Posted by: ਡਾ. ਹਰਦੀਪ ਕੌਰ ਸੰਧੂ | ਮਈ 17, 2011

ਧੀਆਂ -ਧਿਆਣੀਆਂ


ਅੱਜ 17 ਮਈ ਹੈ ਤੇ ਮੇਰਾ ਜਨਮ ਦਿਨ !ਅੱਜ ਤੁਸੀਂ ਸਭ ਦੋਸਤਾਂ ਨੇ ਮੈਨੂੰ ਸ਼ੁਭ-ਕਾਮਨਾਵਾਂ ਭੇਜੀਆਂ ਹਨ ਜਿਸ ਲਈ ਮੈਂ ਆਪ ਸਭ ਦੀ ਤਹਿ ਦਿਲੋਂ ਧੰਨਵਾਦੀ ਹਾਂ !
ਅੱਜ ਮੈਂ ‘ਧੀਆਂ -ਧਿਆਣੀਆਂ’ ਨਾਂ ਦੀ ਕਵਿਤਾ ਪੰਜਾਬੀ ਵਿਹੜੇ ਦੇ ਪਾਠਕਾਂ ਨਾਲ ਸਾਂਝੀ ਕਰਕੇ ਜਨਮ ਦਿਨ ਮਨਾ ਰਹੀ ਹਾਂ !
ਇੱਕ ਧੀ ਦੇ ਦਿਲ ਦੀ ਗੱਲ
ਬਾਤ ਪੁਰਾਣੀ ਓਹੀ ਅੱਜ
ਮੈਂ ਪਾਉਣ ਲੱਗੀ ਹਾਂ ….
ਅੰਮੜੀ ਦੀ ਬੁੱਕਲ ਦੀ ਗੱਲ
ਬਾਬੁਲ ਦੇ ਵਿਹੜੇ ਦੀ ਅੱਜ
ਮੈਂ  ਸੁਨਾਉਣ ਲੱਗੀ ਹਾਂ
ਜਿਸ ਦਿਨ ਧੀ ਸੀ ਜੰਮੀ
ਨਾ ਦਿੱਤੀ ਕਿਸੇ ਵਧਾਈ 
ਧੀ ਨੂੰ ਹਿੱਕ ਨਾਲ
ਲਾਈ ਬੈਠੀ ਮਾਂ ਦੀ
ਪਿਓ ਨੇ ਕੀਤੀ ਬਹੁਤ
ਹੌਸਲਾ – ਅਫ਼ਜਾਈ 
ਤੂੰ ਵੇਖੀਂ ਧੀ ਮੇਰੀ
ਲੱਖਾਂ ‘ਚੋਂ ਇੱਕ ਹੋਊਗੀ
ਕਹਿਣ  ਨਿੱਕੀਆਂ ਉਂਗਲੀਆਂ
ਹਰ ਕਲਾ ‘ਚ ਨਿਪੁੰਨ ਹੋਊਗੀ
ਵੱਡੀ ਹੋ ਕੇ ਧੀ -ਰਾਣੀ ਨੇ ਵੀ
ਮਾਂ ਮੂਹਰੇ ਅੱਖ ਨਾ ਚੁੱਕੀ
ਨਾ ਪਿਓ ਮੂਹਰੇ ਖੋਲੀ ਕਦੇ ਜ਼ੁਬਾਨ 
ਰੀਝਾਂ ਨਾਲ ਓਹਨੇ
ਮਾਪਿਆਂ ਦੇ ਕੀਤੇ
ਪੂਰੇ ਸਭ ਅਰਮਾਨ 
ਝੋਲੀ ਭਰ ਪਿਆਰ ਦੀ
ਲਾਡੋ ਜਦ ਸਹੁਰੇ ਤੁਰ ਗਈ
ਬਾਬੁਲ ਦਾ ਵਿਹੜਾ ਓਹ
ਸੁੰਨਾ-ਸੁੰਨਾ ਕਰ ਗਈ
ਅੱਜ ਮੀਲਾਂ ਦੂਰ ਬੈਠੀ ਵੀ
ਮੰਗੇ ਓਹ ਸਦਾ ਦੁਆਵਾਂ
ਬਾਬੁਲ ਦੇ ਵਿਹੜੇ ‘ਚ
ਸਦਾ ਵਗਦੀਆਂ ਰਹਿਣ
ਸੁੱਖ ਦੀਆਂ ਠੰਡੀਆਂ ਹਵਾਵਾਂ
ਪਿਆਰ -ਅਸੀਸਾਂ ਦਿੰਦੀ ਮਾਂ
ਧੀ ਦਾ ਸਿਰ ਪਲੋਸਦੀ
ਬੁੱਕਲ਼ ‘ਚ ਲੈ ਕੇ ਧੀ ਨੂੰ
ਮਨ ਹੀ ਮਨ ‘ਚ ਸੋਚਦੀ

ਪੁੱਤ ਵੰਡਾਉਂਦੇ ਜ਼ਮੀਨਾਂ
ਧੀਆਂ ਦੁੱਖ ਨੇ ਵੰਡਾਉਂਦੀਆਂ
ਧੀਆਂ ਨੂੰ ਜੰਮ ਕੇ ਮਾਵਾਂ
ਕਿਓਂ ਅਭਾਗਣਾ ਕਹਾਉਂਦੀਆਂ
ਮਾਪਿਆ ਦੇ ਸੁੱਖ-ਦੁੱਖ ‘ਚ
ਧੀਆਂ ਹੁੰਦੀਆਂ ਸਦਾ ਸਹਾਈ
ਜਿਸ ਦਿਨ ਧੀ ਜੰਮੀ ਸੀ
‘ਮਨਾਂ’ ਤੂੰ ਖੁਸ਼ੀ ਕਿਉਂ ਨਾ ਮਨਾਈ
 ਧੀਆਂ-ਧਿਆਣੀਆਂ  ਦੇ ਜੰਮਣ ‘ਤੇ
ਲੋਕੀਂ ਦਿੰਦੇ ਕਿਓਂ ਨਹੀਂ ਵਧਾਈ?
ਹਰਦੀਪ ਕੌਰ ਸੰਧੂ ( ਬਰਨਾਲਾ)
ਇਸ਼ਤਿਹਾਰ

Responses

 1. ਤੁਹਾਡੇ ‘ਵਿਹੜੇ’ ਆਇਆ ਅਤੇ ਕਵਿਤਾ ਪੜ੍ਹਕੇ ਮਨ ਖੁਸ਼ੀ ਨਾਲ਼ ਭਰ ਆਇਆ।
  ਜਨਮ ਦਿਨ ਮੁਬਾਰਕ।
  ਵਾਹਿਗੁਰੂ ਤੁਹਾਨੁੰ ਇਸ ਚੰਗੇ ਕਾਰਜ ਵਿਚ ਜੁਟੇ ਰਹਿਣ ਦੀ ਅਨੰਤ ਸਮਰੱਥਾ ਬਖਸ਼ੇ।
  ਸ਼ੁਭ ਇਛਾਵਾਂ ਨਾਲ਼
  ਆਦਰ ਸਹਿਤ
  ਅਮਰਜੀਤ ਸਾਥੀ

  Amarjit S. Sathi Tiwana
  http://haikupunjabi.wordpress.com
  http://haigapunjabi.wordpress.com
  Phone Canada: 613-440-0224

 2. ਇਹ ਗਲ ਤਾਂ ਮੰਨੀ ਹੋਈ ਹੈ ਕੇ ਧੀਯਾੰ ਆਪਣੇ ਮਾਪਿਯਾਂ ਨਾਲ ਦਿਲੋਂ ਜੁੜੀਆਂ ਹੁੰਦੀਆਂ ਹਨ. ਜੋ ਰੌਨਕ ਘਰ ਵਿਚ ਧੀ ਦੀ ਹੁੰਦੀ ਹੈ ਉਹ ਮੁੰਡਿਆਂ ਨਾਲ ਨਹੀਂ ਹੁੰਦੀ.
  ਬਹੁਤ ਉਮਦਾ ਕਵਿਤਾ ਹੈ. ਦਿਲ ਨੂੰ ਛੋਹ ਜਾਂਦੀ ਹੈ.
  ਆਪ ਜੀ ਦਾ ਅੱਜ ਜਨਮ ਦਿਨ ਹੈ. ਬਹੁਤ ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ.

 3. ਜਨਮ ਦਿਨ ਮੁਬਾਰਕ…

  ਪੁੱਤ ਵੰਡਾਉਂਦੇ ਜ਼ਮੀਨਾਂ
  ਧੀਆਂ ਦੁੱਖ ਨੇ ਵੰਡਾਉਂਦੀਆਂ
  ਧੀਆਂ ਨੂੰ ਜੰਮ ਕੇ ਮਾਵਾਂ
  ਕਿਓਂ ਅਭਾਗਣਾ ਕਹਾਉਂਦੀਆਂ

  ਬਹੁਤ ਵਧੀਆ !

 4. बहुत सुन्दर और दिल को छूने वाली कविता है ऽअज के इस पावन अवसर पर आप यहाँ भी भ्रमण कर सकते हैं-
  http://wwwsamvedan.blogspot.com/2011/05/blog-post_17.html

 5. ਜਨਮ ਦਿਨ ਦੀ ਬਹੁਤ ਬਹੁਤ ਵਧਾਈ ਹਰਦੀਪ!!

 6. Dearest Di

  WISH YOU A VERY HAPPY HEALTHY AND MARVELOUS B’day
  May GOD full fill your wishes which you make this year and all the coming years yet to come.
  ਆਪ ਜੀਓ ਹਜ਼ਾਰੋਂ ਸਾਲ
  ਸਾਲ ਕੇ ਦਿਨ ਹੋ ਪਚਾਸ ਹਜ਼ਾਰ
  ਤੁਝੇ ਔਰ ਕਿਆਂ ਦੂੰ ਮੈਂ ਦਿਲ ਕੇ ਸਿਵਾਏ
  ਤੁਮਕੋ ਹਮਾਰੀ ਉਮਰ ਲੱਗ ਜਾਏ
  ਅੰਧੇਰੇ ਹੋ ਦੂਰ
  ਔਰ ਖਿਲੀ ਧੂਪ ਨਜ਼ਰ ਆਏ
  ਬਹਾਰੇਂ ਹੋ ੳਪਨਾ ਦਾਮਨ ਫੈਲਾਏਂ
  ਜਿਸ ਰਾਸਤੇ ਪੇ ਤੂ ਕਦਮ ਬੜਾਏ !

  ਆਂਪਕੀ ਛੋਟੀ
  ਬੇਬੀ

 7. ਜਨਮ ਦਿਨ ਮੁਬਾਰਕ…

 8. ਬੜਾ ਪਛੜ ਕੇ ਜਨਮ ਦਿਨ ਮੁਬਾਰਕ ਕਹਿ ਰਿਹਾ ਹਾਂ।ਕਾਰਨ ਦੱਸਾਂ ਦੀਪੀ ? ਅੱਜ ਮੈ ਆਪਣੀ ਧੀ ਵਾਸਤੇ ਲੜਕਾ ਲੱਭਣ ਗਿਆ ਸੀ ਅਤੇ ਮੇਰੀ ਬੇਟੀ ਵੀ ਮੇਰੇ ਨਾਲ ਸੀ ਅਤੇ ਗੱਲਬਾਤ ਪੱਕੀ ਹੋ ਗਈ ਹੈ।

 9. wish u many many happy returns of the day.
  and your poem in daughters is simple awesome, i don’t have words for praise. Its really nice and fabulous.

 10. ਪੁੱਤ ਵੰਡਾਉਂਦੇ ਜ਼ਮੀਨਾਂ
  ਧੀਆਂ ਦੁੱਖ ਨੇ ਵੰਡਾਉਂਦੀਆਂ
  ਧੀਆਂ ਨੂੰ ਜੰਮ ਕੇ ਮਾਵਾਂ
  ਕਿਓਂ ਅਭਾਗਣਾ ਕਹਾਉਂਦੀਆਂ

  ਬਹੁਤ ਹੀ ਸਾਰਥਕ ਭਾਵ ਨਾਲ ਉਕੇਰੇ ਗਏ
  ਸਟੀਕ ਸ਼ਬਦ …
  ਬਹੁਤ ਹੀ ਕਾਮਯਾਬ ਕਵਿਤਾ !

  ਜਨਮ ਦਿਨ ਦੀਆਂ
  ਬਹੁਤ ਬਹੁਤ ਮੁਬਾਰਕਾਂ ਜੀ !!

 11. bahut bahut badhai. left hand se likh rahi hoon is liye short comment hi de rahi hoon shubhkamanayen

 12. First of all…. happy birthday to you… of course belated
  bahut hi khubsurat dhang naal kavita kahi te likhi gayee hai
  mubarak hove
  kinniya sohniya satraan ne ;

  ਪੁੱਤ ਵੰਡਾਉਂਦੇ ਜ਼ਮੀਨਾਂ
  ਧੀਆਂ ਦੁੱਖ ਨੇ ਵੰਡਾਉਂਦੀਆਂ
  ਧੀਆਂ ਨੂੰ ਜੰਮ ਕੇ ਮਾਵਾਂ
  ਕਿਓਂ ਅਭਾਗਣਾ ਕਹਾਉਂਦੀਆਂ

  ਮਾਪਿਆ ਦੇ ਸੁੱਖ-ਦੁੱਖ ‘ਚ
  ਧੀਆਂ ਹੁੰਦੀਆਂ ਸਦਾ ਸਹਾਈ
  ਜਿਸ ਦਿਨ ਧੀ ਜੰਮੀ ਸੀ
  ‘ਮਨਾਂ’ ਤੂੰ ਖੁਸ਼ੀ ਕਿਉਂ ਨਾ ਮਨਾਈ

  Gurvinder Panesar
  kade mere blog te vi aao…navi kavita likhi hai hoslaafzaee ho jayegi

 13. ਜਨਮ ਦਿਨ ਮੁਬਾਰਕ…


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: