Posted by: ਡਾ. ਹਰਦੀਪ ਕੌਰ ਸੰਧੂ | ਜੂਨ 30, 2011

ਰੱਬ ਦੀ ਚਿਤਾ




ਮੀਂਹ ਦੀਆਂ ਕਣੀਆਂ ਵਾਂਗ

ਟੱਪ- ਟੱਪ ਅੱਥਰੂ

ਜਦੋਂ ਪਲਕਾਂ ‘ਚੋਂ ਟਪਕ ਪਏ

ਮੈਂ ਦਿਲ ਤੋਂ ਪੁੱਛਿਆ

ਕੀ ਹੋਇਆ….? 

ਬੀਤਿਆ ਹੋਇਆ 

ਕੋਈ ਪਲ 

ਹੈ ਯਾਦ ਆਇਆ

ਦਿਲ ਧੜਕਿਆ

ਕੁਝ ਬੋਲਿਆ ਨਾ

ਤੇ ਹਮੇਸ਼ਾਂ ਵਾਂਗ

ਚੁੱਪ ਦੀ ਬੁੱਕਲ਼ ‘ਚ

ਛੁਪਾ ਲਈ ਪੀੜ ਆਪਣੀ

ਬਸ ਅੱਖਾਂ ਰਾਹੀਂ 

ਵਹਿੰਦਾ ਚਲਾ ਗਿਆ

ਮੈਂ ਸਮਝ ਗਈ 

ਕਿ ਅੱਜ ਫੇਰ…..

ਕੋਈ ਕੁੱਖ ਬਲੀ 

ਚੜ੍ਹਾਈ ਗਈ ਹੈ

ਕਿਸੇ ਕੁੱਖ ‘ਚ ਹੀ 

ਕਬਰ ਧੀ ਦੀ

ਬਣਾਈ ਗਈ ਹੈ

ਚਿਤਾ ਅੱਜ ਫੇਰ 

ਰੱਬ ਦੀ ਜਲ਼ਾਈ ਗਈ ਹੈ ! 
ਹਰਦੀਪ 

Advertisements

Responses

  1. ਹਾਂ ਸੰਧੂ ਭੈਣ ਜੀ ਰੱਬ ਦੀ ਚਿਤਾ ਹੁਣ ਮਾਂ ਦੀ ਕੁੱਖ ਬਲਦੀ ਹੈ – ਹੁਣ ਨਾਰੀ ਜਾਗ ਰਹੀ ਹੈ ਰੱਬ ਦੀ ਚਿਤਾ ਬਹੁਤਾ ਚਿਰ ਨਹੀਂ ਬਲੇਗੀ ।। ਖੁਸੀਆਂ ਮਾਣੇਂ ਭੈਣ ਜੀ

  2. माँ के रूप मे औरत की दयनीय दशा का बहुत मार्मिक और विश्वसनीय चित्रण किया गया है । हरदीप जी ने ”ਚੁੱਪ ਦੀ ਬੁੱਕਲ਼ ‘ਚ
    ਛੁਪਾ ਲਈ ਪੀੜ ਆਪਣੀ
    ਬਸ ਅੱਖਾਂ ਰਾਹੀਂ
    ਵਹਿੰਦਾ ਚਲਾ ਗਿਆ-पीड़ा को चुप्पी की बुक्कल मे छुपा लेना बहुत ही सुन्दर प्रयोग है । औरत को सारे दुख तो इसी तरह छुपाने पड़ते हैं । यही तो हमारी सामाजिक विडम्बना है

  3. guru nnak has said, so kyon manda aakhie jis jamme rajaan, i wish we all understand this term and be a proud father or bother of our daughters and sisters.

  4. ਪੜ੍ਹ੍ਹਿਆ ਦਿਲ ਨੂ ਛੂਹ ਗਿਆ
    ਸਤਿਕਾਰਣਯੋਗ ਕਵਿਤਾ ਹੈ ਜੀ
    ਸ਼ੁਕਰੀਆ …

  5. कन्या भ्रूण हत्या पर इन दिनों पढ़ी कविताओं में यह सबसे सशक्त रचना है. आभार.

  6. ਭਰੂਣ ਹਤਿਆ ਉੱਤੇ ਇਹਨੀ ਦਿਨੀ ਲਿਖੀਆਂ ਕਵਿਤਾਵਾਂ ਵਿਚੋਂ ਇਹ ਸਭ ਤੋਂ ਵਧੀਆ ਲੱਗੀ. ਸ਼ੁਕ੍ਰੀਆ ਆਪ ਜੀ ਦਾ!

  7. very sensitive and touching……….


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: