Posted by: ਡਾ. ਹਰਦੀਪ ਕੌਰ ਸੰਧੂ | ਜੁਲਾਈ 12, 2011

ਆਪਣਾ ਘਰ


ਨਿੱਕੀ ਹੁੰਦੀ ਨੂੰ

ਮਾਪੇ ਕਹਿੰਦੇ

ਧੀਏ ਏਹ ਕਰ

ਔਹ ਨਾ ਕਰ

ਤੂੰ ਜਾਣਾ ਏ

ਆਪਣੇ ਘਰ

ਵੱਡੀ ਹੋਈ

ਗਈ ਵਿਆਹੀ

ਓਹ ਘਰ ਛੱਡ ਕੇ

ਏਸ ਘਰ ਆ ਗਈ

ਅਜਨਬੀ ਘਰ ‘ਚ

ਤਨ-ਮਨ ਲਾਇਆ

ਜਾਨ ਤੋਂ ਪਿਆਰਾ

ਆਪਣਾ ਬਣਾਇਆ

ਤੇ ਹੁਣ……..

ਜਦ ਊਚ-ਨੀਚ ਕੋਈ ਹੋ ਜਾਵੇ

ਪਤੀ ਗੱਲ-ਗੱਲ ‘ਤੇ ਧਮਕਾਵੇ

ਬੰਨ ਸਮਾਨ ਤੂੰ ਆਪਣਾ

ਜਾ ਚੱਲੀ ਜਾ…ਆਵਦੇ ਘਰ ਜਾ

ਰੱਬ ਤੋਂ ਮਿਲ਼ੇ, ਦੋ-ਦੋ ਘਰ

ਓਸ ਦਾ ਆਪਣਾ

ਕੋਈ ਨਾ ਹੋਇਆ ਪਰ

ਰੱਬਾ ਤੂੰ ਹੀ ਕਰ ਹੁਣ ਫੈਸਲਾ

ਆਖਰ ਓਸਦਾ ਆਪਣਾ

ਹੈ ਘਰ ਕਿਹੜਾ ?

ਹਰਦੀਪ 

Advertisements

Responses

  1. ਇਹ ਕਵਿਤਾ ਦਿਲ ਨੂੰ ਦਰਦ ਨਾਲ ਭਰ ਦਿੰਦੀ ਹੈ. ਦੋ ਘਰ ਹੈ ਨੇ ਪਰ ਆਪਣਾ ਕੇਹੜਾ …ਇਸ ਬਾਰੇ ਰੱਬ ਤੋਂ ਹੀ ਪੁਛਣਾ ਪਵੇ ਤਾਂ ਬੰਦਾ ਕਿਥੇ ਖਲੋਤਾ ਹੈ.

  2. ਤੇ ਹੁਣ……..
    ਜਦ ਊਚ-ਨੀਚ ਕੋਈ ਹੋ ਜਾਵੇ
    ਪਤੀ ਗੱਲ-ਗੱਲ ‘ਤੇ ਧਮਕਾਵੇ
    ਬੰਨ ਸਮਾਨ ਤੂੰ ਆਪਣਾ
    ਜਾ ਚੱਲੀ ਜਾ…ਆਵਦੇ ਘਰ ਜਾ
    ਰੱਬ ਤੋਂ ਮਿਲ਼ੇ, ਦੋ-ਦੋ ਘਰ
    ਓਸ ਦਾ ਆਪਣਾ
    ਕੋਈ ਨਾ ਹੋਇਆ ਪਰ
    ਰੱਬਾ ਤੂੰ ਹੀ ਕਰ ਹੁਣ ਫੈਸਲਾ
    ਆਖਰ ਓਸਦਾ ਆਪਣਾ
    ਹੈ ਘਰ ਕਿਹੜਾ ?
    ============
    ਸੋਹਣੀ ਕਵਤਾ !
    ਵਧਾਈ !

  3. the emotions are expressed in a beautiful way. a wonderful poem.

  4. ਅਜਨਬੀ ਘਰ ‘ਚ
    ਤਨ-ਮਨ ਲਾਇਆ
    ਜਾਨ ਤੋਂ ਪਿਆਰਾ
    ਆਪਣਾ ਬਣਾਇਆ
    हरदीप जी नारी दोनों ही घरों को अपने तन-मन से सींचती है , अपना बनाती है , फिर भी उसका कोई वास्तविक घर नहीं बन पाता ।यह सबसे बड़ी विडम्बना है ।


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: