Posted by: ਡਾ. ਹਰਦੀਪ ਕੌਰ ਸੰਧੂ | ਜੂਨ 17, 2011

ਕੀੜੀ ਦਾ ਡੁੱਲ ਗਿਆ ਆਟਾ


ਨਿੱਕੇ ਹੁੰਦਿਆਂ ਦੀਆਂ

ਨਿੱਕੀਆਂ ਸੀ ਖੇਡਾਂ

ਨਿੱਕੀਆਂ ਫਰਿਆਦਾਂ

ਨਿੱਕੀਆਂ ਸੀ ਝੇਡਾਂ

ਕਦੇ ਖੇਡਦੇ ਸੀ ਛੂਹਣ-ਛੁਹਾਈ

ਮਾਰਦੇ ਧੱਫ਼ਾ ਤੇਰੇ ਜੁੰਮੇ ਦਾਈ

ਨੱਠਦੇ – ਭੱਜਦੇ ਦੁੜੰਗੇ ਲਾਉਣਾ

ਕਦੇ -ਕਦੇ ਜਦ ਧੜੱਮ ਡਿੱਗ ਪੈਣਾ

ਕੀੜੀ ਦਾ ਤਾਂ ਸਾਰੇ ਦਾ ਸਾਰਾ

ਆਟਾ ਹੀ ਭੁੰਜੇ ਡੁੱਲ ਜਾਣਾ

ਰੋਂਦਿਆਂ ਨੂੰ ਮਾਂ ਚੁੱਪ ਕਰਾਉਂਦੀ

ਹੰਝੂ ਭਰੀਆਂ ਅੱਖਾਂ ਨਾਲ਼

ਸਾਨੂੰ ਕੀੜੀ ਲੱਭਣ ਲਾਉਂਦੀ

ਕੀੜੀ ਲੱਭਦਿਆਂ ਸੱਟ ਭੁੱਲ ਜਾਣਾ

ਉੱਠ ਕੇ ਫੇਰ ਖੇਡਣ ਲੱਗ ਜਾਣਾ

ਓਹ ਭੋਲ਼ਾ ਬਚਪਨ ਹੁਣ ਕਿੱਥੇ ਗੁਆਚਾ

ਕਿਓਂ ਨਹੀਂ ਡੁੱਲਦਾ ਹੁਣ ਕੀੜੀ ਦਾ ਆਟਾ ?

ਹਰਦੀਪ

 

 

 

Advertisements

Responses

  1. बचपन के खेल हम नहीं भूल पाते चीँटी का आटा , छुपम छुपाई अब कोई खेले भी तो कहाँ । हम सारी फुर्सत को बिदा कर चुके हैं।

  2. चींटी के आटे की बात तो मैंने आज भी बच्चों पर आज़माई है. यह आज भी उतना ही कार्य करती है और पीड़ा को भुला देती है. जहाँ तक कविता का सवाल है हमेशा की तरह यह अतीत में ले जाने वाली साबित हुई है.

  3. its really good one.
    “ਕਿਓਂ ਨਹੀਂ ਡੁੱਲਦਾ ਹੁਣ ਕੀੜੀ ਦਾ ਆਟਾ ?”
    Thanks for sharing 🙂

  4. ਕਾਬਿਲੇ ਤਾਰੀਫ਼

    ਖੇਡਾਂ………..ਮਾਂ ਦੀ ਮਮਤਾ………..ਬੱਚਿਆਂ ਦੇ ਭੋਲੇਪਨ
    ਨੂੰ ਆਪੋ ਵਿੱਚ ਸੰਬੰਧਤ ਕਰਕੇ
    ਬਹੁਤ ਹੀ ਕਮਾਲ ਦੀ ਪੇਸ਼ਕਾਰੀ

  5. bachpan de bholepan di sundar tarjmani.bahut hi vadhya kalakriti.


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: