Posted by: ਡਾ. ਹਰਦੀਪ ਕੌਰ ਸੰਧੂ | ਜੂਨ 14, 2011

ਸ਼ਰਧਾਂਜਲੀ


( ਡਾ. ਅਮਰਜੀਤ ਸਿੰਘ ਬਰਾੜ -20 ਅਪ੍ਰੈਲ 1940- 14 ਜੂਨ 1991) 

ਕਹਿੰਦੇ ਨੇ ਕਿ ਰੱਬ ਜਿਸ ਨੂੰ ਜ਼ਿਆਦਾ ਪਿਆਰ ਕਰਦਾ ….ਆਵਦੇ ਕੋਲ਼ ਛੇਤੀ ਬੁਲਾ ਲੈਂਦਾ। ਲੱਗਦਾ ਮੇਰੇ ਡੈਡੀ ਵੀ ਓਹਨਾਂ ‘ਚੋਂ ਹੀ ਸਨ । ਅੱਜ ਡੈਡੀ ਨੂੰ ਵਿਛੜਿਆਂ 20 ਸਾਲ ਹੋ ਗਏ ਨੇ। ਅੱਜ ਓਨਾਂ ਦੀ ਵਰਸੀ ‘ਤੇ ਮੈਂ ਇਹਨਾਂ ਸ਼ਬਦਾਂ ਨਾਲ਼ ਸ਼ਰਧਾਂਜਲੀ ਦੇ ਰਹੀ ਹਾਂ……..
“ਬਾਪੂ “
ਕਲਮ ਦੀ ਸਿਆਹੀ
ਸ਼ਬਦਾਂ ਦੀ ਵਾਹੀ
ਵਾਰ-ਵਾਰ ਹੈ ਕਰਦੀ
ਮਾਂ ਦਾ ਜ਼ਿਕਰ
ਤੇ……..
ਕਰਨਾ ਵੀ ਬਣਦਾ
ਪਰ……….
ਬਾਪੂ ਦੀ ਗੱਲ ਕਰਨਾ
ਕਿਉਂ ਕੋਈ ਭੁੱਲ ਜਾਂਦਾ
ਬਾਪੂ ਦੀ ਹੈ ਹੁੰਦੀ
ਘਰ ਵਿੱਚ ਉੱਚੀ ਥਾਂ
ਧੀਆਂ-ਪੁੱਤ ਨਾ ਖੋਲਦੇ
ਬਾਪੂ ਦੇ ਮੂਹਰੇ ਜ਼ੁਬਾਨ
ਮਾਂ ਮਮਤਾ ਦੀ ਮੂਰਤ
ਇਹ ਗੱਲ ਮੰਨਦਾ
ਅੱਜ ਜਹਾਨ ਸਾਰਾ
ਬਿਨਾਂ ਬਾਪੂ ਦੇ
ਔਖਾ ਹੀ ਹੁੰਦਾ
ਘਰ ਦਾ ਗੁਜ਼ਾਰਾ
ਬਾਪੂ ਦੇ ਬੋਲਾਂ ਬਿਨਾ
ਵਿਹੜਾ ਸੁੰਨਾ ਜਾਪਦਾ
ਬੱਲੇ ਓ ਸ਼ੇਰਿਆ
ਸ਼ਾਵਾ ਪੁੱਤ ਮੇਰਿਆ
ਕੋਈ ਵੀ ਨਾ ਆਖਦਾ
ਪਿਓ ਦੀ ਜੁੱਤੀ
ਆਉਂਦੀ ਜਦ
ਪੁੱਤ ਦੇ ਮੇਚੇ
ਬਾਪੂ ਪਾ ਲੈਂਦਾ 
ਪੁੱਤ ਨਾਲ਼ ਯਾਰੀ
ਓਹਦਾ ਪਿਓ ਹੋ ਕੇ
ਧੀ ਦੀ ਲਾਹੀ
ਪਹਿਲੀ ਕੱਚੀ-ਪੱਕੀ
ਰੋਟੀ ਵਿੰਗ-ਤੜਿੰਗੀ
ਸ਼ਾਹੀ ਪਕਵਾਨਾਂ ਤੋਂ ਵੀ
ਬਾਪੂ ਨੂੰ ਲੱਗਦੀ
ਬਹੁਤੀ ਜ਼ਿਆਦਾ ਚੰਗੀ
ਜ਼ਿੰਦਗੀ ਦੇ ਹਰ ਪੰਨੇ ‘ਤੇ
ਬਾਪੂ ਦਾ ਆਵੇ
ਸਭ ਤੋਂ ਪਹਿਲਾ ਨਾਂ
ਕੋਈ ਵੀ ਨਹੀਂ ਲੈ ਸਕਦਾ
ਧੀਆਂ-ਪੁੱਤਾਂ ਦੇ ਜੀਵਨ ‘ਚ
ਬਾਪੂ ਦੀ ਬਣਦੀ ਥਾਂ !
ਡਾ. ਹਰਦੀਪ ਕੌਰ ਸੰਧੂ
(ਬਰਨਾਲ਼ਾ)
ਇਸ਼ਤਿਹਾਰ

Responses

 1. ਪਿਤਾ ਆਪਣੀ ਔਲਾਦ ਲਈ ਜੋ ਕਰਦਾ ਹੈ ਉਸਦਾ ਇੱਕ ਚਮਕਦਾਰ ਪੰਨਾ ਇੱਥੇ ਹੈ . ਘਰ ਪਿਤਾ ਤੋਂ ਚੱਲਦਾ ਹੈ . ਦੁਨੀਆ ਤੋਂ ਜੂਝਣ ਦੀ ਸ਼ਕਤੀ ਪਿਤਾ ਦਿੰਦਾ ਹੈ . ਸਨੇਹ ਦੀ ਛਾਇਆ ਪਿਤਾ ਦਿੰਦਾ ਹੈ .
  ਡਾ ਹਰਦੀਪ ਜੀ ਤੁਹਾਨੂੰ ਇਸ ਉੱਤਮ ਰਚਨਾ ਲਈ ਵਧਾਈ .

 2. आदरणीय डॉ साहब, सब से पहले आपके पिता के प्रति हमारे श्रद्धासुमन. आपने पिता की इतनी वास्तविक छवि उकेरी है कि मन छू गई. आभार.

  Bharat Bhushan

  MEGHnet

 3. सब से पहले आपके पिता के प्रति हमारे श्रद्धासुमन
  ਬੱਲੇ ਓ ਸ਼ੇਰਿਆ
  ਸ਼ਾਵਾ ਪੁੱਤ ਮੇਰਿਆ
  ਕੋਈ ਵੀ ਨਾ ਆਖਦਾ
  steek ankan

 4. ਘਰ ਦਾ ਗੁਜ਼ਾਰਾ
  ਬਾਪੂ ਦੇ ਬੋਲਾਂ ਬਿਨਾ
  ਵਿਹੜਾ ਸੁੰਨਾ ਜਾਪਦਾ
  ਬੱਲੇ ਓ ਸ਼ੇਰਿਆ
  ਸ਼ਾਵਾ ਪੁੱਤ ਮੇਰਿਆ
  ਕੋਈ ਵੀ ਨਾ ਆਖਦਾ
  ਪਿਓ ਦੀ ਜੁੱਤੀ
  ਆਉਂਦੀ ਜਦ
  ਪੁੱਤ ਦੇ ਮੇਚੇ
  ਬਾਪੂ ਪਾ ਲੈਂਦਾ
  ਪੁੱਤ ਨਾਲ਼ ਯਾਰੀ
  ਓਹਦਾ ਪਿਓ ਹੋ ਕੇ
  ਧੀ ਦੀ ਲਾਹੀ
  ਪਹਿਲੀ ਕੱਚੀ-ਪੱਕੀ
  ਰੋਟੀ ਵਿੰਗ-ਤੜਿੰਗੀ
  ਸ਼ਾਹੀ ਪਕਵਾਨਾਂ ਤੋਂ ਵੀ
  ਬਾਪੂ ਨੂੰ ਲੱਗਦੀ
  ਬਹੁਤੀ ਜ਼ਿਆਦਾ ਚੰਗੀ

  Sachmuch .bilkul Hakeerkat Aakhe Tusan…!

 5. ਡਾ. ਸੰਧੂ,
  ਇਹ ਵਧੀਆ ਤੇ ਵੱਖਰੀ ਨਜ਼ਮ ਲਿਖਣ ਲਈ ਮੁਬਾਰਕ! ਮੈਂ ਤੁਹਾਡੀ ਨਜ਼ਮ ਦੇ ਨਾਲ ਹੀ ਕਹਿਣਾ ਚਾਹਾਂਗਾ—

  “‘ਮਾਂ ਹੁੰਦੀ ਏ ਮਾਂ ਓ ਦੁਨੀਆ ਵਾਲਿਓ’
  ਇਹ ਸਭ ਨੇ ਸੁਣਿਆ,
  ਪਰ ‘ਬਾਪ ਹੁੰਦਾ ਏ ਬਾਪ ਓ ਦੁਨੀਆ ਵਾਲਿਓ’
  ਕਿਸੇ ਨੇ ਨਹੀਂ ਕਿਹਾ।”

  ਬਾਪ ਬੇਚਾਰੇ ਨੂੰ ਇਸ ਨਾਸ਼ੁਕਰਗੁਜ਼ਾਰੀ ਵਿਚੋਂ ਕੱਢਣ ਦਾ ਤੁਹਾਡਾ ਹੀਲਾ ਵਧੀਆ ਹੈ।

 6. A true and heart-felt tribute to dad from his darling daughter.
  bale o sherea,shava putt merea,koi ve na akhda’ touch readers hearts as they have come from innermost recesses of your heart
  May God give you strength and ability to do what your dad expected of you.

 7. A true and heart-felt tribute to dad from his darling daughter.
  `bale putt merea
  shava o sherea
  koi na akhda
  Your words touch the innermost recesses of your readers hearts.

 8. ਬਹੁਤ ਹੀ ਵਧੀਆ
  ਦਿਲ ਨੂੰ ਧੁਰ ਅੰਦਰ ਤੱਕ ਛੂਹਣ ਵਾਲੇ ਸ਼ਬਦਾਂ ਦਾ ਪ੍ਰਯੋਗ


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: