Posted by: ਡਾ. ਹਰਦੀਪ ਕੌਰ ਸੰਧੂ | ਜੁਲਾਈ 7, 2011

ਪਿੰਡ ਓਹ ਮੇਰਾ


ਪਿੰਡ ਅੱਪੜ ਕੇ                    

ਮੈਨੂੰ ਨਾ ਲੱਭਿਆ

ਪਿੰਡ ਓਹ ਮੇਰਾ

ਬਹੁਤ ਲੱਭਿਆ

ਦਿਲ ‘ਚ ਵਸਦਾ

ਜੋ ਪਿੰਡ ਮੇਰਾ

ਰੱਬ ਜਾਣੇ ਕਿਥੇ   

ਮੁਰਗੇ ਦੀ ਬਾਂਗ ਵਾਲ਼ਾ

ਗੁੰਮ ਹੋਇਆ ਸਵੇਰਾ

ਨਿੰਮਾਂ ਥੱਲੇ

ਠੰਢੀਆਂ ਛਾਵਾਂ

ਪੰਛੀ ਪਾਉਂਦੇ ਫੇਰਾ

ਬੂੰਦ-ਬੂੰਦ ਨੂੰ               

ਹੁਣ ਤਰਸ ਗਿਆ

ਓਹ ਖਾਲੀ ਤੌੜਾ

ਕਿਤੇ ਨਹੀਂ ਲੱਭਦਾ

ਪਿੱਪਲਾਂ-ਬੋਹੜਾਂ ਥੱਲੇ

ਬਾਬਿਆਂ ਦਾ ਡੇਰਾ             

ਪੁੱਛੇ ਦਾਦੀ

ਕਿਥੇ ਸੁੱਟ ਦਿੱਤਾ

ਤੁਸੀਂ ਚਰਖਾ ਮੇਰਾ

ਖੂਹ ਦਾ ਪਾਣੀ

ਗੁੜ ਤੋਂ ਵੀ ਮਿੱਠਾ

ਓਹ ਸੀ ਪਿੰਡ ਮੇਰਾ

ਪਿੱਤਲ਼ ਦੇ ਭਾਂਡੇ  

ਕਲੀ ਕਰਨ ਨੂੰ 

ਆਏ ਠਠੇਰਾ

ਦਾਣਾ ਚੁੱਗਦੀ

ਚੀਂ-ਚੀਂ ਚਿੜੀਆਂ

ਫਿਰ ਕਰਨ ਬਸੇਰਾ          

ਸੁੰਨਾ ਵਿਹੜਾ

ਕਹਿੰਦਾ ਫਿਰ ਕੋਈ

ਹੁਣ ਪਾਏ ਬਖੇਰਾ

ਮੁੜ ਕੇ ਆ ਜਾ

ਤੈਨੂੰ ‘ਵਾਜਾਂ ਮਾਰੇ

ਓਹ ਪਿੰਡ ਤੇਰਾ !

 

This slideshow requires JavaScript.

ਹਰਦੀਪ 

ਇਸ਼ਤਿਹਾਰ

Responses

  1. You are right !

  2. ਬੌਤ ਪਿਯਾਰੇ ਹਾਇਕੂ ਹਨ. ਯਾਦਾਂ ਵਿਚ ਗੁਝਯਾ ਪਿੰਡ ਕਵੀ ਬਣਾ ਲੈਂਦਾ ਹੈ. ਸੁੰਦਰ ਹਾਇਕੂ ਵਿਚ ਪਿਰੋਇ ਰਚਨਾ.

  3. ਕਿਤੇ ਨਹੀਂ ਲੱਭਦਾ
    ਪਿੱਪਲਾਂ-ਬੋਹੜਾਂ ਥੱਲੇ
    ਬਾਬਿਆਂ ਦਾ ਡੇਰਾ
    हरदीप जी साडे बाबे हाईटेक हो गये हन हुण बोहडाँ दी जगह उह ए सी आश्रमा विच बैठदे हन । बहुत सुन्दर प्रस्तुति। बधाई\

  4. मुझे पंजाबी/गुरुमुखी समझ में नहीं आती पर चित्रों से यह लगता है कि आपने यहाँ गाँव की बात की है.
    आपका ब्लौग बहुत सुन्दर है.

  5. ਨਹੀਓਂ ਲੱਭਣੇ ਲਾਲ ਗਵਾਚੇ
    ਮਿੱਟੀ ਨਾ ਫਰੋਲ ਜੋਗੀਆ

  6. bahut sohna likhia tusin tiaan te te saon mehine te. yaad karva ditte biscuit sachmuch asin chaah vich dob ke khande hunde si…te pinnian vee kinna udeekde rehine si asin…mausma dian gallan ne dil nu dhoo panda hai ih sara kujh…west vich ajeha kujh ve nahin…thanks for sharing…


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: