Posted by: ਡਾ. ਹਰਦੀਪ ਕੌਰ ਸੰਧੂ | ਦਸੰਬਰ 29, 2010

ਨਵਾਂ ਸਾਲ ਮੁਬਾਰਕ !


ਖੁਸ਼ਾਮਦੀਦ  2011

ਦਿਨ ਮਹੀਨੇ ਬੀਤਦੇ ਜਾਂਦੇ

ਤੇ ਬੀਤ ਜਾਂਦਾ ਹਰ ਸਾਲ

ਸਮੇਂ ਦੀ ਕੁੱਖ ਵਿੱਚੋਂ

ਜਨਮ ਲੈ ਲੈਂਦਾ….

ਇੱਕ ਹੋਰ ਨਵਾਂ ਸਾਲ

ਇਹ ਵਰ੍ਹਾ ਬੀਤ ਗਿਆ

ਕਿਉਂ ਇਸ ਦੀ ਚਿੰਤਾ ਕਰੀਏ

ਆਉਣ ਵਾਲ਼ੇ ਸਾਲ ਦੇ

ਸੁਆਗਤ ਦੀ ਚੱਲ ਤਿਆਰੀ ਕਰੀਏ

ਨਵਾਂ ਸਾਲ ਜਦ ਵੀ ਆਵੇ

ਹਾਸਿਆਂ ਦਾ ਪੈਗਾਮ ਲਿਆਵੇ

ਜੀਵਨ ਦੀ ਨਵੀਂ ਆਸ ਜਗਾਵੇ

ਪਲ-ਪਲ ਨੂੰ ਸਫਲ ਬਣਾਵੇ

ਨਵੇਂ ਸਾਲ ਦੇ …..

ਚੜ੍ਹਦੇ ਸੂਰਜ ਦੀ ਸਜਰੀ ਸਵੇਰ

ਲੈ ਕੇ ਆਵੇ ……

ਸਾਡੇ ਸਾਰਿਆਂ ਲਈ ਖੁਸ਼ੀਆਂ ਢੇਰ !

ਨਵਾਂ ਸਾਲ- 2011

ਨਵਾਂ ਸਾਲ ਬਹੁਤ ਬਹੁਤ ਮੁਬਾਰਕ ਹੋਵੇ !

1. ਨਵਾਂ ਨਕੋਰ

ਮਹਿਕੇ ਨਵਾਂ ਸਾਲ

ਬਣ ਚੰਦਨ !

2.  ਨਵੇਂ ਸਾਲ ‘ਚ

ਜ਼ਿੰਦਗੀ ‘ਚੋਂ ਘਟਿਆ

ਫਿਰ ਤੋਂ ਸਾਲ !

3.  ਨਵੇਂ ਸਾਲ ‘ਚ

ਜਾਗੇ ਹਰ ਮਨ ‘ਚ

ਹੁਲਾਸ ਨਵਾਂ !

4.  ਨਵੇਂ ਸਾਲ ‘ਚ

ਵਿਸ਼ਵਾਸ਼ ਵੀ ਹੋਵੇ

ਰਿਸ਼ਤਿਆਂ ‘ਤੇ !

5.  ਚਹਿਕੇ ਸਾਲ

ਉਮੀਦਾਂ ਦੇ ਬਗੀਚੇ

ਪੰਛੀ ਬਣ ਕੇ !

6.ਨਵਾਂ ਸਾਲ…

ਤਰੀਕ ਤੋਂ ਸਿਵਾ

ਸਭ ਕੁਝ ਓਹੋ !



ਹਰਦੀਪ ਕੌਰ ਸੰਧੂ ( ਬਰਨਾਲ਼ਾ)



Advertisements

Responses

  1. ਨਵਾਂ ਸਾਲ
    ਚੇਤਿਆ ‘ਚ ਉੱਭਰ ਰਹੇ
    ਵਿਛੜੇ ਸੱਜਣ ਬੇਲੀ

  2. आपकी पंजाबी की सरसता का जवाब नहीं.

    ‘ਦਿਨ ਮਹੀਨੇ ਬੀਤਦੇ ਜਾਂਦੇ
    ਤੇ ਬੀਤ ਜਾਂਦਾ ਹਰ ਸਾਲ
    ਸਮੇਂ ਦੀ ਕੁੱਖ ਵਿੱਚੋਂ
    ਜਨਮ ਲੈ ਲੈਂਦਾ….’

    इन पंक्तियों में नए वर्ष का सूर्य उगता नज़र आता है. आपको और आपके परिवार को नववर्ष की मंगलकामनाएँ.

  3. नए वर्ष के हाइकु भी पसंद आए. यह हाइकु

    ਨਵਾਂ ਨਕੋਰ
    ਮਹਿਕੇ ਨਵਾਂ ਸਾਲ
    ਬਣ ਚੰਦਨ !

    अच्छा लगा.

  4. ਨਵਾਂ ਸਾਲ ਮੁਬਾਰਕ

  5. Thanks Dr Hardip Kaur Sandhu Ji for your New Year Greetings.
    I admire your insights:
    ..’ਨਵਾਂ ਸਾਲ…
    ਤਰੀਕ ਤੋਂ ਸਿਵਾ
    ਸਭ ਕੁਝ ਓਹੋ!..’
    Wish you and your family a very Happy and Prosperous New Year.
    You have a wonderful blog.
    God bless.

  6. हरदीप जी यह नया नकोर (यह शब्द मेरे घर में भी खूब इस्तेमाल होता है-नए कपड़े के लिए भी जिसकी कोरपाण नहीं निकली है) साल आपकी पावन भावना से ओतप्रोत है । आपकी ये शुभकामनाएँ सबके आंगन में चिड़िया-सी चहकती रहें , चन्दन बनकर महकती रहें और हुलास बनकर उमड़ती रहें। बहुत सुन्दर और मर्मस्पर्शी अभिव्यक्ति !


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: