Posted by: ਡਾ. ਹਰਦੀਪ ਕੌਰ ਸੰਧੂ | ਮਈ 21, 2011

ਸਾਂਦਲ ਬਾਰ


“ਮੈਨੂੰ ਸਾਂਦਲ ਬਾਰ ਵਿਖਾਦੇ ਮਾਏ “ ਕਵਿਤਾ ਲਿਖਣ ਦੀ ਪ੍ਰੇਰਣਾ ਮੈਨੂੰ ਮੇਰੀ ਮੰਮੀ ਤੋਂ ਮਿਲ਼ੀ ।

 

ਅੱਜ ਮੈਂ “ਸਾਂਦਲ ਬਾਰ ” ਦੇ ਇਲਾਕੇ ਦੀ ਗੱਲ ਕਰਨ ਲੱਗੀ ਹਾਂ | ਇਹ ਇਲਾਕਾ ਅੱਜਕੱਲ ਪਾਕਿਸਤਾਨ ਦਾ ਮਾਨਚੈਸਟਰ ( City of Textile ) ਅਖਵਾਉਂਦਾ ਹੈ | ਮੇਰਾ ਨਾਨਕਾ ਪਰਿਵਾਰ ਭਾਰਤ -ਪਾਕਿ ਦੀ ਵੰਡ ਤੋਂ ਪਹਿਲਾਂ ਓਥੇ ਹੀ ਰਹਿੰਦਾ ਸੀ | ਮੇਰੀ ਪੜਨਾਨੀ ਅਕਸਰ ਅਤੀਤ ‘ਚ ਗੁਆਚੀ ਸਾਨੂੰ ” ਬਾਰ ਦੀਆਂ ਗੱਲਾਂ ਸੁਣਾਉਂਦੀ ਕਹਿੰਦੀ …” ਜਦੋਂ ਅਸੀਂ ਬਾਰ ‘ਚ ਸੀ ……” ਤੇ ਫੇਰ ਓਹ ਕਦੇ ਨਾ ਮੁਕਣ ਵਾਲੀਆਂ ਗੱਲਾਂ ਦੀ ਲੜੀ ਛੋਹ ਲੈਂਦੀ | 

ਮੇਰਾ ਨਾਨਕਾ ਪਰਿਵਾਰ  ਚੱਕ ਨੰਬਰ 52 ਤਹਿਸੀਲ ਸਮੁੰਦਰੀ ਜ਼ਿਲਾ ਲਾਇਲਪੁਰ ਵਿਖੇ ਰਹਿੰਦਾ ਸੀ | ਮੇਰੀ ਮਾਂ ਦਾ ਜਨਮ ਵੀ ਓਥੇ ਹੀ ਹੋਇਆ | ਮੇਰੇ ਨਾਨਾ ਜੀ ( ਸ. ਹਮੀਰ ਸਿੰਘ ਤੂਰ –     1915 -2005 ) ਨੇ ਬੜੀ ਮਿਹਨਤ ਨਾਲ ਖੋਜ ਕਰਕੇ ਪੰਜਾਬ ਦਾ ਇਤਿਹਾਸ ਲਿਖਿਆ ਸੀ | ਮੰਦਭਾਗੀਂ ਓਹ ਲਿਖਤਾਂ ਵੰਡ ਦੀ ਬਲੀ ਚੜ੍ਹ ਗਈਆਂ | ਜਦੋਂ ਪਿੰਡ ਛੱਡਣ ਵੇਲੇ ਕੁਝ ਜ਼ਰੂਰੀ ਸਮਾਨ ਹੀ ਗੱਡਿਆਂ ‘ਤੇ ਲੱਦਿਆ ਗਿਆ ਸੀ  ….ਪਰ ਲੰਬਾ  ਰਾਹ ਤੇ  ਬੋਝ ਕਰਕੇ ਬਲਦ ਜਦ ਤੁਰਨ ਤੋਂ ਇਨਕਾਰੀ ਹੋ ਗਏ ਤਾਂ ਹੋਰ ਸਮਾਨ ਦੇ ਨਾਲ ਕਿਤਾਬਾਂ ਵੀ ਸੁੱਟ ਦਿੱਤੀਆਂ | ਜਿਸ ਦਾ ਬਾਪੁ ਜੀ ( ਮੇਰੇ ਨਾਨਾ ਜੀ) ਨੂੰ ਉਮਰ ਭਰ ਅਫ਼ਸੋਸ ਰਿਹਾ | 

 

ਬਾਪੁ ਜੀ ਸਾਂਦਲ ਬਾਰ ਬਾਰੇ ਦੱਸਦੇ ਹੁੰਦੇ ਸੀ ਕਿ ਰਾਏ ਸਾਂਦਲ ਖਾਨ ਭੱਟੀ, ਦੁੱਲੇ ਭੱਟੀ ਦੇ ਦਾਦੇ ਦਾ ਨਾਂ ਸੀ ਜਿਸ ਕਰਕੇ ਇਹ ਦੁੱਲੇ ਦੀ ਬਾਰ ਵੀ ਕਿਹਾ ਜਾਂਦਾ ਸੀ | ” ਬਾਰ ” ਸ਼ਬਦ ਦਾ ਅਰਥ ਹੈ – ਓਹ ਜੰਗਲੀ  ਇਲਾਕਾ ਜਿਥੇ ਖੇਤੀਬਾੜੀ ਕਰਨ ਦੇ ਕੋਈ ਸਾਧਨ ਨਹੀਂ ਸਨ ਜਿਵੇਂ ਪਾਣੀ ਨਾ ਹੋਣਾ ਆਦਿ | 1896 ਈ: ਵਿੱਚ ਪੰਜਾਬ ਦੇ ਓਦੋਂ ਦੇ ਗਵਰਨਰ ਸਰ ਜੇਮਜ਼ ਲਾਇਲ ਦੇ ਨਾਂ ‘ਤੇ ਇਸ ਦਾ ਨਾਂ ‘ ਲਾਇਲਪੁਰ’ ਪੈ ਗਿਆ ਜੋ ਬਾਦ ਵਿੱਚ ( 1977 ਈ )  ਸਾਉਦੀ ਅਰਬ ਦੇ ਬਾਦਸ਼ਾਹ ਫ਼ੈਸਲ ਬਿਨ ਅਬਦੁਲ ਅਜ਼ੀਜ਼ ਦੇ ਨਾਂ ਤੇ  ਬਦਲਕੇ ਫੈਸਲਾਬਾਦ ਬਣ ਗਿਆ |

 

ਅੱਜ ਓਸੇ ਸਾਂਦਲ ਬਾਰ ਨੂੰ ਵੇਖਣ ਦੀ ਤਮੰਨਾ ਕਰਦੀ ਮੈਂ ਇਹ ਕਵਿਤਾ ਪੇਸ਼ ਕਰਨ ਲੱਗੀ ਹਾਂ …………..

 

ਮੈਨੂੰ  ਸਾਂਦਲ ਬਾਰ ਵਿਖਾਦੇ ਮਾਏ…..

 

ਜਿਸ ਮਿੱਟੀ ਦੇ ਮਾਮੇ ਜਾਏ

 

ਨਾਨੇ ਨੇ ਜਿੱਥੇ ਹੱਲ ਵਾਹੇ 

 

ਚੱਕ ਨੰਬਰ ਬਵੰਜਾ  ਤਹਿਸੀਲ ਸਮੁੰਦਰੀ 

 

ਲਾਇਲਪੁਰ ਜਿਸ ਨੂੰ ਸੱਦਣ ਸਾਰੇ 

 

ਹੁਣ ਓਹ ਫੈਸਲਾਬਾਦ ਅਖਵਾਏ 

 

ਮੈਨੂੰ ਸਾਂਦਲ ਬਾਰ ਵਿਖਾਦੇ ਮਾਏ ……

 

ਜਿਥੇ ਨਾਨੇ ਦਾ ਸੀ ਘਰ-ਬਾਰ 

 

ਉਸਦਾ  ਸੀ ਚੰਗਾ ਕਾਰੋਬਾਰ 

 

ਜਦ ਲੀਡਰਾਂ ਨੇ ਵੰਡੀਆਂ ਪਾਈਆਂ 

 

ਭੱਜ ਕੇ ਜਾਨਾ ਮਸਾਂ ਬਚਾਈਆਂ 

 

ਭਰਿਆ -ਭਰਾਇਆ ਘਰ ਛੱਡ ਆਏ 

 

ਮੈਨੂੰ ਸਾਂਦਲ ਬਾਰ ਵਿਖਾਦੇ ਮਾਏ ……

 

ਪੜਨਾਨੀ ਦੀ ਰੂਹ ਵੱਸਦੀ ਓਥੇ 

 

ਮੁੜ -ਮੁੜ ‘ਬਾਰ’ ਦੀਆਂ ਗੱਲਾਂ ਦੱਸੇ 

 

ਪਿੰਡ ਆਪਣੇ ਖੂਹ ਦਾ ਪਾਣੀ 

 

ਪੀਣ ਨੂੰ ਤਰਸਦੀ ਤਰ ਗਈ ਓਹ 

 

ਓਸ ਪਾਣੀ ਨਾਲ ਤੇਹ੍ਹ ਬੁੱਝਾ ਦੇ ਮਾਏ 

 

ਮੈਨੂੰ ਸਾਂਦਲ ਬਾਰ ਵਿਖਾਦੇ ਮਾਏ …..

 

ਓਥੇ ਬਾਬੇ ਨਾਨਕ ਦਾ ਸੀ ਠਿਕਾਣਾ

 

ਹਾਂ ਓਥੇ ਤਾਂ ਆਪਣਾ ਨਨਕਾਣਾ 

 

ਪੜਨਾਨੀ ਦੇ ਚੇਤਿਆਂ ‘ਚੋਂ 

 

ਵਾਰ -ਵਾਰ ਮੈਂ ਤੱਕਿਆ ਓਹ 

 

ਅੱਜ ਸੱਚੀਂ ਓਹੀ ਵਿਖਾਦੇ ਮਾਏ 

 

ਮੈਨੂੰ ਸਾਂਦਲ ਬਾਰ ਵਿਖਾਦੇ ਮਾਏ ……

 

ਸੁਪਨੇ ਵਿੱਚ ਮੈਂ ਪਹੁੰਚ ਗਈ 

 

ਸਾਂਦਲ ਬਾਰ ਦੀਆਂ ਜੂਹਾਂ ‘ਤੇ 

 

ਜਿਥੇ ਪੈਣ ਛਣਕਾਟੇ ਗਲੀ -ਗਲੀ 

 

ਵੇਖੀ ਲੱਗੀ ਰੌਣਕ ਖੂਹਾਂ ‘ਤੇ 

 

ਜਿਥੇ ਨਿੱਕੀ ਹੁੰਦੀ ਤੂੰ ਖੇਡੀ ਮਾਏ 

 

ਮੈਨੂੰ ਸਾਂਦਲ ਬਾਰ ਵਿਖਾਦੇ ਮਾਏ ……

 


 

ਹਰਦੀਪ ਕੌਰ ਸੰਧੂ (ਬਰਨਾਲਾ)

 ਇਸ਼ਤਿਹਾਰ

Responses

 1. itihas ate sahit da sunder sumel

 2. ਦਿਲਬਾਗ਼ ਜੀ ਨੇ ਜੋ ਕੇਹਾ ਹੈ ਉਸਦੇ ਨਾਲ ਸਹਿਮਤ ਹਾਂ. ਇਹ ਕਵਿਤਾ ਅਨਜਾਨੇ ਵਿੱਚ ਨਾਨੇ-ਨਾਨੀ ਦਿਆੰ ਸੱਧਰਾੰ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਲੈ ਜਾੰਦੀ ਹੈ. ਇਹ ਇੰਸਾਨੀ ਮਨੋਵਿਗਿਆਨ ਦਾ ਇੱਕ ਗੁੰਝਲਦਾਰ ਮੁਕਾਮ ਵੀ ਹੈ.
  ਬਹੁਤ ਸੋਹਣੀ ਰਚਨਾ.

 3. विभाजन का दर्द प्रकारान्तर से इस कविता अय्र गद्य की थाती है । आपने दोनों के संगम से अनुभूति को और सघन बना दिया है । इन पंक्तियों में जो बिछोह है , वह हिला देता है-ਸਾਂਦਲ ਬਾਰ ਵਿਖਾਦੇ ਮਾਏ ……
  ਸੁਪਨੇ ਵਿੱਚ ਮੈਂ ਪਹੁੰਚ ਗਈ
  ਸਾਂਦਲ ਬਾਰ ਦੀਆਂ ਜੂਹਾਂ ‘ਤੇ
  ਜਿਥੇ ਪੈਣ ਛਣਕਾਟੇ ਗਲੀ -ਗਲੀ
  ਵੇਖੀ ਲੱਗੀ ਰੌਣਕ ਖੂਹਾਂ ‘ਤੇ
  ਜਿਥੇ ਨਿੱਕੀ ਹੁੰਦੀ ਤੂੰ ਖੇਡੀ ਮਾਏ
  ਮੈਨੂੰ ਸਾਂਦਲ ਬਾਰ ਵਿਖਾਦੇ ਮਾਏ …

 4. ‘ਸਾਂਦਲ ਬਾਰ’ ਦੇ ਬਹਾਨੇ ਤੁਸੀਂ ਬਹੁਤ ਸਾਰੀ ਜਾਣਕਾਰੀ ਪਾਠਕਾਂ ਨਾਲ ਸਾਂਝੀ ਕਰਕੇ ਚੰਗਾ ਕੀਤਾ ਹੈ। ਕਵਿਤਾ ਮਨ ਅੰਦਰ ਦੀ ਤਡ਼ਪ ਨੂੰ ਬਹੁਤ ਵਧੀਆ ਢੰਗ ਨਾਲ ਬਿਆਨ ਕਰਦੀ ਹੈ। ਆਪਣੇ ਵਿਰਸੇ ਨੂੰ ਕਦੇ ਨਾ ਭੁੱਲਣ ਵਾਲੇ ਲੋਕ ਬਹੁਤ ਚੰਗੇ ਲਗਦੇ ਹਨ। ਦੇਰ ਨਾਲ ਹੀ ਸਹੀ, ਤੁਹਾਨੂੰ ਜਨਮ-ਦਿਨ ਦੀਆਂ ਬਹੁਤ-ਬਹੁਤ ਵਧਾਈਆਂ।

 5. As i was reading this poem i remember all those bapuji’s favorite Pakistan stories and your words were so effective that give me full imagination of that time…

  i am so pleased….

  thanks for sharing….

 6. ਵਾਹ ਭੈਣ ਜੀ , ਸਾਂਦਲ ਬਾਰ ਦੀ ਕਹਾਣੀ ਜਿਮੇ ਮੇਰੀ ਹੀ ਹੋਵੇ , ਮੇਰੇ ਨਾਨਕੇ ਵੀ ਇਸੇ ਥਾਂ ਤੋ ਆ ਕੇ ਅੰਮਿਰਤਸਰ ਆ ਕੇ ਵਸੇ ਸਨ ਬਾਅਦ ਵਿਚ ਇਹਨਾਂ ਨੂੰ ਪਿੰਡ ਸੰਘੇੜਾ ਬਰਨਰਲਾ ਚ ਜਮੀਨ ਅਲਾਟ ਹੋ ਗਈ , ਇਥੇ ਹੁਣ ਵੀ ਇਹਨਾਂ ਦਾ ਪਰਿਵਾਰ ‘ਬਾਰ ਵਾਲੇ ‘ਨਦਮ ਨਾਲ ਜਾਣਿਆ ਜਾਂਦਾ ਹੈ , ਤੁਸੀ ਕਵਿਤਾ ਦੇ ਨਾਲ ਇਤਿਹਾਸ ਵੀ ਬਹੁਤ ਸੋਹਣਾ ਲਿਖਿਆ ਹੈ

 7. Very nice….very informative and touching…..!

 8. Dr. Hardeep Kaur sandhu ne is kavita ch Ithaas ate Sahit da bakhubi sumel kita hai—-dil nh chhuh lain wali kavita hai eh—–apne bzurgan di chhoh prapt miti naal hardeep nu dillon moh hai—ate othe jaan di tangh ap muhare hi maihsoos hundi hai.
  ਡਾ. ਹਰਦੀਪ ਕੌਰ ਸੰਧੂ ਨੇ ਇਸ ਕਵਿਤਾ ‘ਚ ਇਤਿਹਾਸ ਅਤੇ ਸਾਹਿਤ ਦਾ ਬਾਖੂਬੀ ਸੁਮੇਲ ਕੀਤਾ ਹੈ….ਦਿਲ ਨੂੰ ਛੂਹ ਲੈਣ ਵਾਲ਼ੀ ਕਵਿਤਾ ਹੈ ਇਹ । ਆਪਣੇ ਬਜ਼ੁਰਗਾਂ ਦੀ ਛੋਹ ਪ੍ਰਾਪਤ ਮਿੱਟੀ ਨਾਲ਼ ਹਰਦੀਪ ਨੂੰ ਦਿਲੋਂ ਮੋਹ ਹੈ..ਅਤੇ ਓਥੇ ਜਾਣ ਦੀ ਤਾਂਘ ਆਪ ਮੁਹਾਰੇ ਹੀ ਮਹਿਸੂਸ ਹੁੰਦੀ ਹੈ ।

 9. Bahut he Vadia hai, it seems that you have seen the reality from very close and the way you have expressed your emotions is really a nice, its gift from God, keep writting, its the diet for soul.

 10. ਸਾਡਾ ਪਿੰਡ ਵੀ ਜਿਲੇ ਲਹੌਰ ਵਿਚ ਚੂਣੀਆਂ ਤਹਿਸੀਲ ਵਿਖੇ ਸਿਕੰਦਰਪੁਰਾ ਸੀ।


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: