Posted by: ਡਾ. ਹਰਦੀਪ ਕੌਰ ਸੰਧੂ | ਫਰਵਰੀ 28, 2011

ਬਾਣ ਵਾਲ਼ਾ ਮੰਜਾ


ਬਾਣ ਵਾਲ਼ੇ ਮੰਜੇ  ਦੀ ਬਾਤ ਤਾਂ ਸਭ ਨੂੰ ਚੇਤੇ ਹੀ ਹੋਵੇਗੀ…….

ਡੱਬ-ਖੜ੍ਹਬੀ ਬੱਕਰੀ

ਡੱਬੀ ਓਹਦੀ ਛਾਂ

ਚੱਲ ਮੇਰੀ ਬੱਕਰੀ

ਕੱਲ ਵਾਲ਼ੀ ਥਾਂ…….

ਅੱਜ ਮੈਂ ਬਾਣ ਦੇ ਮੰਜੇ ਨੂੰ ਯਾਦਾਂ ਦੀ ਪਿਟਾਰੀ ‘ਚੋਂ ਕੱਢ ਕੇ ਪੰਜਾਬੀ ਵਿਹੜੇ ਵਿੱਚ ਮੁੜ ਆਣ ਡਾਹਿਆ।ਬਾਣ ਦੇ ਮੰਜੇ ਨਾਲ ਪੰਜਾਬੀ ਸਭਿਆਚਾਰ ਪੂਰੇ ਦਾ ਪੂਰਾ ਜੁੜਿਆ ਹੋਇਆ ਹੈ । ਜੇਠ -ਹਾੜ ਦੀ ਲੂਅ…. ਪਿੱਪਲਾਂ,ਨਿੰਮਾਂ,ਤ੍ਰਵੈਣੀਆਂ ਹੇਠ ਬਾਣ ਦੇ ਮੰਜੇ- ਮੰਜੀਆਂ ਡਾਹ ਕਿਸੇ ਨੇ ਸਾਥੀਆਂ ਨਾਲ ਰਲਕੇ ਕੋਈ ਖੇਡ ਖੇਡਣੀ,ਬਾਬਿਆਂ ਨੇ ਤਾਸ਼-ਕੁੱਟਣ ਬੈਠ ਜਾਣਾ। ਕਿਸੇ ਨੇ ਗਿੱਲਾ ਕੱਪੜਾ ਉੱਤੇ ਲੈ ਸੌਣਾ। ਭਾਦੋਂ ਦੇ ਦਿਨਾਂ ਵਿੱਚ ਬਿਨਾ ਕੱਪੜਾ ਵਿਛਾਏ ਸੌਣਾ…..ਨਾਲੇ ਪਿੰਡਾ ਘਸਾ ਘਸਾ ਹਾ੍ੜ ਦੀ ਰੁੱਤ ਦੀ ਨਿਕਲ਼ੀ ਪਿੱਤ ‘ਤੇ ਖੁਰਕ ਕਰਨੀ…… ਨਾਲੇ ਸੌਣਾ।

ਗਰਮੀ ਦੀ ਰੁੱਤੇ

ਪਿੱਪਲ਼ਾਂ-ਬਰੋਟਿਆਂ ਥੱਲੇ

ਪਾਣੀ ਦਾ ਕਰਕੇ ਛੜਕਾ

ਲੈਣਾ ਬਾਣ ਵਾਲ਼ਾ ਮੰਜਾ ਡਾਹ

ਮੰਜੀ ਉੱਤੇ ਖੇਸ ਪਾ ਕੇ

ਬੇਬੇ ਨੇ ਕੀਤੀ ਚੁੱਲੇ ਨੂੰ ਛਾਂ

ਸਿਖਰ- ਤਪੈਹਰੇ  ਲੱਗੀ

ਰੋਟੀਆਂ ਪਕਾਉਣ……

ਵਿਆਹਾਂ ‘ਚ ਤਾਂ ਏਸ ਮੰਜੇ ਦੀ ਖਾਸ ਲੋੜ ਪੈਂਦੀ। ਜਦੋਂ ਕੋਠੇ ‘ਤੇ ਦੋ ਮੰਜੀਆਂ ਨੂੰ ਜੋੜ ਕੇ ਸਪੀਕਰ ਲਾਇਆ ਜਾਂਦਾ।


ਸ਼ਗਨਾਂ ਵਾਲ਼ੇ ਵਿਹੜੇ

ਦੋ ਮੰਜਿਆਂ ਨੂੰ ਜੋੜ

ਸਪੀਕਰ ਲੱਗਦਾ ਸੀ……

ਕਿਤੇ ਕਿਤੇ ਵਿਆਹ ਸ਼ਾਦੀਆਂ ਵਿੱਚ ਆਲੂ ਜਾਂ ਅਧਰਕ ਛਿੱਲਣ ਦੇ ਕੰਮ ਵੀ ਆ ਜਾਂਦਾ ਸੀ ਇਹ ਬਾਣ ਵਾਲ਼ਾ ਮੰਜਾ…..

ਟੁੱਟੇ ਹੋਏ ਬਾਣ ਦੇ ਮੰਜੇ ‘ਤੇ ਸੋਹਣੀ ਦਰੀ – ਚਾਦਰ ਵਿਛਾ ਕੇ ਵਿਆਹ ‘ਚ ਸਾਲ਼ੀਆਂ ਆਵਦੇ ਜੀਜੇ ਨੂੰ ਭੁਲੇਖੇ ਨਾਲ਼ ਬਿਠਾ ਕੇ ਮਖੌਲ ਕਰਦੀਆਂ….

ਮੰਜੇ ਉਤੇ ਖੇਸ ਪਾਇਆ

ਅੰਬੋ  ਨੇ ਕੀਤੀ ਛਾਂ

ਹੇਠਾਂ ਲਿਆ 

ਚਰਖਾ ਡਾਹ…..

ਬਾਣ ਵਾਲ਼ਾ ਮੰਜਾ ਹੁੰਦਾ

ਭੰਨਣਾ ਜਦ ਗੰਢਾ ਹੁੰਦਾ

ਪਾਵੇ ਉੱਤੇ ਰੱਖ ਗੰਢਾ

ਮੁੱਕੀ ਮਾਰ ਭੰਨ ਹੁੰਦਾ

ਏਨ੍ਹਾਂ ਤੋਂ ਇਲਾਵਾ ਹੋਰ ਵੀ ਬੜੇ ਕੰਮ ਸਾਰ ਦੇਂਦਾ ਸੀ ਬਾਣ ਦਾ ਮੰਜਾ..ਅੱਧੀ ਕੁ ਪੈਂਦ ਖੋਲ੍ਹਕੇ ਓਸੇ ਨਾਲ ਸੇਵੀਆਂ ਵੱਟਣ ਵਾਲੀ ਜੰਦੀ ਬੰਨ ਕੇ ਬੇਬੇ ਨਾਲ ਸੇਵੀਆਂ ਵਟਾਓਣੀਆਂ। ਫੇਰ ਦੋ-ਤਿੰਨ ਮੰਜਿਆਂ ਨੂੰ ਥੱਲੇ ਉਲਟਾ ਕਰ ਕੇ ਡਾਹ ਦੇਣਾ ਤੇ ਪਾਵਿਆਂ ਦੇ ਦੁਆਲ਼ਿਓਂ ਰੱਸੀਆਂ ਬੰਨ ਕੇ ਤਾਣਾ ਜਿਹਾ ਤਣ ਦੇਣਾ ਜੋ ਸੇਵੀਆਂ ਸੁਕਾਉਣ ਲਈ ਵਰਤਿਆ ਜਾਂਦਾ।

ਪੇਠੇ ਦੀਆਂ ਵੜੀਆਂ ਸੁਕਾਓਣੀਆਂ, ਖੇਸ ਵਛਾਅ ਆਟਾ ਪੀਹਣ ਤੋਂ ਪਹਿਲਾਂ ਧੁੱਪੇ ਕਣਕ ਸੁਕਾਓਣੀ, ਸਾਗ-ਮੱਕੀ ਦੀ ਰੋਟੀ ਖਾਣ ਵੇਲੇ ਲੱਸੀ ਦਾ ਭਰਿਆ ਗਲਾਸ ਪੈਂਦ ‘ਚ ਫਸਾਓਣਾ ….ਜੋ ਕਿ ਅੱਜਕਲ ਦੇ ਕਾਰਾਂ ਦੇ ਕੱਪ ਹੋਲਡਰ ਨਾਲੋਂ ਵਧੀਆ ਕੰਮ ਸਾਰਦਾ ਸੀ ।

ਬਾਣ ਵਾਲ਼ੇ ਮੰਜੇ ਦੀਆਂ ਮੌਜਾਂ

ਕਦੋਂ ਦੀਆਂ ਗੁਆਚੀਆਂ

ਹੁਣ ਕਿਥੋਂ ਥਿਆਉਣੀਆਂ….?????

ਹਰਦੀਪ ਕੌਰ ਸੰਧੂ

( ਬਰਨਾਲ਼ਾ)

ਇਸ਼ਤਿਹਾਰ

Responses

  1. wah……………wah………………wah………..bhain ji

  2. ਾਕਟਰ ਸਾਹਿਬ,
    ਤੁਹਾਡੇ ਬਾਣ ਆਲ਼ੇ ਮੰਜੇ ਨੇ ਤਾਂ ਮੌਜਾਂ ਹੀ ਲਾ ਦਿੱਤੀਆਂ। ਇਕ ਗੱਲ ਸ਼ਾਇਦ ਤੁਸੀਂ ਲਿਖਣੀ ਭੁੱਲ ਗਏ ਕਿ ਜਦੋਂ ਹਾੜਾਂ ਨੂੰ ਕੋਠੇ ‘ਤੇ ਪਿਆਂ ਮੀਂਹ ਆ ਜਾਣਾ ਤਾਂ ਕਿੱਦਾਂ ਇਸ ਦੇ ਨੱਕਿਆਂ ਵਿਚ ਦੋ ਉਂਗਲਾਂ ਫਸਾ ਕੇ ਇਸ ਨੂੰ ਵੱਖੀ ਲਾ ਕੇ ਚੁੱਕ ਲਈਦਾ ਸੀ। ਖ਼ੈਰ ਤੁਹਾਡਾ ਹੀਲਾ ਸਿਫ਼ਤ ਕਰਨਯੋਗ ਹੈ।

  3. ਆਪ ਜੀ ਦਿਯਾਂ ਰਚਨਾਵਾਂ ਮਨ ਨੂਂ ਮਾਜ਼ੀ ਵਿੱਚ ਲੈ ਜਾਦਿਯਾਂ ਹਨ. ਅਤੀਤ ਰਾਗ ਜਗਾ ਦੇਂਦਿਯਾਂ ਹਨ. ਆਪ ਜੀ ਨੇ ਬਹੁਤ ਹੀ ਖੂਬਸੂਰਤ ਰਚਿਯਾ ਹੈ ਇੱਕ ਅਤੀਤ ਨੂੰ.

  4. atit di yaad dvaundi sunder post

  5. बहण दीपी जी आपने बाण की खाट के बहाने बीते दिन याद दिला दिए । मैंने 7 अक्तुबर को बैरकपुर से केन्द्रीय विद्यालय में नौकरी शुरू की । बंगाल में बाण की खाट का प्रचलन नहीं था । मुझे तख्त पर नींद नहीं आती थी । बताया गया कि बाण की खाट तो मुर्दा ले जाने के लिए इस्तेमाल की जाती है । शादी के बाद ससुराल आने वाले जीजा को टूटी खटिया से गिरना पड़ता ही था । यह रिवाज़ तो आम रहा है । सारे दृश्य आज भी ताज़ा हो जाते हैं आसाम जाने पर गौहाटी में चार साल तक बाण की मंजी मिल गई । अब तो गाँव में जाने पर प्लास्टिक की रस्सी वाली खाट मिल पाती है । खोरड़ी [जिस पर कपड़ा न बिछा हो]खाट पर सोने का मज़ा अब कहाँ ।ज़मीन से जुड़ी ये बाते यादों की कुन्डी खोल देती हैं । आपको ढेर सारी बधाई ।

  6. इस बाण वाली मंजी पर एक्युप्रेशर स्वाभाविक ही हो जाता था. कई बार तो सुबह चेहरे पर डिज़ाइन बना नज़र आता था.

  7. […] https://punjabivehda.wordpress.com/2011/02/28/%E0%A8%AC%E0%A8%BE%E0%A8%A3-%E0%A8%B5%E0%A8%BE%E0%A8%B2… […]


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: