Posted by: ਡਾ. ਹਰਦੀਪ ਕੌਰ ਸੰਧੂ | ਮਾਰਚ 26, 2011

ਮੇਰੀ ਬੇਬੇ


ਕਦੇ ਨਾ ਕਦੇ ਮੇਰਾ ਚਿੱਤ ਕਰ ਆਉਂਦਾ ….ਮੇਰੇ ਜਿਹਨ ‘ਚ ਚਿਰਾਂ ਤੋਂ ਸਮੇਟੀਆਂ ਗੱਲਾਂ ਨੂੰ  ਤੁਹਾਡੇ ਨਾਲ਼ ਸਾਂਝੀਆਂ ਕਰਨ ਲਈ ….ਯਾਦਾਂ ‘ਚ ਗੁਆਚੀ ਮੈਂ ਅਕਸਰ ਆਵਦੀ ਪੜਨਾਨੀ ਨਾਲ਼ ਗੱਲਾਂ ਕਰਦੀ ਹਾਂ । ਓਸ ਦੀਆਂ ਗੱਲਾਂ ਨੂੰ ਤੁਸਾਂ ਤੱਕ ਪਹੁੰਚਾਕੇ ਮੈਂ ਮੇਰੀ ਮੋਈ ਪੜਨਾਨੀ  ਨੂੰ ਮੁੜ ਤੋਂ ਜੀਵਾਉਣ ਦੀ ਕੋਸ਼ਿਸ਼ ਕਰਦੀ ਹਾਂ । 

 ਸੱਚੀਂ ਬੇਬੇ (ਪੜਨਾਨੀ) ਮੈਨੂੰ ਜਿਵੇਂ ਕਹਿ ਰਹੀ ਹੋਵੇ…  ”ਕੁੜੇ ਕਮਲ਼ੀ ਹੋਗੀ…..ਲੈ ਇਹ ਕੀ ਲੈਕੇ ਬਹਿਗੀ? ਮੈਂ ਕਿਤੇ ਚੱਲੀ ਆਂ…..ਬੀਰ ਮੈਂ ਨੀ ਮਰਦੀ…..ਮੈਂ ਤਾਂ ਤੇਰੇ ਕੋਲ਼ ਈ ਰਹੂੰਗੀ…..”     ਕਿੰਨਾ ਹੀ ਚਿਰ ਮੈਂ ਨਾਨੀ ਦੀਆਂ ਗੱਲਾਂ ਚੇਤੇ ਕਰੀ ਗਈ ਜੋ ਹਰ ਲੇਖਣੀ ‘ਚ ਮੇਰੀ ਪ੍ਰੇਰਨਾ ਸ੍ਰੋਤ ਹੈ।

ਮੈਂ ਸਾਫ਼-ਸੁਥਰੇ ਤੇ ਪਿਆਰ ਨਾਲ਼ ਓਤ-ਪਰੋਤ ਪੇਂਡੂ ਜੀਵਨ ਨਾਲ਼ ਸਾਂਝ ਬਣਾਈ ਰੱਖਣ ਦੀ ਹੀ ਕੋਸ਼ਿਸ਼ ‘ਚ ਹਾਂ। ਇਸ ਜੀਵਨ ‘ਚ ਚਾਹੇ ਬਹੁਤੀਆਂ ਸਹੂਲਤਾਂ ਨਹੀਂ ਹਨ, ਪਰ ਪਿਆਰ ਦਾ ਜੋ ਖ਼ਜਾਨਾ ਇਥੇ ਹੈ ਉਹ ਹੋਰ ਕਿਤੋਂ ਨਹੀਂ ਲੱਭਣਾ।

ਮੈਂ ਮੰਨਦੀ ਹਾਂ ਕਿ ਇਹ ਚਾਟੀਆਂ-ਮਧਾਣੀਆਂ, ਦਾਤੀਆਂ-ਡੋਲੂ, ਮੰਜੇ-ਪੀੜੀਆਂ, ਗੁਹਾਰੇ-ਪਾਥੀਆਂ, ਚੁਲ੍ਹੇ- ਹਾਰੇ ,ਚਰਖੇ ਤੇ ਫੁਲਕਾਰੀਆਂ ਹੁਣ ਬੀਤੇ ਕੱਲ ਦੀਆਂ ਬਾਤਾਂ ਬਣ ਗਈਆਂ ਨੇ। ਪਰ ਜੇ ਅਸੀਂ ਇਹ ਬਾਤਾਂ ਪਾਉਂਦੇ ਰਹਾਂਗੇ ਤਾਂ ਸਾਡੇ ਨਿਆਣੇ ਇਹਨਾਂ ਨਾਵਾਂ ਤੋਂ ਘੱਟੋ-ਘੱਟ ਵਾਕਫ਼ ਤਾਂ ਹੋਣਗੇ।
ਇਹ ਨਾਂ ਦਰਸਾਉਂਦੇ ਨੇ ਕਿ ਸਾਡੇ ਬਜ਼ੁਰਗ ਕਿੰਨੇ ਮਿਹਨਤੀ, ਕਲਾ ਦੇ ਨਿਪੁੰਨ ਤੇ ਪਿਆਰ ਵੰਡਣ ਵਾਲ਼ੇ ਸਨ । ਸਾਨੂੰ ਇਹਨਾਂ ਚੀਜ਼ਾਂ ਦੀ ਕਦਰ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਦੇ ਨਕਸ਼ੇ ਕਦਮਾਂ ‘ਤੇ ਚੱਲਣਾ ਚਾਹੀਦਾ ਹੈ।
ਇੱਕ ਕੋਸ਼ਿਸ਼ ਮੇਰੇ ਵਲੋਂ ਵੀ ……..

 

ਚਾਟੀ ਵਾਲ਼ੀ ਲੱਸੀ

ਪਿੰਡ ਜਾਕੇ ਜਦ ਮੰਗੀ

ਬੇਬੇ ਸੁਣਕੇ ਹੱਸੀ !

 

ਆਉਣੇ ਅੱਜ ਪਰਾਹੁਣੇ

ਬੇਬੇ ਚੀਰੇ ਆਲੂ

ਬੜੀਆਂ ਦੇ ਵਿੱਚ ਪਾਉਣੇ !

ਚੜ੍ਹਦੇ ਦਿਨ ਦੀ ਧੁੱਪ

ਵਿਹੜੇ ਮੰਜੀ ਡਾਹੀ

ਬੇਬੇ ਬੈਠੀ ਚੁੱਪ !

ਬਾਹਰਲੇ ਘਰ ਵਾੜਾ

ਚਿਣ-ਚਿਣ ਪਾਥੀਆਂ

ਬੇਬੇ ਲਾਇਆ ਗੁਹਾਰਾ !

ਪਾਥੀ ਭੰਨ ਪਾਵੇ

ਬੇਬੇ ਅੱਗ ਮਘਾਵੇ

ਦਾਲ਼ ਰਿੱਝੇ ਹਾਰੇ !

ਬੇਬੇ ਮਗਰੋਂ

ਸੰਦੂਕ ਤੇ ਚਰਖਾ

ਖੂੰਜੇ ਲੱਗੇ !

ਹਰਦੀਪ ਕੌਰ ਸੰਧੂ

ਬਰਨਾਲ਼ਾ

ਇਸ਼ਤਿਹਾਰ

Responses

 1. नानी के बहाने अपने बड़े -बुज़ुर्गों को याद करना , अपने लिए ताकत बटोरना जैसा है । बड़ों की घएअ में उपस्थिति बरगद की घनी छाया जैसी होती है । दो दिन पहले की ही बात है ,अपनी बहुत ज़्यादा असवस्थता के बाद भी डॉक्टर सुधा गुप्ता ने मुझसे बात की और हरदीप की चाँटी की लस्सी वाला हाइकु सुनाया ।यह जुड़ाव दुर्लभ होता जा रहा है ।उन्होने जोर देकर कहा -काम्बोज भैया हरदीप से कहना वह इस तरह की जमीन से जुड़ी बातें और अनुभव ज़रूर लिखे ।

 2. ਸਾਰੀਆਂ ਫੋਟੋਆਂ ਸਾਰੇ ਹਾਇਕੂ ਬਹੁਤ ਵਧੀਆ ਨੇ ….ਮੁਬਾਰਕਾਂ ਜੀ

 3. ਨਾਨੀ ਪੋਤੇ ਤੋਂ ਚੋਰੀ
  ਪਿਆਵੇ ਦੁੱਧ
  ਆਪਣੇ ਦੋਹਤੇ ਨੂੰ

 4. पिंड वाली बेबे दा प्यार तां निश्छल हुंदा है| बाकि फोटों ते हाइकू बहुत सोहनियां हन| धनवाद|

 5. ਤੁਹਾਡੇ ਬਲਾਗ ਉੱਤੇ ਆਉਣੋਂ ਪਹਿਲਾਂ ਹੀ ਇੱਕ ਖੁਸ਼ੀ ਆਉਣ ਲੱਗਦੀ ਹੈ ਕਿ ਹੁਣ ਪੰਜਾਬੀ ਗੱਲ ਹੋਵੇਗੀ ਅਤੇ ਬਚਪਨ ਦੀਆਂ ਯਾਦਾਂ ਤਾਜ਼ਾ ਹੋਵਣਗਿਆੰ .

  ਤੁਹਾਡੇ ਸਾਰੇ ਹਾਇਕੁ ਬਹੁਤ ਚੰਗੇ ਹਨ. ਇਹ ਬਹੁਤ ਅੱਛਾ ਲਗਾ-

  ‘ਚਾਟੀ ਵਾਲ਼ੀ ਲੱਸੀ
  ਪਿੰਡ ਜਾਕੇ ਜਦ ਮੰਗੀ
  ਬੇਬੇ ਸੁਣਕੇ ਹੱਸੀ !’

 6. punjabi virse di gall kardi khoobsoort post

 7. ਇਸ ਜੀਵਨ ‘ਚ ਚਾਹੇ ਬਹੁਤੀਆਂ ਸਹੂਲਤਾਂ ਨਹੀਂ ਹਨ, ਪਰ ਪਿਆਰ ਦਾ ਜੋ ਖ਼ਜਾਨਾ ਇਥੇ ਹੈ ਉਹ ਹੋਰ ਕਿਤੋਂ ਨਹੀਂ ਲੱਭਣਾ।
  ਸੋਲਾਂ ਆਨੇ ਸੱਚ !

 8. ਹਰਦੀਪ ਜੀ
  ਤੁਸੀਂ ਬਹੁਤ ਹੀ ਵਧੀਆ ਮੇਰੇ ਮਨ ਦੀ ਗੱਲ ਜੋ ਮੈਂ ਅਕਸਰ ਮਿਤਰਾਂ ਨਾਲ ਸਾਂਝੀ ਕਰਦਾ ਰਹਿੰਦਾ ਹਾਂ, ਕਹੀ ਹੈ ਇਸ ਨਵੀਂ ਪੋਸਟ ਵਿਚ. ਪੰਜਾਬੀ ਦੇ ਹੀ ਨਹੀਂ ਹਿੰਦੀ ਦੇ ਬਹੁਤ ਪੁਰਾਣੇ ਸ਼ਬਦ ਜੋ ਸਾਡੀ ਪੁਰਾਨੀ ਵਿਰਾਸਤ /ਕਿੱਤੇ ਨੂੰ ਲੈ ਕੇ ਹਨ, ਹੁਣ ਨਵੇਂ ਦੌਰ ਵਿਚ ਗੁਆਚ ਗਏ ਹਨ, ਸਾਡੀ ਨਵੀਂ ਪੀੜ੍ਹੀ ਯਾਨੀ ਸਾਡੇ ਬਚਿਆਂ ਨੂੰ ਇਨ੍ਹਾਂ ਸ਼ਬਦਾਂ ਦੀ ਕੋਈ ਜਾਣਕਾਰੀ ਨਹੀਂ ਹੈ. ਅਸੀਂ ਆਪਣੇ ਸਾਹਿਤ ਵਿਚ ਇਨ੍ਹਾਂ ਸ਼ਬਦਾਂ ਨੂੰ ਜਿੰਦਾ ਰਖਣਾ ਹੈ. ਇਹ ਸਾਡਾ ਫਰਜ਼ ਹੈ. ਮੈਂ ਤੁਹਾਡੀ ਇਸ ਸੋਚ ਤੇ ਏਸ ਕੰਮ ਲਈ ਤੁਹਾਡੀ ਦਿਲ ਤੋਂ ਪ੍ਰਸ਼ੰਸਾ ਕਰਦਾ ਹਾਂ!
  ਸੁਭਾਸ਼ ਨੀਰਵ

 9. ਸਾਰੇ ਪਾਠਕਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨਾਂ ਨੇ ਪੰਜਾਬੀ ਵਿਹੜੇ ਆ ਕੇ ਪੰਜਾਬੀ ਵਿਰਸੇ ਨਾਲ਼ ਸਾਂਝ ਪਾਈ।
  ਜਿਵੇਂ ਕਿ ਭਾਰਤ ਭੂਸ਼ਨ ਜੀ ਨੇ ਕਿਹਾ ..”ਤੁਹਾਡੇ ਬਲਾਗ ਉੱਤੇ ਆਉਣੋਂ ਪਹਿਲਾਂ ਹੀ ਇੱਕ ਖੁਸ਼ੀ ਆਉਣ ਲੱਗਦੀ ਹੈ ਕਿ ਹੁਣ ਪੰਜਾਬੀ ਗੱਲ ਹੋਵੇਗੀ ਅਤੇ ਬਚਪਨ ਦੀਆਂ ਯਾਦਾਂ ਤਾਜ਼ਾ ਹੋਵਣਗਿਆੰ ”
  ਮੈਨੂੰ ਬਹੁਤ ਖੁਸ਼ੀ ਹੋਈ ਇਹ ਜਾਣ ਕੇ ਕਿ ਪਾਠਕਾਂ ਨੂੰ ਪੰਜਾਬੀ ਵਿਹੜੇ ਆ ਕੇ ਆਨੰਦ ਆਉਂਦਾ ਹੈ, ਪੰਜਾਬੀ ਗੱਲਾਂ ਤੇ ਬਚਪਨ ਦੀਆਂ ਯਾਦਾਂ ਦਾ ਨਿਘ ਮਾਣਦੇ ਨੇ ।
  ਰਾਮੇਸ਼ਵਰ ਜੀ , ਸੁਭਾਸ਼ ਨੀਰਵ ਜੀ ਤੇ ਡਾ. ਸੁਧਾ ਗੁਪਤਾ ਜੀ ਨੇ ਮੇਰੇ ਏਸ ਉਪਰਾਲੇ ਨੂੰ ਉੱਤਮ ਦੱਸਦੇ ਹੋਏ ਆਪਣਾ ਆਸ਼ੀਰਵਾਦ ਭੇਜਿਆ ਹੈ।
  ਇੱਕ ਲਿਖਣ ਵਾਲ਼ੇ ਨੂੰ ਏਸ ਤੋਂ ਵੱਧ ਹੋਰ ਕੀ ਚਾਹੀਦਾ ਹੈ।
  ਤੁਸਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ !
  ਹਰਦੀਪ

 10. हरदीप, तेरी नानी के साथ मिलना इतना मधुर जैसे मैं अपनी दादी से मिल रही हूं ।कितना खूबसूरत वर्णन है हर हाइगा में आप के शब्दों में हम नानी से भी मिल लिये वे कहीं नहीं गईं आशीर्वाद देती तेरे साथ चल रही है


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: