Posted by: ਡਾ. ਹਰਦੀਪ ਕੌਰ ਸੰਧੂ | ਮਈ 29, 2011

ਸਾਂਝਾ ਪੰਜਾਬ


 

ਪੰਜਾਬ ਦੇ ਪਿੰਡੇ ‘ਤੇ
ਜਦ ਚੱਲੀ ਆਰੀ ਸੀ
ਦਿਲ ਭੁੱਬੀਂ ਰੋਇਆ ਸੀ
ਅਸੀਂ ਵੱਸੋਂ ਬਾਹਰੀ ਸੀ
ਚੈਨ ਨਾਲ਼ ਜਿਓਂਦਿਆਂ ਨੂੰ
ਮਿਲ-ਵੰਡ ਕੇ ਖਾਂਦਿਆਂ ਨੂੰ
ਵਾਹ ਕੇ ਲੀਕ ਜ਼ਮੀਨਾਂ ‘ਤੇ
ਸਾਨੂੰ ਅੱਡ-ਅੱਡ ਕਰ ਦਿੱਤਾ
ਸਾਡੇ ਸਾਂਝੇ ਪੰਜਾਬ ਨੂੰ
ਦੋ ਟੋਟੇ ਕਰ ਦਿੱਤਾ
ਇਹ ਲੀਕ ਜ਼ਮੀਨਾਂ ‘ਤੇ
ਓਹਨਾਂ ਸੌਖੀ ਵਾਹ ਲਈ ਸੀ
ਓਹ ਜ਼ਾਬਰ ਭੁੱਲ ਗਏ ਸੀ
ਸਾਨੂੰ ਟੋਟੇ ਕਰਦਿਆਂ ਨੂੰ
ਨਹੁੰਆਂ ਨਾਲੋਂ ਮਾਸ
ਇਓਂ ਕਦੇ ਅੱਡ ਨਹੀਂ ਹੁੰਦਾ
ਥੋਡੀਆਂ ਵਹੀਆਂ ਲੀਕਾਂ ਨਾਲ
ਇਓਂ ਦਿਲ ਵੰਡ ਨਹੀਂ ਹੁੰਦਾ
ਅਸੀਂ ਮੁੜ ‘ਕੱਠੇ ਬੈਠਾਂਗੇ
ਮਿਲ ਵੰਡ ਕੇ ਖਾਵਾਂਗੇ
ਸਾਡਾ ਮੁੜ ਤੋਂ ਹੋਊਗਾ
ਫੇਰ ਇੱਕੋ ਸਾਂਝਾ ਵਿਹੜਾ
ਨਾਲੇ ਵੇਖ ਲਵਾਂਗੇ ਫੇਰ
ਸਾਨੂੰ ਰੋਕਣ ਵਾਲਾ ਕਿਹੜਾ ?

ਡਾ. ਹਰਦੀਪ ਕੌਰ ਸੰਧੂ (ਬਰਨਾਲਾ)

Advertisements

Responses

  1. ਸਾਡਾ ਮੁੜ ਤੋਂ ਹੋਊਗਾ
    ਫੇਰ ਇੱਕੋ ਸਾਂਝਾ ਵਿਹੜਾ
    ਨਾਲੇ ਵੇਖ ਲਵਾਂਗੇ ਫੇਰ
    ਸਾਨੂੰ ਰੋਕਣ ਵਾਲਾ ਕਿਹੜਾ ?

    बहुत ऊँची भावना के साथ ये पंक्तियाँ लिखी गई हैं. आपको बधाई और शुभकामनाएँ.

  2. विभाजन का दर्द कभी खत्म होने वाला नहीं । तुच्छ राजनीति ने जमीन ही नहीं बाँटी दिलों को भी चकनाचूर किया है । इस कविता में बखूबी उस मनोदशा को चित्रित किया गया है ।

  3. ਸ਼ਾਲਾ —ਇੰਝ ਹੋ ਜਾਵੇ

  4. very good effort ,brilliant…ਅਸੀਂ ਮੁੜ ਕੇ ਖਾਵਾਂਗੇ

    ਸਾਡਾ ਮੁੜ ਤੋਂ ਹਊਗਾ

    ਫੇਰ ਇੱਕੋ ਸਾਂਝਾ ਵਿਹੜਾ

    ਨਾਲੇ ਵੇਖ ਲਵਾਂਗੇ ਫੇਰ

    ਸਾਨੂੰ ਰੋਕਣ ਵਾਲਾ ਕਿਹੜਾ ?
    thanks a lot

  5. ਅਸੀਂ ਮੁੜ ‘ਕੱਠੇ ਬੈਠਾਂਗੇ
    ਮਿਲ ਵੰਡ ਕੇ ਖਾਵਾਂਗੇ
    ਸਾਡਾ ਮੁੜ ਤੋਂ ਹੋਊਗਾ
    ਫੇਰ ਇੱਕੋ ਸਾਂਝਾ ਵਿਹੜਾ
    khuda kare ersa ho
    bahut sunder kvita


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: