂ  

ਇਸ਼ਤਿਹਾਰ

Responses

  1. ਮੇਰੀ ਰੂ੍ਹ ਹੌਲ਼ੇ-ਹੌਲ਼ੇ
    ਪਿੰਡ ਦੀ ਮਿੱਟੀ ਨਾਲ਼
    ਅਕਸਰ ਗੱਲਾਂ ਕਰਦੀ
    ਬਹੁਤ ਵਧੀਆ ਕਵਿਤਾ ਲਿਖੀ ਹੈ। ਪਿੰਡ ਦੀ ਮਿੱਟੀ ਨਾਲ਼ ਤੁਰਦੀ ਹੈ, ਅੰਬਰਾਂ ‘ਚ ਨਾਲ਼ ਉਡਦੀ ਹੈ ਅਤੇ ਸੱਤ ਸਮੁੰਦਰ ਤੈਰਕੇ ਆ ਪਹੁੰਚਦੀ ਹੈ ਸਾਡੇ ਸੁਪਨਿਆਂ ਦੇ ਦੁਆਰ।
    ਪਿੰਡ ਦੀ ਮਿੱਟੀ ਨੂੰ ਪ੍ਰਣਾਮ।

  2. bahut sohna likhia hai Deep, is trhan mitti naal koi hee judda hai jis trhan , bahut sohne ehsaas ne, tusin hamesha Panjab de yaad dila dinde ho …

  3. ਠੰਡੀ-ਠੰਡੀ ਭੋਰਵੀਂ ਮਿੱਟੀ
    ਜੱਫ਼ੇ ਰੂਹ ਨੂੰ ਮਾਰਦੀ
    ਨੰਗੇ ਪੈਰੀਂ ਤੁਰਦਿਆਂ
    ਓਹ ਮਿੱਟੀ ਮੈਨੂੰ ਪਛਾਣੇ
    …………..
    ਡਾ ਸੰਧੂ ਜੀ ਬਹੁਤ ਵਧੀਆ , ਧੰਨ ਹੋ ਤੁਸੀਂ ਜੋ ਬੇਗਾਨੀ ਮਿੱਟੀ ਤੇ ਬਹਿ ਕੇ ਵੀ ਆਪਣੀ ਧਰਤੀ ਨਾਲ ਜੁੜੇ ਹੋਂ , ਪੜ੍ਹ ਕੇ ਇੰਝ ਲਗਦਾ ਜਿਵੇ ਅਸੀਂ ਵੀ ਕਿਸੇ ਹੋਰ ਧਰਤ ਤੇ ਰਹਿੰਦੇ ਹੋਈਏ ਅਤੇ ਸਾਡੀ ਆਪਣੀ ਮਿੱਟੀ ਦੀ ਲਰਜ ਨੂੰ ਨੰਗੇ ਪੈਰ ਤਰਸ ਰਹੇ ਹੋਣ , ਕਵਿਤਾ ਦੀ ਰੂਹ ਕਿਸੇ ਵੀ ਪੰਜਾਬੀ ਦੀ ਰੂਹ ਨੂੰ ਜੋਟੀ ਪਾ ਕੇ ਅੰਬਰੀਂ ਉਡਾਰੀਆਂ ਲਗਵਾ ਰਹੀ ਹੈ

  4. हरदीप जी आपका यह जुड़ाव काव्य का प्राण है । इन पंक्तियों की खूबसूरती इसका सबसे बड़ा उदाहरण है -ਮੇਰੀ ਰੂ੍ਹ ਹੌਲ਼ੇ-ਹੌਲ਼ੇ
    ਪਿੰਡ ਦੀ ਮਿੱਟੀ ਨਾਲ਼
    ਅਕਸਰ ਗੱਲਾਂ ਕਰਦੀਆ
    ਜਿਥੇ ਲਹਿਰਾਉਂਦੇ ਖੇਤਾਂ ‘ਚ
    ਮਹਿਕਦੀਆਂ ਹਵਾਵਾਂ
    ਪੈਲਾਂ ਸੀ ਪਾਉਂਦੀਆਂ
    -आपकी कलम की रवानगी और खुशबू सदा इसी तरह बनी रहे । दिली शुभकामनाओं के साथ
    काम्बोज

  5. ਮੇਰੀ ਰੂ੍ਹ ਹੌਲ਼ੇ-ਹੌਲ਼ੇ
    ਪਿੰਡ ਦੀ ਮਿੱਟੀ ਨਾਲ਼
    ਅਕਸਰ ਗੱਲਾਂ ਕਰਦੀਆ
    ਜਿਥੇ ਲਹਿਰਾਉਂਦੇ ਖੇਤਾਂ ‘ਚ …..
    Hardeep Ji, apni mitti apne khetaan nu kaun bhool sakda hai, yaadan se samunder lehrande rehden ne, Congrats.

    Surinder

  6. ਬਹੁਤ ਵਧੀਆ ਤਰੀਕੇ ਨਾਲ ਆਪਣੀ ਮਿੱਟੀ ਦੇ ਮੋਹ ਨਾਲ ਜੁੜੀਆਂ ਭਾਵਨਾਵਾਂ ਪ੍ਰਗਟ ਕਰਦੀ ਹੋਈ ਨਜ਼ਮ !
    ਸਿਰਜਨਹਾਰੀ ਤੇ ਵੀ ਜਰਾ ਨਜ਼ਰ ਮਾਰਨੀ, ਸੁਪ੍ਰੀਤ ਲਈ ਨਵਾਂ ਸੁਨੇਹਾ ਹੈ । ਸੁਰਜੀਤ

  7. matbhoomi noon yad kardi rachna


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: