Posted by: ਡਾ. ਹਰਦੀਪ ਕੌਰ ਸੰਧੂ | ਅਪ੍ਰੈਲ 15, 2011

ਤਵੇ ‘ਤੇ ਚੰਦ ਉੱਤਰਿਆ


ਰੋਟੀ ਪਕਾਵਾਂ

ਤਵੇ ‘ਤੇ ਉੱਤਰਿਆ

ਚੰਦ ਵੇਖਿਆ

ਪਰ….

ਜ਼ਿਕਰ ਛੇੜਿਆ ਹੈ ਅੱਜ ਜੋ

ਹੈ ਕਿਸੇ ਹੋਰ ਹੀ ਚੰਦ ਦਾ….

ਇੱਕ ਓਹ ਚੰਦ

ਓਹ ਅਰਸ਼ਾਂ ਦਾ ਚੰਦ

ਬੈਠਾ ਦੂਰ ਹੈ ਮੈਥੋਂ

ਹਰ ਦਿਨ ਜਿਸਨੂੰ

ਮੈਂ ਹਾਂ ਵੇਖਦੀ

ਪਰ…..

ਚੰਨ-ਚਾਨਣੀ ਨਾਲ਼

ਮੈਂ ਆਪਣੀ ਝੋਲ਼ੀ 

ਹਾਂ ਭਰ ਲੈਂਦੀ

ਏਸ ਚਾਨਣੀ ਦਾ

ਪ੍ਰੇਮ-ਕਥਾ ‘ਚ 

ਅਕਸਰ…..

ਜ਼ਿਕਰ ਹੈ ਛਿੜਦਾ

ਲੱਗੇ ਸਾਨੂੰ ਪਿਆਰੀ

ਏਹ ਚੰਦ- ਚਾਨਣੀ

ਖ਼ਬਰੇ ਏਸ ਬਿਨਾ 

ਕਿਓਂ ਕਿਸੇ ਦਾ

ਦਿਲ ਨਹੀਓਂ ਭਰਦਾ

ਵੇਖੋ ਖੁਦਾਈ…..

ਓਸ ਖੁਦਾ ਦੀ

ਮਿਲਦੀ ਹੈ ਚਾਨਣੀ

ਸਭ ਨੂੰ ਇੱਕੋ ਜਿਹੀ

ਪਰ…..

ਜ਼ਿਕਰ ਛੇੜਿਆ ਹੈ ਅੱਜ ਜੋ

ਹੈ ਕਿਸੇ ਹੋਰ ਹੀ ਚੰਦ ਦਾ……

ਮਾਂ ਬੈਠੀ ਸੀ ਚੁੱਲ੍ਹੇ-ਚੌਂਕੇ

ਰੋਟੀ ਪਕਾਏ

ਤਵੇ ‘ਤੇ ਉੱਤਰਿਆ

ਚੰਦ ਵੇਖਿਆ 

ਏਸ ਅਨੋਖੇ ਜਿਹੇ ਚੰਦ ਬਿਨਾਂ

ਨਹੀਓਂ ਢਿੱਡ ਭਰਦਾ

ਜਿਸ ਨੂੰ ਪਾਉਣ ਦੀ ਖਾਤਰ

ਅੱਜ ਹਰ ਕੋਈ

ਦਿਨ -ਰਾਤ ਇੱਕ ਕਰਦਾ

ਭੁੱਖਾ ਜੇ ਢਿੱਡ ਹੋਵੇ

ਓਸ ਅਰਸ਼ਾਂ ‘ਚ ਬੈਠੇ

ਚੰਦ ਦੀ ਚਾਨਣੀ ਵੀ 

ਨਾ ਚੰਗੀ ਲੱਗੇ

ਓ ਮੇਰੇ ਚੰਦ ਵੇ

ਕਿਸ ਕੰਮ ਦੀ

ਇਹ ਤੇਰੀ ਚਾਨਣੀ

ਦੇ ਦੇਵੇ ਬੱਸ

ਰੋਟੀ ਇੱਕੋ ਵਕਤ ਦੀ

ਓ ਮੇਰਾ ਖੁਦਾ……

ਵੇਖੋ ਖੁਦਾਈ

ਫੇਰ ਓਸ ਖੁਦਾ ਦੀ

ਚੰਦ ਤਵੇ ਦਾ

ਨਹੀਂ ਮਿਲਦਾ ਸਾਨੂੰ 

ਹੈ ਇੱਕੋ ਜਿਹਾ !

ਹਰਦੀਪ ਕੌਰ ਸੰਧੂ

(ਬਰਨਾਲ਼ਾ) 

ਇਸ਼ਤਿਹਾਰ

Responses

 1. हरदीप जी अच्छे हाइकु रचने में तो सिद्धहस्त हैं ही , उतनी दक्ष प्रयोग करने में भी । आटे की चिड़िया उनकी पहली जुगलबन्दी थी । इसी प्रयोग को डॉ भावना जी ने दीपावली के हाइकु में सफलता पूर्वक किया । यह दूसरा प्रयोग हरदीप जी का है -कविता में मोतियों की तरह हाइकु पिरो दिए हैं । कार्य स्वागत योग्य है। जो लकीर के फकीर हैं हो सकता है , उन्हें अटपटा लगे; क्योंकि ऐसे लोग प्रगति के नाम पर केवल पीछे चलना जानते हैं , नए मार्ग खोजना उनके वश की बात नहीं।

 2. बहुत सुन्दर ! प्यारे से हाइकु को सन्दर्भ बनाकर आपने बहुत अच्छी कविता कह दी है। बधाई आपको !

 3. बहुत ही सुंदर रचना. चाँद के साथ जुड़े रोटी और माँ के बिंबों ने भावनाओं का संसार चित्रित कर दिया है. डॉ साहब बहुत बढ़िया रचना.

 4. आपके हायकू एवं कविताएं बहुत सुन्दर एवं मर्मस्पर्शी रहती हैं। इनमें निहित जीवन का यथार्थ तथा मन की वेदना एक अलग ही भाव-संसार में ले जाती हैं…

  ਰੋਟੀ ਪਕਾਏ
  ਤਵੇ ‘ਤੇ ਉੱਤਰਿਆ
  ਚੰਦ ਵੇਖਿਆ

  ਬਹੁਤ ਖੂਬਸੂਰਤ ਚਿਤ੍ਰਣ…..ਪਢ ਕੇ ਮਨ ਭੀਗ ਗਯਾ……ਮੁਬਾਰਿਕਾਂ

  एक गुज़ारिश है कि आप अपने इस ब्लॉग में भी यदि Email के स्थान पर सामान्य टिप्पणी की व्यवस्था रखें तो त्वरित टिप्पणी देने में सुविधा होगी।

 5. parvasi de dukh noon byan kardi kvita

 6. आपका पजाबी वेहड़ा सच हमारी पजाबियत को बरकरार रखने में सहायक सिद्ध होता है

 7. very intersting…….laajwaab likha hai …ye aate ki chidiyan …..kiska jikr hai ….shiv ka ????


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: