Posted by: ਡਾ. ਹਰਦੀਪ ਕੌਰ ਸੰਧੂ | ਮਈ 2, 2011

ਪੱਖੀ ਘੁੰਗਰੂਆਂ ਵਾਲ਼ੀ


ਹਾੜ ਮਹੀਨੇ

ਮੁੜ੍ਹਕਾ ਚੋਵੇ

ਤੁਪਕਾ-ਤੁਪਕਾ

ਛਣ-ਛਣ ਕਰਦੇ

ਪੱਖੀ ਦੇ ਘੁੰਗਰੂ

ਅੱਜ ਮੈਂ ਓਹਨਾਂ ਦਿਨਾਂ ਦੀ ਗੱਲ ਕਰਨ ਲੱਗੀ ਹਾਂ ਜਦੋਂ ਪਿੰਡਾਂ ‘ਚ ਬਿਜਲੀ ਨਹੀਂ ਸੀ ਹੁੰਦੀ | ਨਾ ਹੀ ਆਹਾ ਬਿਜਲੀ ਵਾਲੇ ਪੱਖੇ ਹੀ ਹੁੰਦੇ ਸਨ | ਜਦ ਜੇਠ-ਹਾੜ ‘ਚ ਅੰਤਾਂ ਦੀ ਗਰਮੀ ਪੈਣੀ ਤੇ ਧਰਤੀ ਭੱਠ ਵਾਂਗੂ ਤਪਦੀ ਉਦੋਂ ਸਭ ਦੇ ਪੱਖੀਆਂ ਚੇਤੇ ਆਉਂਦੀਆਂ | ਸੰਦੂਕਾਂ -ਟਰੰਕਾਂ ‘ਚ ਪਈਆਂ ਪੱਖੀਆਂ ਕੱਢ ਲਈਆਂ ਜਾਂਦੀਆਂ | ਜੇ ਨਾ ਹੁੰਦੀਆਂ ਤਾਂ ਘਰੇ ਹੀ ਬਣਾ ਲੈਣੀਆਂ ਜਾਂ ਸ਼ਹਿਰੋਂ ਖੰਜੂਰ ਦੀਆਂ ਬਣੀਆਂ ਪੱਖੀਆਂ ਖਰੀਦ ਲਿਓਂਦੇ |

        ਓਹਨਾਂ ਸਮਿਆਂ ‘ਚ ਕੁੜੀਆਂ ਨੂੰ ਦਾਜ  ਵਿੱਚ ਵੀ ਪੱਖੀਆਂ ਦਿੱਤੀਆਂ ਜਾਂਦੀਆਂ | ਕੁੜੀਆਂ – ਕੱਤਰੀਆਂ ਭਾਂਤ -ਭਾਂਤ ਦੀਆਂ ਪੱਖੀਆਂ ਬਣਾਉਂਦੀਆਂ |  ਕੋਈ ਸੂਤੀ ਧਾਗੇ ਜਾਂ ਕਰੋਸ਼ੀਏ ਨਾਲ ਬੁਣੀ ਹੁੰਦੀ | ਸੂਤੀ ਕੱਪੜੇ ਜਾਂ ਛੀਂਟ ਦੀਆਂ ਪੱਖੀਆਂ ਬਣਾਉਣ ਦਾ ਵੀ ਰਿਵਾਜ਼ ਸੀ। ਬਹੁਤੀਆਂ ਸਚਿਆਰੀਆਂ ਕਢਾਈ ਵੀ ਕਰ ਲੈਂਦੀਆਂ ਜਾਂ ਮਣਕੇ ਪਰੋ ਕੇ ਪੱਖੀਆਂ ਬਣਾਉਂਦੀਆਂ । ਸਭ ਤੋਂ ਵਧੀਆ ਤੇ ਮਹਿੰਗੀ ਪੱਖੀ ਮਖਮਲ ਦੀ ਬਣੀ ਹੁੰਦੀ।  ਇੱਕ ਲੋਕ-ਬੋਲੀ ਇਸ ਤੱਥ ਨੂੰ ਦਰਸਾਉਂਦੀ ਹੈ ਜਦੋਂ ਸੱਜ-ਵਿਆਹੀ ਆਪਣੇ ਮਾਹੀਏ ਕੋਲ਼ੋਂ ਏਸ ਪੱਖੀ ਦੀ ਮੰਗ ਕੁਝ ਇਸ ਤਰਾਂ ਕਰਦੀ…..

ਵੇ ਲੈ ਦੇ ਮੈਨੂੰ ਮਖਮਲ ਦੀ

ਪੱਖੀ ਘੁੰਗਰੂਆਂ ਵਾਲ਼ੀ

ਪੱਖੀਆਂ ‘ਤੇ ਵੱਖ-ਵੱਖ ਤਰਾਂ ਦੀ ਝਾਲਰ ਲਾਈ ਜਾਂਦੀ। ਆਮ ਕਰਕੇ ਚਿੱਟੀ ਝਾਲਰ ਲਾਉਣ ਦਾ ਰਿਵਾਜ਼ ਸੀ। ਛੀਂਟ ਦੀ ਲਾ ਲੈਣੀ ਤੇ ਮਖਮਲ ਦੀ ਪੱਖੀ ‘ਤੇ ਝਾਲਰ ਵੀ ਮਖਮਲੀ ਹੀ ਹੋਣੀ। ਪੱਖੀਆਂ ਦੇ ਹੱਥੇ ਦੇ ਉੱਪਰ -ਥੱਲੇ ਸ਼ੀਸ਼ੇ ਜੜੇ ਹੁੰਦੇ ਜਾਂ ਘੁੰਗਰੂ ਲੱਗੇ ਹੁੰਦੇ।

ਹਾੜ ਮਹੀਨਾ

ਚੋਂਦਾ ਜਦ ਪਸੀਨਾ

ਮਾਂ ਨੇ ਬਣਾਈ

ਪੱਖੀ ਘੁੰਗਰੂ ਵਾਲ਼ੀ

ਚਿੱਟੀ ਝਾਲਰ ਲਾਈ !

ਹਰਦੀਪ ਕੌਰ ਸੰਧੂ

 

ਇਸ਼ਤਿਹਾਰ

Responses

 1. ਸਭਿਆਚਾਰ ਦੀ ਇੱਨੀ ਸੋਹਣੀ ਤਸਵੀਰ ਸਿਰਫ਼ ਆਪਜੀ ਦੇ ਬਲਾਗ ਤੇ ਹੀ ਮਿਲ ਸਕਦੀ ਹੈ. ਬਹੁਤ ਬਹੁਤ ਵਧਾਈ.

  ਵੇ ਲੈ ਦੇ ਮੈਨੂੰ ਮਖਮਲ ਦੀ, ਪੱਖੀ ਘੁੰਗਰੂਆਂ ਵਾਲ਼ੀ
  ਗੀਤ ਬਹੁਤ ਵਾਰੀ ਸੁਣਿਆ ਹੈ. ਪਰ ਇਹ ਲਿੰਕ ਵੀ ਵੇਖਣਾ. ਇਹ ਗੀਤ ਸੁਣ ਕੇ ਮੈੰ ਅੱਜ ਹੀ ਰੋਣ ਹੱਕਾ ਹੋ ਜਾੰਦਾ ਹਾੰ.

 2. बहन हरदीप जी सहारनपुर के गांव में रहते हुए ये गाना हम रेडियो स्टेशन जलन्धर से सुना करते थे । बहुत पुरानी याद आज घूंघरू की तरह ज़ेहन में उभर आई-
  ਵੇ ਲੈ ਦੇ ਮੈਨੂੰ ਮਖਮਲ ਦੀ
  ਪੱਖੀ ਘੁੰਗਰੂਆਂ ਵਾਲ਼ੀ
  यह नय प्रयोग बहुत अच्छा लगा । कबी अपनी आवाज़ में भी हाइकु लगाओ तो क्या कहने !

 3. ਕਈ ਕਈ ਸਾਲ ਪਹਿਲਾਂ ਇਹ ਗੀਤ ਸੁਣੇਯਾ ਸੀ ਕਦੇ ..
  ਉਹਨਾਂ ਦਿਨਾਂ ਦੀ ਗੱਲ ਹੈ ਜਦੋਂ
  ਟੀ ਵੀ ਦੀ ਬਜਾਏ ਰੇਡੁਏ ਤੋਂ ਗੀਤ ਸੁਣੇ ਜਾਂਦੇ ਸਨ (ਜ਼ਿਯਾਦਾਤਰ)
  ਤੁਸਾਂ ਇਹ ਸੋਹਨਾ ਗੀਤ ਸੁਣਵਾ ਕੇ ਬੜਾ ਏਹਸਾਨ ਕੀਤਾ ਹੈ
  ਆਪਣੇ ਸਾਰੇ ਬ੍ਲੋਗਰ ਸਾਥੀਆਂ ਤੇ ….. !

 4. हरदीप जी की हर कविता मनमोहक होती है.हर कविता में से पँजाब की मिट्टी की खुशबू आती है…….
  ਬਹੁਤ ਹੀ ਸੋਹਣਾ ਗਾਣਾ…..
  ਬਹੁਤ-ਬਹੁਤ ਵਧਾਈ ਤੁਹਾਨੂੰ !
  ਪ੍ਰੀਤ

 5. ਹੱਥ ਪੱਖੀ ਦੀ ਸਾਡੇ ਸਭਿਆਚਾਰ ਚ ਪੂਰੀ ਚ੍ਹੜਤ ਰਹੀ ਹੈ
  ਸੁੱਤੀ ਪਈ ਨੂੰ ਪੱਖੀ ਝੱਲ ਮਾਰੀ ,ਏਡਾ ਮੇਰਾ ਕਹਿੜਾ ਦਰਦੀ ?………….

  ਕਲਕੱਤਿਓਂ ਪੱਖੀ ਲਿਆਦੇ ਝੱਲੂਗੀ ਸਾਰੀ ਰਾਤ………..
  ਇਕ ਗੱਲ ਹੋਰ !!
  ਪੱਖੀ ਦੀ ਡੰਡੀ ਦੇ ਉਤਲੇ ਸਿਰੇ ਤੇ ਇਕ ਸੀਸਾ ਲੱਗਿਆ ਹੁੰਦਾ ਸੀ ਜਿਸ ਰਾਹੀਂ ਸੁਕੀਨ ਰਕਾਨ ਅਪਣੇ ਕਜ਼ਲੇ ਨੂੰ ਹਰ ਸਮੇ ਨਿਹਾਰ ਸਕਦੀ ਸੀ ,
  ਬਹੁਤ ਵਧਆਿ ਲਿਖਿਆ ਭੈਣ ਜੀ ਲੱਜ਼ਤ ਆ ਗਈ ਪੜ੍ਹ – ਸੁਣ ਕੇ

 6. प्रिय हरदीप जी.
  सत श्री अकाल !
  प्रथमतः इसे प्रसंशा नहीं मानें , मैं उदारता से कहना चाहता हूँ कि,अपने विरसे को आपने कहीं ना कहीं ,कैसे भी ,संयमित ,प्रकाशमान ,एवम करीब रखना चाहती हैं ,जो मुझे सबसे ज्यादा प्रभावित करता है,
  अपनी शान ,पहचान सबसे अलग ,होने के बावजूद ,हम सांझी कल्चर ,के वारिस हैं , ध्वजवाहक हैं ,प्रसंशनीय प्रयास के लिए धन्यवाद ,पुराने गीतों का मोल आज भी अनमोल है ,जो दिल की आवाज थे .,
  जीवन से जुड़े हुए ..

 7. Post padi v hai te gana sun v leya didi.very nice song.Parkash kaur is one of the best singer n i like her the most.

  Simran

 8. ਹਰਦੀਪ ਜੀ,
  ਵੇ ਲੇਹ ਦੇ ਮੈਨੂ ਪਖੀ ਘੁਨ੍ਗੁਰੁਆਂਵਾਲੀ ਇਹ ਗਾਨਾ ਬਹੁਤ ਹੀ ਪੁਰਾਣਾ ਹੈ ਮੈਨੂ ਯਾਦ ਹੈ ਮੈਂ ਬਹੁਤ ਛੋਟਾ ਸੀ ਤਾਂ ਇਹ ਗਾਨੇ ਸੁਨੇ ਸਨ,
  ਮੇਰਾ ਖਯਾਲ ਹੈ ਆਜ ਦੀ ਨਵੀਂ ਪੀੜੀ ਨੂ ਪਖੀ ਬਾਰੇ ਕੋਈ ਜਾਣਕਾਰੀ ਨਹੀਂ ਹੋਵੇਗੀ – ਧਨਵਾਦ
  ਸੁਰਿੰਦਰ ਰੱਤੀ
  ਮੁੰਬਈ

 9. हएादीप जी मै तां हले वी इक माँ दे हथ दी पखी सम्भाल के रखी होईे ए. बहुर चंगा कीता याद दिला दिय्यी। गीत नही चल घा। धनवाद।

 10. beautiful

 11. its a nice post, every month is to enjoy every season is to relish
  let me also share something
  ਵਿਚ ਖੇਤੀਂ ਬੈਠਾ, ਮਥੇ ਪਸੀਨਾ,
  ਮੁੜ-ਮੁੜ ਪੂੰਜਦਾ ਜਾਵਾਂ
  ਫਿਰ ਮਾਹਿ ਨੇ ਹਵਾ ਚ੍ਲਾਈ
  ਰੂੰ ਵਾਂਗਰ ਉਡਦਾ ਜਾਵਾਂ


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: