Posted by: ਡਾ. ਹਰਦੀਪ ਕੌਰ ਸੰਧੂ | ਦਸੰਬਰ 18, 2010

ਵਿਆਹ ਪੰਜਾਬ ਦੇ….


ਵਿਆਹ ਵਾਲ਼ਿਆਂ ਦੇ ਘਰ

ਸੱਤੀਂ ਦਿਨੀਂ ‘ਕੜਾਹੀ ਚੜ੍ਹਦੀ’

ਵਿਆਹ ਦੇ ਲੱਡੂ ਪੱਕਦੇ ਸੀ

ਬੰਨੇ/ਬੰਨੀ ਨੂੰ ਮਾਈਏ ਪਾ

ਰੱਜ ਕੇ ਵੱਟਣਾ ਮਲ਼ਦੇ ਸੀ

ਨਾਨਕਾ ਮੇਲ਼ ਬਲਾਉਂਦਾ ਬੰਬੀਹੇ

ਵਿਹੜੇ ਸ਼ਗਨਾਂ ਦੇ ਫੱਬਦੇ ਸੀ

ਸ਼ਗਨਾਂ ਵਾਲ਼ੇ ਵਿਹੜੇ

ਦੋ ਮੰਜੀਆਂ ਨੂੰ ਜੋੜ

ਸਪੀਕਰ ਵੱਜਦੇ ਸੀ

ਮੁੰਡੇ ਵਾਲ਼ਿਆਂ ਦੇ ਘਰ

ਮਾਮੇ ਦਿੱਤੀ ਪੁਸ਼ਾਕ ਲਾੜਾ ਪਾਵੇ

ਸਿਰ ‘ਤੇ ਸੋਹਣਾ ਸਿਹਰਾ ਸਜਾਵੇ

ਭਰਜਾਈਆਂ ਤੋਂ ਸੁਰਮਾ ਪੁਆਵੇ

ਘੋੜੀ ਚੜ੍ਹਦੇ ਦੀ, ਵਾਂਗ ਭੈਣ ਫੜਦੀ

ਰੱਥ ਗੱਡੀਆਂ ‘ਤੇ, ਜੰਝਾਂ ਲੈ ਕੇ ਢੁੱਕਦੇ ਸੀ

ਕੁੜੀ ਵਾਲ਼ਿਆਂ ਦੇ ਘਰ

ਜੰਝ ਦੀ ਪਹਿਲਾਂ ਹੁੰਦੀ ਮਿਲਣੀ

‘ਨੰਦਾਂ ਤੋਂ ਪਿਛੋਂ , ਪੈਣ ਸਲਾਮੀਆਂ

ਜਾਂਞੀਂ ‘ਵਰੀ’ ਵਿਖਾਉਂਦੇ

ਦੂਜੇ ਬੰਨੇ ‘ ਦਾਜ ਤੇ ਖੱਟ’ ਵਿਖਾਉਂਦੇ

ਮਾਮਾ ‘ਬੰਨੋ’ ਨੂੰ ਡੋਲੀ ਬਹਾਉਂਦਾ

ਵੀਰੇ ਧੱਕਾ ਲਾਉਂਦੇ ਸੀ

ਨੂੰਹ ਰਾਣੀ ਦਾ ਸੁਆਗਤ

ਮਾਂ ਸੱਤੀਂ ਵਾਰੀ ‘ਵਾਰਨੇ’ ਕਰਦੀ

ਪੁੱਤ ਦੀ ਬਲਾਵਾਂ ਆਪਣੇ ਸਿਰ ਲੈਂਦੀ

ਬੰਨਾ- ਬੰਨੀ ਛਟੀਆਂ ਖੇਡਕੇ

ਫਿਰ ‘ਕੰਝਣ ਖੇਡਣ’ ਦੀ ਰਸਮ ਨਿਭਾਉਂਦੇ ਸੀ

ਹੱਸਦਿਆਂ -ਖੇਡਦਿਆਂ ਕਈ-ਕਈ ਦਿਨ

ਵਿਆਹ ਵਾਲ਼ੇ ਵਿਹੜੇ

ਸ਼ਗਨੋ- ਸ਼ਗਨੀ ਹੁੰਦੇ ਸੀ

ਵਿਆਹਾਂ- ਮੰਗਣਿਆਂ ਨੂੰ

ਦੋ ਮੰਜੀਆਂ ਨੂੰ ਜੋੜ

ਸਪੀਕਰ ਵੱਜਦੇ ਸੀ

ਹਰਦੀਪ ਕੌਰ ਸੰਧੂ ( ਬਰਨਾਲ਼ਾ)

Advertisements

Responses

  1. डॉ. हरदीप जी, आपने तो विवाह का पूरा नक्शा ही खींच दिया. दो मंजियों पर गज्जदा स्पीकर देख कर तो विवाहों वाली हँसी छूट गई. बन्ने-बन्नी को तो भूल गया स्पीकर का जादू सिर चढ़ कर बोल गया. भई वाह-वाह..शादी हो तो ऐसी, नहीं तो न हो.

  2. आज की धमाचौकड़ी से दूर कम साधनों में भी किस प्रकार खुशी खोजी जा सकती है, इसे हरदीप जी ने बहुत सादगी से पेश किया है । पंजाब से दूर भी यह सांस्कृतिक सौनदर्य मनभावन है ।

  3. Oh my God ! These are wonderful memories of our culture. Now the marriages are not more than a show. Good job !
    Surjit.

  4. ਕਿਆ ਬਾਤ ਹੈ… ਕਮਾਲ ਦਾ ਦ੍ਰਿਸ਼-ਦਰਸ਼ਨ !

  5. ਹਰਦੀਪ ਜੀ, ਉਤੋਂ ਇਹ ਪੈਲਿਸ ਕਲਚਰ ਆ ਗਿਆ,ਬੱਸ 4-5 ਘੰਟਿਆਂ ਵਿਚ ਸਭ ਕੁਝ ਨਿਬੜ ਗਿਆ।

  6. sai ch vyah dekhn nu mil gya
    bahut pasand aya
    keep it up
    Harman

  7. ਪੰਜਾਬੋਂ ਦੂਰ ਪੰਜਾਬ ਦੇ ਪੁਰਾਣੇ ਦਿਨਾਂ ਦੀ ਯਾਦ ..ਖੂਬਸੂਰਤ ਝਾਤੀ


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ / ਬਦਲੋ )

Connecting to %s

ਸ਼੍ਰੇਣੀਆਂ

%d bloggers like this: