Posted by: ਡਾ. ਹਰਦੀਪ ਕੌਰ ਸੰਧੂ | ਅਪ੍ਰੈਲ 19, 2011

ਚਾਟੀ ਦੀ ਲੱਸੀ


ਚਾਟੀ ਦੀ ਲੱਸੀ

ਆਪਣੇ ਪਿੰਡੋਂ ਮੰਗੀ

ਬੇਬੇ ਹੱਸਦੀ !

ਕੁੜੇ ! ਤੂੰ ਕਮਲ਼ੀ ਹੋ ਗਈ…

ਕੋਕ ਦੇ ਜ਼ਮਾਨੇ ‘ਚ 

ਮੰਗਦੀ ਹੈਂ ਲੱਸੀ

ਪੁੱਤ…ਨਵੇਂ ਜ਼ਮਾਨੇ ਦੀ 

ਪਿੰਡਾਂ ‘ਚ ਚੱਲ ਪਈ  ‘ਨ੍ਹੇਰੀ

ਦੁੱਧ ਹੁਣ ਆਥਣ-ਸਵੇਰੇ

ਜਾ ਪਾਉਂਦੇ ਡੇਅਰੀ

ਨਾ ਚਾਟੀ ਨਾ ਮਧਾਣੀ

ਨਾ ਕਿਧਰੇ ਕਾੜਨੀ ਰਹੀ

ਚੁੱਲ੍ਹੇ-ਹਾਰੇ ਵੀ ਹੁਣ ਤਾਂ

ਸਭ ਕੀਤੇ ਨੇ ਢਾਹ-ਢੇਰੀ

ਨਾ ਹਾਰੇ ਦੁੱਧ ਕੜਦਾ

ਨਾ ਚਾਟੀ ‘ਚ ਮਧਾਣੀ ਪਾ

ਕਿਤੇ ਕੋਈ ਲੱਸੀ ‘ਚੋਂ

ਤਾਜ਼ਾ ਮੱਖਣ ਕੱਢਦਾ

ਪਿੰਡਾਂ ਦੀ ਰਸੋਈ ‘ਚ

ਗੈਸੀ ਚੁੱਲ੍ਹਾ ਹੁਣ ਮਘੇ

ਲੱਸੀ ਦੇ ਸ਼ੌਕੀਨ

ਕੋਕ ਉੱਤੇ ਡੁੱਲ ਗਏ

ਦੂਰ ਜਾ ਕੇ ਪਿੰਡ ਤੋਂ

ਨਾ ਭੁੱਲੀ ਚਾਟੀ-ਲੱਸੀ ਤੈਨੂੰ 

ਚਾਟੀ -ਲੱਸੀ ਮੰਗ ਕੇ

ਤੂੰ ਬੇਬੇ ਨੂੰ ਲੈ ਗਈ

ਓਸ ਦੇ ਆਪਣੇ ਗਰਾਂ

ਦਿਲ ਵਿੱਚ ਆਪਣੇ 

ਮੁਦੱਤਾਂ ਤੋਂ ਜਿਸ ਨੂੰ

ਮੈਂ ਸਾਂਭੀ ਬੈਠੀਆਂ !

ਹਰਦੀਪ ਕੌਰ ਸੰਧੂ

(ਬਰਨਾਲ਼ਾ)

Advertisements

Responses

  1. ਵਾ ਵਾ ਚਾਟੀ ਦੀ ਲੱਸੀ ਨੂੰ ਪੜ੍ਹ ਕੇ ਤਾਂ ਅਨਂਦ ਆ ਗਿਆ.
    ਬਹੁਤ ਹੀ ਵਧੀਆ ਲੱਗੀ ਕਵਿਤਾ….
    ਕਹਿਣ ਨੁੰ ਜੀ ਕਰੇ …ਮੇਰੀ ਹਰਮਨ ਪਿਆਰੀ ਕਵਿਤਾ!

  2. chaati di lassi de swad vargi kvita

  3. ਅਜੇਹਿਯਾਂ ਕਵਿਤਾਵਾਂ ਪੜ੍ਹ ਕੇ ਮਾਜੀ ਤਾਂ ਯਾਦ ਆਉਂਦਾ ਹੀ ਹੈ ਨਾਲ ਹੀ ਪਿੰਡ ਨੂੰ ਭੱਜ ਜਾਣ ਨੂੰ ਵੀ ਦਿਲ ਕਰਦਾ ਹੈ. ਪਰ ਉਥੇ ਵੀ ਹੁਣ ਚਾਟੀ ਨਹੀਂ ਦਿਖਦੀ. ਬਹੁਤ ਹੀ ਉਮਦਾ ਕਵਿਤਾ ਦਿੱਤੀ ਹੈ ਆਪ ਜੀ ਨੇ.

  4. ਹਰਦੀਪ .. ਕੁੱੜੇ ..ਦੂਰ ਜਾ ਕੇ ਪਿੰਡ ਤੋਂ
    ਨਾ ਭੁੱਲੀ ਚਾਟੀ-ਲੱਸੀ ਤੈਨੂੰ 🙂

  5. ਯਾਂਦਾ ਦੇ ਚਰਾਗ ਜਲਾਤੀ …ਚਾਟੀ ਦੀ ਲੱਸੀ….
    ਬਹੁਤ ਖੂਬ …ਬੇਹਤਰੀਨ ….

  6. ਹੁਣ ਤਾ ਜਿਸ ਦਿਨ ਬਿਜਲੀ ਨਾ ਹੋਵੇ ਪਿੰਡ ਵਿਚ ਮਧਾਣੀ ਨਹੀਂ ਕੋਈ ਪਾਂਉਂਦਾ,ਚਾਟੀ ਦੀ ਲੱਸੀ ਤਾਂ ਦੂਰ ਦੀ ਗੱਲ


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: