Posted by: ਡਾ. ਹਰਦੀਪ ਕੌਰ ਸੰਧੂ | ਮਈ 27, 2011

ਪੰਜਾਬੀ ਬੋਲੀ


ਪੰਜਾਬੀ ਨੂੰ ਮੇਰਾ ਸਲਾਮ
ਓਸ ਮਾਂ ਨੂੰ ਮੇਰਾ ਸਲਾਮ
ਮੋਹ ਪੰਜਾਬੀ ਨਾਲ ਕਰਵਾਇਆ
ਪੰਜਾਬੀ ਦਾ ਵਾਰਸ ਬਣਾਇਆ
ਮਾਂ-ਬੋਲੀ ‘ਚ ਸੁਣਾ ਲੋਰੀਆਂ
ਧੁਰ ਅੰਦਰੋਂ ਪੰਜਾਬੀ ਬਣਾਇਆ
ਜਿਥੇ ਵੀ ਗਏ ਪੰਜਾਬੀ
ਜਾ ਨਵਾਂ ਪੰਜਾਬ ਵਸਾਇਆ
ਬੱਲੇ ਓਏ ਪੰਜਾਬੀ!ਸ਼ਾਵਾ ਪੰਜਾਬੀ
ਹਰੇਕ ਨੂੰ ਆਖਣ ਲਾਇਆ !
ਪੰਜਾਬੀ ਦਾ ਮਾਣ ਵਧਾਇਆ

ਓਸ ਮਾਂ ਨੂੰ ਫੇਰ ਸਲਾਮ

ਜਿਸ ਨੇ ਸਭ ਕੁਝ ਸਿਖਾਇਆ
ਮਾਖਿਓਂ ਮਿੱਠੀ ਮਾਂ ਬੋਲੀ

ਪੰਜਾਬੀ ਬੋਲਣ ਲਾਇਆ !

ਡਾ.ਹਰਦੀਪ ਕੌਰ ਸੰਧੂ

( ਬਰਨਾਲ਼ਾ)

ਇਸ਼ਤਿਹਾਰ

Responses

 1. हरदीप जी आपका विरसा पंजाबी का ही नहीं हिन्दी का भी है आपने हिन्दी हाइकु के द्वारा सिद्ध कर दिया है । पंजाबी की जो आत्मीयता और सौंधी सुगन्ध है , उससे आप हिन्दी को भी सराबोर कर रही हैं।

 2. Very nice lines didi. Proud to be Punjabi.

  • yes you are right

 3. माँ और माँ की बोली के प्रति आपने अपना प्रेम उँढेल दिया है. मीठी रचना.

 4. @ਹਰਦੀਪ ਜੀ —-ਮੈਨੂੰ ਤਾਂ ਇੰਜ ਜਾਪਦੇ –ਜਿਵੇਂ ਤੁਹਾਡੇ ਪੈਨ ਵਿਚ ਹੀ ਪੰਜਾਬੀਅਤ ਰੂਪੀ ਸਿਆਹੀ ਭਰੀ ਹੋਈ ਹੈ —–ਤੁਹਾਡੇ ਵਲੋਂ ਲਿਖੇ ਹਰੇਕ ਸ਼ਬਦ ‘ਚ ਹੀ ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਦਾ ਝਲਕਾਰਾ ਪੈਣਾ ਸ਼ੁਰੂ ਹੋ ਜਾਂਦਾ ਹੈ —-ਸ਼ਾਲਾ –ਤੁਸੀਂ ਇਸੇ ਤਰ੍ਹਾਂ ਹੀ ਪੰਜਾਬ ,ਪੰਜਾਬੀ ਅਤੇ ਪੰਜਾਬੀਅਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸੇਵਾ ਕਰਦੇ ਰਹੋ

 5. ਮੈਂ ਬਹੁਤ-ਬਹੁਤ ਧੰਨਵਾਦੀ ਹਾਂ ..ਸਭ ਦੀ …ਜਿਹਨਾਂ ਪੰਜਾਬੀ ਵਿਹੜੇ ਫੇਰੀ ਪਾਈ…
  ਤਹਿ ਦਿਲੋਂ ਹਾਂ ਮੈਂ ਧੰਨਵਾਦੀ
  ਕੁਝ ਬਿਨਾਂ ਕੁਝ ਕਹੇ ਚਲੇ ਗਏ
  ਕਈਆਂ ਕਲਮ ਘਸਾਈ
  ਪੰਜਾਬੀ ਵਿਹੜਾ ਮਾਣ ਨਾਲ਼ ਕਹਿ ਸਕਦਾ ਕਿ ਹੁਣ ਏਥੇ ਹਿੰਦੀ ਭਾਸ਼ਾ ਨਾਲ਼ ਜੁੜੀਆਂ ਕੁਝ ਮਾਣਯੋਗ ਹਸਤੀਆਂ ਅਕਸਰ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੀਆਂ ਨੇ ਤੇ ਪੰਜਾਬੀ ਵਿਹੜੇ ਦੀ ਰੌਣਕ ਵਧਾਉਂਦੀਆਂ ਨੇ…ਜਿਨਾਂ ‘ਚ ਰਾਮੇਸ਼ਵਰ ਜੀ, ਭਾਰਤ ਭੂਸ਼ਣ ਜੀ, ਸੁਭਾਸ਼ ਨੀਰਵ ਜੀ, ਦਾਨਿਸ਼ ਜੀ ਤੇ ਹੋਰ ਵੀ ….ਦਾ ਨਾਂ ਜ਼ਿਕਰਯੋਗ ਹੈ ।
  @ ਰਾਮੇਸ਼ਵਰ ਜੀ …ਤੁਸਾਂ ਨੇ ਬਹੁਤ ਵੱਡੀ ਗੱਲ ਕਹਿ ਕੇ ਮੇਰੀ ਜ਼ਿੰਮੇਵਾਰੀ ਹੋਰ ਵਧਾ ਦਿੱਤੀ ਹੈ।
  @ ਭਾਰਤ ਭੂਸ਼ਣ ਜੀ ..ਤੁਹਾਡੇ ਸ਼ਬਦਾਂ ਨੇ ਕਵਿਤਾ ਨੂੰ ਸੱਚੀਂ ਮਿੱਠੀ-ਮਿੱਠੀ ਬਣਾ ਦਿੱਤਾ।
  @ ਸ਼ਾਮ ਸਿੰਘ ਸੰਧੂ ਜੀ….ਮੇਰੇ ਪੈਨ ਦੀ ਸਿਆਹੀ ਨੂੰ ਬਹੁਤ ਹੀ ਵੱਡਮੁੱਲਾ ਨਾਂ ” ਪੰਜਾਬੀਅਤ ਦੀ ਸਿਆਹੀ” ਦੇ ਕੇ ਹੋਰ ਪਕੇਰੀ ਕਰ ਦਿੱਤਾ ਹੈ।
  ਇਹ ਤਾਂ ਤੁਹਾਡੀ ਸਾਰਿਆਂ ਦੀ ਉੱਚੀ ਸੋਚ ਹੈ ਜੋ ਏਸ ਨਿਮਾਣੀ ਜਿਹੀ ਕਲਮ ਦੇ ਲਿਖੇ ‘ਚੋਂ ਕਈ ਕੁਝ ਪੜ੍ਹ ਲੈਂਦੇ ਹੋ।
  ਆਦਰ ਸਹਿਤ
  ਹਰਦੀਪ

 6. ਮਾਖਿਓਂ ਮਿਠੀ ਮਾਂ ਬੋਲੀ ਦਾ.
  ਫਿਰ ਅੱਜ ਮਾਣ ਵਧਾਇਆ;
  ਉਸ ਬੋਲੀ ਦੀਆਂ ਖੂਬੀਆਂ ਦਾ,
  ਜਿਸ ਚੇਤਾ ਫੇਰ ਕਰਾਇਆ;
  ਉਸ ਹਰਦੀਪ ਸੰਧੂ ਨੂੰ ਵੀ ਸਲਾਮ…!

 7. ਹਰਦੀਪ ਜੀ,ਤੁਹਾਡਾ ਆਪਣੀ ਬੋਲੀ ਅਤੇ ਵਿਰਸੇ ਪ੍ਰਤੀ ਮੋਹ ਪੰਜਾਬੀ ਦੇ ਵਿਕਾਸ ਅਤੇ ਪਸਾਰ
  ਵਾਸਤੇ ਦੇਸ ਪ੍ਰਦੇਸ ਵਿਚ ਸਹਾਈ ਸਿੱਧ ਹੋ ਰਿਹਾ ਹੈ,ਵਧਾਈ ਦੇ ਪਾਤਰ ਹੋ।

 8. — ਜਗਤਾਰ ਸਿੰਘ ਭਾਈਰੂਪਾ
  ਅਜੇ ਹੱਕ ਚ ਨਹੀ ਹਲਾਤ
  ਜਦੋਂ ਹੋਏ ਦੱਸਾਂ ਗੇ ….।
  ਜਦੋਂ ਸੰਭਵ ਹੋਈ ਮੁਲਾਕਾਤ
  ਉਦੋਂ ਤੈਨੂੰ ਦੱਸਾਂ ਗੇ….।
  ਆਜੇ ਸਾਂਭ ਕੇ ਰੱਖ ਸੌਗਾਤ
  ਅਜੇ ਤੈਨੂੰ ਦੱਸਾਂ ਗੇ…..।
  ਅਜੇ ਦੂਰ ਬੜੀ ਪ੍ਰਭਾਤ
  ਜਦੋ ਹੋਈ ਦੱਸਾਂ ਗੇ…..।
  ਜਦੋ ਕਰਨੀ ਹੋਈ ਕਰਾਮਾਤ
  ਉਦੋਂ ਤੈਨੂੰ ਦੱਸਾਂ ਗੇ …..।
  ਅਜੇ ਦਿਲ ਚ ਰੱਖ ਜਜਬਾਤ
  ਅਜੇ ਤੈਨੂੰ ਦੱਸਾਂ ਗੇ….।
  ਅਜੇ ਜਗਤਾਰ ਨਹੀ ਔਕਾਤ
  ਜਦੋਂ ਹੋਈ ਦੱਸਾਂ ਗੇ….।

 9. ਵਦੀਆ ਕਵਿਤਾ ਹੈ


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: