Posted by: ਡਾ. ਹਰਦੀਪ ਕੌਰ ਸੰਧੂ | ਅਗਸਤ 12, 2011

ਰੰਗਲਾ ਸਾਉਣ


ਪੰਜਾਬੀ ਵਿਹੜੇ ਦੇ ਪਾਠਕਾਂ ਨੇ ਮੈਨੂੰ ਏਸ ਗੱਲ ਦਾ ਹੁਣੇ ਹੀ ਚੇਤਾ ਕਰਵਾਇਆ….ਕਿ ਸਾਉਣ ਮਹੀਨਾ ਲੰਘਦਾ ਜਾ ਰਿਹਾ ਹੈ ਤੇ ਪੰਜਾਬੀ ਵਿਹੜੇ ਨੇ ਅਜੇ ਤੱਕ ਸਾਉਣ ਦੀ ਝੜੀ ਦੀ ਕੋਈ ਗੱਲ ਹੀ ਨਹੀਂ ਕੀਤੀ।  । ਸਾਉਣ ਮਹੀਨੇ ਦੀ ਗੱਲ ਕਰਨ ਲੱਗੀ ਹਾਂ…ਦੇਖੋ ਕਿਥੋਂ ਤੱਕ ਗੱਲ ਕਹਿਣ ‘ਚ ਕਾਮਯਾਬ ਹੋਈ ਹਾਂ…ਇਹ ਤਾਂ ਹੁਣ ਤੁਸੀਂ ਹੀ ਦੱਸਣਾ ਹੈ…


ਰੰਗਲਾ ਸਾਉਣ 

ਕਦੋਂ ਦਾ ਚੜ੍ਹਿਆ

ਦਿਲ ਚੁੱਪ ਬੈਠਾ

ਕਾਹਤੋਂ ਅੜਿਆ

ਭੁੱਲ ਗਏ ਹੁਣ ਅਸੀਂ

ਬਾਗੀਂ ਫੇਰਾ ਪਾਉਣਾ

ਅੰਬਰੀ ਛੋਂਹਦੀ

ਪੀਂਘ ਚੜ੍ਹਾਉਣਾ

ਨਹੀਂ ਦਿਖਦੇ ਕਿਧਰੇ

ਨਿਆਣੇ ਨੰਗ-ਧੜੰਗੇ

ਕੱਛਾਂ ਵਜਾ ਕੇ

ਮੀਂਹ ‘ਚ ਨਹਾਉਂਦੇ

ਲਾਉਂਦੇ ਫਿਰਨ ਦੁੜੰਗੇ

ਗੁਲਗੁਲੇ-ਮੱਠੀਆਂ

ਖੀਰ-ਮਾਲਪੂੜੇ

ਪੱਕਦੇ ਨਹੀਂ ਹੁਣ

ਕਿਸੇ ਵੀ ਵਿਹੜੇ

ਸਾਉਣ ਚੜ੍ਹੇ ਵਿਆਂਦੜਾਂ

ਨਾ ਹੁਣ ਪੇਕੇ ਆਉਂਦੀਆਂ

‘ਕੱਠੀਆਂ ਹੋ ਕੇ ਕੁੜੀਆਂ

ਨਾ ਹੁਣ ਤੀਆਂ ਲਾਉਂਦੀਆਂ

ਦਿਲੋਂ ਵਿਸਾਰੀਆਂ

ਸਾਉਣ ਦੀਆਂ ਬੋਲੀਆਂ

ਬਾਗੀਂ ਕੋਇਲਾਂ

ਗਾਉਣਾ ਭੁੱਲੀਆਂ

ਮਾਰੂਥਲ ਬਣਿਆ

ਦਿਲ ਦਾ ਵਿਹੜਾ

ਸਾਉਣ ਦੀ ਝੜੀ ‘ਚ

ਕੋਈ ਭਿੱਜੇ ਨਾ ਅੜਿਆ !

ਹਰਦੀਪ

ਇਸ਼ਤਿਹਾਰ

Responses

 1. ਡਾ ਹਰਦੀਪ ਕੌਰ ਸੰਧੂ ਨੇ ਸਾਉਣ ਮਹੀਨੇ ਦਾ ਬਹੁਤ ਸੋਹਣਾ ਚਿਤਰਨ ਕੀਤਾ ਹੈ , ਅਸੀਂ ਕੁਦਰਤ ਨਾਲੋ ਦੂਰ ਹੋ ਰਹੇ ਹਾਂ , ਇਸ ਮਹੀਨੇ ਦਾ ਨਾਂ ਲੈਦਿਆ ਹੀ ਹਰ ਮਨੁੱਖ ਦੀ ਚੇਤਨਾਂ ਚ ਕੁਦਰਤੀ ਨਜਾਰਿਆ ਦਾ ਜੋ ਅਹਿਸਾਸ ਹੁੰਦਾ ਹੈ ਓਹੋ-ਜਿਹਾ ‘ਅਗਸਤ’ ਕਹਿਣ ਚ ਨਹੀਂ ਸੁਆਦ ਨਹੀਂ , ਅਫਸੋਸ ! ਸਾਡੀ ਜਿੰਦਗੀ ਸਿਰਫ ਮਸੀਨ ਬਣ ਰਹੀ ਹੈ

 2. ਕਵਿਤਾ ਵਿਚ ਰਵਾਨਗੀ ਹੈ ਤੇ ਸਮੇਂ ਦਾ ਸਚ ਹੈ. ਲੇਖਕਾ ਨੂੰ ਵਧਾਈ.
  ਤਲਵਿੰਦਰ ਸਿੰਘ, ਅੰਮ੍ਰਿਤਸਰ

 3. ਮਾਰੂਥਲ ਬਣਿਆ
  ਦਿਲ ਦਾ ਵਿਹੜਾ
  ਸਾਉਣ ਦੀ ਝੜੀ ‘ਚ
  ਕੋਈ ਭਿੱਜੇ ਨਾ ਅੜਿਆ !
  ਇਨਸਾਨ ਖੁਸ਼ੀਆਂ ਵਿਚ ਨਹਾਉਣਾ ਭੁੱਲ ਗਿਆ ਹੈ. ਆਪ ਜੀ ਨੇ ਇੱਕ ਦਰਦ ਵਾਸਤੇ ਹੁੰਗਾਰਾ ਭਰਿਆ ਹੈ.

 4. Bhamra Gurdip

  ਗੀਤ

  ਆ ਗਿਆ ਸਹੇਲੀਓ ਨੀ ਸਾਉਣ ਦਾ ਮਹੀਨਾ।
  ਸਾਉਣ ਦਾ ਮਹੀਨਾ ਠੰਢੀ ਪੌਣ ਦਾ ਮਹੀਨਾ।
  ਕਾਲੀਆਂ ਘਟਾਵਾਂ ਨੂੰ ਬੁਲਾਉਣ ਦਾ ਮਹੀਨਾ।
  ਤੀਆਂ ਦੇ ਬਹਾਨੇ ਪੇਕੇ ਆਉਣ ਦਾ ਮਹੀਨਾ।
  ਪਿਪਲਾਂ ਦੇ ਉਤੇ ਪੀਘਾਂ ਪਾਉਣ ਦਾ ਮਹੀਨਾ।
  ਸਧਰਾਂ ਤੋਂ ਤਰਲੇ ਕਰਾਉਣ ਦਾ ਮਹੀਨਾ।
  ਭਿੱਜ ਭਿੱਜ ਮਾਹੀ ਨੂੰ ਵਿਖਾਉਣ ਦਾ ਮਹੀਨਾ।

  ਆ ਗਿਆ ਸਹੇਲੀਓ ਨੀ ਸਾਉਣ ਦਾ ਮਹੀਨਾ।
  ਸਾਉਣ ਦਾ ਮਹੀਨਾ ਹੈ ਸਤਾਉਣ ਦਾ ਮਹੀਨਾ
  ਲਾਰਿਆਂ ‘ਚ ਰਖ ਕੇ ਲੰਘਾਉਣ ਦਾ ਮਹੀਨਾ।
  ਕਿਤੇ ਰੁਸੇ ਮਾਹੀ ਨੂੰ ਮਨਾਉਣ ਦਾ ਮਹੀਨਾ।
  ਵੰਗਾਂ ਵਿੱਚ ਰੀਝਾਂ ਨੂੰ ਸਜਾਉਣ ਦਾ ਮਹੀਨਾ।
  ਛਣ ਛਣ ਵੰਗਾਂ ਛਣਕਾਉਣ ਦਾ ਮਹੀਨਾ।
  ਨੱਚ ਨੱਚ ਧਰਤੀ ਹਿਲਾਉਣ ਦਾ ਮਹੀਨਾ।
  ਗਿੱਧੇ ਵਿੱਚ ਧਮਕਾਂ ਨੂੰ ਪਾਉਣ ਦਾ ਮਹੀਨਾ।
  ਰੁਸੀਆਂ ਦਰਾਣੀ ਮਨਾਉਣ ਦਾ ਮਹੀਨਾ।

  ਆ ਗਿਆ ਸਹੇਲੀਓ ਨੀ ਸਾਉਣ ਦਾ ਮਹੀਨਾ
  ਰੁਸ ਰੁਸ ਬੈਠ ਕੇ ਵਿਖਾਉਣ ਦਾ ਮਹੀਨਾ
  ਮਾਹੀ ਲਈ ਰੁਸੀ ਨੂੰ ਮਨਾਉਣ ਦਾ ਮਹੀਨਾ
  ਅੰਬਰੀ ਘਟਾਵਾਂ ਦਿਲ ਲਾਉਣ ਦਾ ਮਹੀਨਾ
  ਖਾਣ ਦਾ ਮਹੀਨਾ ਤੇ ਖੁਆਉਣ ਦਾ ਮਹੀਨਾ
  ਖੀਰਾਂ ਨਾਲ ਮਾਲ੍ਹ ਪੂੜੇ ਪਾਉਣ ਦਾ ਮਹੀਨਾ
  ਗਿਠ ਗਿੱਠ ਚਾਵਾਂ ਨੂੰ ਬੁਲਾਉਣ ਦਾ ਮਹੀਨਾ
  ਖੁਸ਼ੀਆਂ ਤੇ ਚਾਵਾਂ ਤੇ ਮਨਾਉਣ ਦਾ ਮਹੀਨਾ
  ਸਜ ਸੱਜ ਮਾਹੀ ਨੂੰ ਵਿਖਾਉਣ ਦਾ ਮਹੀਨਾ।

  ਆ ਗਿਆ ਸਹੇਲੀਓ ਨੀ ਸਾਉਣ ਦਾ ਮਹੀਨਾ।
  ਐਵੇਂ ਨਹੀਂ ਫੋਨ ਨੂੰ ਘੁਮਾਉਣ ਦਾ ਮਹੀਨਾ।
  ਲਾਰਿਆਂ ਬਹਾਨਿਆਂ ਨੂੰ ਲਾਉਣ ਦਾ ਮਹੀਨਾ।
  ਫੋਨ ਉਤੇ ਮਾਹੀ ਤਰਸਾਉਣ ਦਾ ਮਹੀਨਾ।
  ਮਾਹੀ ਕੋਲੋਂ ਮਿੰਨਤਾਂ ਕਢਾਉਣ ਦਾ ਮਹੀਨਾ।
  ਕਿਤੇ ਰੋਂਦੇ ਦਿਲ ਨੂੰ ਵਰਾਉਣ ਦਾ ਮਹੀਨਾ।
  ਕਣੀਆਂ ਚ’ ਅੱਥਰੂ ਰਲਾਉਣ ਦਾ ਮਹੀਨਾ

  ਆ ਗਿਆ ਸਹੇਲੀਓ ਨੀ ਸਾਉਣ ਦਾ ਮਹੀਨਾ।
  ਆ ਗਿਆ ਸਹੇਲੀਓ ਨੀ ਸਾਉਣ ਦਾ ਮਹੀਨਾ।

 5. ऽअपने सही कहा । न सावन की झड़ी में भीगने वाले बच्चे नजर आते हैं , न पुए पकाए जाते हैं , सब अपने रस्मो-रिवाज छूटते जा रहे हैं । लोक संस्कृति का प्यारा चित्रण ।

 6. nice poem

 7. ਸਾਰੇ ਪਾਠਕਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ…ਜਿਨ੍ਹਾਂ ਦੇ ਨਿੱਘੇ ਹੁੰਗਾਰੇ ਸਦਕਾ ਪੰਜਾਬੀ ਵਿਹੜੇ ਹਰ-ਦਿਨ ਰੌਣਕ ਲੱਗਦੀ ਹੈ !
  ਗੁਰਸੇਵਕ ਜੀ ਹੋਰਾਂ ਦਾ ਸੋਹਣਾ ਗੀਤ ਪੜ੍ਹਵਾਉਣ ਲਈ ਬਹੁਤ-ਬਹੁਤ ਧੰਨਵਾਦ !
  ਏਸੇ ਤਰਾਂ ਸਾਂਝ ਬਣਾਈ ਰੱਖਣਾ !

  ਹਰਦੀਪ

 8. ਸੁਹਣਾ ਮੀਂਹ ਵਰ੍ਹਾਇਐ ਪੰਜਾਬੀ ਵਿਹੜੇ !


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: