Posted by: ਡਾ. ਹਰਦੀਪ ਕੌਰ ਸੰਧੂ | ਜੂਨ 26, 2011

ਗੀਟੇ ਖੇਲਣਾ


ਢਲੀ ਦੁਪਹਿਰੇ ਆਥਣ ਵੇਲ਼ੇ

ਨਿੱਕੀਆਂ ਕੁੜੀਆਂ ਘਰ ਦੇ ਵਿਹੜੇ

ਆਣ ਜਦ ਜੁੜੀਆਂ ਖੇਡਣ ਰੁੱਝੀਆਂ

ਸਭ ਤੋਂ ਜ਼ਿਆਦਾ ਖੇਡ ਪਿਆਰੀ

ਖੇਡਣ ਗੀਟੇ ਵਾਰੋ-ਵਾਰੀ

ਗੀਟੇ ਚੁੱਕਦੀਆਂ ਇੱਕ-ਇੱਕ ਕਰਕੇ

ਇਓਂ ਲੱਗਦਾ ਜਿਵੇਂ ਚੁੱਗਦੀਆਂ ਰਿਸ਼ਤੇ

ਫੇਰ………

ਇੱਕ ਹੱਥ ਨਾਲ਼ ਬਣਾ ਕੇ ਘਰ

ਇੱਕ-ਇੱਕ ਗੀਟਾ

ਬੋਚ-ਬੋਚ ਕੇ ਕਰਦੀਆਂ ਅੰਦਰ

ਇਓਂ ਲੱਗਦਾ ਜਿਵੇਂ….

‘ਕੱਠੇ ਕਰਕੇ ਸਾਰੇ ਰਿਸ਼ਤੇ

ਓਹ ਸਿੱਖਦੀਆਂ ਹੁਣ ਬੰਨਣਾ ਘਰ

ਇੱਕ ਹੱਥ ਨਾਲ਼ ਸਾਰੇ ਗੀਟੇ

ਬੋਚ-ਬੋਚ ਕੇ ਜਿਹੜੀ ਬੁੱਚ ਲੈਂਦੀ

ਵੱਡੇ-ਛੋਟੇ ਸਾਰੇ ਰਿਸ਼ਤੇ

ਨਾਲ਼ੇ ਆਵਦੇ ਹਾਣ ਦੇ ਰਿਸ਼ਤੇ

ਆਵਦੀ ਝੋਲ਼ੀ ਪਾਉਣਾ ਸਿੱਖ ਲੈਂਦੀ !

ਹਰਦੀਪ 


Advertisements

Responses

  1. ਲੜਕੀਆਂ ਜਦ ਸਕੂਲ ਵਿਚ ਚੋਰੀ ਗੀਟੇ ਖੇਡਦੀਆਂ ਹਨ।ਉਹਨਾਂ ਨੂੰ ਸਮਝਾਉਣਾ ਪੈਂਦਾ ਹੈ ਕਿ ਪੜਾਈ ਸਮੇ ਨਾ ਖੇਡਿਆ ਕਰੋ।

  2. kaee kaee saal pahilaaN
    edhar-odhar chhoti-vaddee nukkaraaN te
    baithiyaaN nikkiyaaN kurhiyaaN
    geete kheddiyaaN vekh barhi khushi mildi si
    ajj , lagdaa naee kise pind vich v eh khed khedi jaandi hovegi

    eh sarmaaya saanjhaa karan laee
    aapji da bahut bahut dhannvaad .

  3. ਮੈਂ ਵੀ ਬਚਪਨ ਵਿੱਚ ਸਹੇਲੀਆਂ ਦੇ ਨਾਲ ਮਿਲ ਗੀਟੇ ਖੇਡੇ. ਇਸ ਵਿੱਚ ਇੱਕ ਟੇਕਨਿਕਲ ਟਰਮ ਹੁੰਦੀ ਸੀ – ਘਰ ਪੁੱਗਣਾ. ਘਰ ਪੁੱਗਣ ਉੱਤੇ ਵੱਡੀ ਖੁਸ਼ੀ ਹੁੰਦੀ ਸੀ. ਇਸਨੂੰ ਹੀ ਤੁਸੀਂ ਰਿਸ਼ਤੇ ਇੱਕਠੇ ਕਰਣਾ ਕਿਹਾ ਹੈ.
    ਮਜਾ ਆ ਗਿਆ .

  4. bahut khoobsurat.tusi ta bachpan di yaad taja kar diti.

  5. Very beautiful ji !
    Surjit.

  6. Lovely!


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: