Posted by: ਡਾ. ਹਰਦੀਪ ਕੌਰ ਸੰਧੂ | ਜੁਲਾਈ 20, 2011

ਲਾਰਾ ਲੱਪਾ


 ਲਾਰਾ ਲੱਪਾ ਲਾਰਾ ਲੱਪਾ ਲਾਈ ਰੱਖਦੇ

ਜ਼ਿੰਦਗੀ ਨੂੰ ਗਾਹਾਂ ਹੀ ਪਾਈ ਰੱਖਦੇ  

ਵਕਤ ਨੂੰ ਥੋੜਾ ਜਿਹਾ ਟਪਾਈ ਰੱਖਦੇ

ਵਕਤ ਨੂੰ ਵਖਤਾਂ ‘ਚ ਪਾਈ ਰੱਖਦੇ

ਦੁਨੀਆਂ ਨੂੰ ਐਵੇਂ ਹੀ ਨਚਾਈ ਰੱਖਦੇ

ਝੂਠੀ ਜਿਹੀ ਆਸ ਬੰਨਾਈ ਰੱਖਦੇ

ਅੱਜ ਨੂੰ ਕੱਲ ਹੀ ਬਣਾਈ ਰੱਖਦੇ

ਝੂਠ ਨੂੰ ਸੱਚ ਹੀ ਬਣਾਈ ਰੱਖਦੇ

ਭੋਲ਼ੇ-ਭਾਲ਼ੇ ਲੋਕਾਂ ਨੂੰ ਉਲ਼ਝਾਈ ਰੱਖਦੇ

ਲੋਕਾਂ ਨੂੰ ਖਹਿੜੇ ਜਿਹੇ ਪਾਈ ਰੱਖਦੇ

ਕਦਮਾਂ ‘ਚ ਉਡੀਕ ਨੂੰ ਵਿਛਾਈ ਰੱਖਦੇ

ਨੈਣਾ ‘ਚ ਸੁਪਨੇ ਸਜਾਈ ਰੱਖਦੇ 

ਲਾਰਾ ਲਾ ਕੇ ਉਮਰਾਂ ਟਪਾਈ ਰੱਖਦੇ

ਲਾਰਾ ਲੱਪਾ ਲਾਰਾ ਲੱਪਾ ਲਾਈ ਰੱਖਦੇ !

ਹਰਦੀਪ

Advertisements

Responses

  1. ਲਾਰਾ ਲਪ੍ਪਾ ਦੇ ਬੋਲਾਂ ਨੂੰ ਨਵੇਂ ਅਰਥਾਂ ਵਿਚ ਸਜਾ ਕੇ ਸਮਾਜਿਕ ਵਯੋਹਾਰ ਦੀ ਤਸਵੀਰ ਖਿਚ ਦਿੱਤੀ ਹੈ. ਬੋਤ ਹੀ ਸੁੰਦਰ ਕਵਿਤਾ.

  2. ਹਰਦੀਪ ਜੀ ਬੜੇ ਦਿਨਾਂ ਬਾਅਦ ਮਿਲੇ ਹੋ ! ਸੁਹਣੇ ਖਿਆਲ ਹਨ ਲਿਖਦੇ ਰਹੋ, ਵਿਰਸੇ ਦੀਆਂ ਯਾਦਾਂ ਦੀ ਖੁਸ਼ਬੂ ਵੰਡਦੇ ਰਹੋ……………

    ਸੁਰਜੀਤ

  3. आप अचानक पुरानी यादों से जोड़ देती हैं , दिल को छूने वाली बातें, मन में घर कर जाती है ं , बहुत गहरे तक ।

  4. bahut theek likhia , jj te ajj de smaaj dee poori sachai

  5. ਮਨ ਦੀਆਂ ਸ਼ੋਖ ਭਾਵਨਾਵਾਂ ਨੂੰ
    ਬੜੇ ਚੰਚਲ ਲੇਕਿਨ ਸੁਚੱਜੇ ਢੰਗ ਨਾਲ
    ਸ਼ਬਦਾਂ ਵਿਚ ਪਿਰੋ ਕੇ ਇੱਕ ਪਿਆਰੇ ਜਿਹੇ
    ਗੀਤ ਦੀ ਰਚਨਾ ਕੀਤੀ ਹੈ ਤੁਸਾਂ
    ਗੁਣਗੁਣਾਉਣ ਦਾ ਖਿਆਲ ਆਪੇ ਹੀ ਹੋ ਜਾ ਰਿਹਾ ਹੈ
    ਬਹੁਤ ਵਧਿਆ .

  6. ਲਾਰਾ ਲਾ ਕੇ ਉਮਰਾਂ ਟਪਾਈ ਰੱਖਦੇ
    ਲਾਰਾ ਲੱਪਾ ਲਾਰਾ ਲੱਪਾ ਲਾਈ ਰੱਖਦੇ !
    ਵਾਹ ਹਰਦੀਪ ਜੀ,ਝੂਠੇ ਲਾਰੇ ਕਾਹਤੋਂ ਲਾਵੇਂ ਜਾ ਪਰ੍ਹਾਂ,ਝੂਠੀਆਂ ਕਸਮਾਂ ਕਾਹਤੋਂ ਖਾਵੇਂ ਜਾ ਪਰ੍ਹਾਂ


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: