Posted by: ਡਾ. ਹਰਦੀਪ ਕੌਰ ਸੰਧੂ | ਜਨਵਰੀ 16, 2011

ਅੰਬੋ ਦੀ ਭੱਠੀ


ਕੁੜੇ ਬੀਰ ਕਿਹੜੀਆਂ ਭੱਠੀਆਂ….

ਸਾਡੇ ਪੁੱਤ ਹੋਰ ਸੀ ਵੇਲ਼ੇ

ਭੱਠੀਆਂ ‘ਤੇ ਵੀ ਲੱਗਦੇ ਮੇਲੇ

ਭਰ ਝੋਲ਼ੀਆਂ  ਲਿਆਉਂਦੇ ਨਿਆਣੇ

ਅੰਬੋ ਮੋਹ ਨਾਲ਼ ਭੁੰਨਦੀ ਦਾਣੇ

ਨਾ ਓਹ ਹੁਣ ਗੱਲਾਂ ਰਹੀਆਂ

ਨਾ ਮੋਹ ਦੀਆਂ ਤੰਦਾਂ ਰਹੀਆਂ

ਨਾ ਰੂੰਗੇ ਵਾਲ਼ੀਆਂ ਹੱਟੀਆਂ ਰਹੀਆਂ

ਨਾ ਅੰਬੋ ਦੀਆਂ ਭੱਠੀਆਂ ਰਹੀਆਂ

ਜਦ ਹੁਣ ਕੁੜੀਆਂ ਖਹਿੜੇ ਪਈਆਂ

ਐਵੇਂ ਚਾਰ ਇੱਟਾਂ ਜਹੀਆਂ ਧਰੀਆਂ

ਤੇਲ ਮਿੱਟੀ ਦਾ ਨਾ ਪਾਇਓ ਬਹੁਤਾ

ਚੰਗਾ ਭਰ ਕੇ ਲਾ ਦਿਓ ਝੋਕਾ

ਅੰਬੋ ਨੂੰ ਨਾ ਦੇਵੋ ਮੱਤਾਂ

ਚੰਗੂ ਤੱਪ ਲੈਣ ਦਿਓ ਰੇਤਾ

ਹਰਦੀਪ ਕੌਰ ਸੰਧੂ (ਬਰਨਾਲ਼ਾ)

Advertisements

Responses

  1. ਵਾਹ..ਵਾਹ.. ਭੱਠੀ ਵਿੱਚ ਭੁੱਨੇ ਦਾਣਿਆੰ ਦਾ ਸੁਆਦ ਜੇਹਾ ਆ ਗਿਆ. ਸਿਆਣੀ ਅੰਬੋ ਦੀਆੰ ਕਿਯਾ ਬਾਤਾੰ. ਬਹੁਤ ਵਧਿਯਾ ਪੋਸਟ.

  2. गाँवों में सब एक दूसरे पर आश्रित थे और छोटा सा काम भी पेट भरने का साधन बन जाता था ।सब एक -दूसरे पर आश्रित थे । आज वह बीते ज़माने की पीड़दायक बात बन गई है ।

  3. ਨਾ ਰੂੰਗੇ ਵਾਲ਼ੀਆਂ ਹੱਟੀਆਂ ਰਹੀਆਂ
    ਇਹਨਾਂ ਕੁਜ੍ਝ ਲਫ਼ਜ਼ਾਂ ਨੇ ਝਟ ਹੀ ਬਚਪਨ ਦੇ ਕਿਸੇ
    ਮੋੜ ਤੇ ਲੈ ਆਊਂਦਾ ਹੈ …. ਵਾਹ ਜੀ ਵਾ
    ਅਤੇ
    ਨਾ ਮੋਹ ਦੀਆਂ ਤੰਦਾਂ ਰਹੀਆਂ
    ਸਚ ਤਾਂ ਏਹੋ ਹੀ ਹੈ …….. ਉਦਾਸ ਕਰ ਦੇਣ ਵਾਲਾ ਸਚ੍ਚ

  4. ਬਹੁਤ ਖੂਬ ਜੀ !
    ਸੁਰਜੀਤ।

  5. badal rhe pindan da khoobsoort chitran . sunder kavita . Bdhai hove

  6. ਭਰ ਝੋਲ਼ੀਆਂ ਲਿਆਉਂਦੇ ਨਿਆਣੇ
    ਅੰਬੋ ਮੋਹ ਨਾਲ਼ ਭੁੰਨਦੀ ਦਾਣੇ
    ਨਾ ਓਹ ਹੁਣ ਗੱਲਾਂ ਰਹੀਆਂ
    ਨਾ ਮੋਹ ਦੀਆਂ ਤੰਦਾਂ ਰਹੀਆਂ
    ਨਾ ਰੂੰਗੇ ਵਾਲ਼ੀਆਂ ਹੱਟੀਆਂ ਰਹੀਆਂ
    ਨਾ ਅੰਬੋ ਦੀਆਂ ਭੱਠੀਆਂ ਰਹੀਆਂ
    ………………………..
    ਵਾਹ ਹਰਦੀਪ ਕੌਰ ਸੰਧੂ ਜੀ

  7. ਵਾਹ ਵਾਹ,, ਯਾਦਾਂ ਤਾਜ਼ਾ ਹੋ ਗਈਆਂ ।


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: