Posted by: ਡਾ. ਹਰਦੀਪ ਕੌਰ ਸੰਧੂ | ਮਈ 31, 2011

ਨੂੰਨ ਨਿਹਾਣੀ


ਸਾਰੇ ਹਾਣੋ-ਹਾਣੀ

ਟਿੱਬੇ ਆਲ਼ੇ ਖੇਤ

ਖੇਡਣ ਨੂੰਨ ਨਿਹਾਣੀ

ਨੂੰਨ ਨਿਹਾਣੀ ਖੇਡ ਪੰਜਾਬ ਦੀਆਂ ਪੁਰਾਤਨ ਖੇਡਾਂ ਵਿੱਚੋਂ ਇੱਕ ਖੇਡ ਹੈ। ਇਹ ਖੇਡ ਟਿੱਬਿਆਂ ‘ਤੇ ਖੇਡੀ ਜਾਂਦੀ ਸੀ। ਟਿੱਬੇ ਦੇ ਰੇਤ ‘ਤੇ ਪੈਰ ਨਾਲ਼  ਵੱਡਾ ਸਾਰਾ ਚੌਰਸ ਘੇਰਾ ਵਾਹ ਲਿਆ ਜਾਂਦਾ ਜਿਸ ਦੇ ਅੰਦਰ ਜਾਣ  ਨੁੰ ਇੱਕ ਛੋਟਾ ਜਿਹਾ ਰਸਤਾ ਰੱਖਿਆ ਜਾਂਦਾ। ਇਸ ਵੱਡੇ ਘੇਰੇ ਦੇ ਅੰਦਰ ਚਾਰੋਂ ਕੋਨਿਆਂ ਵਿੱਚ ਛੋਟੇ-ਛੋਟੇ ਚਾਰ ਚੌਰਸ ਘੇਰੇ ਹੋਰ ਬਣਾ ਲਏ ਜਾਂਦੇ ਜਿਨਾਂ ਦੇ ਚਾਰੇ ਪਾਸੇ ਭੱਜਣ ਨੂੰ ਰਾਹ ਰੱਖਿਆ ਜਾਂਦਾ। ਇਹਨਾਂ ਚਾਰੇ ਛੋਟੇ ਘੇਰਿਆਂ ਦੇ ਐਨ ਵਿੱਚਕਾਰ ਇੱਕ ਮਿੱਟੀ ਦੀ ਢੇਰੀ ਬਣਾ ਲੈਣੀ।

ਇੱਕ ਨੇ ਦਾਈ ਦੇਣੀ ਤੇ ਦੂਜਿਆਂ ਨੇ ਭੱਜਣਾ। ਭੱਜਣ ਵਾਲਿਆਂ ਨੇ ਮਿੱਟੀ ਦੀ ਮੁੱਠੀ ਭਰ ਬਾਹਰ ਨਿਕਲ਼ ਜਾਣਾ। ਪਰ ਜੇ ਨਿਕਲਣ ਤੋਂ ਪਹਿਲਾਂ ਫੜਿਆ ਜਾਣਾ ਤਾਂ ਦਾਈ ਉਸ ਸਿਰ ਆ ਜਾਣੀ। ਖੇਡ ਮੁੜ ਤੋਂ ਸ਼ੁਰੂ ਹੋ ਜਾਣੀ।

ਇਸ ਨੂੰ ਲੂਣ ਨਿਹਾਣੀ ਵੀ ਕਹਿੰਦੇ ਸੀ।ਸ਼ਾਇਦ ਇਸਦਾ ਕੋਈ ਸੰਬੰਧ ਲੁਣ ਨਾਲ ਹੈ ਜਾਂ ਨਹੀਂ,ਪਰ ਖੇਡਣ ਵੇਲੇ ਇਹ ਕਿਹਾ ਜਾਂਦਾ ਸੀ ਕਿ ਵਿਚ ਪਿਆ ਲੂਣ ਚੱਕ ਕੇ ਭੱਜਣਾ ਹੈ।ਇਹ ਖੇਡ ਪਾਲ਼ੀ ਮੂੰਡੇ ਹੀ ਜ਼ਿਆਦਾ ਖੇਡਦੇ ਸੀ ਤੇ ਖ਼ਾਸ ਕਰਕੇ ਸੌਣ ਮਹੀਨੇ ਵਿਚ ਜਦੋਂ ਮੀਂਹ ਪੈਕੇ ਟਿੱਬਿਆਂ ਦਾ ਰੇਤਾ ਦੱਬਿਆ ਹੁੰਦਾ ।ਪੰਜਾਬ ਦੀਆਂ ਬਿਨਾਂ ਕਿਸੇ ਖਰਚ ਦੀਆਂ ਖੇਡਾਂ ਵਿਚੋਂ ਇਕ ਖੇਡ।


ਹੌਲ਼ੀ-ਹੌਲ਼ੀ ਟਿੱਬਿਆਂ ਦੇ ਅਲੋਪ ਹੋਣ ਨਾਲ਼ ਇਹ ਖੇਡ ਵੀ ਅਲੋਪ ਹੋ ਗਈ।


ਡਾ. ਹਰਦੀਪ ਕੌਰ ਸੰਧੂ

(ਬਰਨਾਲ਼ਾ)

ਇਸ਼ਤਿਹਾਰ

Responses

 1. Thank you for reviving our memories.

 2. अभी किसी पुस्तक ( शायद एन बी टी) में मैंने गाँव-गली के खेल पढ़े थे । आज की पीढ़ी तो घरों में या टी वी में क़ैद होकर रह गई है ।पंजाब के पुराने खेल[ संस्कृत क्रीड़ा-पंजाबी खेड़] की अच्छी जानकारी दी है । इसी तरह देश की मिट्टी की भावपूर्ण जानकारी देते रहिए , हरदीप जी।!

 3. ਮੈਂ ਵੀ ਇਸ ਖੇਡ ਦਾ ਨਾਊਂ ‘ਲੂਣ ਨੁਹਾਣੀ’ ਹੀ ਸੁਣਿਆ ਸੀ. ਸੱਚੀ ਗੱਲ ਤਾਂ ਇਹ ਹੈ ਕਿ ਤੁਹਾਡੀ ਭਾਸ਼ਾ ਪੰਜਾਬੀ ਪਿੰਡ ਦੇ ਭਾਸ਼ਾ-ਸੰਸਕਾਰਾਂ ਨੂੰ ਸਮੇਟ ਰਹੀ ਹੈ, ਜਿਸਦੀ ਅੱਜ ਲੋੜ ਵੀ ਹੈ. ‘ਚੀਚੋ ਚੀਚ ਗਨੇਰੀਆਂ’ ਅੱਜ ਕਿਤੇ ਸੁਣਨ ਨੂੰ ਨਹੀਂ ਮਿਲਦਾ ਨਾ ਹੀਂ ਕਿਤੇ- ‘ਕੋਕਲਾ ਛਪਾਕੀ ਜੁੰਮੇ ਰਾਤ ਆਈ ਜੇ’ ਸੁਣਾਈ ਦਿੰਦਾ ਹੈ. ਮੈਂ ਵੀ ਅੱਜ ਕੱਲ HTML ਸਿੱਖ ਰਿਹਾ ਹਾਂ 🙂

 4. ਨੂਨ(ਲੂਣ)-ਨਿਹਾਣੀ ਸ਼ਬਦ ਨੂੰ ਸਾਂਭਣ ਦੀ ਵਧਾਈ।ਇਹ ਸ਼ਬਦ ਤਾਂ ਸਾਡੇ ਵੇਲੇ,ਅਜੇ ਜਦੋਂ ਅਸੀਂ ਹਾਈ ਸਕੂਲ ਪਹੂੰਚੇ ਸੀ ,ਭੁੱਲਣਾ ਸ਼ੂਰੂ ਹੋਗਿਆ ਸੀ।ਕਿਉਂਕਿ ਬੀ,ਡੀ,ਓ,ਵਿਭਾਗ ਵਲੋਂ ਪਿੰਡਾਂ ‘ਚ ਯੰਗ ਫਾਰਮਰਜ਼ ਕਲੱਬਾਂ ਬਣਾਕੇ ਨਵੀਆਂ ਖੇਡਾਂ,ਵਾਲੀਵਾਲ,ਫੁੱਟਬਾਲ ਆਦਿ ਸ਼ੂਰੂ ਕਰਵਾ ਦਿੱਤੀਆ ਸੀ।ਪੁਰਾਣੇ ਸ਼ਬਦ ਨਵੀਆਂ ਪੀੜਿਆਂ ਤਕ ਪਹੁੰਚ ਸਕਣ,ਮਹੱਤਵਪੂਰਨ ਕਮੰ ਹੈ।

  ਦਰਬਾਰਾ ਸਿੰਘ
  ਮੁੱਖੀ ਪੰਜਾਬੀ ਵਿਭਾਗ ( ਰਿਟਾ.)
  ਮਹਿੰਦਰਾ ਕਾਲਜ
  ਪਟਿਆਲਾ ।
  ਪੰਜਾਬ-ਭਾਰਤ


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: